ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਘੱਟ ਪੁੰਜ ਵਾਲੇ ਲਾਲ ਵੱਡੇ ਤਾਰਿਆਂ ਵਿੱਚ ਲੀਥੀਅਮ ਦੀ ਬੇਤਰਤੀਬੀ ਵੱਡੀ ਬਹੁਤਾਤ ਦਾ 2 ਮਿਲੀਅਨ ਸਾਲਾਂ ਦੇ ਹੀਲੀਅਮ-ਫਲੈਸ਼ਿੰਗ ਪੜਾਅ ਨਾਲ ਸਬੰਧਤ ਹੋਣ ਬਾਰੇ ਪਤਾ ਲੱਗਿਆ
Posted On:
02 JUN 2021 3:37PM by PIB Chandigarh
ਸਿਤਾਰਿਆਂ ਦੇ ਨਿਰੀਖਣ ਤੋਂ ਲਗਾਏ ਗਏ ਅਨੁਮਾਨ ਅਨੁਸਾਰ ਲੀਥੀਅਮ ਦੀ ਬਹੁਤਾਤ ਅਤੇ ਸਿਧਾਂਤਕ ਤੌਰ 'ਤੇ ਅਨੁਮਾਨਤ ਮਾਤਰਾ ਦੇ ਵਿਚਕਾਰ ਅੰਤਰ ਨੇ ਲੰਬੇ ਸਮੇਂ ਤੋਂ ਖਗੋਲ ਵਿਗਿਆਨੀਆਂ ਨੂੰ ਹੈਰਾਨ ਕੀਤਾ ਰੱਖਿਆ ਹੈ।
ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜਿਕਸ ਦੇ ਵਿਗਿਆਨਕਾਂ ਨੇ ਘੱਟ ਪੁੰਜ ਵਾਲੇ ਲਾਲ ਕਲੰਪ ਸਿਤਾਰਿਆਂ ਵਿੱਚ ਲੀਥੀਅਮ ਉਤਪਾਦਨ ਪਿੱਛੇ ਵਿਧੀ ਨੂੰ ਜਾਣ ਲਿਆ ਹੈ। ਘੱਟ ਪੁੰਜ ਰੈਡ ਕਲੰਪ ਜਾਇੰਟਸ (giants) ਵਿੱਚ ਵਧੇਰੇ ਲੀਥੀਅਮ ਦਾ ਹੋਣਾ ਇੱਕ ਆਮ ਗੱਲ ਹੋਣ ਕਾਰਨ, ਵਿਗਿਆਨਕਾਂ ਨੇ ਹੁਣ ਸਿਤਾਰੇ ਦੇ ਵਿਕਾਸ ਵਿੱਚ ਹੀਲੀਅਮ (He)-ਫਲੈਸ਼ਿੰਗ ਪੜਾਅ ਨੂੰ ਉੱਚ ਲੀਥੀਅਮ ਉਤਪਾਦਨ ਦੀ ਸਾਈਟ ਵਜੋਂ ਲੱਭ ਲਿਆ ਹੈ। ਤਬਦੀਲੀ ਦਾ ਇਹ ਪੜਾਅ ਤਕਰੀਬਨ 2 ਮਿਲੀਅਨ ਸਾਲ ਤੱਕ ਚਲਦਾ ਹੈ, ਜਿਸ ਦੌਰਾਨ ਕੇਂਦਰ ਵਿੱਚ ਬੇਜਾਨ ਹੀਲੀਅਮ-ਕੋਰ ਵਾਲੇ ਆਰਜੀਬੀ ਦੈਂਤ (ਜਾਇੰਟਸ) ਹੀਲੀਅਮ-ਕੋਰ ਵਾਲੇ ਬਲਦੇ ਲਾਲ ਕਲੰਪ ਦੈਂਤ ਬਣ ਜਾਂਦੇ ਹਨ।
