PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 02 JUN 2021 6:13PM by PIB Chandigarh

 

 

  • ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਨਵੇਂ ਕੇਸ 1.32 ਲੱਖ 

  • ਲਗਾਤਾਰ 6 ਦਿਨਾਂ ਤੋਂ ਰੋਜ਼ਾਨਾ ਨਵੇਂ ਕੇਸ 2 ਲੱਖ ਤੋਂ ਘੱਟ ਦਰਜ ਹੋਏ

  • ਰਿਕਵਰੀ ਦੀ ਦਰ ਵਧ ਕੇ 92.48 ਫੀਸਦੀ ਹੋਈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 6.57 ਫੀਸਦੀ ਹੋਈ, ਲਗਾਤਾਰ 9 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

 

ਰੋਜ਼ਾਨਾ ਪਾਜ਼ਿਟਿਵਿਟੀ ਦਰ 6.57 ਫੀਸਦੀ ਹੋਈ, ਲਗਾਤਾਰ 9 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ

 

∙         ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦੇ ਰੁਝਾਨ ਵਜੋਂ, ਭਾਰਤ ਨੇ ਪਿਛਲੇ 24 ਘੰਟਿਆਂ ਵਿੱਚ 1.32 ਲੱਖ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ। ਪਿਛਲੇ 24 ਘੰਟਿਆਂ ਵਿੱਚ 1,32,788 ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ।

∙         ਦੇਸ਼ ਵਿੱਚ ਹੁਣ ਪਿਛਲੇ 6 ਦਿਨਾਂ ਤੋਂ ਰੋਜ਼ਾਨਾ 2 ਲੱਖ ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ।

∙         ਭਾਰਤ ਦੀਆਂ ਰੋਜ਼ਾਨਾ ਰਿਕਵਰੀਆਂ, ਲਗਾਤਾਰ 20 ਵੇਂ ਦਿਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ ਤੋਂ ਵੱਧ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 2,31,456 ਰਿਕਵਰੀਆਂ ਰਜਿਸਟਰ ਕੀਤੀਆਂ ਗਈਆਂ ਹਨ।

∙         ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 2,61,79,085 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 2,31,456 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 92.48 ਫੀਸਦੀ ਬਣਦੀ ਹੈ।

∙         ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 20,19,773 ਟੈਸਟ ਕੀਤੇ ਗਏ ਹਨ ਅਤੇ ਭਾਰਤ ਨੇ ਹੁਣ ਤੱਕ ਕੁੱਲ ਮਿਲਾਕੇ  35 ਕਰੋੜ ਤੋਂ ਵੱਧ ਟੈਸਟ ਕੀਤੇ ਹਨ।

∙         ਹਫਤਾਵਾਰੀ ਕੇਸਾ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ

∙         ਇਸ ਸਮੇਂ 8.21 ਫੀਸਦੀ 'ਤੇ ਖੜੀ ਹੈ; ਜਦਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਹੋਰ ਘਟੀ ਹੈ ਅਤੇ ਅੱਜ 6.57 ਫੀਸਦੀ ‘ਤੇ ਖੜੀ ਹੈ। ਇਹ ਹੁਣ 9 ਦਿਨਾਂ ਤੋਂ ਲਗਾਤਾਰ 10 ਫੀਸਦੀ ਤੋਂ ਘੱਟ ਦਰਜ ਹੋ ਰਹੀ ਹੈ।

∙         ਦੇਸ਼ ਭਰ ਵਿੱਚ ਟੀਕਾਕਰਣ ਮੁਹਿੰਮ ਤਹਿਤ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਕੁੱਲ ਗਿਣਤੀ ਅੱਜ  21.85 ਕਰੋੜ ਤੋਂ ਪਾਰ ਹੋ ਗਈ ਹੈ।

∙         ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 30,91,543 ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 21,85,46,667 ਖੁਰਾਕਾਂ ਦਿੱਤੀਆਂ ਗਈਆਂ ਹਨ।

https://www.pib.gov.in/PressReleasePage.aspx?PRID=1723613

 

ਟੀਕਾਕਰਣ ਬਾਰੇ ਕੋਰੀਆਂ ਕਲਪਨਾਵਾਂ ਨੂੰ ਤੋੜਨਾ

ਭਾਰਤ ਸਰਕਾਰ ਇਸ ਸਾਲ 16 ਜਨਵਰੀ ਤੋਂ ‘ਸਮੁੱਚੀ ਸਰਕਾਰ’ ਪਹੁੰਚ ਅਧੀਨ ਪ੍ਰਭਾਵਸ਼ਾਲੀ ਟੀਕਾਕਰਣ ਮੁਹਿੰਮ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ। ਟੀਕੇ ਦੀਆਂ ਖੁਰਾਕਾਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ, ਕੇਂਦਰ ਸਰਕਾਰ ਨਿਰੰਤਰ ਟੀਕਾ ਨਿਰਮਾਤਾਵਾਂ ਦੇ ਸੰਪਰਕ ਵਿਚ ਹੈ ਅਤੇ ਪਹਿਲੀ ਮਈ 2021 ਤੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਵੱਖ ਵੱਖ ਖਰੀਦ ਵਿਕਲਪ ਖੋਲ੍ਹ ਦਿੱਤੇ ਗਏ ਹਨ।

 ਅਜਿਹੀਆਂ ਕਈ ਨਿਰਾਧਾਰ ਮੀਡੀਆ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਨੇ ਕੌਮੀ ਮਹੱਤਤਾ ਦੇ ਇਸ ਅਭਿਆਸ ਸਬੰਧੀ ਲੋਕਾਂ ਵਿਚ ਗਲਤ ਜਾਣਕਾਰੀ ਨੂੰ ਪ੍ਰਚਾਰਤ ਕੀਤਾ ਹੈ।

ਅਜਿਹੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਕਿ ਕੇਂਦਰ ਸਰਕਾਰ ਨੇ ਜੂਨ 2021 ਦੌਰਾਨ ਟੀਕੇ  ਦੀਆਂ 120 ਮਿਲੀਅਨ ਖੁਰਾਕਾਂ ਦਾ ਵਾਅਦਾ ਕੀਤਾ ਸੀ, ਜਦਕਿ ਮਈ ਦੇ ਮਹੀਨੇ ਵਿੱਚ ਉਪਲਬਧ ਕੁਲ 79 ਮਿਲੀਅਨ ਖੁਰਾਕਾਂ ਵਿੱਚੋਂ ਸਿਰਫ 58 ਮਿਲੀਅਨ ਦੇ ਲਗਭਗ ਖੁਰਾਕਾਂ ਹੀ ਦਿੱਤੀਆਂ ਗਈਆਂ ਹਨ। ਇਹ ਰਿਪੋਰਟ ਤਥਾਂ ਦੇ ਆਧਾਰ ਤੇ ਗ਼ਲਤ ਹੈ ਅਤੇ ਬਿਨਾਂ ਕਿਸੇ ਅਧਾਰ ਦੀ ਹੈ।

 1 ਜੂਨ 2021 ਨੂੰ ਸਵੇਰੇ 7:00 ਵਜੇ ਦੇ ਅੰਕੜਿਆਂ ਅਨੁਸਾਰ, 1 ਤੋਂ 31 ਮਈ, 2021 ਦੇ ਵਿਚਕਾਰ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ ਕੁੱਲ 61.06 ਮਿਲੀਅਨ ਖੁਰਾਕਾਂ ਦਿੱਤੀਆਂ ਗਈਆਂ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ  ਕੁੱਲ 16.22 ਮਿਲੀਅਨ ਅਣਵਰਤੀਆਂ ਬਕਾਇਆ ਖੁਰਾਕਾਂ ਉਪਲਬਧ ਸਨ।  1 ਮਈ ਤੋਂ 31 ਮਈ 2021 ਤੱਕ ਟੀਕਿਆਂ ਦੇ ਕੁੱਲ 79.45 ਮਿਲੀਅਨ ਸ਼ਾਟ ਉਪਲਬਧ ਸਨ। 

https://www.pib.gov.in/PressReleasePage.aspx?PRID=1723628

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 23 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਭਾਰਤ ਸਰਕਾਰ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 23 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ

