ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਸੀਨੀਅਰ ਸਿਟੀਜ਼ਨਸ ਦੀ ਸਹਾਇਤਾ ਦੇ ਲਈ ਕੱਲ੍ਹ ਸੇਜ (ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ) ਪਹਿਲ ਅਤੇ ਸੇਜ ਪੋਰਟਲ ਦੀ ਸ਼ੁਰੂਆਤ ਕਰਨਗੇ

Posted On: 03 JUN 2021 8:40PM by PIB Chandigarh

ਭਾਰਤ ਵਿੱਚ ਤੇਜੀ ਨਾਲ ਵਧਦੀ ਸੀਨੀਅਰ ਸਿਟੀਜ਼ਨਸ ਦੀ ਆਬਾਦੀ ਦੀਆਂ ਜ਼ਰੂਰਤਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਕੱਲ੍ਹ ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ (ਸੇਜ) ਪ੍ਰੋਜੈਕਟ ਦੀ ਸ਼ੁਰੂਆਤ ਕਰੇਗਾ। ਇਸ ਪਹਿਲ ਦੇ ਤਹਿਤ ਚੁਣੇ ਗਏ ਭਰੋਸੇਯੋਗ ਸਟਾਰਟ-ਅਪਸ ਦੁਆਰਾ ਬਜ਼ੁਰਗਾਂ ਦੀ ਦੇਖਭਾਲ ਦੇ ਉਤਪਾਦ ਤੇ ਸੇਵਾਵਾਂ ਉਪਲਬਧ ਕਰਵਾਉਣ ਦੇ ਲਈ ਚੁਣੇ ਹੋਏ, ਸਹਾਇਤਾ ਅਤੇ ਨਿਰਮਾਣ ਦੇ ਵਾਸਤੇ “ਵਨ-ਸਟਾੱਪ ਐਕਸੈਸ” ਸ਼ੁਰੂ ਕੀਤਾ ਜਾਵੇਗਾ। ਇਸ ਪਹਿਲ ਦੀ ਸ਼ੁਰੂਆਤ ਨਵੀਂ ਦਿੱਲੀ ਵਿੱਚ ਸ਼੍ਰੀ ਥਾਵਰਚੰਦ ਗਹਿਲੋਤ ਦੁਆਰਾ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ। ਸਟਾਰਟ-ਅਪਸ ਇੱਕ ਵਿਸ਼ੇਸ਼ ਪੋਰਟਲ ਰਾਹੀਂ ਸੇਜ ਦਾ ਹਿੱਸਾ ਬਨਣ ਦੇ ਲਈ ਬੇਨਤੀ ਕਰ ਸਕਦੇ ਹਾਂ, ਇਸ ਨੂੰ ਵੀ ਕੱਲ੍ਹ ਲਾਂਚ ਕੀਤਾ ਜਾਵੇਗਾ।

ਸਟਾਰਟ-ਅਪਸ ਦੀ ਚੋਣ ਇਨੋਵੇਟਿਵ ਉਤਪਾਦਾਂ ਤੇ ਸੇਵਾਵਾਂ ਦੇ ਅਧਾਰ ‘ਤੇ ਕੀਤੀ ਜਾਵੇਗੀ, ਇਨ੍ਹਾਂ ਨੂੰ ਬਜ਼ੁਰਗਾਂ ਨੂੰ ਵਿੱਤ, ਖੁਰਾਕ ਅਤੇ ਧਨ ਪਬੰਧਨ ਤੇ ਕਾਨੂੰਨੀ ਮਾਰਗਦਰਸ਼ਨ ਨਾਲ ਜੁੜੀ ਤਕਨੀਕੀ ਪਹੁੰਚ ਉਪਲਬਧ ਕਰਵਾਉਣ ਦੇ ਇਲਾਵਾ ਸਿਹਤ, ਆਵਾਸ ਤੇ ਕੇਅਰ ਸੈਂਟਰਸ ਜਿਹੇ ਖੇਤਰਾਂ ਵਿੱਚ ਸੁਵਿਧਾ ਪ੍ਰਦਾਨ ਕਰਨ ਵਿੱਚ ਸਮਰੱਥ ਹੋਣਾ ਚਾਹੀਦਾ ਹੈ। ਸੀਨੀਅਰ ਕੇਅਰ ਏਜਿੰਗ ਗ੍ਰੋਥ ਪੋਰਟਲ ਨੂੰ ਸਿੱਖਿਆ ਮੰਤਰਾਲੇ ਵਿੱਚ ਐੱਨਈਏਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਚੰਦ੍ਰਸ਼ੇਖਰ ਬੁੱਧ ਨੇ ਸਿੱਖਿਆ ਮੰਤਰਾਲੇ ਵਿੱਚ ਅਸਿਸਟੈਂਟ ਇਨੋਵੇਸ਼ਨ ਡਾਇਰੈਕਟਰ, ਡਾ. ਏਲੈਂਗੋਵਨ ਦੇ ਨਾਲ ਮਿਲ ਕੇ ਰਿਕਾਰਡ ਸਮੇਂ ਵਿੱਚ ਤਿਆਰ ਕੀਤਾ ਅਤੇ ਅੰਤਿਮ ਰੂਪ ਦਿੱਤਾ ਹੈ।

