ਰੇਲ ਮੰਤਰਾਲਾ

350 ਤੋਂ ਵੱਧ ਆਕਸੀਜਨ ਐਕਸਪ੍ਰੈਸ ਗੱਡੀਆਂ ਨੇ ਦੇਸ਼ ਵਿੱਚ ਆਕਸੀਜਨ ਦੀ ਡਿਲੀਵਰੀ ਪੂਰੀ ਕੀਤੀ ਆਕਸੀਜਨ ਐਕਸਪ੍ਰੈਸ ਨੇ ਦੇਸ਼ ਵਿੱਚ 24837 ਐੱਮਟੀ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ ਦੀ ਡਿਲੀਵਰੀ ਕੀਤੀ


ਆਕਸੀਜਨ ਐਕਸਪ੍ਰੈਸ ਨੇ 1438 ਟੈਂਕਰਾਂ ਦੇ ਨਾਲ 15 ਰਾਜਾਂ ਨੂੰ ਆਕਸੀਜਨ ਸਹਾਇਤਾ ਪਹੁੰਚਾਈ
ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ’ਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,692 ਮੀਟ੍ਰਿਕ ਟਨ, ਹਰਿਆਣਾ ’ਚ 2135 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 2785 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ, ਤਮਿਲਨਾਡੂ ’ਚ 2561 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 2442 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 513 ਮੀਟ੍ਰਿਕ ਟਨ, ਤੇਲੰਗਾਨਾ ’ਚ 2184 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 320 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ

Posted On: 03 JUN 2021 6:00PM by PIB Chandigarh

ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਤੇ ਨਵੇਂ ਸਮਾਧਾਨ ਖੋਜ ਕੇ ਭਾਰਤੀ ਰੇਲਵੇ ਨੇ ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਉਣਾ ਜਾਰੀ ਰੱਖਿਆ ਹੋਇਆ ਹੈ। ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵਿਭਿੰਨ ਰਾਜਾਂ ਨੂੰ 1438 ਤੋਂ ਜ਼ਿਆਦਾ ਟੈਂਕਰਾਂ ਵਿੱਚ 24,387 ਮੀਟ੍ਰਿਕ ਟਨ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾਈ ਗਈ ਹੈ।

ਜ਼ਿਕਰਯੋਗ ਹੈ ਕਿ 352 ਆਕਸੀਜਨ ਐਕਸਪ੍ਰੈਸ ਗੱਡੀਆਂ ਨੇ ਆਪਣੀ ਯਾਤਰਾ ਪੂਰੀ ਕਰ ਕੇ ਵਿਭਿੰਨ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ 3 ਆਕਸੀਜਨ ਐਕਸਪ੍ਰੈਸ ਗੱਡੀਆਂ 11 ਟੈਂਕਰਾਂ ਵਿੱਚ 194 ਐੱਮਟੀ ਤੋਂ ਵੱਧ ਐੱਲਐੱਮਓ ਲੈ ਕੇ ਚਲ ਰਹੀਆਂ ਹਨ।

ਦੱਖਣੀ ਰਾਜ ਆਂਧਰਾ ਪ੍ਰਦੇਸ਼, ਤਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਹਰੇਕ ਨੂੰ 2100 ਐੱਮਟੀ ਤੋਂ ਵੱਧ ਐੱਲਐੱਮਓ ਮਿਲੀ ਹੈ।

ਆਕਸੀਜਨ ਐਕਸਪ੍ਰੈਸ ਨੇ 40 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਐੱਮਟੀ ਤਰਲ ਮੈਡੀਕਲ ਆਕਸੀਜਨ ਦੀ ਡਿਲੀਵਰੀ ਕਰਨ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ।

ਭਾਰਤੀ ਰੇਲਵੇ ਦਾ ਇਹ ਯਤਨ ਰਿਹਾ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ਵਿੱਚ ਵੱਧ ਤੋਂ ਵੱਧ ਸੰਭਵ ਆਕਸੀਜਨ ਪਹੁੰਚਾਈ ਜਾ ਸਕੇ।

ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ- ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਤੱਕ ਮਹਾਰਾਸ਼ਟਰ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਚ ਲਗਭਗ 3797 ਮੀਟ੍ਰਿਕ ਟਨ, ਮੱਧ ਪ੍ਰਦੇਸ਼ 656 ਮੀਟ੍ਰਿਕ ਟਨ, ਦਿੱਲੀ 5,692 ਮੀਟ੍ਰਿਕ ਟਨ, ਹਰਿਆਣਾ ਚ 2135 ਮੀਟ੍ਰਿਕ ਟਨ, ਰਾਜਸਥਾਨ 98 ਮੀਟ੍ਰਿਕ ਟਨ, ਕਰਨਾਟਕ ਚ 2785 ਮੀਟ੍ਰਿਕ ਟਨ, ਉੱਤਰਾਖੰਡ 320 ਮੀਟ੍ਰਿਕ ਟਨ, ਤਮਿਲਨਾਡੂ ਚ 2561 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਚ 2442 ਮੀਟ੍ਰਿਕ ਟਨ, ਪੰਜਾਬ 225 ਮੀਟ੍ਰਿਕ ਟਨ, ਕੇਰਲ ਚ 513 ਮੀਟ੍ਰਿਕ ਟਨ, ਤੇਲੰਗਾਨਾ ਚ 2184 ਮੀਟ੍ਰਿਕ ਟਨ, ਝਾਰਖੰਡ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 320 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ

ਹੁਣ ਤੱਕ ਆਕਸੀਜਨ ਐਕਸਪ੍ਰੈਸ ਨੇ ਦੇਸ਼ ਭਰ ਦੇ 15 ਰਾਜਾਂ ਦੇ ਲਗਭਗ 39 ਸ਼ਹਿਰਾਂ/ਕਸਬਿਆਂ ਵਿੱਚ ਐੱਲਐੱਮਓ ਦੀ ਸਪਲਾਈ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਅਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਤੁਗਲਕਾਬਾਦ, ਦਿੱਲੀ ਕੈਂਟ ਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੇੱਲੋਰ, ਗੁੰਟੂਰ, ਤਾੜੀਪਤ੍ਰੀ ਤੇ ਵਿਸ਼ਾਖਾਪਟਨਮ, ਕੇਰਲ ਦੇ ਏਰਨਾਕੁਲਮ, ਤਮਿਲਨਾਡੂ ਦੇ ਤਿਰੂਵੱਲੂਰ, ਚੇਨੱਈ, ਤੂਤੀਕੋਰਿਨ, ਕੋਯੰਬਟੂਰ ਅਤੇ ਮਦੁਰੈ, ਪੰਜਾਬ ਵਿੱਚ ਬਠਿੰਡਾ ਤੇ ਫਿਲੌਰ, ਅਸਾਮ ਵਿੱਚ ਕਾਮਰੂਪ ਅਤੇ ਝਾਰਖੰਡ ਵਿੱਚ ਰਾਂਚੀ ਸ਼ਾਮਲ ਹੈ

ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਕਰਨ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਮਾਰਗਾਂ ਦੀ ਮੈਪਿੰਗ ਕੀਤੀ ਹੈ ਅਤੇ ਰਾਜਾਂ ਦੀ ਕਿਸੇ ਵੀ ਜ਼ਰੂਰਤ ਦੇ ਲਈ ਖੁਦ ਨੂੰ ਤਿਆਰ ਰੱਖਿਆ ਹੈ। ਐੱਲਐੱਮਓ ਲਿਆਉਣ ਦੇ ਲਈ ਰਾਜ ਭਾਰਤੀ ਰੇਲਵੇ ਨੂੰ ਟੈਂਕਰ ਪ੍ਰਦਾਨ ਕਰਦੇ ਹਨ।

