ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਅਰੋਗਿਆ ਸੇਤੂ ਐਪਲੀਕੇਸ਼ਨ 'ਤੇ ਟੀਕਾਕਰਨ ਸਥਿਤੀ ਨੂੰ ਅਪਡੇਟ ਕਰਨ ਸਬੰਧੀ ਵਿਸ਼ੇਸ਼ਤਾ ਨੂੰ ਸ਼ੁਰੂ ਕੀਤਾ


ਟੀਕਾਕਰਨ ਦੀ ਸਥਿਤੀ ਨੂੰ ਕੋਵਿਨ ਰਜਿਸਟ੍ਰੇਸ਼ਨ ਲਈ ਵਰਤੇ ਜਾਂਦੇ ਮੋਬਾਈਲ ਨੰਬਰ ਦੁਆਰਾ ਅਪਡੇਟ ਕੀਤਾ ਜਾ ਸਕਦਾ ਹੈ

Posted On: 01 JUN 2021 7:15PM by PIB Chandigarh

ਅਰੋਗਿਆ ਸੇਤੂ ਨੇ ਅਰੋਗਿਆ ਸੇਤੂ ਐਪ 'ਤੇ ਟੀਕਾਕਰਨ ਦੀ ਸਥਿਤੀ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ਤਾ ਸ਼ਾਮਲ ਕੀਤੀ ਹੈ।

ਖੁਦ ਲਈ ਟੀਕਾਕਰਨ ਦੀ ਸਥਿਤੀ ਨੂੰ ਕਿਵੇਂ ਅਪਡੇਟ ਕਰੀਏ: 

ਜਿਹੜੇ ਲੋਕ ਪੂਰੀ ਤਰ੍ਹਾਂ ਵੈਕਸੀਨ ਲਗਵਾ ਚੁੱਕੇ ਹਨ ਉਨ੍ਹਾਂ ਨੂੰ ਅਰੋਗਿਆ ਸੇਤੂ ਐਪ ਦੇ ਹੋਮ ਪੇਜ 'ਤੇ ਇੱਕ ਬਲਿਊ ਸ਼ੀਲਡ ਮਿਲੇਗੀ ਜਦ ਕਿ ਦੂਜੀ ਖੁਰਾਕ ਤੋਂ 14 ਦਿਨ ਬਾਅਦ ਅਰੋਗਿਆ ਸੇਤੂ ਲੋਗੋ 'ਤੇ ਦੋਹਰੀ ਨੀਲੀ ਸਹੀ ਲੱਗੇਗੀ।

ਇਹ ਕੋਵਿਨ ਪੋਰਟਲ ਤੋਂ ਟੀਕਾਕਰਨ ਸਥਿਤੀ ਦੀ ਜਾਂਚ ਤੋਂ ਬਾਅਦ ਕੀਤਾ ਜਾਂਦਾ ਹੈ।

ਜਿਨ੍ਹਾਂ ਨੂੰ ਇੱਕ ਖੁਰਾਕ ਮਿਲੀ ਹੈ, ਉਨ੍ਹਾਂ ਨੂੰ ਆਪਣੀ ਹੋਮ ਸਕ੍ਰੀਨ 'ਤੇ ਟੀਕਾਕਰਨ ਦੀ ਸਥਿਤੀ ਦੇ ਨਾਲ ਇਕੋ ਸਹੀ ਦੇ ਨਾਲ ਅਰੋਗੀਆ ਸੇਤੂ ਲੋਗੋ ਦੇ ਨਾਲ ਇੱਕ ਨੀਲੀ ਪੱਟੀ ਮਿਲੇਗੀ। 

ਦੂਜੀ ਖੁਰਾਕ ਦੇ ਨਾਲ, ਹੋਮ ਸਕ੍ਰੀਨ ਵਿੱਚ ਇੱਕ ਦੋਹਰੀ ਪੱਟੀ ਹੋਵੇਗੀ ਅਤੇ ਅਰੋਗਿਆ ਸੇਤੂ ਲੋਗੋ ਵਿੱਚ ਦੋਹਰੀ ਸਹੀ ਹੋਵੇਗੀ।