ਹਾਲ ਹੀ ਵਿੱਚ, ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ, ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜਿਕਸ (IIA), ਬੰਗਲੁਰੂ, ਦੇ ਖਗੋਲ ਵਿਗਿਆਨੀਆਂ ਦੇ ਇੱਕ ਸਮੂਹ ਨੂੰ, 2 ਮਿਲੀਅਨ ਸਾਲਾਂ ਦੇ ਹੀਲੀਅਮ-ਫਲੈਸ਼ਿੰਗ ਪੜਾਅ ਦੌਰਾਨ ਲੀਥੀਅਮ ਦੇ ਵਾਧੇ (Li enhancement) ਦੇ ਪ੍ਰਮਾਣਿਕ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਅਜਿਹੇ ਸਿਤਾਰਿਆਂ ਦੀ ਲੀਥੀਅਮ ਬਹੁਤਾਤ (Li abundances) ਵਿੱਚ ਤੇਜ਼ੀ ਨਾਲ ਕਮੀ ਆਈ।ਉਨ੍ਹਾਂ ਦੇ ਕੰਮ ਦੇ ਅਨੁਸਾਰ, ਇਹ ਜਾਪਦਾ ਹੈ ਕਿ ਦੈਂਤਾਂ ਵਿੱਚ ਲੀਥੀਅਮ ਦੀ ਵਧੇਰੇ ਮਾਤਰਾ ਇੱਕ ਅਸਥਾਈ ਵਰਤਾਰਾ ਹੈ।
ਆਈਆਈਏ ਦੇ ਸ੍ਰੀ ਰਘੁਬਰ ਸਿੰਘ ਅਤੇ ਪ੍ਰੋ. ਈਸਵਰ ਰੈਡੀ ਦੀ ਅਗਵਾਈ ਵਾਲੇ ਖੋਜਕਰਤਾਵਾਂ (ਜਿਨ੍ਹਾਂ ਵਿੱਚ ਮੋਨਾਸ਼ ਯੂਨੀਵਰਸਿਟੀ, ਆਸਟਰੇਲੀਆ ਦੇ ਸਾਈਮਨ ਕੈਂਪਬੈਲ, ਸੀਏਐੱਸ, ਚੀਨ ਦੇ ਭਰਤ ਕੁਮਾਰ, ਸੰਯੁਕਤ ਰਾਜ ਅਮਰੀਕਾ ਦੀ ਓਹੀਓ ਸਟੇਟ ਯੂਨਿਵਰਸਿਟੀ ਦੇ ਮੈਥਯੂ ਵਰਾਰਡ ਸ਼ਾਮਲ ਹਨ) ਨੇ, ਵਿਸ਼ਾਲ ਤਾਰਿਆਂ ਦੇ ਨਮੂਨੇ ਵਿੱਚ ਲੀਥੀਅਮ ਦੇ ਵਿਕਾਸ ਨੂੰ ਟਰੈਕ ਕਰਨ ਲਈ ਤੱਤ ਦੀ ਸਪੈਕਟ੍ਰੋਸਕੋਪਿਕ ਭਰਪੂਰਤਾ ਦੇ ਨਾਲ ਐਸਟ੍ਰੋਸਿਸਮੋਲੋਜੀ (ਕੇਪਲਰ ਸਪੇਸ ਟੈਲੀਸਕੋਪ ਤੋਂ ਸਮੇਂ-ਹੱਲ਼ ਕੀਤੇ ਗਏ ਫੋਟੋਮੀਟ੍ਰੀ ਦੀ ਵਰਤੋਂ ਕਰਦਿਆਂ ਤਾਰਿਆਂ ਦੇ ਭੂਚਾਲ ਦਾ ਅਧਿਐਨ) ਦੀ ਵਰਤੋਂ ਕੀਤੀ। ਲੀਥੀਅਮ ਪ੍ਰੋਡਕਸ਼ਨ ਸਾਈਟ ਲਈ ਸਬੂਤ ਤੋਂ ਇਲਾਵਾ, ਦੋ ਸੁਤੰਤਰ ਨਿਰੀਖਣ ਵਾਲੀਆਂ ਮਾਤਰਾਵਾਂ ਲੀਥੀਅਮ ਭਰਪੂਰ ਮਾਤਰਾ ਅਤੇ ਸਟੈਲਰ ਓਸੀਲੇਸ਼ਨਾਂ (ਗਰੈਵਿਟੀ ਮੋਡ ਪੀਰੀਅਡ ਸਪੇਸਿੰਗ) ਦੇ ਵਿਚਕਾਰ ਆਪਣੀ ਕਿਸਮ ਦਾ ਪਹਿਲਾ ਆਪਸੀ ਸਬੰਧ, 1960 ਦੇ ਦਹਾਕੇ ਵਿੱਚ ਵਿਕਸਤ ਇੱਕ ਸਿਧਾਂਤ ਅਨੁਸਾਰ, ਆਰਜੀਬੀ ਵਿਸ਼ਾਲ ਨੂੰ ਪਰਿਵਰਤਿਤ ਕਰਨ ਦੇ ਹੀਲੀਅਮ-ਫਲੈਸ਼ਿੰਗ ਪੜਾਅ ਨੂੰ, ਕੋਰ ਹੀਲੀਅਮ-ਫਲੈਸ਼ ਦੀ ਇੱਕ ਲੜੀ ਦੁਆਰਾ ਇੱਕ ਅਟੁੱਟ, ਇਲੈਕਟ੍ਰੋਨ-ਡੀਜਨਰੇਟਿਡ ਹੀਲੀਅਮ-ਕੋਰ ਨੂੰ ਇੱਕ ਪੂਰੀ ਤਰ੍ਹਾਂ ਪ੍ਰਤੀਕ੍ਰਿਆਸ਼ੀਲ ਹੀਲੀਅਮ-ਬਰਨਿੰਗ ਕੋਰ ਵਿੱਚ ਬਦਲਦਾ ਹੈ, ਬਾਰੇ ਟਰੈਕ ਕਰਨ ਲਈ ਕੰਮ ਕਰੇਗਾ। ਇਹ ਰਚਨਾ ‘ਐਸਟ੍ਰੋਫਿਜ਼ੀਕਲ ਜਰਨਲ ਲੈੱਟਰਸ’ ਵਿੱਚ ਪ੍ਰਕਾਸ਼ਤ ਹੈ।
ਪ੍ਰਮੁੱਖ ਲੇਖਕ ਸ੍ਰੀ ਰਘੁਬਰ ਸਿੰਘ ਨੇ ਕਿਹਾ,"ਲੀਥੀਅਮ ਉਤਪਾਦਨ ਦੀ ਸਮਝ ਬਾਰੇ ਤਾਂ ਕੀ ਗੱਲ ਕਰੀਏ, ਸਾਡੇ ਕੋਲ ਹੀਲੀਅਮ-ਫਲੈਸ਼ ਪੜਾਅ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਹੈ। ਇਹ ਨਵੇਂ ਨਤੀਜੇ ਹੋਰ ਨਿਰੀਖਣ ਕੀਤੇ ਜਾਣ ਦੇ ਨਾਲ-ਨਾਲ ਸਿਧਾਂਤ ਕ ਮਾਡਲਾਂ ਨੂੰ ਵੀ ਪ੍ਰੇਰਿਤ ਕਰਨਗੇ।"
ਇਸ ਨਤੀਜੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪ੍ਰੋ. ਈਸਵਰ ਰੈਡੀ ਨੇ ਅੱਗੇ ਕਿਹਾ, “ਇਹ ਨਤੀਜੇ ਸਿਧਾਂਤਕਾਰਾਂ ਅਤੇ ਨਿਰੀਖਕਾਂ ਦੇ ਵੱਡੇ ਸਮੂਹ ਲਈ ਬਹੁਤ ਜ਼ਿਆਦਾ ਦਿਲਚਸਪੀ ਵਾਲੇ ਹੋਣਗੇ। ਇਹ ਬ੍ਰਹਿਮੰਡ ਸੰਬੰਧੀ ਮਾਡਲਾਂ ਉੱਤੇ ਲੀਥੀਅਮ ਦੇ ਵਿਸ਼ਾਲ ਪ੍ਰਭਾਵਾਂ ਕਾਰਨ ਹੈ, ਜੋ ਬਿਗ ਬੈਂਗ ਦੇ ਲੀਥੀਅਮ ਦੀ ਬਹੁਤਾਤ ਦੀ ਭਵਿੱਖਬਾਣੀ ਕਰਦੇ ਹਨ, ਜੋ ਕਿ ਇੰਟਰਸਟੇਲਰ ਮਾਧਿਅਮ ਜਾਂ ਬਹੁਤ ਹੀ ਛੋਟੇ ਤਾਰਿਆਂ ਵਿੱਚ ਮੌਜੂਦਾ ਤੌਰ ‘ਤੇ ਵੇਖੇ ਗਏ ਮੁੱਲ ਨਾਲੋਂ ਚਾਰ ਲੈੱਸ ਹੋਣ ਦਾ ਇੱਕ ਕਾਰਕ ਹੈ, ਇਹ ਦਰਸਾਉਂਦਾ ਹੈ ਕਿ ਲੀਥੀਅਮ ਵੱਧ ਰਿਹਾ ਹੈ। ਬ੍ਰਹਿਮੰਡ ਵਿੱਚ ਲੀਥੀਅਮ ਵਾਧੇ ਦਾ ਲੇਖਾ ਕਰਨ ਲਈ ਉਤਪਾਦਨ ਸਾਈਟਾਂ ਦੀ ਪਹਿਚਾਣ ਮਹੱਤਵਪੂਰਨ ਹੈ ਅਤੇ ਤਾਰਿਆਂ ਦੀ ਅੰਦਰੂਨੀ ਕਾਰਜਸ਼ੀਲਤਾ ਵਿੱਚ ਸ਼ਾਨਦਾਰ ਸਮਝ ਪ੍ਰਦਾਨ ਕਰਦੀ ਹੈ।"
ਪ੍ਰਮੁੱਖ ਲੇਖਕ ਸ੍ਰੀ ਰਘੁਬਰ ਸਿੰਘ ਨੇ ਕਿਹਾ, " ਲੀਥੀਅਮ ਉਤਪਾਦਨ ਦੀ ਸਮਝ ਬਾਰੇ ਤਾਂ ਕੀ ਗੱਲ ਕਰੀਏ, ਸਾਡੇ ਕੋਲ ਹੀਲੀਅਮ-ਫਲੈਸ਼ ਪੜਾਅ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਹੈ। ਇਹ ਨਵੇਂ ਨਤੀਜੇ ਹੋਰ ਨਿਰੀਖਣ ਕੀਤੇ ਜਾਣ ਦੇ ਨਾਲ-ਨਾਲ ਸਿਧਾਂਤਕ ਮਾਡਲਾਂ ਨੂੰ ਵੀ ਪ੍ਰੇਰਿਤ ਕਰਨਗੇ।"
ਇਸ ਨਤੀਜੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪ੍ਰੋ. ਈਸਵਰ ਰੈਡੀ ਨੇ ਅੱਗੇ ਕਿਹਾ, “ਇਹ ਨਤੀਜੇ ਸਿਧਾਂਤਕਾਰਾਂ ਅਤੇ ਨਿਰੀਖਕਾਂ ਦੇ ਵੱਡੇ ਸਮੂਹ ਲਈ ਬਹੁਤ ਜ਼ਿਆਦਾ ਦਿਲਚਸਪੀ ਵਾਲੇ ਹੋਣਗੇ। ਇਹ ਬ੍ਰਹਿਮੰਡ ਸੰਬੰਧੀ ਮਾਡਲਾਂ ਉੱਤੇ ਲੀਥੀਅਮ ਦੇ ਵਿਸ਼ਾਲ ਪ੍ਰਭਾਵਾਂ ਕਾਰਨ ਹੈ, ਜੋ ਬਿਗ ਬੈਂਗ ਦੇ ਲੀਥੀਅਮ ਦੀ ਬਹੁਤਾਤ ਦੀ ਭਵਿੱਖਬਾਣੀ ਕਰਦੇ ਹਨ, ਜੋ ਕਿ ਇੰਟਰਸਟੇਲਰ ਮਾਧਿਅਮ ਜਾਂ ਬਹੁਤ ਹੀ ਛੋਟੇ ਤਾਰਿਆਂ ਵਿੱਚ ਮੌਜੂਦਾ ਤੌਰ ‘ਤੇ ਵੇਖੇ ਗਏ ਮੁੱਲ ਨਾਲੋਂ ਚਾਰ ਲੈੱਸ ਹੋਣ ਦਾ ਇੱਕ ਕਾਰਕ ਹੈ, ਇਹ ਦਰਸਾਉਂਦਾ ਹੈ ਕਿ ਲੀਥੀਅਮ ਵੱਧ ਰਿਹਾ ਹੈ। ਬ੍ਰਹਿਮੰਡ ਵਿੱਚ ਲੀਥੀਅਮ ਵਾਧੇ ਦਾ ਲੇਖਾ ਕਰਨ ਲਈ ਉਤਪਾਦਨ ਸਾਈਟਾਂ ਦੀ ਪਹਿਚਾਣ ਮਹੱਤਵਪੂਰਨ ਹੈ ਅਤੇ ਤਾਰਿਆਂ ਦੀ ਅੰਦਰੂਨੀ ਕਾਰਜਸ਼ੀਲਤਾ ਵਿੱਚ ਸ਼ਾਨਦਾਰ ਸਮਝ ਪ੍ਰਦਾਨ ਕਰਦੀ ਹੈ।"
