ਰੱਖਿਆ ਮੰਤਰਾਲਾ

ਆਈ ਐੱਨ ਐੱਸ ਸੰਧਿਅਕ 4 ਜੂਨ 2021 ਨੂੰ ਸੇਵਾ ਮੁਕਤ ਹੋਵੇਗਾ

प्रविष्टि तिथि: 03 JUN 2021 12:44PM by PIB Chandigarh

ਆਈ ਐੱਨ ਐੱਸ ਸੰਧਿਅਕ ਆਪਣੀ ਸ਼੍ਰੇਣੀ ਦਾ ਪਹਿਲਾ ਭਾਰਤੀ ਜਲ ਸੈਨਾ ਦਾ ਸਵਦੇਸ਼ੀ ਤੌਰ ਤੇ ਡਿਜ਼ਾਈਨ ਕੀਤਾ ਅਤੇ ਬਣਾਇਆ ਹਾਈਡ੍ਰੋਗ੍ਰਾਫਿਕ ਸਰਵੇ ਜਹਾਜ਼ ਹੈ, ਜਿਸ ਨੂੰ ਸ਼ੁੱਕਰਵਾਰ 4 ਜੂਨ 2021 ਨੂੰ ਰਾਸ਼ਟਰ ਦੀ 40 ਸਾਲ ਸੇਵਾ ਦੇਣ ਤੋਂ ਬਾਅਦ ਸੇਵਾਮੁਕਤ ਕੀਤਾ ਜਾਵੇਗਾ । ਆਈ ਐੱਨ ਐੱਸ ਸੰਧਿਅਕ ਨੂੰ ਸੇਵਾਮੁਕਤ ਕਰਨ ਦਾ ਸਮਾਗਮ ਵਿਸ਼ਾਖਾਪਟਨਮ ਨੇਵਲ ਡੌਕ ਯਾਰਡ ਤੇ ਹੋਵੇਗਾ ਅਤੇ ਇਸ ਵਿੱਚ ਇੰਨ ਸਟੇਸ਼ਨ ਅਧਿਕਾਰੀ ਅਤੇ ਮਲਾਹ ਕੋਵਿਡ ਪ੍ਰੋਟੋਕੋਲ ਦੀ ਸਖ਼ਤ ਪਾਲਣਾ ਕਰਦਿਆਂ ਸ਼ਾਮਲ ਹੋਣਗੇ ਤੇ ਇਹ ਸਮਾਗਮ ਸਾਧਾਰਨ ਸਮਾਗਮ ਹੋਵੇਗਾ । ਸੰਧਿਅਕ ਦਾ ਸੰਕਲਪ ਭਾਰਤ ਸਰਕਾਰ ਦੇ ਉਸ ਵੇਲੇ ਦੇ ਚੀਫ਼ ਹਾਈਡ੍ਰੋਗ੍ਰਾਫਰ ਰੀਅਰ ਐਡਮਿਨ ਐੱਫ ਐੱਲ ਫਰੇਜ਼ਰ , ਏ ਵੀ ਐੱਸ ਐੱਮ , ਪਦਮ ਸ਼੍ਰੀ ਨੇ ਕੀਤਾ ਸੀ । ਜਿਹਨਾਂ ਨੂੰ ਭਾਰਤ ਵਿੱਚ ਹੀ ਸਵਦੇਸ਼ੀ ਡਿਜ਼ਾਈਨ ਅਤੇ ਬਣਾਏ ਜਾਣ ਵਾਲੇ ਹਾਈਡ੍ਰੋਗ੍ਰਾਫਿਕ ਸਰਵੇਖਣ ਸਮੁੰਦਰੀ ਜਹਾਜ਼ਾਂ ਦੀ ਉਸਾਰੀ ਦੀ ਮਜ਼ਬੂਤ ਇੱਛਾ ਸੀ । ਇਸ ਡਿਜ਼ਾਈਨ ਨੂੰ ਨੇਵਲ ਹੈਡਕੁਆਟਰ ਦੁਆਰਾ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਜਹਾਜ਼ ਦੀ ਉਸਾਰੀ ਦਾ ਕੰਮ ਜੀ ਆਰ ਐੱਸ ਈ ਕੋਲਕਾਤਾ (ਉਸ ਵਲੇ ਕਲਕੱਤਾ) ਵਿੱਚ 1978 ਵਿੱਚ ਕੀਲ ਰੱਖੀ ਗਈ ਸੀ । ਸਮੁੰਦਰੀ ਜਹਾਜ਼ ਨੂੰ 26 ਫਰਵਰੀ 1981 ਨੂੰ ਵਾਈਸ ਐਡਮਿਨ ਐੱਮ ਕੇ ਰੋਏ , ਏ ਵੀ ਐੱਸ ਐੱਮ ਜੋ ਉਸ ਵੇਲੇ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਈਸਟਰਨ ਨੇਵਲ ਕਮਾਨ ਸਨ, ਨੇ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਕੀਤਾ ਸੀ । ਇਸ ਦੇ ਕਮਿਸ਼ਨ ਤੋਂ ਲੈ ਕੇ ਹੁਣ ਤੱਕ ਇਹ ਭਾਰਤੀ ਜਲ ਸੈਨਾ ਦੇ ਹਾਈਡ੍ਰੋਗ੍ਰਾਫਰਸ ਦੀ ਪਾਲਣਾ ਕਰਨ ਵਾਲਾ ਅਲਮਾ—ਮੀਟਰ ਰਿਹਾ ਹੈ । ਇਸ ਤਰ੍ਹਾਂ ਇਸ ਨੇ ਪ੍ਰਾਇਦੀਪ ਪਾਣੀਆਂ ਦੀ ਮੁਕੰਮਲ ਹਾਈਡ੍ਰੋਗ੍ਰਾਫਿਕ ਕਵਰੇਜ ਦੀ ਨੀਂਹ ਰੱਖੀ । ਇਸ ਦੇ ਡਿਜ਼ਾਈਨ ਦੀ ਸਫਲਤਾ ਨੇ ਭਾਰਤੀ ਜਲ ਸੈਨਾ ਦੇ ਸਾਰੇ ਸਰਵੇਖਣ ਜਹਾਜ਼ਾਂ ਲਈ ਰਸਤਾ ਖੋਲਿਆ ਹੈ ਅਤੇ ਹੁਣ ਤੱਕ ਇਸ ਅਨੁਸਾਰ ਸੋਧਾਂ ਕੀਤੀਆਂ ਗਈਆਂ ਹਨ ।
ਜਹਾਜ਼ ਨੇ ਆਪਣੇ ਸੇਵਾ ਕਾਲ ਵਾਲੇ ਸਮੇਂ ਵਿੱਚ ਲਗਭਗ 200 ਮੁੱਖ ਹਾਈਡ੍ਰੋਗ੍ਰਾਫਿਕ ਸਰਵੇਖਣ ਅਤੇ ਦੇਸ਼ ਦੇ ਉੱਤਰੀ ਅਤੇ ਪੱਛਮੀਂ ਤੱਟਾਂ ਦੇ ਕਈ ਛੋਟੇ ਸਰਵੇਖਣ ਕੀਤੇ ਹਨ । ਇਸ ਤੋਂ ਇਲਾਵਾ ਇਸ ਨੇ ਅੰਡੇਮਾਨ ਸਮੁੰਦਰ ਅਤੇ ਗੁਆਂਢੀ ਮੁਲਕਾਂ ਦੇ ਵੀ ਹਾਈਡ੍ਰੋਗ੍ਰਾਫਿਕ ਸਰਵੇਖਣ ਕੀਤੇ ਹਨ । ਸਰਵੇਅ ਮਿਸ਼ਨ ਤੋਂ ਇਲਾਵਾ ਜਹਾਜ਼ ਕਈ ਮਹੱਤਵਪੂਰਨ ਆਪ੍ਰੇਸ਼ਨਾਂ ਵਿੱਚ ਵੀ ਸਰਗਰਮ ਹਿੱਸਾ ਲੈਂਦਾ ਆਇਆ ਹੈ , ਜਿਵੇਂ ਓ ਪੀ ਭਵਨ — 1987 ਵਿੱਚ ਸ਼੍ਰੀਲੰਕਾ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸ ਦੀ ਸਹਾਇਤਾ ਕਰਦਿਆਂ , ਓ ਪੀ ਸਾਰੰਗ , ਓ ਪੀ ਰੇਨਬੋ 2004 ਵਿੱਚ ਸੁਨਾਮੀ ਤੋਂ ਬਾਅਦ ਮਨੁੱਖਤਾ ਦੀ ਸਹਾਇਤਾ ਲਈ ਸੇਵਾ ਦਿੱਤੀ ਅਤੇ ਮੇਡਨ ਸੰਯੁਕਤ ਇੰਡੋ ਯੂ ਐੱਸ ਐੱਚ ਏ ਡੀ ਆਰ ਐਕਸਰਸਾਈਜ਼ “ਟਾਈਗਰ ਟ੍ਰਾਇੰਫ” ਵਿੱਚ ਵੀ ਹਿੱਸਾ ਲਿਆ ।
ਆਪਣੀ 40 ਸਾਲਾਂ ਦੀ ਸ਼ਾਨਦਾਰ ਸੇਵਾ ਵਿੱਚ ਜਹਾਜ਼ ਦੀ ਅਗਵਾਈ 22 ਕਮਾਂਡਿੰਗ ਅਫਸਰਾਂ ਨੇ ਕੀਤੀ ਅਤੇ ਆਖ਼ਰੀ ਕਮਾਂਡਿਗ ਅਫਸਰ ਨੇ ਇਸ ਜਹਾਜ਼ ਦਾ ਚਾਰਜ 17 ਜੂਨ 2019 ਨੂੰ ਲਿਆ ਸੀ । ਸ਼ੁੱਕਰਵਰ ਸੂਰਜ ਛਿਪਣ ਦੇ ਨਾਲ ਹੀ ਨੇਵਲ ਇੰਸਾਈਨ ਅਤੇ ਕਮਿਸ਼ਨਿੰਗ ਪੇਨੈਂਟ ਨੂੰ ਆਖਰੀ ਵਾਰ ਆਨਬੋਰਡ ਆਈ ਐੱਨ ਐੱਸ ਸੰਧਿਅਕ ਹੇਠਾਂ ਕਰ ਦਿੱਤਾ ਜਾਵੇਗਾ ਅਤੇ ਇਹ ਵਾਇਸ ਐਡਮ ਅਜੇਂਦਰਾ ਬਹਾਦੁਰ ਸਿੰਘ , ਏ ਵੀ ਐੱਮ ਐੱਮ , ਵੀ ਐੱਸ ਐੱਮ ਫਲੈਗ ਆਫਿਸਰ ਕਮਾਂਡਰ ਇੰਨ ਚੀਫ ਈ ਐਨ ਸੀ ਦੀ ਹਾਜ਼ਰੀ ਵਿੱਚ ਹੋਵੇਗਾ , ਜਿਸ ਦਾ ਸੰਕੇਤ ਹੈ ਕਿ ਜਹਾਜ਼ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਹੈ  I

*********************

 


ਸੀ ਜੀ ਆਰ / ਵੀ ਐੱਮ / ਐੱਮ ਐੱਸ
 


(रिलीज़ आईडी: 1724202) आगंतुक पटल : 232
इस विज्ञप्ति को इन भाषाओं में पढ़ें: Telugu , English , Urdu , हिन्दी , Tamil