ਦੂਜੀ ਖੁਰਾਕ ਦੇ 14 ਦਿਨਾਂ ਬਾਅਦ, ਅਰੋਗਿਆ ਸੇਤੂ ਦੀ ਨੀਲੀ ਸ਼ੀਲਡ ਹੋਵੇਗੀ।

ਸਾਰੇ ਅਰੋਗਿਆ ਸੇਤੂ ਉਪਭੋਗਤਾਵਾਂ ਨੂੰ "ਟੀਕਾਕਰਨ ਸਥਿਤੀ ਨੂੰ ਅਪਡੇਟ ਕਰਨ" ਦਾ ਵਿਕਲਪ ਮਿਲੇਗਾ, ਜੇ ਉਨ੍ਹਾਂ ਨੇ ਸੋਧਿਆ ਸਵੈ-ਮੁਲਾਂਕਣ ਨਹੀਂ ਲਿਆ ਹੈ। ਅਰੋਗਿਆ ਸੇਤੂ 'ਤੇ ਸਵੈ-ਮੁਲਾਂਕਣ ਕਰਨ 'ਤੇ, ਉਹ ਉਪਭੋਗਤਾ ਜਿਨ੍ਹਾਂ ਨੇ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲਈ ਹੈ, ਨੂੰ ਅਰੋਗਿਆ ਸੇਤੂ ਦੀ ਹੋਮ ਸਕ੍ਰੀਨ 'ਤੇ ਅੰਸ਼ਕ ਤੌਰ 'ਤੇ ਟੀਕਾਕਰਨ / ਵੈਕਸੀਨ ਲਗਾਈ (ਨਾ ਪ੍ਰਮਾਣਿਤ)" ਦੀ ਟੈਬ ਮਿਲੇਗੀ। ਇਹ ਸਵੈ-ਮੁਲਾਂਕਣ ਦੌਰਾਨ ਉਪਭੋਗਤਾ ਦੁਆਰਾ ਦਿੱਤੀ ਗਈ ਟੀਕਾਕਰਣ ਦੀ ਸਥਿਤੀ ਦੇ ਐਲਾਨ 'ਤੇ ਅਧਾਰਤ ਹੈ। ਅਣ-ਪ੍ਰਮਾਣਿਤ ਸਥਿਤੀ ਕੋਵਿਨ ਬੈਕਐਂਡ ਤੋਂ ਇੱਕ ਓਟੀਪੀ ਅਧਾਰਤ ਜਾਂਚ ਤੋਂ ਬਾਅਦ ਪ੍ਰਮਾਣਿਤ ਹੋ ਜਾਂਦੀ ਹੈ। 

ਟੀਕਾਕਰਨ ਦੀ ਸਥਿਤੀ ਨੂੰ ਕੋਵਿਨ ਰਜਿਸਟ੍ਰੇਸ਼ਨ ਲਈ ਵਰਤੇ ਜਾਂਦੇ ਮੋਬਾਈਲ ਨੰਬਰ ਦੁਆਰਾ ਅਪਡੇਟ ਕੀਤਾ ਜਾ ਸਕਦਾ ਹੈ।

ਇਹ ਯਾਤਰਾ ਅਤੇ ਵੱਖ ਵੱਖ ਥਾਂਵਾਂ ਤੱਕ ਪਹੁੰਚ ਲਈ ਟੀਕਾਕਰਨ ਸਥਿਤੀ ਦੀ ਆਸਾਨ ਜਾਂਚ ਨੂੰ ਸੰਭਵ ਬਣਾਏਗੀ। 

