ਇਸਪਾਤ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਓਡੀਸ਼ਾ ਦੇ ਰਾਊਰਕੇਲਾ ਸਟੀਲ ਪਲਾਂਟ ਵਿੱਚ 100 ਬੈਡਾਂ ਵਾਲੀ ਕੋਵਿਡ ਕੇਅਰ ਸੁਵਿਧਾ
Posted On:
02 JUN 2021 5:31PM by PIB Chandigarh
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸੇਲ ਦੇ ਓਡੀਸ਼ਾ ਸਥਿਤ ਰਾਊਰਕੇਲਾ ਸਟੀਲ ਪਲਾਂਟ ਵਿੱਚ ਇੱਕ 100 ਬੈੱਡ ਵਾਲੇ ਕੋਵਿਡ ਕੇਅਰ ਸੁਵਿਧਾ, ਸਟੀਲ ਨਿਦਾਨ ਕੇਂਦਰ, ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਸੁਵਿਧਾ ਨੂੰ ਬਾਅਦ ਵਿੱਚ ਵਧਾ ਕੇ 500 ਬੈੱਡਾਂ ਵਾਲਾ ਕੀਤਾ ਜਾਵੇਗਾ। ਇਸ ਵਿਸ਼ਾਲ ਕੋਵਿਡ ਕੇਅਰ ਸੁਵਿਧਾ ਦੇ ਸਾਰੇ ਬੈੱਡਾਂ ਵਿੱਚ ਸਿੱਧੇ ਸਟੀਲ ਪਲਾਂਟ ਦੀ ਆਕਸੀਜਨ ਇਕਾਈ ਤੋਂ ਲਿਆਂਦੀ ਗਈ ਨਿਰਧਾਰਿਤ ਲਾਈਨ ਜ਼ਰੀਏ ਗੈਸੀ ਆਕਸੀਜਨ ਦਾ ਪ੍ਰਾਵਧਾਨ ਹੈ। ਇਸ ਨਾਲ ਜੀਵਨ ਰੱਖਿਅਕ ਆਕਸੀਜਨ ਦੀ ਨਿਰਵਿਘਨ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਇਲਾਵਾ, ਸਿਲੰਡਰਾਂ ਨੂੰ ਦੁਬਾਰਾ ਤੋਂ ਭਰਨ ਦੀ ਜ਼ਰੂਰਤ ਅਤੇ ਸਾਜੋ-ਸਮਾਨ ਸਬੰਧਿਤ ਮਾਮਲਿਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲੇਗੀ। ਇਹ ਵੱਡੀ ਸੁਵਿਧਾ, ਜਿਸ ਨੂੰ ਰਿਕਾਰਡ ਸਮੇਂ ਦੇ ਅੰਦਰ ਸਥਾਪਿਤ ਕੀਤਾ ਗਿਆ ਹੈ, ਕੋਵਿਡ ਦੇ ਖਿਲਾਫ ਲੜਾਈ ਦੇ ਲਈ ਪਹਿਲਾਂ ਤੋਂ ਉਪਲਬਧ ਬੈੱਡ ਅਤੇ ਆਈਸੀਯੂ ਬੈੱਡ ਦੇ ਇਲਾਵਾ ਹੈ।
ਇਸ ਵਰਚੁਅਲ ਪ੍ਰੋਗਰਾਮ ਵਿੱਚ ਸਟੀਲ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ, ਓਡੀਸ਼ਾ ਦੇ ਸਿਹਤ ਮੰਤਰੀ ਸ਼੍ਰੀ ਨਬਾ ਕਿਸ਼ੋਰ ਦਾਸ, ਸੁੰਦਰਗੜ੍ਹ ਦੇ ਸਾਂਸਦ ਸ਼੍ਰੀ ਜੁਏਲ ਓਰਾਮ, ਖੇਤਰ ਦੇ ਨਿਰਵਾਚਿਤ ਪ੍ਰਤਿਨਿਧੀ, ਸੇਲ ਦੀ ਚੇਅਰਪਰਸਨ ਤੇ ਸੀਈਓ ਸ਼੍ਰੀਮਤੀ ਸੋਮਾ ਮੋਂਡਲ ਅਤੇ ਸਟੀਲ ਮੰਤਰਾਲੇ ਤੇ ਸੇਲ ਦੇ ਸੀਨੀਆਰ ਅਧਿਕਾਰੀ ਵੀ ਸ਼ਾਮਲ ਹੋਏ।
ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਹ ਵਿਸ਼ਾਲ ਸੁਵਿਧਾ ਦੱਖਣੀ ਰਾਊਰਕੇਲਾ ਖੇਤਰ ਵਿੱਚ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਰੋਕਣ ਵਿੱਚ ਮਦਦ ਕਰੇਗੀ ਅਤੇ ਸੰਭਾਵਿਤ ਤੀਸਰੀ ਲਹਿਰ ਨੂੰ ਦੇਖਦੇ ਹੋਏ ਸਿਹਤ ਸੇਵਾ ਪ੍ਰਤੀਕਿਰਿਆ ਨੂੰ ਵੀ ਮਜ਼ਬੂਤ ਕਰੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਮਾਰੀ ਦੇ ਬਾਅਦ ਗ਼ੈਰ-ਕੋਵਿਡ ਉਪਚਾਰ ਦੇ ਲਈ ਵੀ ਇਸ ਸਥਾਈ ਸੁਵਿਧਾ ਦਾ ਉਪਯੋਗ ਕੀਤਾ ਜਾਵੇਗਾ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸੇਲ ਦਾ ਆਈਪੀਜੀਆਈ-ਐੱਸਐੱਸਐੱਚ ਪਹਿਲਾਂ ਤੋਂ ਹੀ ਇਸ ਖੇਤਰ ਦੇ ਕੋਵਿਡ ਮਰੀਜਾਂ ਦੀ ਸੇਵਾ ਵਿੱਚ ਹੈ। ਹਾਲ ਹੀ ਵਿੱਚ, ਹਸਪਤਾਲ ਵਿੱਚ 100 ਬੈੱਡਾਂ ਵਾਲੇ ਆਈਸੀਯੂ ਨੂੰ ਲੋਕਾਂ ਦੀ ਜਾਨ ਬਚਾਉਣ ਦੇ ਲਈ ਸੇਵਾ ਵਿੱਚ ਲਗਾਇਆ ਗਿਆ ਸੀ। ਆਰਟੀ-ਪੀਸੀਆਰ ਜਾਂਚ ਦੀ ਸੁਵਿਧਾ ਦੇ ਲਈ ਹਸਪਤਾਲ ਵਿੱਚ ਇੱਕ ਵਿਸ਼ਾਣੂ ਵਿਗਿਆਨ ਲੈਬੋਰੇਟਰੀ ਵੀ ਸਥਾਪਿਤ ਕੀਤੀ ਗਈ ਸੀ, ਜਿਸ ਦੀ ਸਮਰੱਥਾ 60 ਤੋਂ ਵਧਾ ਕੇ ਲਗਭਗ 550 ਪ੍ਰਤੀ ਦਿਨ ਕਰ ਦਿੱਤੀ ਗਈ ਹੈ ਅਤੇ ਕੁਝ ਸਮੇਂ ਬਾਅਦ ਹੀ ਇਸ ਨੂੰ ਵਧਾ ਕੇ 1000 ਕਰ ਦਿੱਤਾ ਜਾਵੇਗਾ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਸੇਲ ਲਿਕਵਿਡ ਮੈਡੀਕਲ ਆਕਸੀਜਨ ਦੇ ਉਤਪਾਦਨ ਤੇ ਸਪਲਾਈ ਦੇ ਨਾਲ-ਨਾਲ ਆਪਣੇ ਪਲਾਂਟਾਂ ਵਿੱਚ ਅਤੇ ਉਸ ਦੇ ਆਸ-ਪਾਸ ਸਿਹਤ ਤੇ ਮੈਡੀਕਲ ਸੁਵਿਧਾਵਾਂ ਨੂੰ ਵਧਾਉਣ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਨੇ ਇਸ ਮਹਾਮਾਰੀ ਨਾਲ ਲੜਣ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਦੇ ਲਈ ਸੇਲ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਰਹੀ ਹੈ ਅਤੇ ਕੋਵਿਡ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਤੇ ਖਤਮ ਕਰਨ ਦੇ ਲਈ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਨਾਲ ਕੰਮ ਕੀਤਾ ਗਿਆ ਹੈ। ਰਾਊਰਕੇਲਾ ਵਿੱਚ ਕੋਵਿਡ ਕੇਅਰ ਕੇਂਦਰ ਸਥਾਪਿਤ ਕਰਨ ਤੋਂ ਲੈ ਕੇ ਰਾਜਾਂ ਨੂੰ ਮੁਫਤ ਟੀਕੇ ਦੇਣ ਤੱਕ, ਲਿਕਵਿਡ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਪ੍ਰਬੰਧਨ ਤੋਂ ਲੈ ਕੇ ਰਾਜਾਂ ਨੂੰ ਹੋਰ ਮਹੱਤਵਪੂਰਨ ਸੰਸਾਧਨਾਂ ਤੋਂ ਯੁਕਤ ਕਰਨ ਤੱਕ, ਰਾਜਾਂ ਦੇ ਨਾਲ ਖੜਾ ਹੈ ਅਤੇ ਇਸ ਮਹਾਮਾਰੀ ਨਾਲ ਨਿਪਟਣ ਦੇ ਲਈ ਹੱਥ ਨਾਲ ਹੱਥ ਮਿਲਾ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਵਿੱਚ ਸਾਡੇ ਬੱਚਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਬੀਤੇ ਕੱਲ੍ਹ ਹੀ 12ਵੀਂ ਦੀ ਬੋਰਡ ਪ੍ਰੀਖਿਆ ਰੱਦ ਕਰ ਦਿੱਤੀ ਗਈ।
**********
ਵਾਈਬੀ
(Release ID: 1724085)
Visitor Counter : 161