(23,35,86,960) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 21,71,44,022 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.64 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,64,42,938) ਉਪਲਬਧ ਹਨ।

https://www.pib.gov.in/PressReleasePage.aspx?PRID=1723633

 

ਡੀਆਰਡੀਓ ਦੁਆਰਾ ਉੱਤਰਾਖੰਡ ਦੇ ਹਲਦਵਾਨੀ ’ਚ ਸਥਾਪਿਤ 500 ਬਿਸਤਰਿਆਂ ਵਾਲੇ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਹਲਦਵਾਨੀ ’ਚ ਸਥਾਪਿਤ 500 ਬੈੱਡ ਦੇ ਕੋਵਿਡ ਕੇਅਰ ਹਸਪਤਾਲ ਦਾ ਉਦਘਾਟਨ ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤੀਰਥ ਸਿੰਘ ਰਾਵਤ ਨੇ 2 ਜੂਨ, 2021 ਨੂੰ ਕੀਤਾ। ਇਸ ਸਹੂਲਤ ’ਚ 375 ਆਕਸੀਜਨ ਬੈੱਡ ਅਤੇ ਵੈਂਟੀਲੇਟਰ ਦੀ ਸੁਵਿਧਾ ਵਾਲੇ 125 ਆਈਸੀਯੂ ਬੈੱਡ ਸ਼ਾਮਲ ਹਨ। 100 ਫ਼ੀਸਦੀ ਪਾਵਰ ਬੈਕਅਪ ਦੇ ਨਾਲ ਸਾਰੇ ਮੌਸਮੀ ਹਾਲਾਤਾਂ ਲਈ ਇਸ ਕੇਂਦਰ ’ਚ ਕੇਂਦਰੀ ਰੂਪ ਨਾਲ ਵਾਤਾਨੁਕੂਲਨ ਦੀ ਸਹੂਲਤ ਉਪਲਬਧ ਹੈ। ਪੈਥੋਲਾਜੀ ਪ੍ਰਯੋਗਸ਼ਾਲਾ, ਫਾਰਮੇਸੀ, ਐਕਸ-ਰੇ ਅਤੇ ਈਸੀਜੀ ਆਦਿ ਇਸ ਸਹੂਲਤ ਦਾ ਅੰਦਰੂਨੀ  ਹਿੱਸਾ ਹੈ। ਇਹ ਕੇਂਦਰ 3 ਜੂਨ 2021 ਤੋਂ ਪੂਰੀ ਤਰ੍ਹਾਂ ਨਾਲ ਕਾਰਜ ਕਰਨਾ ਸ਼ੁਰੂ ਕਰ ਦੇਵੇਗਾ।

https://www.pib.gov.in/PressReleasePage.aspx?PRID=1723653

 

ਵੈਕਸੀਨ ਦਾ ਘਰੇਲੂ ਉਤਪਾਦਨ ਵਧਾਉਣ ਦੇ ਲਈ ਕੇਦਰ ਨੇ ਉਠਾਏ ਕਦਮ

 

ਪੂਰੀ ਯੋਗ ਆਬਾਦੀ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਉਣ ਦੇ ਉਦੇਸ਼ ਨਾਲ, ਕੇਂਦਰ ਦੀ ਸਹਾਇਤਾ ਨਾਲ ਦੇਸ਼ ਵਿੱਚ ਘਰੇਲੂ ਟੀਕਾ ਉਤਪਾਦਨ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।

ਇਸ ਪਹਿਲ ਦੇ ਹਿੱਸੇ ਵਜੋਂ, ਆਤਮਨਿਰਭਰ ਭਾਰਤ 3.0 ਮਿਸ਼ਨ ਕੋਵਿਡ ਸੁਰੱਖਿਆ ਅਧੀਨ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਤਿੰਨ ਜਨਤਕ ਉੱਦਮਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।  ਇਹ ਉੱਦਮ ਹਨ:

1. ਹੈਫਕਾਈਨ ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਿਟਿਡ, ਮੁੰਬਈ,

2. ਇੰਡੀਅਨ ਇਮਿਊਨੋਲੋਜੀਕਲਸ ਲਿਮਿਟਿਡ, ਹੈਦਰਾਬਾਦ ਅਤੇ

3. ਭਾਰਤ ਇਮਿਊਨੋਲੋਜੀਕਲਸ ਐਂਡ ਬਾਇਓਲੋਜੀਕਲਜ਼ ਲਿਮਿਟਿਡ, ਬੁਲੰਦਸ਼ਹਿਰ, ਯੂਪੀ।

ਹੈਫਕਾਈਨ ਬਾਇਓਫਾਰਮਾ, ਮਹਾਰਾਸ਼ਟਰ ਰਾਜ ਦਾ ਇੱਕ ਪਬਲਿਕ ਸੈਕਟਰ ਅਦਾਰਾ (ਪੀਐੱਸਯੂ) ਭਾਰਤ ਬਾਇਓਟੈਕ ਲਿਮਿਟਿਡ, ਹੈਦਰਾਬਾਦ ਨਾਲ ਟੈਕਨੋਲੋਜੀ ਟ੍ਰਾਂਸਫਰ ਪ੍ਰਬੰਧ ਅਧੀਨ ਕੋਵੈਕਸੀਨ ਟੀਕਾ ਬਣਾਉਣ ਲਈ ਤਿਆਰ ਹੋ ਰਿਹਾ ਹੈ।  ਉਤਪਾਦਨ ਦਾ ਕੰਮ ਕੰਪਨੀ ਦੇ ਪਰੇਲ ਕੰਪਲੈਕਸ ਵਿਖੇ ਹੋਵੇਗਾ।

https://www.pib.gov.in/PressReleasePage.aspx?PRID=1723608

 

ਇੱਕ ਨਵੇਂ ਏਆਈ–ਚਾਲਿਤ ਪਲੈਟਫ਼ਾਰਮ ਨਾਲ ਵ੍ਹਟਸਐਪ ’ਤੇ ਛੇਤੀ–ਕੋਵਿਡ ਦਖ਼ਲ ਦੇਣ ਦੀ ਸੁਵਿਧਾ ਮਿਲੇਗੀ

‘ਆਰਟੀਫ਼ੀਸ਼ੀਅਲ ਇੰਟੈਲੀਜੈਂਸ’ (AI) ਦੁਆਰਾ ਸੰਚਾਲਿਤ ਪਲੈਟਫ਼ਾਰਮ ਨਾਲ ਹੁਣ ਉਨ੍ਹਾਂ ਡਾਕਟਰਾਂ ਲਈ ਵ੍ਹਾਟਸਐਪ ਉੱਤੇ ਛਾਤੀ ਦੇ ਐਕਸ–ਰੇਅ ਦੀ ਵਿਆਖਿਆ ਕਰਨ ਵਿੱਚ ਮਦਦ ਦੁਆਰਾ ਕੋਵਿਡ–19 ਦੇ ਤੇਜ਼ੀ ਨਾਲ ਨਿਰੀਖਣ ਰਾਹੀਂ ਛੇਤੀ ਦਖ਼ਲ ਦੇਣ ਵਿੱਚ ਮਦਦ ਮਿਲੇਗੀ, ਜਿਨ੍ਹਾਂ ਕੋਲ ਐਕਸ–ਰੇਅ ਮਸ਼ੀਨਾਂ ਤੱਕ ਪਹੁੰਚ ਹੈ। ‘ਐਕਸਰੇਅ–ਸੇਤੂ’ (XraySetu) ਨਾਮ ਦਾ ਇਹ ਸਮਾਧਾਨ; ਮੋਬਾਈਲ ਫ਼ੋਨਾਂ ਰਾਹੀਂ ਭੇਜੀਆਂ ਘੱਟ–ਰੈਜ਼ੋਲਿਯੂਸ਼ਨ ਵਾਲੀਆਂ ਤਸਵੀਰਾਂ ਉੱਤੇ ਵੀ ਕੰਮ ਕਰ ਸਕਦਾ ਹੈ, ਜਿਸ ਨੂੰ ਤੇਜ਼ੀ ਤੇ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ ਅਤੇ ਦਿਹਾਤੀ ਇਲਾਕਿਆਂ ’ਚ ਰੋਗ ਦਾ ਪਤਾ ਲਾਉਣ ਦੀ ਸੁਵਿਧਾ ਮਿਲ ਸਕਦੀ ਹੈ।

https://www.pib.gov.in/PressReleasePage.aspx?PRID=1723592

 

ਡਾਕਟਰ ਹਰਸ਼ ਵਰਧਨ ਨੇ ਡਬਲਿਊਐੱਚਓ ਐਗਜ਼ੀਕਿਊਟਿਵ ਬੋਰਡ ਮੀਟਿੰਗ ਦੇ 149ਵੇਂ ਸੈਸ਼ਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ “ਹੁਣ ਕੰਮ ਕਰਨ ਦਾ ਸਮਾਂ ਹੈ”

 ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਚੇਅਰਪਰਸਨ ਦੀ ਹੈਸੀਅਤ ਵਿੱਚ ਨਵੀਂ ਦਿੱਲੀ ਦੇ ਨਿਰਮਾਣ ਭਵਨ ਤੋਂ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਡਬਲਿਊਐੱਚਓ ਐਗਜ਼ੀਕਿਊਟਿਵ ਬੋਰਡ ਮੀਟਿੰਗ ਦੇ 149ਵੇਂ ਸੈਸ਼ਨ ਨੂੰ ਸੰਬੋਧਨ ਕੀਤਾ। ਡਾਕਟਰ ਹਰਸ਼ ਵਰਧਨ ਨੇ ਅੱਜ ਡਬਲਿਊਐੱਚਓ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਪਰਸਨ ਵਜੋਂ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਮੁਕੰਮਲ ਕੀਤਾ ਹੈ।

ਡਾਕਟਰ ਹਰਸ਼ ਵਰਧਨ ਨੇ ਦਰਸ਼ਕਾਂ ਨੂੰ ਵਿਸ਼ਵ ਭਰ ਵਿੱਚ ਇਨਸਾਨੀਅਤ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਉਨ੍ਹਾਂ ਬਹਾਦਰ, ਵਿਸ਼ੇਸ਼ ਅਤੇ ਮਾਣਯੋਗ ਮਰਦ ਅਤੇ ਔਰਤ ਕੋਵਿਡ ਯੋਧਿਆਂ ਦੇ ਬਾਰੇ ਯਾਦ ਕਰਵਾਇਆ।

https://www.pib.gov.in/PressReleasePage.aspx?PRID=1723785

 

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਦੀਨਦਿਆਲ ਪੋਰਟ ਟਰੱਸਟ ਹਸਪਤਾਲ ਵਿੱਚ ਆਕਸੀਜਨ ਪਲਾਂਟ ਅਤੇ ਅੱਗ ਬੁਝਾਉ ਪ੍ਰਣਾਲੀ ਦਾ ਉਦਘਾਟਨ ਕੀਤਾ

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਾਂਡਵੀਯਾ ਨੇ ਅੱਜ ਵਰਚੁਅਲੀ ਗਾਂਧੀਧਾਮ (ਕੱਛ) ਦੇ ਗੋਪਾਲਪੁਰੀ ਸਥਿਤ ਦੀਨਦਿਆਲ ਪੋਰਟ ਟਰੱਸਟ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਕਾਪਰ ਪਾਈਪਿੰਗ ਨੈਟਵਰਕ ਦੇ ਨਾਲ ਮੈਡੀਕਲ ਆਕਸੀਜਨ ਉਤਪਾਦਨ ਇਕਾਈ ਅਤੇ ਹੋਰ ਸਬੰਧਿਤ ਸੁਵਿਧਾਵਾਂ ਜਿਵੇਂ ਕਿ ਅੱਗ ਬੁਝਾਉ ਪ੍ਰਣਾਲੀ ਅਤੇ ਆਕਸੀਜਨ ਸਿਲੰਡਰ ਬੈਂਕ ਰਾਹੀਂ ਸਵੈ-ਚਾਲਿਤ ਆਕਸੀਜਨ ਸੋਰਸ ਚੇਂਜਓਵਰ ਪ੍ਰਣਾਲੀ ਦਾ ਉਦਘਾਟਨ ਕੀਤਾ।

https://www.pib.gov.in/PressReleasePage.aspx?PRID=1723796

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਉਡੀਸ਼ਾ ਦੇ ਰਾਉਰਕੇਲਾ ਸਟੀਲ ਪਲਾਂਟ ਵਿੱਚ 100 ਬੈੱਡ ਵਾਲੀ ਕੋਵਿਡ ਦੇਖਭਾਲ਼ ਸੁਵਿਧਾ ਸਮਰਪਿਤ ਕੀਤੀ

ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਸੇਲ ਨੇ ਉਡੀਸ਼ਾ ਸਥਿਤ ਰਾਉਰਕੇਲਾ ਸਟੀਲ ਪਲਾਂਟ ਵਿੱਚ ਇੱਕ 100 ਬੈੱਡ ਵਾਲੇ ਕੋਵਿਡ ਦੇਖਭਾਲ਼ ਸੁਵਿਧਾ, ਇਸਪਾਤ ਨਿਦਾਨ ਕੇਂਦਰ, ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਸੁਵਿਧਾ ਨੂੰ ਬਾਅਦ ਵਿੱਚ ਵਧਾ ਕੇ 500 ਬੈੱਡ ਵਾਲਾ ਕੀਤਾ ਜਾਵੇਗਾ। ਇਸ ਵਿਸ਼ਾਲ ਕੋਵਿਡ-ਕੇਅਰ ਸੁਵਿਧਾ ਦੇ ਸਾਰੇ ਬੈੱਡ ਵਿੱਚ ਸਿੱਧੇ ਸਟੀਲ ਪਲਾਂਟ ਦੀ ਆਕਸੀਜਨ ਇਕਾਈ ਨਾਲ ਲਿਆਂਦੀ ਗਈ ਨਿਰਧਾਰਿਤ ਲਾਈਨ ਦੇ ਜ਼ਰੀਏ ਗੈਸ ਆਕਸੀਜਨ ਦਾ ਪ੍ਰਾਵਧਾਨ ਹੈ। ਇਸ ਨਾਲ ਜੀਵਨ ਰੱਖਿਅਕ ਆਕਸੀਜਨ ਦੀ ਨਿਰਵਿਘਨ ਉਪਲਧਤਾ ਸੁਨਿਸ਼ਚਿਤ ਕਰਨ ਦੇ ਇਲਾਵਾ, ਸਿਲੰਡਰਾਂ ਨੂੰ ਫਿਰ ਤੋਂ ਭਰਨ ਦੀ ਜ਼ਰੂਰਤ ਅਤੇ ਸਾਜੋ-ਸਮਾਨ ਸਬੰਧਿਤ ਮਾਮਲਿਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਮਿਲੇਗੀ। ਇਹ ਵੱਡੀ ਸੁਵਿਧਾ, ਜਿਸ ਨੂੰ ਰਿਕਾਰਡ ਸਮੇਂ ਦੇ ਅੰਦਰ ਸਥਾਪਿਤ ਕੀਤਾ ਗਿਆ ਹੈ, ਕੋਵਿਡ ਦੇ ਖਿਲਾਫ਼ ਲੜਾਈ ਲਈ ਪਹਿਲਾਂ ਤੋਂ ਉਪਲਬਧ ਬੈੱਡ ਅਤੇ ਆਈਸੀਯੂ ਬੈੱਡ ਦੇ ਅਤਿਰਿਕਤ ਹੈ।

https://www.pib.gov.in/PressReleasePage.aspx?PRID=1723797

 