ਪੂਰੇ ਦੇਸ਼ ਦੇ ਕੰਪਲੈਕਸ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ ਵਿੱਚ ਭਾਰਤੀ ਰੇਲਵੇ ਨੇ ਪੱਛਮ ਚ ਹਾਪਾ, ਬੜੌਦਾ, ਮੁੰਦਰਾ ਅਤੇ ਪੂਰਬ ਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਲੈ ਰਹੀ ਹੈ ਅਤੇ ਫਿਰ ਇਸ ਨੂੰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਅਸਾਮ ਨੂੰ ਆਕਸੀਜਨ ਦੀ ਡਿਲੀਵਰੀ ਕੀਤੀ ਹੈ।

ਆਕਸੀਜਨ ਸਹਾਇਤਾ ਤੇਜ਼ ਗਤੀ ਨਾਲ ਪਹੁੰਚਾਉਣਾ ਸੁਨਿਸ਼ਚਿਤ ਕਰਨ ਦੇ ਲਈ ਰੇਲਵੇ ਆਕਸੀਜਨ ਐਕਸਪ੍ਰੈਸ ਮਾਲ ਗੱਡੀ ਚਲਾਉਣ ਵਿੱਚ ਨਵੇਂ ਅਤੇ ਬੇਮਿਸਾਲ ਮਿਆਰ ਸਥਾਪਿਤ ਕਰ ਰਹੀ ਹੈ। ਲੰਬੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਾਲ ਗੱਡੀਆਂ ਦੀ ਔਸਤ ਗਤੀ 55 ਕਿਲੋਮੀਟਰ ਤੋਂ ਜ਼ਿਆਦਾ ਰਹੀ ਹੈ। ਉੱਚਪ੍ਰਾਥਮਿਕਤਾ ਦੇ ਗ੍ਰੀਨ ਕੌਰੀਡੋਰ ਵਿੱਚ ਆਪਾਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਪਰਿਚਾਲਨ ਟੀਮਾਂ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ ਤਾਕਿ ਸੰਭਵ ਸਮੇਂ ਵਿੱਚ ਜਲਦੀ ਆਕਸੀਜਨ ਪਹੁੰਚਾਈ ਜਾ ਸਕੇਵੱਖ-ਵੱਖ ਵਰਗਾਂ ਵਿੱਚ ਕਰਮਚਾਰੀਆਂ ਦੇ ਬਦਲਾਵ ਦੇ ਲਈ ਤਕਨੀਕੀ ਸਟੋਪੇਜ ਦਾ ਸਮਾਂ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

ਰੇਲ ਮਾਰਗਾਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਚੌਕਸੀ ਵਰਤੀ ਜਾ ਰਹੀ ਹੈ ਤਾਕਿ ਆਕਸੀਜਨ ਐਕਸਪ੍ਰੈਸ ਸਮੇਂ ‘ਤੇ ਪਹੁੰਚ ਸਕੇ।

ਇਹ ਸਾਰੇ ਕੰਮ ਇਸ ਤਰ੍ਹਾਂ ਕੀਤੇ ਜਾ ਰਹੇ ਹਨ, ਕਿ ਹੋਰ ਮਾਲ ਢੁਆਈ ਸੰਚਾਲਨ ਵਿੱਚ ਕਮੀ ਨਾ ਆਵੇ।

ਨਵੀਂ ਆਕਸੀਜਨ ਲੈ ਕੇ ਜਾਣਾ ਬਹੁਤ ਹੀ ਗਤੀਸ਼ੀਲ ਕਾਰਜ ਹੈ ਅਤੇ ਅੰਕੜੇ ਹਰ ਸਮੇਂ ਬਦਲਦੇ ਰਹਿੰਦੇ ਹਨ। ਦੇਰ ਰਾਤ ਆਕਸੀਜਨ ਨਾਲ ਭਰੀਆਂ ਹੋਰ ਆਕਸੀਜਨ ਐਕਸਪ੍ਰੈਸ ਗੱਡੀਆਂ ਯਾਤਰਾ ਸ਼ੁਰੂ ਕਰਨਗੀਆਂ

****

ਡੀਜੇਐੱਨ/ਐੱਮਕੇਵੀ


(Release ID: 1724457) Visitor Counter : 153