ਇਹ ਕੰਮ ਕਰਨ ਦੇ ਵੇਰਵਿਆਂ ਦੀ ਵਰਤੋਂ ਸਾਰੇ ਸੰਭਵ ਮਾਮਲਿਆਂ ਵਿੱਚ ਹੇਠਾਂ ਦਿੱਤੀ ਗਈ ਹੈ।

ਕੇਸ - 1:

ਜਿਨ੍ਹਾਂ ਉਪਭੋਗਤਾਵਾਂ ਨੇ ਅਪਡੇਟ ਕੀਤਾ ਸਵੈ ਮੁਲਾਂਕਣ ਨਹੀਂ ਲਿਆ, ਉਨ੍ਹਾਂ ਲਈ ਸ਼ੁਰੂਆਤੀ ਸਟੇਟਸ(ਡਿਫੌਲਟ)

 

ਕੇਸ- 2

ਉਨ੍ਹਾਂ ਉਪਭੋਗਤਾਵਾਂ ਲਈ ਜਿਨ੍ਹਾਂ ਨੇ ਅਪਡੇਟ ਕੀਤਾ ਸਵੈ-ਮੁਲਾਂਕਣ ਲਿਆ ਹੈ

a)      ਸਵੈ-ਮੁਲਾਂਕਣ ਦੇ ਅਨੁਸਾਰ, ਜੇ ਉਪਭੋਗਤਾ ਨੇ ਪਹਿਲੀ ਖੁਰਾਕ ਲਈ ਹੈ, ਤਾਂ ਇੱਕ ਨੀਲੀ ਪੱਟੀ ਦਿਖਾਈ ਦੇਵੇਗੀ ਅਤੇ ਸਥਿਤੀ "ਅੰਸ਼ਕ ਤੌਰ 'ਤੇ ਟੀਕਾ ਲਗਵਾਉਣ (ਤਸਦੀਕ ਨਾ ਕੀਤੀ) ਦੀ ਹੋਵੇਗੀ। ਇਸ ਸਥਿਤੀ ਵਿੱਚ, ਅਰੋਗਿਆ ਸੇਤੂ ਆਈਕਾਨ ਸਲੇਟੀ ਰੰਗ ਦਾ ਹੋਵੇਗਾ।

 

b)      ਸਵੈ-ਮੁਲਾਂਕਣ ਦੇ ਅਨੁਸਾਰ, ਜੇ ਉਪਭੋਗਤਾ ਨੇ ਦੂਜੀ ਖੁਰਾਕ ਵੀ ਲਈ ਹੈ, ਤਾਂ ਦੋਹਰੀ ਨੀਲੀ ਪੱਟੀ ਦਿਖਾਈ ਦੇਵੇਗੀ ਅਤੇ ਸਥਿਤੀ "ਟੀਕਾਕਰਨ (ਪ੍ਰਮਾਣਿਤ)" ਹੋਵੇਗੀ। ਇਸ ਕੇਸ ਵਿੱਚ ਵੀ, ਅਰੋਗਿਆ ਸੇਤੂ ਆਈਕਾਨ ਸਲੇਟੀ ਰੰਗ ਦਾ ਹੋਵੇਗਾ।

 

ਕੇਸ -3

 

ਜੇ ਉਪਭੋਗਤਾ ਨੇ ਪਹਿਲੀ ਖੁਰਾਕ ਲਈ ਹੈ, ਤਾਂ ਤਸਦੀਕ ਕਰਨ ਤੋਂ ਬਾਅਦ, “(ਤਸਦੀਕ ਨਾ ਕੀਤਾ)” ਲਿਖਤ ਹਟਾ ਦਿੱਤੀ ਜਾਏਗੀ ਅਤੇ ਸਲੇਟੀ ਰੰਗ ਦਾ ਆਈਕਨ ਅਰੋਗਿਆ ਸੇਤੂ ਰੰਗ ਦਿਖਾਏਗਾ।

 

ਜੇ ਉਪਭੋਗਤਾ ਨੇ ਇੱਕ ਖੁਰਾਕ ਲਈ ਹੈ

 