ਪੀਆਈਬੀ ਦੇ ਦਫ਼ਤਰਾਂ ਤੋਂ ਇਨਪੁੱਟਸ

 

  • ਮਹਾਰਾਸ਼ਟਰ: ਸਿਹਤ ਵਿਭਾਗ ਨੇ ਕਿਹਾ ਹੈ ਕਿ ਰਾਜ ਵਿੱਚ ਪਿਛਲੇ ਛੇ ਮਹੀਨਿਆਂ ਦੇ ਕੋਵਿਡ -19 ਮਰੀਜ਼ਾਂ ਦੇ ਅੰਕੜਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਬੱਚਿਆਂ ਵਿੱਚ ਕੋਵਿਡ- 19 ਦੀ ਲਾਗ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਵੇਖੀ ਗਈ। ਇਹ ਜਾਣਕਾਰੀ ਰਾਜ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਪ੍ਰਦੀਪ ਵਿਆਸ ਨੇ ਦਿੱਤੀ। ਇਹ ਪਾਇਆ ਗਿਆ ਕਿ ਨਵੰਬਰ 2020 ਤੋਂ ਅਪ੍ਰੈਲ 2021 ਦੌਰਾਨ ਇਹ ਲਾਗ 0 ਤੋਂ 5 ਸਾਲ ਦੇ ਉਮਰ ਸਮੂਹ ਵਿੱਚ 1.3 ਪ੍ਰਤੀਸ਼ਤ, 6 ਤੋਂ 11 ਸਾਲਾਂ ਵਿੱਚ 2.4 ਪ੍ਰਤੀਸ਼ਤ, 12 ਤੋਂ 17 ਸਾਲਾਂ ਵਿੱਚ 4.1 ਪ੍ਰਤੀਸ਼ਤ ਹੋ ਗਈ ਹੈ। ਕੁੱਲ ਉਮਰ ਦਾ ਪ੍ਰਤੀਸ਼ਤ ਜ਼ੀਰੋ ਤੋਂ 17 ਸਾਲਾਂ ਦੇ ਵਿਚਕਾਰ ਸਮੂਹ 7.8 ਪ੍ਰਤੀਸ਼ਤ ਸੀ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਮਿਊਕਰੋਮਾਇਕੋਸਿਸ ਦੇ ਤਕਰੀਬਨ 4000 ਮਾਮਲੇ ਹਨ। ਇਸ ਸਬੰਧੀ ਰਾਜ ਸਰਕਾਰ ਨੇ ਇੰਤਜ਼ਾਮ ਕੀਤੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮਿਊਕਰੋਮਾਇਕੋਸਿਸ ਵਾਲੇ ਸਾਰੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਵੱਡੇ ਸ਼ਹਿਰਾਂ ਤੋਂ ਬਾਹਰ ਮਰੀਜ਼ਾਂ ਨੂੰ ਰਾਹਤ ਦੇਣ ਲਈ ਰਾਜ ਸਰਕਾਰ ਵੱਲੋਂ ਤਹਿਸੀਲ ਅਤੇ ਜ਼ਿਲ੍ਹਾ ਪੱਧਰਾਂ ਦੇ ਨਿਜੀ ਹਸਪਤਾਲਾਂ ਵਿੱਚ ਕੋਵਿਡ-19 ਦੀਆਂ ਇਲਾਜ ਦਰਾਂ ਘਟਾ ਦਿੱਤੀਆਂ ਗਈਆਂ ਹਨ।

  • ਗੁਜਰਾਤ: ਰਾਜ ਦੇ ਸਿੱਖਿਆ ਮੰਤਰੀ ਭੁਪੇਂਦਰਸਿਨ ਚੁਦਾਸਾਮਾ ਨੇ ਜਾਣਕਾਰੀ ਦਿੱਤੀ ਕਿ ਗੁਜਰਾਤ ਸੈਕੰਡਰੀ ਅਤੇ ਉੱਚ ਸੈਕੰਡਰੀ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਮੰਗਲਵਾਰ ਨੂੰ  ਕੋਵਿਡ-19 ਦੇ 1561 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੁੱਲ 29,015 ਸਰਗਰਮ ਮਰੀਜ਼ ਹਨ ਜਿੱਥੇ ਰਿਕਵਰੀ ਦੀ ਦਰ 95.21% ਹੈ। ਮੰਗਲਵਾਰ ਨੂੰ 1.96 ਲੱਖ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਹੁਣ ਤੱਕ ਰਾਜ ਵਿੱਚ 18-44 ਸਾਲ ਦੀ ਉਮਰ ਸਮੂਹ ਦੇ 1,10,205 ਵਿਅਕਤੀਆਂ ਨੂੰ ਕੋਵਿਡ -19 ਟੀਕਾ ਲਗਾਇਆ ਜਾ ਚੁੱਕਾ ਹੈ।

