ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਸੰਯੁਕਤ ਰਾਸ਼ਟਰ ਦੇ ਸੀਈਓ ਵਾਟਰ ਮੈਂਡੇਟ ਉੱਤੇ ਕੀਤੇ ਹਸਤਾਖਰ, ਪਾਣੀ ਦੀ ਖਪਤ ਨੂੰ ਘੱਟ ਕਰਨ, ਉਸ ਦਾ ਫਿਰ ਤੋਂ ਇਸਤੇਮਾਲ ਕਰਨ ਅਤੇ ਉਸ ਨੂੰ ਰੀਸਾਈਕਿਲ ਕਰਨ ਦੀ ਦਿਸ਼ਾ ਵਿੱਚ ਇੱਕ ਖਾਸ ਪਹਿਲ

Posted On: 05 JUN 2021 12:39PM by PIB Chandigarh

ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਕੰਪਨੀ ਐੱਨਟੀਪੀਸੀ ਲਿਮਿਟੇਡ ਨੇ ਪ੍ਰਤਿਸ਼ਠਿਤ ਯੂਐੱਨ ਗਲੋਬਲ ਕੰਪੈਕਟ ਦੇ ਸੀਈਓ ਵਾਟਰ ਮੈਂਡੇਟ ਉੱਤੇ ਹਸਤਾਖਰ ਕਰ ਦਿੱਤੇ ਹਨ। ਇਸ ਤਰ੍ਹਾਂ ਐੱਨਟੀਪੀਸੀ ਕੁਸ਼ਲ ਜਲ ਪ੍ਰਬੰਧਨ ਉੱਤੇ ਧਿਆਨ ਕੇਂਦ੍ਰਿਤ ਕਰਨ ਵਾਲੀਆਂ ਕੰਪਨੀਆਂ ਦੀ ਪ੍ਰਤਿਸ਼ਠਿਤ ਲੀਗ ਵਿੱਚ ਸ਼ਾਮਿਲ ਹੋ ਗਿਆ ਹੈ ।  ਨਾਲ ਹੀ ,  ਇਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਗੁਰਦੀਪ ਸਿੰਘ  ਬਿਜਨੈਸ ਲੀਡਰਸ ਦੇ ਇੱਕ ਅਜਿਹੇ ਸਮੂਹ ਵਿੱਚ ਸ਼ਾਮਿਲ ਹੋ ਗਏ ਹਨ ਜੋ ਜਲ ਪ੍ਰਬੰਧਨ  ਦੇ ਵਧਦੇ ਮਹੱਤਵ ਨੂੰ ਪਛਾਣਦੇ ਹਨ ਅਤੇ ਇਸ ਵਡਮੁੱਲੇ ਕੁਦਰਤੀ ਸੰਸਾਧਨ ਦੀ ਸੰਭਾਲ਼ ਲਈ ਕੰਮ ਕਰ ਰਹੇ ਹਨ।  ਐੱਨਟੀਪੀਸੀ ਨੇ ਜਲ ਪ੍ਰਬੰਧਨ ਉੱਤੇ ਪ੍ਰਭਾਵੀ ਤੌਰ ਉੱਤੇ ਧਿਆਨ ਦਿੰਦੇ ਹੋਏ ਆਪਣੇ ਪਲਾਂਟਾਂ ਵਿੱਚ ਪਹਿਲਾਂ ਹੀ ਕਈ ਉਪਾਅ ਕੀਤੇ ਹਨ। ਹੁਣ ਵਾਟਰ ਮੈਂਡੇਟ ਉੱਤੇ ਹਸਤਾਖਰ ਕਰਨ ਦੇ ਬਾਅਦ ਐੱਨਟੀਪੀਸੀ ਬਿਜਲੀ ਉਤਪਾਦਨ ਦੀ ਆਪਣੀਆਂ ਮੁੱਖ ਵਪਾਰਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹੋਏ ਜਲ ਸੰਭਾਲ਼ ਅਤੇ ਪ੍ਰਬੰਧਨ ਲਈ 3 ਆਰ  (ਰਿਡਿਊਸ ,  ਰੀਯੂਜ਼ ,  ਰੀਸਾਈਕਿਲ )  ਨੂੰ ਹੋਰ ਅਧਿਕ ਹੁਲਾਰਾ ਦੇਵੇਗਾ ।