">" ਬਟਨ ਨੂੰ ਦਬਾਉਣ 'ਤੇ, ਉਪਭੋਗਤਾ ਟੀਕਾਕਰਨ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਪ੍ਰਾਪਤ ਕਰਨਗੇ:

 

ਕੇਸ -4

 

ਜਦੋਂ, ਉਪਭੋਗਤਾ ਦੂਜੀ ਖੁਰਾਕ (ਕੋਵੈਕਸੀਨ ਲਈ 4 ਹਫ਼ਤੇ ਅਤੇ ਕੋਵੀਸ਼ੀਲਡ ਲਈ 12 ਹਫ਼ਤੇ) ਲਈ ਯੋਗ ਬਣ ਜਾਂਦੇ ਹਨ, ਤਾਂ ਟੀਕਾਕਰਨ ਵੇਰਵਾ ਸਕ੍ਰੀਨ ਹੇਠਾਂ ਦਰਸਾਏਗੀ:

 

 

 

ਕੇਸ -5

 

ਜੇ ਉਪਭੋਗਤਾ ਪਹਿਲਾਂ ਹੀ ਤਸਦੀਕ ਦੇ ਸਮੇਂ ਦੂਜੀ ਖੁਰਾਕ ਲੈ ਚੁੱਕਾ ਹੈ ਜਾਂ ਜਦੋਂ ਉਪਭੋਗਤਾ ਆਪਣੀ ਦੂਜੀ ਖੁਰਾਕ ਲੈਂਦਾ ਹੈ ਅਤੇ ਅਰੋਗਿਆ ਸੇਤੂ ਵਿੱਚ ਉਸੇ ਨੂੰ ਅਪਡੇਟ ਕਰਦਾ ਹੈ, ਤਾਂ ਹੇਠਲੀ ਸਕ੍ਰੀਨ ਦਿਖਾਈ ਦੇਵੇਗੀ:

 Capture.JPG

ਟੀਕਾਕਰਨ ਵੇਰਵੇ ਹੇਠਾਂ ਦਿਖਾਈ ਦੇਣਗੇ ਅਤੇ ਉਪਭੋਗਤਾ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ:

 Capture1.JPG

ਕੇਸ - 6: ਅੰਤਮ ਸਥਿਤੀ

 

ਵੈਕਸੀਨ ਦੀ ਦੂਜੀ ਖੁਰਾਕ ਦੇ 14 ਦਿਨਾਂ ਬਾਅਦ, ਪੂਰੀ ਨੀਲੀ ਸਕ੍ਰੀਨ ਦਿਖਾਈ ਦੇਵੇਗੀ ਅਤੇ ਸਥਿਤੀ “ਤੁਸੀਂ ਟੀਕਾਕਰਨ ਕਰਵਾਇਆ ਹੈ” ਹੋਵੋਗੀ।

 Capture.JPG

ਉਪਭੋਗਤਾ "ਵੇਰਵੇ ਵੇਖੋ" 'ਤੇ ਕਲਿੱਕ ਕਰ ਸਕਦਾ ਹੈ ਅਤੇ ਅੰਤਮ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ:

 Capture.JPG

ਟੀਕਾਕਰਨ ਪੁਸ਼ਟੀ

 

ਕੇਸ 1 ਅਤੇ ਕੇਸ 2 ਲਈ, “ਤਸਦੀਕ ਨਾ ਕੀਤੇ” ਟੈਬ ਨੂੰ ਅਪਡੇਟ ਜਾਂ ਹਟਾਉਣ ਲਈ, ਉਪਭੋਗਤਾ ਨੂੰ ਆਪਣੀ ਟੀਕਾਕਰਨ ਦੀ ਸਥਿਤੀ ਨੂੰ ਕੋਵਿਨ ਪਲੇਟਫਾਰਮ ਤੋਂ ਪ੍ਰਮਾਣਿਤ ਕਰਨ ਦੀ ਲੋੜ ਪਏਗੀ ਅਤੇ ਤਸਦੀਕ ਕਰਨ ਲਈ ਕੋਵਿਨ ਓਟੀਪੀ ਫਲੋ ਰਾਹੀਂ ਲੰਘਣਾ ਪਏਗਾ।