  • ਰਾਜਸਥਾਨ: ਰਾਜਸਥਾਨ ਵਿੱਚ ਮੰਗਲਵਾਰ ਨੂੰ ਕੋਵਿਡ-19 ਦੇ 1002 ਨਵੇਂ ਕੇਸ, 65 ਮੌਤਾਂ ਅਤੇ 6114 ਰਿਕਵਰੀ ਦੀ ਰਿਪੋਰਟ ਕੀਤੀ ਗਈ। ਇਸ ਵੇਲੇ 37,477 ਐਕਟਿਵ ਕੇਸ ਹਨ। ਜੈਪੁਰ (233) ਤੋਂ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ, ਉਸ ਤੋਂ ਬਾਅਦ ਅਲਵਰ (111) ਅਤੇ ਉਦੈਪੁਰ (107) ਤੋਂ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ 987 ਮਿਊਕਰੋਮਾਇਕੋਸਿਸ ਬਿਮਾਰੀ ਦੇ ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਰਾਜ ਵਿੱਚ ਮਿਊਕਰੋਮਾਇਕੋਸਿਸ ਦੇ ਇਲਾਜ ਵੱਲ ਅਤੇ ਇਸ ਦਾ ਇਲਾਜ ਕਰ ਰਹੇ ਹਰ ਹਸਪਤਾਲ ਵਿੱਚ ਐਂਫੋਟਰੀਸਿਨ-ਬੀ ਅਤੇ ਹੋਰ ਦਵਾਈਆਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਰਾਜ ਵਿੱਚ ਕੋਰੋਨਾ ਦੇ 20 ਹਜ਼ਾਰ 303 ਐਕਟਿਵ ਮਰੀਜ਼ਾਂ ਵਿੱਚੋਂ 12 ਹਜ਼ਾਰ 906 ਮਰੀਜ਼ ਘਰਾਂ ਵਿੱਚ ਆਇਸੋਲੇਟ ਹਨ। ‘ਕਿਲ ਕੋਰੋਨਾ’ ਮੁਹਿੰਮ ਰਾਜ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਚਲਾਈ ਜਾ ਰਹੀ ਹੈ। ਰਾਜ ਵਿੱਚ ਕੋਵਿਡ ਉਪਚਾਰ ਯੋਜਨਾ ਤਹਿਤ ਹੁਣ ਤੱਕ 11,341 ਕੋਵਿਡ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਰਾਜ ਮੰਤਰੀ ਮੰਡਲ ਨੇ ਕੋਵਿਡ-19 ਮਹਾਮਾਰੀ ਦੀ ਰੋਕਥਾਮ ਵਿੱਚ ਯੋਧਿਆਂ ਦੀ ਤਰ੍ਹਾਂ ਸੇਵਾ ਕਰਨ ਵਾਲੇ ਕਰਮਚਾਰੀਆਂ ਲਈ ਦੋ ਮਹੀਨਿਆਂ ਦੀ ਮਿਆਦ ਲਈ ਮੁੱਖ ਮੰਤਰੀ ਕੋਵਿਡ-19 ਜੋਧਾ ਕਲਿਆਣ ਸਕੀਮ ਨੂੰ ਲਾਗੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਰਾਜ ਮੰਤਰੀ ਮੰਡਲ ਨੇ ਕੋਵਿਡ -19 ਬਾਲ ਕਲਿਆਣ ਸਕੀਮ ਅਤੇ ਮੁੱਖ ਮੰਤਰੀ ਕੋਵਿਡ -19 ਵਿਸ਼ਾਲ ਅਨੁਗ੍ਰਹਿ ਯੋਜਨਾ ਦੇ ਵੱਖ-ਵੱਖ ਨੁਕਤਿਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੱਧ ਪ੍ਰਦੇਸ਼ ਬੋਰਡ ਦੀ 12ਵੀਂ ਕਲਾਸ ਦੀ ਪ੍ਰੀਖਿਆ ਮਹਾਮਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤੀ ਗਈ ਹੈ। ਰਾਜ ਵਿੱਚ ਮੰਗਲਵਾਰ ਨੂੰ 1078 ਨਵੇਂ ਕੋਵਿਡ-19 ਕੇਸ, 45 ਮੌਤਾਂ ਅਤੇ 4120 ਮਰੀਜ਼ਾਂ ਦੀ ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਮੰਗਲਵਾਰ ਨੂੰ 1886 ਨਵੇਂ ਕੋਵਿਡ-19 ਦੇ ਕੇਸ ਦਰਜ ਕੀਤੇ ਗਏ ਅਤੇ 4471 ਰਿਕਵਰ ਹੋਏ ਹਨ। ਰਾਜ ਵਿੱਚ ਪਾਜ਼ਿਟਿਵਿਟੀ ਦਰ ਨਿਰੰਤਰ ਘੱਟ ਰਹੀ ਹੈ ਅਤੇ ਮੰਗਲਵਾਰ ਨੂੰ ਇਹ 3.1% ਸੀ। ਰਾਜ ਵਿੱਚ 20.20% ਨਾਗਰਿਕਾਂ ਯਾਨੀ ਕਿ 59.20 ਲੱਖ ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। 18-44 ਸਾਲ ਦੇ ਉਮਰ ਸਮੂਹ ਵਿੱਚ 7.89 ਲੱਖ ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ।

  • ਗੋਆ: ਗੋਆ ਵਿੱਚ ਸੋਮਵਾਰ ਨੂੰ 22 ਮੌਤਾਂ ਅਤੇ 1777 ਰਿਕਵਰੀ ਦੇ ਨਾਲ 903 ਨਵੇਂ ਕੋਵਿਡ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਮੰਗਲਵਾਰ ਨੂੰ ਹੋਈਆਂ ਮੌਤਾਂ ਵਿੱਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ, ਇਸ ਸਮੇਂ ਰਾਜ ਵਿੱਚ 11,867 ਸਰਗਰਮ ਕੇਸ ਹਨ। ਮੰਗਲਵਾਰ ਨੂੰ 4009 ਲੋਕਾਂ ਦੇ ਟੀਕਾਕਰਣ ਦੇ ਨਾਲ, ਗੋਆ ਵਿੱਚ ਲਗਾਏ ਟੀਕਿਆਂ ਦੀ ਕੁੱਲ ਗਿਣਤੀ 5,21,940 ਤੱਕ ਪਹੁੰਚ ਗਈ ਹੈ।

  • ਕੇਰਲ: ਕੇਰਲ ਅਸੈਂਬਲੀ ਨੇ ਅੱਜ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਕੇਂਦਰ ਨੂੰ ਮੁਫ਼ਤ ਸਰਬਵਿਆਪੀ ਟੀਕਾਕਰਣ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਗਈ। ਮਤਾ ਇਹ ਵੀ ਚਾਹੁੰਦਾ ਹੈ ਕਿ ਕੇਂਦਰ ਰਾਜਾਂ ਨੂੰ ਵੱਖਰੇ ਤੌਰ 'ਤੇ ਖਰੀਦ ਕਰਨ ਲਈ ਕਹਿਣ ਦੀ ਬਜਾਏ ਪੂਰੇ ਦੇਸ਼ ਲਈ ਟੀਕੇ ਖਰੀਦਣ ਲਈ ਗਲੋਬਲ ਟੈਂਡਰ ਜਾਰੀ ਕਰੇ। ਇਸ ਦੌਰਾਨ ਰਾਜ ਵਿੱਚ ਮੰਗਲਵਾਰ ਨੂੰ 19,760 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ। ਟੀਪੀਆਰ 15.13% 'ਤੇ ਖੜ੍ਹਾ ਹੈ। ਮਰਨ ਵਾਲਿਆਂ ਦੀ ਗਿਣਤੀ 9,000 ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 96,42,277 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 75,44,092 ਨੂੰ ਪਹਿਲੀ ਖੁਰਾਕ ਅਤੇ 20,98,185 ਦੂਸਰੀ ਖੁਰਾਕ ਦਿੱਤੀ ਗਈ ਹੈ।

  • ਤਮਿਲ ਨਾਡੂ: ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਤਾਲਾਬੰਦੀ ਨੂੰ ਨਿਰੰਤਰ ਜਾਰੀ ਨਹੀਂ ਕੀਤਾ ਜਾ ਸਕਦਾ ਅਤੇ ਜਲਦੀ ਹੀ ਇਸ ਨੂੰ ਪੂਰੀ ਠੱਲ੍ਹ ਪਾਉਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਮੈਡੀਕਲ ਅਤੇ ਪਰਿਵਾਰ ਭਲਾਈ ਮੰਤਰੀ ਮਾ. ਸੁਬਰਾਮਨੀਅਮ ਨੇ ਮੰਗਲਵਾਰ ਨੂੰ ਕਿਹਾ ਕਿ ਤਾਮਿਲ ਨਾਡੂ ਵਿੱਚ ਹੁਣ ਤੱਕ 518 ਲੋਕ ਮਿਊਕਰੋਮਾਇਕੋਸਿਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਵਿੱਚੋਂ 17 ਦੀ ਮੌਤ ਹੋ ਗਈ ਹੈ। ਰਾਜ ਦੀ ਰੋਜ਼ਾਨਾ ਕੋਵਿਡ -19 ਕੇਸਾਂ ਦੀ ਗਿਣਤੀ ਮੰਗਲਵਾਰ ਨੂੰ 26,513 ਹੋ ਗਈ, ਜਿਸ ਨਾਲ ਇਸ ਦਾ ਸਰਗਰਮ ਕੇਸ ਭਾਰ 3 ਲੱਖ ਦੇ ਹੇਠਾਂ ਆ ਗਿਆ ਹੈ।  ਹਾਲਾਂਕਿ, ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਰਹੀ, ਕਿਉਂਕਿ ਇੱਕ 105 ਸਾਲਾ ਔਰਤ ਸਣੇ 490 ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਤਾਮਿਲ ਨਾਡੂ ਜਿਸ ਨੇ ਬੁੱਧਵਾਰ ਤੋਂ ਟੀਕਾਕਰਣ ਮੁਹਿੰਮ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ, ਮੰਗਲਵਾਰ ਰਾਤ ਨੂੰ ਕੇਂਦਰ ਸਰਕਾਰ ਤੋਂ 4.95 ਲੱਖ ਟੀਕੇ ਮਿਲਣ ਤੋਂ ਬਾਅਦ ਲੋਕਾਂ ਦਾ ਟੀਕਾਕਰਣ ਜਾਰੀ ਰੱਖਿਆ ਹੈ। ਤਾਮਿਲ ਨਾਡੂ ਦੇ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਦੇ ਵਿਭਾਗ ਨੇ ਰਾਜ ਭਰ ਦੀਆਂ ਜੇਲ੍ਹਾਂ ਵਿੱਚ ਬੰਦ 4,297 ਦੋਸ਼ੀਆਂ ਵਿੱਚੋਂ 30% ਦਾ ਟੀਕਾਕਰਣ ਕੀਤਾ ਹੈ। ਹੁਣ ਤੱਕ ਤਮਿਲ ਨਾਡੂ ਵਿੱਚ 92,35,652 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 71,85,963 ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 20,49,689 ਨੂੰ ਦੂਸਰੀ ਖੁਰਾਕ ਲਈ ਹੈ।

  • ਕਰਨਾਟਕ: 01-06-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਰਿਪੋਰਟ ਕੀਤੇ ਗਏ: 14,304; ਕੁੱਲ ਕਿਰਿਆਸ਼ੀਲ ਮਾਮਲੇ: 2,98,299; ਨਵੀਆਂ ਕੋਵਿਡ ਮੌਤਾਂ: 464; ਕੁੱਲ ਕੋਵਿਡ ਮੌਤਾਂ: 29,554 ਹਨ। ਰਾਜ ਵਿੱਚ ਹੁਣ ਤੱਕ ਕੱਲ੍ਹ 1,62,227 ਦੇ ਟੀਕੇ ਲਗਾਏ ਗਏ ਸਨ ਅਤੇ ਕੁੱਲ 1,38,46,247 ਟੀਕੇ ਲਗਾਏ ਜਾ ਚੁੱਕੇ ਹਨ। ਕੇਂਦਰ ਸਕਾਰ ਦੇ ਕੋਟੇ ਵਿੱਚੋਂ ਮੰਗਲਵਾਰ ਨੂੰ ਰਾਜ ਸਰਕਾਰ ਨੂੰ ਕੋਵਿਸ਼ੀਲਡ ਟੀਕੇ ਦੀਆਂ 5.76 ਲੱਖ ਖੁਰਾਕਾਂ ਮਿਲੀਆਂ ਹਨ। ਕੇਂਦਰ ਤੋਂ ਪ੍ਰਾਪਤ ਕੋਵਿਸ਼ੀਲਡ ਦੀ ਕੁੱਲ ਮਾਤਰਾ 1.14 ਕਰੋੜ ਖੁਰਾਕ ਹੈ। ਮੰਗਲਵਾਰ ਨੂੰ, ਇੱਕ ਹੀ ਦਿਨ ਵਿੱਚ 3 ਰੇਲ ਗੱਡੀਆਂ ਦੁਆਰਾ 352 ਟਨ ਆਕਸੀਜਨ ਦੀ ਡਲਿਵਰੀ ਕੀਤੀ ਗਈ। ਰਾਜ ਨੂੰ ਹੁਣ ਤੱਕ 2561.24 ਟਨ ਆਕਸੀਜਨ ਮਿਲੀ ਹੈ। ਬੰਗਲੌਰ ਵਿੱਚ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ, ਲਗਾਤਾਰ ਦੂਜੇ ਦਿਨ 4,000 ਤੋਂ ਘੱਟ ਕੇਸ ਦਰਜ ਹੋਏ ਹਨ। ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਕਿਹਾ ਕਿ ਕਰਨਾਟਕ ਵਿੱਚ ਦੂਸਰੀ ਕੋਵਿਡ ਲਹਿਰ ਵਿੱਚ ਪਾਏ ਗਏ ਮਿਊਟਡ ਸਟਰੇਨ ਦਾ ਅਧਿਐਨ ਕਰਨ ਲਈ 7 ਜੀਨੋਮਿਕ ਲੈਬ ਸਥਾਪਿਤ ਕੀਤੀਆਂ ਜਾਣਗੀਆਂ।

  • ਆਂਧਰ ਪ੍ਰਦੇਸ਼: ਰਾਜ ਨੇ 104 ਮੌਤਾਂ ਦੇ ਨਾਲ 93,704 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 11,303 ਨਵੇਂ ਕੋਵਿਡ-19 ਕੇਸਾਂ ਦੀ ਰਿਪੋਰਟ ਕੀਤੀ, ਜਦਕਿ ਪਿਛਲੇ 24 ਘੰਟਿਆਂ ਦੌਰਾਨ 18,257 ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਕੁੱਲ ਕੇਸ: 17,04,388; ਕਿਰਿਆਸ਼ੀਲ ਕੇਸ: 1,46,737; ਡਿਸਚਾਰਜ: 15,46,617; ਮੌਤ: 11,034 ਹਨ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕਿਆਂ ਦੀਆਂ ਕੁੱਲ 1,00,73,383 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ 75,43,454 ਪਹਿਲੀਆਂ ਖੁਰਾਕਾਂ ਅਤੇ 25,29,929 ਦੂਸਰੀਆਂ ਖੁਰਾਕਾਂ ਸ਼ਾਮਲ ਹਨ। ਰਾਜ ਨੇ ਮੰਗਲਵਾਰ ਨੂੰ ਇੱਕ ਮੀਲ ਪੱਥਰ ਨੂੰ ਪਾਰ ਕੀਤਾ ਕਿਉਂਕਿ ਇੱਕ ਕਰੋੜ ਤੋਂ ਵੱਧ ਲੋਕਾਂ ਨੇ ਕੋਵਿਡ ਜੈਬ, ਪਹਿਲੀ ਅਤੇ ਦੂਸਰੀ ਖੁਰਾਕਾਂ ਨੂੰ ਇਕੱਠਿਆਂ ਲਿਆ। ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਰਾਜ ਨੂੰ ਕੇਂਦਰ ਤੋਂ ਇੱਕ ਹੋਰ 8,76,870 ਖੁਰਾਕਾਂ ਦੀ ਖੇਪ ਮਿਲਣ ਦੀ ਉਮੀਦ ਹੈ। ਰਾਜ ਸਰਕਾਰ ਨੇ ਆਪਣੇ ਵੱਲੋਂ ਹੋਰ 20,74,730 ਖੁਰਾਕਾਂ ਖਰੀਦੀਆਂ ਹਨ, ਪਰ ਸਿਹਤ ਅਧਿਕਾਰੀਆਂ ਅਨੁਸਾਰ ਇਸ ਦਾ ਸਟਾਕ ਸਿਰਫ਼ ਮਹੀਨੇ ਦੇ ਦੂਜੇ ਅੱਧ ਵਿੱਚ ਹੀ ਮਿਲਣ ਦੀ ਆਸ ਕੀਤੀ ਜਾਂਦੀ ਹੈ। ਰਾਜ ਨੂੰ ਸਿੰਗਾਪੁਰ ਤੋਂ 3 ਕ੍ਰਾਇਓਜੇਨਿਕ ਆਕਸੀਜਨ ਟੈਂਕ ਪ੍ਰਾਪਤ ਹੋਏ ਹਨ ਜੋ ਕਿ ਮੇਘਾ ਇੰਜੀਨੀਅਰਿੰਗ ਅਤੇ ਇਨਫਰਾਸਟਰੱਕਚਰ ਲਿਮਿਟਿਡ (ਐੱਮ.ਈ.ਆਈ.ਐੱਲ.) ਦੁਆਰਾ ਸੌਂਪੇ ਗਏ ਹਨ। ਇਸ ਦੌਰਾਨ ਰਾਜ ਵਿੱਚ ਮੌਜੂਦਾ ਕੋਰੋਨਾਵਾਇਰਸ ਸਥਿਤੀ ਦੇ ਕਾਰਨ ਆਂਧਰ ਪ੍ਰਦੇਸ਼ ਦੇ ਸਾਰੇ ਸਕੂਲਾਂ ਵਿੱਚ ਗਰੇਡ 1 ਤੋਂ 10 ਤੱਕ ਦੇ ਵਿਦਿਆਰਥੀਆਂ ਲਈ ਗਰਮੀਆਂ ਦੀਆਂ ਛੁੱਟੀਆਂ 30 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ।