ਚਿੱਤਰ 1: ਸੂਰਜ ਵਰਗੇ ਤਾਰਿਆਂ ਦਾ ਵਿਕਾਸ। ਲੀਥੀਅਮ 2 ਮਿਲੀਅਨ ਸਾਲਾਂ ਦੇ ਹੀਲੀਅਮ-ਫਲੈਸ਼ਿੰਗ ਪੜਾਅ ਦੌਰਾਨ ਪੈਦਾ ਹੁੰਦੀ ਹੈ।
ਚਿੱਤਰ 2: ਖੱਬਾ ਪੈਨਲ: ਆਰਸੀ ਸਟਾਰਸ ਵਿੱਚ ਗਰੈਵਿਟੀ ਮੋਡ ਪੀਰੀਅਡ ਸਪੇਸ ਦੇ ਨਾਲ ਲੀਥੀਅਮ ਦੀ ਬਹੁਤਾਤ ਦੀ ਭਿੰਨਤਾ ਤਾਰਿਆਂ ਦੇ ਵਿਕਾਸ ਨੂੰ ਟਰੈਕ ਕਰਦੀ ਹੈ ਅਤੇ ਲੀਥੀਅਮ ਦੀ ਔਸਤ ਬਹੁਤਾਤ ਵਿਕਾਸ ਦੇ ਨਾਲ ਘੱਟ ਜਾਂਦੀ ਹੈ। ਸੁਪਰ ਲੀਥੀਅਮ-ਸਮ੍ਰਿਧ ਜਾਇੰਟਸ (ਐੱਸਐੱਲਆਰਜ਼) ਹੀਲੀਅਮ-ਫਲੈਸ਼ਿੰਗ ਈਵੈਂਟ (ਲੋ ਵੈਲਿਊ) ਦੇ ਬਿਲਕੁਲ ਨੇੜੇ ਹਨ। ਸੱਜਾ ਪੈਨਲ: ਆਰਜੀਬੀ (ਸਿਫ਼ਰ-ਉਮਰ) ਤੋਂ ਆਰਸੀ ਪੜਾਅ ਦੇ ਸਿਰੇ ਤੋਂ ਸ਼ੁਰੂ ਹੋਣ ਵਾਲੇ ਹੀਲੀਅਮ-ਫਲੈਸ਼ਿੰਗ ਪੜਾਅ ਦੇ ਸਿਮੂਲੇਟਸ। ਰੈੱਡ ਬੈਂਡ ਐੱਸਐੱਲਆਰਜ਼ (<40 ਮਿਲੀਅਨ ਯੀਅਰਜ਼) ਦੀ ਰੇਂਜ ਹੈ ਅਤੇ ਪੀਲਾ ਬੈਂਡ ਲੀਥੀਅਮ-ਨਾਰਮਲ (ਜਾਂ ਲੀ-ਪੂਅਰ ਸਟਾਰਸ) ਦੀ ਰੇਂਜ ਹੈ। ਨੋਟ ਹੀਲੀਅਮ-ਫਲੈਸ਼ਿੰਗ ਪੜਾਅ ਬਹੁਤ ਛੋਟਾ ਹੈ।
ਪਬਲੀਕੇਸ਼ਨ ਲਿੰਕ: https://arxiv.org/pdf/2104.12070.pdf
ਵਧੇਰੇ ਜਾਣਕਾਰੀ ਲਈ ਸ੍ਰੀ ਰਘੁਬਰ ਸਿੰਘ (raghubar.singh@iiap.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
***********
ਐੱਸਐੱਸ / ਆਰਪੀ / (ਡੀਐੱਸਟੀ ਮੀਡੀਆ ਸੈੱਲ)
(Release ID: 1723932)
Visitor Counter : 176