ਸੀਈਓ ਵਾਟਰ ਮੈਂਡੇਟ ਇੱਕ ਸੰਯੁਕਤ ਰਾਸ਼ਟਰ ਗਲੋਬਲ ਕੰਪੈਕਟ ਪਹਿਲ ਹੈ ਜੋ ਪਾਣੀ,  ਸਫਾਈ ਅਤੇ ਨਿਰੰਤਰ ਵਿਕਾਸ ਟੀਚਿਆਂ ਉੱਤੇ ਬਿਜਨੈਸ ਲੀਡਰਸ ਨੂੰ ਇੱਕਜੁਟ ਕਰਦੀ ਹੈ ਅਤੇ ਪਾਣੀ ਅਤੇ ਸਫਾਈ ਏਜੰਡਾ ਨੂੰ ਬਿਹਤਰ ਬਣਾਉਣ ਲਈ ਕੰਪਨੀਆਂ ਦੀ ਪ੍ਰਤਿਬੱਧਤਾ ਅਤੇ ਯਤਨਾਂ ਨੂੰ ਪ੍ਰਦਰਸ਼ਿਤ ਕਰਦੀ ਹੈ।  ਸੀਈਓ ਵਾਟਰ ਮੈਂਡੇਟ ਨੂੰ ਜਲ ਸੰਬੰਧੀ ਵਿਆਪਕ ਰਣਨੀਤੀਆਂ ਅਤੇ ਨੀਤੀਆਂ  ਦੇ ਵਿਕਾਸ ,  ਲਾਗੂਕਰਨ ਅਤੇ ਪ੍ਰਕਟੀਕਰਨ ਵਿੱਚ ਕੰਪਨੀਆਂ ਦੀ ਸਹਾਇਤਾ ਲਈ ਡਿਜਾਇਨ ਕੀਤਾ ਗਿਆ ਹੈ। ਇਹ ਕੰਪਨੀਆਂ ਨੂੰ ਸਮਾਨ ਵਿਚਾਰਧਾਰਾ ਵਾਲੇ ਕਾਰੋਬਾਰ,  ਸੰਯੁਕਤ ਰਾਸ਼ਟਰ ਏਜੰਸੀਆਂ ,  ਜਨਤਕ ਅਥਾਰਿਟੀ ,  ਨਾਗਰਿਕ ਸਮਾਜ ਸੰਗਠਨਾਂ ਅਤੇ ਹੋਰ ਪ੍ਰਮੁੱਖ ਹਿਤਧਾਰਕਾਂ  ਦੇ ਨਾਲ ਸਾਂਝੇਦਾਰੀ ਕਰਨ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕਰਦਾ ਹੈ । 

ਦੁਨੀਆ ਦੇ ਕਈ ਹਿੱਸਿਆਂ ਵਿੱਚ ਪਾਣੀ ਅਤੇ ਸਫਾਈ ਦੋਵੇਂ ਖੇਤਰਾਂ ਵਿੱਚ ਵਧਦੇ ਸੰਕਟ ਦੇ ਕਾਰਨ ਸਾਰੇ ਉਦਯੋਗਾਂ ਵਿੱਚ ਕੰਪਨੀਆਂ ਲਈ ਅਨੇਕ ਨਵੇਂ ਜੋਖਮ ਸਾਹਮਣੇ ਆਏ ਹਨ ਅਤੇ ਕੁਝ ਮਾਮਲਿਆਂ ਵਿੱਚ ਅਨੇਕ ਨਵੇਂ ਮੌਕੇ ਵੀ ਉਪਲੱਬਧ ਹੋਏ ਹਨ ।  ਐੱਨਟੀਪੀਸੀ ਜਲ ਨੀਤੀ ਨੂੰ ਲਾਗੂ ਕਰਨ ਰਾਹੀਂ ਜਲ ਸਥਿਰਤਾ ਦੇ ਮੁੱਦਿਆਂ ਨੂੰ ਸਰਗਰਮ ਰੂਪ ਨਾਲ ਸੰਬੋਧਨ ਕਰਨ ਲਈ ਪ੍ਰਤਿਬੱਧ ਹੈ,  ਜੋ ਜਲ ਪ੍ਰਬੰਧਨ ਰਣਨੀਤੀਆਂ,  ਪ੍ਰਣਾਲੀਆਂ , ਪ੍ਰਕਰਿਆਵਾਂ,  ਪ੍ਰਥਾਵਾਂ ਅਤੇ ਖੋਜ ਪਹਿਲਾਂ ਦੀ ਸਥਾਪਨਾ ਲਈ ਇੱਕ ਨਿਰਦੇਸ਼  ਦੇ ਰੂਪ ਵਿੱਚ ਕੰਮ ਕਰੇਗਾ ।

 *************************

ਐੱਸਐੱਸ/ਆਈਜੀ


(Release ID: 1724829) Visitor Counter : 243


Read this release in: English , Urdu , Hindi , Tamil , Telugu