ਰੱਖਿਆ ਮੰਤਰਾਲਾ

ਅਰਮੀ ਚੀਫ ਨੇ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਦੀ ਸਮੀਖਿਆ ਕੀਤੀ

Posted On: 02 JUN 2021 7:28PM by PIB Chandigarh

ਸ੍ਰੀਨਗਰ, 02 ਜੂਨ 2021.  ਜਨਰਲ ਐਮ ਐਮ ਨਰਵਣੇ, ਚੀਫ ਆਫ਼ ਆਰਮੀ ਸਟਾਫ (ਸੀਓਏਐਸ),  ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੁਰੱਖਿਆ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਹਨ।

ਸ੍ਰੀਨਗਰ ਪਹੁੰਚਣ 'ਤੇ, ਆਰਮੀ ਚੀਫ ਨੇ ਨਾਰਦਰਨ ਆਰਮੀ ਕਮਾਂਡਰ ਅਤੇ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਡੀ ਪੀ ਪਾਂਡੇ, ਨਾਲ ਹਿੰਟਰਲੈਂਡ ਵਿਚ ਇਕਾਈਆਂ ਅਤੇ ਬਣਤਰਾਂ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੂੰ ਸਥਾਨਕ ਕਮਾਂਡਰਾਂ ਵੱਲੋਂ ਮੌਜੂਦਾ ਸੁਰੱਖਿਆ ਸਥਿਤੀ ਅਤੇ ਅੱਤਵਾਦੀ ਰੈਂਕਾਂ ਵਿੱਚ ਨੌਜਵਾਨਾਂ ਦੀ ਰੈਡੀਕਲਾਈਜੇਸ਼ਨ ਅਤੇ ਭਰਤੀ ਵਿੱਚ ਸ਼ਾਮਲ ਓਵਰ ਗਰਾਉਂਡ ਵਰਕਰਾਂ (ਓਜੀਡਬਲਯੂ) ਦੇ ਨੈਟਵਰਕ ਦੀ ਪਛਾਣ ਕਰਨ ਅਤੇ ਟਾਰਗੇਟ ਬਣਾਉਣ ਲਈ ਚੁੱਕੇ ਜਾ ਰਹੇ ਉਪਰਾਲਿਆਂ ਬਾਰੇ ਬ੍ਰੀਫ ਕੀਤਾ ਗਿਆ । ਸਥਾਨਕ ਭਰਤੀ ਨੂੰ ਰੋਕਣ ਅਤੇ ਸਥਾਨਕ ਅੱਤਵਾਦੀਆਂ ਦੇ ਸਮਰਪਣ ਦੀ ਸਹੂਲਤ ਲਈ ਕੀਤੇ ਯਤਨਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। 

ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸੀਓਏਐਸ ਨੇ ਉਨ੍ਹਾਂ ਜਵਾਨਾਂ ਅਤੇ ਕਮਾਂਡਰਾਂ ਦੀ ਸ਼ਲਾਘਾ ਕੀਤੀ ਜੋ ਪਾਕਿਸਤਾਨ ਦੀ ਸ਼ਹਿ ਤੇ ਅੱਤਵਾਦ ਅਤੇ ਵਿਸ਼ਵ ਪੱਧਰੀ ਮਹਾਮਾਰੀ ਦੀਆਂ ਦੋਹਰੀਆਂ ਚੁਣੌਤੀਆਂ ਨਾਲ ਅਣਥੱਕ ਲੜਾਈ ਲੜ ਰਹੇ ਹਨ। ਉਨ੍ਹਾਂ ਉਭਰ ਰਹੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਜ਼ਰੂਰਤ ਨੂੰ ਹੋਰ ਮਜਬੂਤ ਕੀਤਾ। ਬਾਅਦ ਵਿੱਚ, ਸੀਓਏਐਸ ਨੂੰ ਚਿਨਾਰ ਕੋਰ ਕਮਾਂਡਰ ਵੱਲੋਂ ਕੰਟਰੋਲ ਰੇਖਾ ਅਤੇ ਹਿੰਟਰਲੈਂਡ ਨਾਲ ਸੰਬੰਧਤ ਸਮੁੱਚੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। 

ਥੱਲ ਸੈਨਾ ਮੁਖੀ ਨੇ ਸਿਵਲ ਪ੍ਰਸ਼ਾਸਨ, ਜੰਮੂ-ਕਸ਼ਮੀਰ ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਸਾਰੇ ਹਿੱਸਿਆਂ ਵੱਲੋਂ ਪ੍ਰਦਰਸ਼ਿਤ 'ਸਰਕਾਰ ਦੀ ਪੂਰੀ' ਪਹੁੰਚ ਨੂੰ ਪ੍ਰੋਜੈਕਟ ਕਰਨ ਲਈ ਕੀਤੇ ਗਏ ਸ਼ਾਨਦਾਰ ਤਾਲਮੇਲ ਦੀ ਸ਼ਲਾਘਾ ਕੀਤੀ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਸਥਿਤੀ ਵਿਚ ਸੁਧਾਰ ਲਈ ਢੁਕਵੀਂ ਸਥਿਤੀ ਆਈ ਹੈ ਅਤੇ ਯੂਟੀ ਵਿਚ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਇਆ ਹੈ। 

ਸ਼ਾਮ ਨੂੰ, ਸੀਓਏਐਸ ਨੇ ਰਾਜ ਭਵਨ ਵਿਖੇ ਮਾਨਯੋਗ ਉਪ ਰਾਜਪਾਲ ਸ੍ਰੀ ਮਨੋਜ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਜੰਮੂ ਕਸ਼ਮੀਰ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਲਈ ਉਭਰ ਰਹੀਆਂ ਚੁਣੌਤੀਆਂ ਅਤੇ ਰੋਡ ਮੈਪ ਬਾਰੇ ਵਿਚਾਰ ਵਟਾਂਦਰਾ ਕੀਤਾ। ਉਪ ਰਾਜਪਾਲ ਨੇ ਕੇਂਦਰ ਸ਼ਸਤ ਪ੍ਰਦੇਸ਼ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਸ਼ਾਂਤੀ ਨੂੰ  ਸੁਰੱਖਿਅਤ ਰੱਖਣ ਅਤੇ ਕੋਵਿਡ 19 ਮਹਾਮਾਰੀ ਦੇ ਵਿਰੁੱਧ ਸਿਵਲ ਅਧਿਕਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਭਾਰਤੀ ਫੌਜ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

 

 ************************

 ਏਏ /ਬੀ ਐਸ ਸੀ   


(Release ID: 1723928) Visitor Counter : 166


Read this release in: English , Urdu , Hindi , Tamil