  

ਟੈਬ ਨੂੰ ਦਬਾਉਣ 'ਤੇ "ਅੰਸ਼ਕ ਤੌਰ' 'ਤੇ ਟੀਕਾ ਲਗਾਇਆ ਗਿਆ (ਤਸਦੀਕ ਨਹੀਂ ਕੀਤਾ) / ਟੀਕਾ ਲਗਾਇਆ ਗਿਆ ਹੈ (ਤਸਦੀਕ ਨਹੀਂ ਕੀਤਾ ਗਿਆ ਹੈ)", ਹੇਠ ਲਿਖੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਵੇਗਾ:

 

ਇੱਕ ਵਾਰ, "ਪੁਸ਼ਟੀ ਕਰੋ" 'ਤੇ ਲਾਭਪਾਤਰੀ ਵਲੋਂ ਕਲਿੱਕ ਕਰਨ 'ਤੇ, ਅਰੋਗਿਆ ਸੇਤੂ ਵਿੱਚ ਪ੍ਰੋਫਾਈਲ ਅਪਡੇਟ ਹੋ ਜਾਂਦਾ ਹੈ ਅਤੇ ਟੀਕਾਕਰਨ ਦੇ ਵੇਰਵੇ ਸੁਰੱਖਿਅਤ ਹੋ ਜਾਂਦੇ ਹਨ ਅਤੇ ਸਥਿਤੀ ਨੂੰ "ਅੰਸ਼ਕ ਤੌਰ 'ਤੇ ਟੀਕਾਕਰਨ / ਟੀਕਾਕਰਨ" ਵਿੱਚ ਬਦਲ ਜਾਂਦਾ ਹੈ। ਅੰਸ਼ਕ ਤੌਰ 'ਤੇ ਵੈਕਸੀਨ ਲਗਵਾਉਣ ਵਾਲੀ ਟੈਬ ਉਨ੍ਹਾਂ ਉਪਭੋਗਤਾਵਾਂ ਲਈ ਪ੍ਰਦਰਸ਼ਤ ਕੀਤੀ ਜਾਏਗੀ ਜਿਨ੍ਹਾਂ ਨੇ ਸਿਰਫ ਪਹਿਲੀ ਖੁਰਾਕ ਲਈ ਹੈ ਅਤੇ ਟੀਕਾਕਰਨ ਉਨ੍ਹਾਂ ਉਪਭੋਗਤਾਵਾਂ ਲਈ ਹੋਵੇਗਾ ਜਿਨ੍ਹਾਂ ਨੇ ਦੋਵਾਂ ਖੁਰਾਕਾਂ ਲਈਆਂ ਹਨ।

ਕਿਸੇ ਹੋਰ ਨੰਬਰ ਦੇ ਨਾਲ ਕੋਵਿਨ 'ਤੇ ਰਜਿਸਟਰਡ ਲੋਕਾਂ ਦੀ ਟੀਕਾਕਰਨ ਸਥਿਤੀ ਨੂੰ ਕਿਵੇਂ ਅਪਡੇਟ ਕਰਨਾ ਹੈ  