  • ਤੇਲੰਗਾਨਾ: ਰਾਜ ਦੇ ਸਿਹਤ ਵਿਭਾਗ ਨੇ ਰਾਜ ਦੇ ਛੇ ਹੋਰ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡ ਇਲਾਜ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ। ਹੁਣ ਤੱਕ 22 ਹਸਪਤਾਲਾਂ ਨੂੰ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ 'ਤੇ ਰੋਕ ਲਗਾਈ ਗਈ ਹੈ ਕਿਉਂਕਿ ਉਹ ਮਰੀਜ਼ਾਂ ਤੋਂ ਬਹੁਤ ਜ਼ਿਆਦਾ ਪੈਸਾ ਇਕੱਠਾ ਕਰ ਰਹੇ ਸਨ ਅਤੇ ਕੋਵਿਡ ਇਲਾਜ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ ਸਨ। 27.90 ਲੱਖ ਹੋਰ ਖੁਰਾਕਾਂ ਦੀ ਸਭ ਤੋਂ ਵੱਡੀ ਸਪੂਤਨਿਕ- ਵੀ ਦੀ ਖੇਪ ਕੱਲ੍ਹ ਰੂਸ ਤੋਂ ਹੈਦਰਾਬਾਦ ਪਹੁੰਚੀ। ਇਸਦੇ ਨਾਲ ਸਪੂਤਨਿਕ-ਵੀ ਦੀਆਂ ਕੁੱਲ 30 ਲੱਖ ਖੁਰਾਕਾਂ ਭਾਰਤ ਪਹੁੰਚੀਆਂ ਹਨ। ਤੇਲੰਗਾਨਾ ਹਾਈ ਕੋਰਟ ਨੇ ਰਾਜ ਦੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ ਨਿਜੀ ਹਸਪਤਾਲ ਤੋਂ ਰਕਮ ਵਾਪਸ ਕਰਾਉਣ ਲਈ ਕਦਮ ਚੁੱਕਣ ਜਿਨ੍ਹਾਂ ਨੇ ਕੋਵਿਡ ਦੇ ਮਰੀਜ਼ਾਂ ਤੋਂ ਵਧੇਰੇ ਰਕਮ ਵਸੂਲੀ ਹੈ। ਇਸ ਤਰ੍ਹਾਂ ਸਿਹਤ ਵਿਭਾਗ ਨੂੰ ਕੋਵਿਡ ਨਾਲ ਸਬੰਧਿਤ ਸਾਰੀਆਂ ਮੈਡੀਕਲ ਸੇਵਾਵਾਂ ਅਤੇ ਟੈਸਟਾਂ ਲਈ ਵੱਧ ਤੋਂ ਵੱਧ ਕੀਮਤਾਂ ਤੈਅ ਕਰਨ ਲਈ ਨਵਾਂ ਜੀਓ ਜਾਰੀ ਕਰਨ ਲਈ ਵੀ ਕਿਹਾ। ਇਸ ਦੌਰਾਨ ਰਾਜ ਵਿੱਚ ਕੱਲ੍ਹ ਤਕਰੀਬਨ 2,493 ਨਵੇਂ ਕੇਸ ਆਏ ਅਤੇ 15 ਮੌਤਾਂ ਹੋਈਆਂ ਜਿਨ੍ਹਾਂ ਦੀ ਕੁੱਲ ਗਿਣਤੀ 5,80,844 ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ 3,296 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 33,254 ਹੈ।

  • ਅਸਾਮ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਰਾਜ ਵਿੱਚ ਕੋਵਿਡ-19 ਮਹਾਮਾਰੀ ਵਿਰੁੱਧ ਉਨ੍ਹਾਂ ਦੀ ਸਰਕਾਰ ਦੀ ਅਣਥੱਕ ਲੜਾਈ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਰਾਜ ਵਿੱਚ ਮੰਗਲਵਾਰ ਨੂੰ 51 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਦਿਨ ਵਿੱਚ 1,15,513 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 4,682 ਨਵੇਂ ਸੰਕ੍ਰਮਣ ਮਿਲੇ। ਪਾਜ਼ਿਟਿਵਿਟੀ ਦਰ 4.05 ਪ੍ਰਤੀਸ਼ਤ ਸੀ। ਕੋਵਿਡ-19 ਮਹਾਮਾਰੀ ਕਾਰਨ ਬਾਹਰੀ ਲੋਕਾਂ ਦੀ ਵਾਪਸੀ ਅਤੇ ਰਾਜ ਦੇ ਗ੍ਰਾਮੀਣ ਖੇਤਰਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਹੋਏ ਤਾਜ਼ਾ ਰੁਝਾਨ ਕਾਰਨ ਰਾਜ ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿੱਚ ਵੀ ਵਾਇਰਸ ਦੇ ਪ੍ਰਬੰਧਨ ਲਈ ਨਵੇਂ ਐੱਸਓਪੀ’ਜ਼ ਨੂੰ ਅਧਿਸੂਚਿਤ ਕੀਤਾ ਹੈ ਅਤੇ ਮੰਗਲਵਾਰ ਤੋਂ ਕਮਿਊਨਿਟੀ ਨਿਗਰਾਨੀ ਪ੍ਰੋਗਰਾਮ ਦਾ ਤੀਜਾ ਪੜਾਅ ਲਾਂਚ ਕੀਤਾ ਹੈ।

  • ਮਨੀਪੁਰ: ਕੋਵਿਡ ਨੇ ਰਾਜ ਵਿੱਚ 798 ਹੋਰ ਸੰਕ੍ਰਮਣਾਂ ਨਾਲ 18 ਹੋਰ ਲੋਕਾਂ ਦੀ ਜਾਨ ਲੈ ਲਈ। ਕੋਵਿਡ-19 ਕਰਵ ਨੂੰ ਸਮਤਲ ਕਰਨ ਲਈ ਛੇਤੀ ਪਤਾ ਲਗਾਉਣ ਅਤੇ ਮੁੱਢਲੀ ਦਵਾਈ ਦੇਣ ਦੇ ਉਦੇਸ਼ ਨਾਲ, ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ "ਇੰਫਾਲ ਵੈਸਟ ਵਿੱਚ ਅਗਰੈਸਿਵ ਮਾਸ ਕੋਵਿਡ-19 ਟੈਸਟਿੰਗ ਡਰਾਈਵ" ਨੂੰ ਹਰੀ ਝੰਡੀ ਦਿੱਤੀ। ਹੁਣ ਤੱਕ, 3,88,761 ਵਿਅਕਤੀਆਂ ਨੇ ਕੋਵਿਡ ਟੀਕਾ ਲਗਾਇਆ ਹੈ, ਜਿਸ ਵਿੱਚ ਉਹ 80,335 ਸ਼ਾਮਲ ਹਨ, ਜਿਨ੍ਹਾਂ ਨੂੰ ਦੂਸਰੀ ਖੁਰਾਕ ਮਿਲੀ ਹੈ।

