ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼ਿਲਪਕਾਰੀ ਟ੍ਰੇਨਿੰਗ ਯੋਜਨਾ (ਸੀਟੀਐੱਸ) - ਪੜਾਅ II ਦੇ ਅਧੀਨ ਸੈਸ਼ਨ 2019 (ਇੱਕ ਸਾਲ ਦੇ ਟ੍ਰੇਡ ਲਈ) ਲਈ ਆਲ ਇੰਡੀਆ ਟ੍ਰੇਡ ਟੈਸਟ (ਏਆਈਟੀਟੀ) 2020 ਦੇ ਨਤੀਜਿਆਂ ਦਾ ਐਲਾਨ
Posted On:
01 JUN 2021 10:02PM by PIB Chandigarh
ਮਿਤੀ 31.05.2021 ਨੂੰ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੇ ਡਾਇਰੈਕਟੋਰੇਟ ਜਨਰਲ ਆਫ਼ ਟਰੇਨਿੰਗ (ਡੀਜੀਟੀ) ਨੇ ਸ਼ਿਲਪਕਾਰੀ ਟ੍ਰੇਨਿੰਗ ਯੋਜਨਾ (ਸੀਟੀਐੱਸ) ਦੇ ਅਧੀਨ ਏਆਈਟੀਟੀ 2020 ਦੇ ਨਤੀਜਿਆਂ ਨੂੰ ਜਾਰੀ ਕੀਤਾ| ਜਿਸ ਨੂੰ 01.06.2021 ਤੋਂ ਸਾਲ 2019 ਦੇ ਸੈਸ਼ਨ (1-ਸਾਲ ਦੇ ਟ੍ਰੇਡ ਲਈ) ਲਈ ਲਗਭਗ 15,000 ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ) ਵਿੱਚ ਲਾਗੂ ਕੀਤਾ ਜਾਵੇਗਾ| ਇਸਦੇ ਨਤੀਜੇ https://ncvtmis.gov.in/pages/marksheet/validate.aspx ’ਤੇ ਉਪਲਬਧ ਹਨ|
ਸੀਟੀਐੱਸ ਅਧੀਨ ਸਿਖਿਆਰਥੀਆਂ ਦੀਆਂ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਸਮੇਤ ਏਆਈਟੀਟੀ 2020 ਦੀਆਂ ਪ੍ਰੀਖਿਆਵਾਂ ਜੁਲਾਈ 2020 ਵਿੱਚ ਹੋਣੀਆਂ ਸਨ ਪਰ ਕੋਵਿਡ-19 ਦੇ ਕਾਰਨ ਦੇਸ਼ ਵਿਆਪੀ ਲੌਕਡਾਊਨ ਦੇ ਕਾਰਣ ਆਈਟੀਆਈ ਦੇ ਮੁੜ ਖੋਲ੍ਹਣ ਦਾ ਸਮਾਂ ਸਿਰਫ ਸਤੰਬਰ-ਅਕਤੂਬਰ, 2020 ਤੱਕ ਪਹੁੰਚ ਗਿਆ ਸੀ ਅਤੇ ਕੁਝ ਰਾਜਾਂ ਵਿੱਚ ਤਾਂ ਆਈਟੀਆਈ ਇਸਤੋਂ ਵੀ ਲੇਟ ਖੁੱਲ੍ਹੀਆਂ ਸਨ। ਇਸ ਤਰ੍ਹਾਂ, 1600 ਘੰਟੇ ਦੇ ਸਿਲੇਬਸ ਦੀ ਸਿਖਲਾਈ ਨੂੰ ਪੂਰਾ ਕਰਨ ਲਈ ਸੈਸ਼ਨ ਨੂੰ ਵਧਾ ਦਿੱਤਾ ਗਿਆ ਸੀ| ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ (ਡੀਜੀਟੀ) ਹੇਠਾਂ ਦਿੱਤੇ ਅਨੁਸਾਰ ਪ੍ਰੀਖਿਆਵਾਂ ਨੂੰ ਨਿਰਧਾਰਤ ਅਤੇ ਨਿਯਮਤ ਕੀਤਾ:
i. ਪ੍ਰੈਕਟੀਕਲ ਅਤੇ ਇੰਜੀਨੀਅਰਿੰਗ ਡਰਾਇੰਗ ਵਿਸ਼ਿਆਂ ਨੂੰ ਰਾਜਾਂ ਦੀ ਤਿਆਰੀ ਦੇ ਅਧਾਰ ’ਤੇ 4 ਪੜਾਵਾਂ (ਜਿਵੇਂ ਕਿ ਨਵੰਬਰ-ਦਸੰਬਰ, 2020, ਫ਼ਰਵਰੀ 2021, ਮਾਰਚ, 2021 (2019 ਦੇ ਦਾਖਲੇ ਲਈ 2 ਸਾਲਾਂ ਦੇ ਟ੍ਰੇਡ ਲਈ) ਅਤੇ ਅਪ੍ਰੈਲ, 2021) ਵਿੱਚ ਆਯੋਜਿਤ ਕੀਤਾ ਗਿਆ ਸੀ| ਸਿਧਾਂਤਕ ਹਿੱਸਾ (ਟ੍ਰੇਡ ਥਿਊਰੀ, ਵਰਕਸ਼ਾਪ ਸਾਇੰਸ ਐਂਡ ਕੈਲਕੁਲੇਸ਼ਨਜ਼ ਐਂਡ ਇੰਪਲਾਇਬਿਲਟੀ ਸਕਿੱਲਜ਼) ਨੂੰ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਵਿੱਚ ਪੜਾਅਵਾਰ ਤਰੀਕੇ ਨਾਲ ਦੋ ਸੈਸ਼ਨਾਂ ਦੀ ਬਜਾਏ (ਦਸੰਬਰ 2020 ਤੋਂ ਅੱਧ-ਅਪ੍ਰੈਲ, 2021 ਤੱਕ) 3 ਘੰਟੇ ਦੀ ਮਿਆਦ ਦੇ ਇੱਕੋ ਸੈਸ਼ਨ ਵਿੱਚ ਰੱਖਿਆ ਗਿਆ ਸੀ| ਇਹ ਉਪਾਅ ਕੋਵਿਡ ਹਾਲਾਤਾਂ ਦੇ ਅਨੁਸਾਰ ਅਤੇ ਸਿਖਿਆਰਥੀਆਂ ਦੀ ਸਹਾਇਤਾ ਦੇ ਲਈ ਲਏ ਗਏ ਸਨ|
ii. ਉਹ ਸਿਖਿਆਰਥੀ ਜੋ ਕਿਸੇ ਕਾਰਨ ਕਰਕੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ, ਉਨ੍ਹਾਂ ਨੂੰ ਪੂਰਕ ਪ੍ਰੀਖਿਆਵਾਂ ਦੇ ਨਾਲ-ਨਾਲ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ, ਜੋ ਮੌਜੂਦਾ ਹਾਲਤਾਂ ਦੇ ਅਨੁਸਾਰ ਤਰਜੀਹੀ ਤੌਰ ’ਤੇ ਅਗਲੇ ਦੋ ਮਹੀਨਿਆਂ ਵਿੱਚ ਹੋਣੀਆਂ ਹਨ|
iii. ਸਿਖਿਆਰਥੀਆਂ ਦੀਆਂ ਦੂਰੀਆਂ ਨੂੰ ਵੇਖਦਿਆਂ ਆਈਟੀਆਈ ਨੂੰ ਪ੍ਰੈਕਟੀਕਲ ਅਤੇ ਇੰਜੀਨੀਅਰਿੰਗ ਅਤੇ ਡਰਾਇੰਗ ਵਿਸ਼ਿਆਂ ਲਈ ਸੈਲਫ਼-ਸੈਂਟਰ ਬਣਾਇਆ ਗਿਆ ਸੀ| ਹਾਲਾਤਾਂ ਨੂੰ ਦੇਖਦਿਆਂ ਸੀਬੀਟੀ ਲਈ ਕੁਝ ਪ੍ਰਾਈਵੇਟ ਆਈਟੀਆਈ ਵੀ ਕੇਂਦਰ ਬਣਾਏ ਗਏ ਸਨ|
ਸਾਲ 2019 ਦੇ ਸੈਸ਼ਨ ਦੇ ਇੱਕ ਸਾਲ ਦੇ ਟਰੇਡ ਵਿੱਚ ਕੁੱਲ 2,45,574 ਸਿਖਿਆਰਥੀ ਪ੍ਰੀਖਿਆਵਾਂ ਵਿੱਚ ਬੈਠੇ ਸਨ, ਜਿਸ ਵਿੱਚੋਂ 1,75,938 ਸਿਖਿਆਰਥੀਆਂ ਨੇ ਪ੍ਰੀਖਿਆਵਾਂ ਪਾਸ ਕੀਤੀਆਂ ਹਨ, ਇਸ ਤਰ੍ਹਾਂ ਪਾਸ ਪ੍ਰਤੀਸ਼ਤਤਾ 71.6% ਰਹੀ ਹੈ।
ਜੇ ਸਿਖਿਆਰਥੀ ਆਏ ਨਤੀਜਿਆਂ ਦੇ ਸੰਬੰਧ ਵਿੱਚ ਸ਼ਿਕਾਇਤ ਕਰਨਾ ਚਾਹੁੰਦੇ ਹਨ ਤਾਂ ਉਹ ਨਤੀਜਿਆਂ ਦੇ ਨਾਲ-ਨਾਲ ਐੱਨਸੀਵੀਟੀਐੱਮਆਈਐੱਸ ਪੋਰਟਲ ਵਿੱਚ ਸ਼ਾਮਲ ਸ਼ਿਕਾਇਤ ਨਿਵਾਰਣ ਟੂਲ ਦੀ ਵਰਤੋਂ ਕਰ ਸਕਦੇ ਹਨ|
ਅਭਿਆਸ ਦੇ ਅਨੁਸਾਰ, ਰਾਜ ਦੇ ਪੱਧਰ ’ਤੇ ਵੱਖ-ਵੱਖ ਆਈਟੀਆਈਜ਼ ਦੀ ਭਾਗੀਦਾਰੀ ਨਾਲ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ| ਰਾਜ ਡਾਇਰੈਕਟੋਰੇਟਸ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਆਪਣੇ ਅਨੁਸਾਰ ਕਨਵੋਕੇਸ਼ਨ ਸਮਾਰੋਹ ਨੂੰ ਆਯੋਜਿਤ ਕਰਵਾਉਣ। ਦੇਸ਼ ਦੇ ਟੋਪਰਾਂ ਨੂੰ ਦੇਸ਼ ਪੱਧਰ ’ਤੇ 15 ਜੁਲਾਈ ਨੂੰ ਰਾਸ਼ਟਰੀ ਹੁਨਰ ਦਿਵਸ ਵੇਲੇ ਸਹੂਲਤ ਦਿੱਤੀ ਜਾ ਸਕਦੀ ਹੈ|
*****
ਬੀਐੱਨ/ ਆਰਆਰ
(Release ID: 1723930)
ਵਿਜ਼ੀਟਰ ਕਾਊਂਟਰ : 201