ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਯੂਨੀਫੀਡਰ ਆਈਐਸਸੀ ਐਫਜ਼ੈਡਸੀਓ ਵੱਲੋਂ ਅਵਾਨਾ ਲੋਗਿਸਟੇਕ ਲਿਮਟਿਡ, ਟ੍ਰਾਂਸਵਰਲਡ ਫੀਡਰਜ਼ ਪ੍ਰਾਈਵੇਟ ਲਿਮਟਿਡ ਅਤੇ ਟ੍ਰਾਂਸਵਰਲਡ ਫੀਡਰਜ਼ ਐਫਜ਼ੈਡਸੀਓ ਨੂੰ ਪ੍ਰਾਪਤ ਕਰਨ ਦੀ ਮਨਜ਼ੂਰੀ ਦਿੱਤੀ

Posted On: 03 JUN 2021 7:56PM by PIB Chandigarh

ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਯੂਨੀਫੀਡਰ ਆਈਐਸਸੀ ਐਫਜ਼ੈਡਸੀਓ ਵੱਲੋਂ ਅਵਾਨਾ ਲੋਗਿਸਟੇਕ ਲਿਮਟਿਡ, ਟ੍ਰਾਂਸਵਰਲਡ ਫੀਡਰਜ਼ ਪ੍ਰਾਈਵੇਟ ਲਿਮਟਿਡ ਅਤੇ ਟ੍ਰਾਂਸਵਰਲਡ ਫੀਡਰ ਐਫਜ਼ੈਡਸੀਓ ਨੂੰ ਪ੍ਰਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ।

ਪ੍ਰਸਤਾਵਿਤ ਰਲੇਵੇਂ ਵਿੱਚ ਯੂਨੀਫੀਡਰ ਆਈਐਸਸੀ ਐਫਜ਼ੈਡਸੀਓ (ਯੂਨੀਫੀਡਰ) ਵੱਲੋਂ ਅਵਾਨਾ ਲੋਗਿਸਟੇਕ ਲਿਮਟਿਡ (ਅਵਾਨਾ), ਟ੍ਰਾਂਸਵਰਲਡ ਫੀਡਰਜ਼ ਪ੍ਰਾਈਵੇਟ ਲਿਮਟਿਡ (ਟੀਐਫਪੀਐਲ) ਅਤੇ ਟ੍ਰਾਂਸਵਰਲਡ ਫੀਡਰਜ਼ ਐਫਜ਼ੈਡਸੀਓ ਵਿੱਚ ਹਿੱਸੇਦਾਰੀ ਦੀ ਪ੍ਰਾਪਤੀ ਦੀ ਕਲਪਨਾ ਕੀਤੀ ਗਈ ਹੈ। 

ਯੂਨੀਫੀਡਰ ਅਸਿੱਧੇ ਤੌਰ ਤੇ ਡੀਪੀਡਬਲਯੂ ਕੋਲ ਹੈ, ਜੋ ਡੀਪੀਡਬਲਯੂ ਸਮੂਹ ਦਾ ਹਿੱਸਾ ਬਣਾਉਂਦਾ ਹੈ। ਭਾਰਤ ਵਿੱਚ, ਯੂਨੀਫੀਡਰ ਆਪਣੀਆਂ ਸਹਾਇਕ ਕੰਪਨੀਆਂ, ਫੀਡਰਟੈਕ ਪ੍ਰਾਈਵੇਟ ਲਿਮਿਟਡ (ਫੀਡਰਟੈਕ) ਅਤੇ ਪਰਮਾ ਸ਼ਿਪਿੰਗ ਲਾਈਨ ਪੇਟ. ਲਿਮਟਿਡ ਰਾਹੀਂ ਮੌਜੂਦ ਹੈ। ਫ਼ੀਡਰਟੈਕ ਐਕਸਿਮ ਫੀਡਰ ਸੇਵਾਵਾਂ ਅਤੇ ਪਰਮਾ ਸ਼ਿਪਿੰਗ ਲਾਈਨ ਪ੍ਰਾਈਵੇਟ ਲਿਮਟਿਡ ਐਕਸਿਮ ਨਾਨ-ਵੈਸਲ ਮਲਕੀਅਤ ਵਾਲੀਆਂ  ਆਮ ਕੈਰੀਅਰ (ਐਨਵੀਓਸੀਸੀ) ਸੇਵਾਵਾਂ ਉਪਲਬਧ ਕਰਵਾਉਂਦੀ ਹੈ। 

ਅਵਾਨਾ ਦੇ ਕਾਰੋਬਾਰ ਵਿੱਚ ਮਲਟੀਮੋਡਲ ਘਰੇਲੂ ਤੱਟਵਰਤੀ ਸੇਵਾਵਾਂ ਅਤੇ ਐਨਵੀਓਸੀਸੀ ਹੱਲ ਹਨ। ਮੌਜੂਦਾ ਸਮੇਂ, ਟੀਐਫਪੀਐਲ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੈ। ਹਾਲਾਂਕਿ, ਪ੍ਰਸਤਾਵਿਤ ਰਲੇਵੇਂ ਦੇ ਤਹਿਤ ਟੀਐਫਪੀਐਲ ਸ਼੍ਰੇਅਸ ਸ਼ਿਪਿੰਗ ਅਤੇ ਲਾਜਿਸਟਿਕਸ ਲਿਮਟਿਡ ਦੇ ਐਕਸਿਮ ਫੀਡਰ ਸ਼ਿਪਿੰਗ ਕਾਰੋਬਾਰ ਨੂੰ ਪ੍ਰਾਪਤ ਕਰੇਗੀ। 

 ਸੀਸੀਆਈ ਦਾ ਵਿਸਥਾਰਿਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। 

------------------------ 

ਆਰ ਐਮ/ਐਮ ਵੀ/ਕੇ ਐਮ ਐਨ 



(Release ID: 1724265) Visitor Counter : 158


Read this release in: English , Urdu , Hindi