ਰੱਖਿਆ ਮੰਤਰਾਲਾ
ਭਾਰਤੀ ਨੌਸੇਨਾ ਦਾ ਸਭ ਤੋਂ ਪੁਰਾਣਾ ਹਾਇਡਰੋਗ੍ਰਾਫਿਕ ਸਰਵੇਖਣ ਜਹਾਜ ਆਈ.ਐਨ.ਐਸ. ਸੰਧਾਇਕ ਕਾਰਜਮੁਕਤ
Posted On:
04 JUN 2021 9:59PM by PIB Chandigarh
ਭਾਰਤੀ ਨੌਸੇਨਾ ਦੇ ਸਭ ਤੋਂ ਪੁਰਾਣੇ ਹਾਇਡਰੋਗ੍ਰਾਫਿਕ ਸਰਵੇਖਣ ਸਮੁੰਦਰੀ ਜਹਾਜ਼ ਆਈ.ਐਨ.ਐਸ. ਸੰਧਾਇਕ ਨੂੰ ਸ਼ੁੱਕਰਵਾਰ, ਤਾਰੀਖ਼ 04 ਜੂਨ 2021 ਨੂੰ 40 ਗੌਰਵਸ਼ਾਲੀ ਸਾਲਾਂ ਤੱਕ ਰਾਸ਼ਟਰ ਦੀ ਸੇਵਾ ਕਰਨ ਦੇ ਬਾਅਦ ਵਿਸ਼ਾਖਾਪੱਟਨਮ ਦੇ ਨੌਸੇਨਾ ਡਾਕਯਾਰਡ ’ਚ ਕਾਰਜਮੁਕਤ ਕਰ ਦਿੱਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਈਸਟਰਨ ਨੇਵਲ ਕਮਾਂਡ ਦੇ ਫਲੈਗ ਅਧਿਕਾਰੀ ਕਮਾਂਡਿੰਗ ਇਨ ਚੀਫ ਵਾਇਸ ਐਡਮਿਰਲ ਅਜੇਂਦਰ ਬਹਾਦੁਰ ਸਿੰਘ, ਏ.ਵੀ.ਐਸ.ਐਮ., ਵੀ.ਐਸ.ਐਮ. ਦੀ ਹਾਜ਼ਰੀ ’ਚ ਇੱਕ ਸਾਦੇ ਸਮਾਰੋਹ ਵਿੱਚ ਰਾਸ਼ਟਰੀ ਝੰਡਾ, ਨੌਸੇਨਾ ਐਨਸਾਇਨ ਅਤੇ ਡਿਕਮੀਸ਼ਨਿੰਗ ਪੇਨੇਂਟ ਨੂੰ ਸ਼ਾਮ (ਸੂਰਯਾਸਤ) ਦੇ ਸਮੇਂ ਝੁਕਾ ਕੇ ਕਾਰਜਮੁਕਤ ਕਰ ਦਿੱਤਾ ਗਿਆ। ਇਸ ਕਾਰਜਮੁਕਤ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਹਾਇਡਰੋਗ੍ਰਾਫਰ ਵਾਇਸ ਐਡਮਿਰਲ ਵਿਨੈ ਬਧਵਾਰ , ਏ.ਵੀ.ਐਸ.ਐਮ, ਐਨ.ਐਮ. ਅਤੇ ਸੇਵਾਰਤ ਹਾਇਡਰੋਗ੍ਰਾਫਰ, ਆਉਟਸਟੇਸ਼ਨ ਚਾਲਕ ਦਲ ਦੇ ਸਾਬਕਾ ਮੈਬਰ ਅਤੇ ਸਾਬਕਾ ਫੌਜੀ ਆਭਾਸੀ ਤਰੀਕੇ ਨਾਲ ਲਾਇਵ ਸਟਰੀਮਿੰਗ ਰਾਹੀਂ ਸਾਮਲ ਹੋਏ ।
ਭਾਰਤੀ ਨੌਸੇਨਾ ਵਿੱਚ ਆਪਣੀ 40 ਸਾਲਾਂ ਦੀ ਸ਼ਾਨਦਾਰ ਸੇਵਾ ਦੇ ਦੌਰਾਨ ਆਈ.ਐਨ.ਐਸ. ਸੰਧਾਇਕ ਨੇ ਭਾਰਤੀ ਪ੍ਰਾਯਦੀਪ ਦੇ ਪੱਛਮੀ ਅਤੇ ਪੂਰਵੀ ਤੱਟਾਂ, ਅੰਡਮਾਨ ਸਾਗਰ ਅਤੇ ਸ਼੍ਰੀਲੰਕਾ, ਮਿਆਂਮਾਰ ਅਤੇ ਬੰਗਲਾਦੇਸ਼ ਸਮੇਤ ਗੁਆਂਢੀ ਦੇਸ਼ਾਂ ਵਿੱਚ 200 ਪ੍ਰਮੁੱਖ ਹਾਇਡਰੋਗ੍ਰਾਫਿਕ ਸਰਵੇਖਣ ਕੀਤੇ। ਇਹ ਜ਼ਹਾਜ 1987 ਵਿੱਚ ਸ਼੍ਰੀਲੰਕਾ ਵਿੱਚ ਭਾਰਤੀ ਸ਼ਾਂਤੀ ਸੇਨਾ ਦੀ ਸਹਾਇਤਾ ਵਾਲੇ ਆਪੇ੍ਰਸ਼ਨ ਪਵਨ ਵਰਗੇ ਕਈ ਮਹੱਤਵਪੂਰਣ ਅਭਿਆਨਾਂ ਵਿੱਚ ਸਰਗਰਮ ਭਾਗੀਦਾਰ ਰਿਹਾ ਹੈ, ਜਿਵੇਂ ਆਪ੍ਰੇਸ਼ਨ ਸਾਰੰਗ, ਆਪੇ੍ਰਸ਼ਨ ਰੇਨਬੋ ਜਿਸ ’ਚ 2004 ਦੀ ਸੁਨਾਮੀ ਦੇ ਬਾਅਦ ਮਾਨਵੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ 2019 ਵਿੱਚ ਪਹਿਲਾਂ ਸੰਯੁਕਤ ਭਾਰਤ-ਅਮਰੀਕਾ ਮਾਨਵੀ ਸਹਾਇਤਾ ਅਤੇ ਆਪਦਾ ਰਾਹਤ (ਐਚ.ਏ.ਡੀ.ਆਰ.) ਅਭਿਆਸ ਟਾਇਗਰ- ਟ੍ਰਾਇੰਫ ’ਚ ਭਾਗੀਦਾਰੀ ਕੀਤੀ ਹੈ ।
*******
ਸੀਜੀਆਰ/ਵੀਐਮ/ਐਮਐਸ
(Release ID: 1724650)
Visitor Counter : 133