  • ਸਿੱਕਿਮ: ਸਿੱਕਿਮ ਵਿੱਚ ਮੰਗਲਵਾਰ ਨੂੰ 309 ਨਵੇਂ ਕੋਵਿਡ ਪਾਜ਼ਿਟਿਵ  ਮਾਮਲੇ ਅਤੇ ਚਾਰ ਨਵੀਆਂ ਕੋਵਿਡ ਨਾਲ ਸਬੰਧਿਤ ਮੌਤਾਂ ਦਰਜ ਕੀਤੀਆਂ ਗਈਆਂ। 334 ਰਿਕਵਰੀ ਦੇ ਨਾਲ, ਕੁੱਲ ਐਕਟਿਵ ਟੈਲੀ ਹੁਣ 3,992 ਹੈ। 30 ਮਈ ਨੂੰ ਹੋਈ ਰਾਜ ਕਾਰਜਕਾਰੀ ਕਮੇਟੀ ਦੀ ਇੱਕ ਸਮੀਖਿਆ ਬੈਠਕ ਨੇ ਫੈਸਲਾ ਕੀਤਾ ਹੈ ਕਿ ਹੁਣ ਤੋਂ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਸਿਰਫ਼ ਸਰਕਾਰੀ ਸਹੂਲਤਾਂ ਵਿੱਚ ਹੀ ਕੀਤੀ ਜਾਏਗੀ।

  • ਤ੍ਰਿਪੁਰਾ: ਸਭ ਤੋਂ ਵੱਧ ਇੱਕ ਦਿਨ ਦੇ ਟੈਸਟ -16,918 ਜਿਨ੍ਹਾਂ ਵਿੱਚੋਂ 841 ਪਾਜ਼ਿਟਿਵ ਟੈਸਟ ਕੀਤੇ ਅਤੇ 6 ਦੀ ਪਿਛਲੇ 24 ਘੰਟਿਆਂ ਵਿੱਚ ਮੌਤ ਹੋ ਗਈ ਜਦਕਿ ਇੱਕੋ ਸਮੇਂ 864 ਵਿਅਕਤੀ ਰਿਕਵਰ ਹੋਏ। ਇਸ ਦੌਰਾਨ ਰਾਜ ਸਰਕਾਰ ਨੇ ਅਗਰਤਲਾ ਵਿੱਚ ਆਈਐੱਲਐੱਸ ਅਤੇ ਟੀਐੱਮਸੀ ਹਸਪਤਾਲਾਂ ਲਈ ਕੋਵਿਡ ਦਰ ਨਿਰਧਾਰਿਤ ਕੀਤੀ ਹੈ। ਇਹ ਫੈਸਲਾ ਮੰਤਰੀਆਂ ਦੀ ਕੌਂਸਲ ਨੇ ਲਿਆ ਹੈ ਤਾਂ ਕਿ ਗ਼ੈਰ ਸਰਕਾਰੀ ਹਸਪਤਾਲਾਂ ਦੇ ਖਰਚਿਆਂ ਦੀ ਸੀਮਾ ਤੈਅ ਕੀਤੀ ਜਾ ਸਕੇ। 

  • ਨਾਗਾਲੈਂਡ: ਨਾਗਾਲੈਂਡ ਨੇ ਮੰਗਲਵਾਰ ਨੂੰ 176 ਕੋਵਿਡ ਮਾਮਲੇ ਦਰਜ ਕੀਤੇ ਅਤੇ 9 ਮੌਤਾਂ ਹੋਈਆਂ। ਐਕਟਿਵ ਕੇਸ 4725 ਹਨ ਜਦਕਿ ਇਸ ਦੀ ਗਿਣਤੀ 21,854 ਹੋ ਗਈ ਹੈ।

  • ਪੰਜਾਬ: ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਕੁੱਲ ਗਿਣਤੀ 569756 ਹੈ। ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 33444 ਹੈ। ਮ੍ਰਿਤਕਾਂ ਦੀ ਕੁੱਲ ਗਿਣਤੀ 14649 ਦੱਸੀ ਗਈ ਹੈ। ਪਹਿਲੀ ਖੁਰਾਕ (ਸਿਹਤ ਦੇਖਭਾਲ਼ + ਫ੍ਰੰਟਲਾਈਨ ਕਰਮਚਾਰੀ) ਦੇ ਨਾਲ ਕੋਵਿਡ -19 ਟੀਕਾਕਰਣ ਦੀ ਕੁੱਲ ਸੰਖਿਆ 920914 ਹੈ। ਕੁੱਲ ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰਸ) ਦੇ ਨਾਲ ਟੀਕਾ ਲਗਾਇਆ ਗਿਆ ਹੈ 253715 ਨੂੰ। ਪਹਿਲੀ ਖੁਰਾਕ ਦੇ ਨਾਲ ਕੁੱਲ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਲਗਾਏ ਗਏ ਟੀਕੇ 2846545 ਹਨ। ਕੁੱਲ 18 ਤੋਂ 44 ਸਾਲ ਦੀ ਉਮਰ ਦੀ ਪਹਿਲੀ ਖੁਰਾਕ ਨਾਲ ਦਾ ਟੀਕਾ 466597 ਲਗਾਇਆ ਹੈ।

  • ਹਰਿਆਣਾ: ਅੱਜ ਤੱਕ ਪਾਜ਼ਿਟਿਵ ਪਾਏ ਗਏ ਨਮੂਨਿਆਂ ਦੀ ਕੁੱਲ ਸੰਖਿਆ 757868 ਹੈ। ਕੁੱਲ ਐਕਟਿਵ ਕੋਵਿਡ-19 ਮਰੀਜ਼ਾਂ ਦੀ ਗਿਣਤੀ 16280 ਹੈ। ਮੌਤਾਂ ਦੀ ਗਿਣਤੀ 8383 ਹੈ। ਅੱਜ ਤੱਕ ਟੀਕੇ ਲਗਾਏ ਗਏ ਲੋਕਾਂ ਦੀ ਸੰਖਿਆ 5770019 ਹੈ।

  • ਚੰਡੀਗੜ੍ਹ: ਕੁੱਲ ਲੈਬ ਵੱਲੋਂ ਪੁਸ਼ਟੀ ਕੀਤੇ ਗਏ ਕੋਵਿਡ -19 ਦੇ ਕੇਸ 60154 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 1481 ਹੈ। ਅੱਜ ਤੱਕ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਕੁੱਲ ਗਿਣਤੀ 758 ਹੈ।

  • ਹਿਮਾਚਲ ਪ੍ਰਦੇਸ਼: ਕੋਵਿਡ ਪਾਜ਼ਿਟਿਵ ਟੈਸਟ ਕੀਤੇ ਮਰੀਜ਼ਾਂ ਦੀ ਹੁਣ ਤੱਕ ਦੀ ਗਿਣਤੀ 191251 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 12407 ਹੈ। ਹੁਣ ਤੱਕ 3165 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।

 

ਫੈਕਟ ਚੈੱਕ

 

 ******

 

ਐੱਮਵੀ



(Release ID: 1724009) Visitor Counter : 156