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਇੱਕ ਸੁਵਿਧਾ ਦਾਤਾ ਦੇ ਰੂਪ ਵਿੱਚ ਕਾਰਜ ਕਰੇਗਾ, ਜੋ ਬਜ਼ੁਰਗਾਂ ਨੂੰ ਇਨ੍ਹਾਂ ਚੁਣੇ ਗਏ ਸਟਾਰਟ-ਅਪਸ ਦੇ ਰਾਹੀਂ ਉਤਪਾਦਾਂ ਤੱਕ ਪਹੁੰਚਾਉਣ ਵਿੱਚ ਸਮਰੱਥ ਬਣਾਵੇਗਾ। ਭਾਰਤ ਵਿੱਚ ਸੀਨੀਅਰ ਸਿਟੀਜ਼ਨਸ ਦੀ ਆਬਾਦੀ ਵਧ ਰਹੀ ਹੈ ਅਤੇ ਸਰਵੇਖਣਾਂ ਦੇ ਅਨੁਸਾਰ ਦੇਸ਼ ਵਿੱਚ ਕੁੱਲ੍ਹ ਆਬਾਦੀ ਦੇ ਪ੍ਰਤੀਸ਼ਤ ਦੇ ਰੂਪ ਵਿੱਚ ਬਜ਼ੁਰਗਾਂ ਦੀ ਹਿੱਸੇਦਾਰੀ ਸਾਲ 2001 ਵਿੱਚ ਲਗਭਗ 7.5% ਸੀ, ਜੋ ਵਧ ਕੇ 2026 ਤੱਕ ਲਗਭਗ 12.5% ਹੋ ਜਾਵੇਗੀ ਅਤੇ ਇਸ ਦੇ 2050 ਤੱਕ 19.5% ਤੋਂ ਵੱਧ ਹੋਣ ਦੀ ਉਮੀਦ ਹੈ। ਸਥਿਤੀ ਨੂੰ ਦੇਖਦੇ ਹੋਏ, ਭਾਰਤ ਵਿੱਚ ਵਿਸ਼ੇਸ਼ ਰੂਪ ਨਾਲ ਕੋਵਿਡ ਦੇ ਬਾਅਦ ਦੇ ਸਮੇਂ ਵਿੱਚ ਇੱਕ ਵਧੇਰੇ ਮਜ਼ਬੂਤ ਸੀਨੀਅਰ ਸਿਟੀਜ਼ਨ ਕੇਅਰ ਈਕੋ ਸਿਸਟਮ ਬਣਾਉਣ ਦੀ ਤਤਕਾਲ ਜ਼ਰੂਰਤ ਹੈ।

ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ ਪ੍ਰੋਜੈਕਟਾਂ ਬਜ਼ੁਰਗਾਂ ਦੇ ਲਈ ਸਟਾਰਟ-ਅਪਸ ‘ਤੇ ਅਧਿਕਾਰ ਪ੍ਰਾਪਤ ਮਾਹਿਰ ਕਮੇਟੀ (ਈਈਸੀ) ਦੀ ਰਿਪੋਰਟ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਬਣਾਈ ਗਈ ਹੈ।

*****

ਐੱਨਬੀ/ਯੂਡੀ



(Release ID: 1724456) Visitor Counter : 146