ਕੋਵਿਨ ਇੱਕ ਰਜਿਸਟਰਡ ਉਪਭੋਗਤਾ ਨੂੰ ਟੀਕਾਕਰਨ ਲਈ 4 ਲੋਕਾਂ ਤੱਕ ਰਜਿਸਟਰ ਕਰਨ ਦੀ ਆਗਿਆ ਦਿੰਦਾ ਹੈ। ਇਹ ਲੋਕ ਆਪਣੇ ਪਰਿਵਾਰ, ਦੋਸਤਾਂ ਅਤੇ ਉਹਨਾਂ ਕੋਲ ਰਜਿਸਟਰ ਕਰਨ ਲਈ ਇਸਤੇਮਾਲ ਕਰ ਰਹੇ ਹਨ, ਜਿਨ੍ਹਾਂ ਕੋਲ ਮੋਬਾਈਲ ਫੋਨ ਨਹੀਂ ਹੈ ਜਾਂ ਉਹ ਆਪਣੇ ਆਪ ਕੋਵਿਨ 'ਤੇ ਰਜਿਸਟਰ ਨਹੀਂ ਕਰ ਸਕਦੇ ਜਾਂ ਸਲੋਟ ਬੁੱਕ ਨਹੀਂ ਕਰ ਸਕਦੇ।

ਅਰੋਗਿਆ ਸੇਤੂ 'ਤੇ ਅਜਿਹੇ ਉਪਭੋਗਤਾਵਾਂ ਲਈ ਟੀਕਾਕਰਨ ਦੀ ਸਥਿਤੀ ਨੂੰ ਕੋਵਿਨ 'ਤੇ ਰਜਿਸਟਰਡ ਮੋਬਾਈਲ ਨੰਬਰ ਦੁਆਰਾ ਟੀਕਾਕਰਣ ਦੀ ਸਥਿਤੀ ਦੀ ਜਾਂਚ ਕਰਕੇ ਅਪਡੇਟ ਕੀਤਾ ਜਾਵੇਗਾ। 

ਅਜਿਹੇ ਵਿਅਕਤੀਆਂ ਨੂੰ ਕੋਵਿਨ 'ਤੇ ਰਜਿਸਟਰਡ ਮੋਬਾਈਲ ਨੰਬਰ ਦਰਜ ਕਰਨ ਲਈ ਕਿਹਾ ਜਾਵੇਗਾ ਜਦੋਂ ਉਹ ਆਪਣੀ ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰਨਗੇ। ਦਾਖਲ ਹੋਣ 'ਤੇ, ਇੱਕ ਓਟੀਪੀ ਕੋਵਿਨ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਇਸ ਓਟੀਪੀ ਨੂੰ ਉਸ ਟੀਕਾਕਰਣ ਦੀ ਸਥਿਤੀ ਦੀ ਪੁਸ਼ਟੀ ਕਰਨ ਵਾਲੇ ਵਿਅਕਤੀ ਦੁਆਰਾ ਦਾਖਲ ਹੋਣ ਦੀ ਜ਼ਰੂਰਤ ਹੋਏਗੀ ਅਤੇ ਫਿਰ ਉਹ ਕੋਵਿਨ ਰਜਿਸਟਰਡ ਨੰਬਰ ਨਾਲ ਜੁੜੇ ਲੋਕਾਂ ਵਿਚੋਂ ਆਪਣਾ ਪ੍ਰੋਫਾਈਲ ਚੁਣਨ ਦੇ ਯੋਗ ਹੋਵੇਗਾ। ਸਹੀ ਪ੍ਰੋਫਾਈਲ ਦੀ ਚੋਣ ਕਰਨ 'ਤੇ, ਟੀਕਾਕਰਨ ਦੀ ਸਥਿਤੀ ਦੀ ਪੁਸ਼ਟੀ ਕੋਵਿਨ ਬੈਕਐਂਡ ਤੋਂ ਕੀਤੀ ਜਾਏਗੀ ਅਤੇ ਉਹੀ ਅਰੋਗਿਆ ਸੇਤੂ ਐਪ 'ਤੇ ਅਪਡੇਟ ਕੀਤੀ ਜਾਏਗੀ।

ਪ੍ਰਕਿਰਿਆ ਨੂੰ ਹੇਠਾਂ ਦਰਸਾਇਆ ਗਿਆ ਹੈ: 

 

****

ਆਰਕੇਜੇ / ਐਮ


(Release ID: 1723678) Visitor Counter : 263


Read this release in: English , Urdu , Hindi , Tamil