ਰੱਖਿਆ ਮੰਤਰਾਲਾ

ਭਾਰਤੀ ਫੌਜ ਨੇ ਫੌਜੀ ਸਿੱਖਿਆ ਕੋਰ ਦੀ 100ਵੀਂ ਵਰ੍ਹੇਗੰਢ ਮਨਾਈ

Posted On: 01 JUN 2021 5:30PM by PIB Chandigarh

ਭਾਰਤੀ ਫੌਜ ਨੇ ਫੌਜੀ ਸਿੱਖਿਆ ਕੋਰ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ 1 ਜੂਨ 2021 ਨੂੰ ਮਨਾਈ । ਇਸ ਮੌਕੇ ਤੇ ਮੇਜਰ ਜਨਰਲ ਦੀਵੇਸ਼ ਗੌੜ , ਐਡੀਸ਼ਨਲ ਡਾਇਰੈਕਟਰ ਜਨਰਲ ਆਰਮੀ ਐਜੂਕੇਸ਼ਨ ਅਤੇ ਕਰਨਲ ਕਮਾਂਡੈਂਟ , ਏ ਈ ਸੀ ਨੇ ਫੌਜ ਦੇ ਸਾਰੇ ਰੈਂਕਾਂ ਵੱਲੋਂ ਰਾਸ਼ਟਰੀ ਜੰਗੀ ਯਾਦਗਾਰ ਤੇ ਫੁੱਲ ਮਾਲਾਵਾਂ ਭੇਂਟ ਕੀਤੀ । ਏ ਈ ਸੀ ਦਾ ਇਤਿਹਾਸ 1921 ਤੱਕ ਜਾਂਦਾ ਹੈ , ਜਦੋਂ ਭਾਰਤੀ ਸਿਪਾਹੀਆਂ ਵਿੱਚ ਵੱਡੀ ਪੱਧਰ ਤੇ ਅਨਪੜ੍ਹਤਾ ਸੀ , ਉਦੋਂ ਤੋਂ ਲੈ ਕੇ ਕਈ ਵਰਨਣਯੋਗ ਵਿਕਾਸਾਂ ਵਿੱਚੋਂ ਲੰਘਦਿਆਂ ਏ ਈ ਸੀ ਨੇ ਸਿੱਖਿਆ ਅਤੇ ਤਕਨਾਲੋਜੀ ਦੀ ਤੇਜ਼ ਪ੍ਰਗਤੀ ਨੂੰ ਸਹਿਜ ਨਾਲ ਅਤੇ ਸੰਸਥਾਗਤ ਲੋੜਾਂ ਅਨੁਸਾਰ ਅਪਣਾਇਆ ਹੈ । ਕੋਰ ਨੇ ਮੈਪ ਰੀਡਿੰਗ , ਸਿਖਲਾਈ , ਕਮਿਸ਼ਨ ਤੋਂ ਪਹਿਲਾਂ ਟ੍ਰੇਨਿੰਗ ਅਕੈਡਮੀ ਵਿੱਚ ਅਕਾਦਮਿਕ ਸਿਖਲਾਈ , ਵਿਦੇਸ਼ੀ ਭਾਸ਼ਾਵਾਂ ਵਿੱਚ ਸਮਰੱਥਾ ਵਿਕਾਸ , ਮਿਲਟਰੀ ਸੰਗੀਤ , ਰਾਈਟ ਟੂ ਇਨਫਰਮੇਸ਼ਨ ਕੇਸਜ਼ ਨੂੰ  ਸੰਭਾਲਣਾ ਅਤੇ ਵੱਖ ਵੱਖ ਰਾਸ਼ਟਰੀ ਮਿਲਟਰੀ ਸਕੂਲਾਂ ਅਤੇ ਸੈਨਿਕ ਸਕੂਲਾਂ ਵਿੱਚ ਨੌਜਵਾਨ ਦਿਮਾਗਾਂ ਨੂੰ ਤਰਾਸ਼ਣ ਵਿੱਚ ਸੇਵਾਵਾਂ ਲਈ ਵੱਡੀ ਸੇਵਾ ਕੀਤੀ ਹੈ । ਗ਼ੈਰ ਰਸਮੀ ਵਿੱਦਿਅਕ ਪ੍ਰੋਗਰਾਮਾਂ ਨੂੰ ਲਾਗੂ ਕਰਨ , ਜਿਵੇਂ ਇਗਨੋ (ਆਈ ਜੀ ਐੱਨ ਓ ਯੂ) ਫੌਜੀ ਸਿੱਖਿਆ ਪ੍ਰਾਜੈਕਟ (ਆਈ ਏ ਈ ਪੀ ) ਅਤੇ ਭਾਰਤੀ ਫੌਜ ਲਈ ਐੱਨ ਆਈ ਓ ਐੱਸ ਸਿੱਖਿਆ ਪ੍ਰਾਜੈਕਟ (ਐੱਨ ਈ ਪੀ ਆਈ ਏ) ਨੂੰ ਕੋਰ ਵੱਲੋਂ ਕਰਮਚਾਰੀਆਂ , ਵਾਰਡਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਲਗਾਤਾਰ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਵਰਨਣਯੋਗ ਪਹਿਲਕਦਮੀਆਂ ਹਨ , ਕਿਉਂਕਿ ਜਾਣਕਾਰੀ ਅਤੇ ਸਿੱਖਿਆ ਦੇ ਖੇਤਰ ਵਿੱਚ ਵਾਧਾ ਹੋ ਰਿਹਾ ਹੈ । ਇਸ ਦੇ ਨਾਲ ਤਕਨਾਲੋਜੀ ਆਧੂਨਿਕਤਾ ਨੂੰ ਲੈ ਕੇ ਚੱਲਣ ਲਈ ਫੌਜੀ ਸਿੱਖਿਆ ਕੋਰ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਆਉਣ ਵਾਲੀਆਂ ਸੰਸਥਾਗਤ ਲੋੜਾਂ ਨਾਲ ਨਜਿੱਠਣ ਲਈ ਤਿਆਰ ਹੈ ।

 

********************
 


ਏ ਏ ਬੀ ਐੱਸ ਸੀ , ਵੀ ਬੀ ਵਾਈ
 



(Release ID: 1723570) Visitor Counter : 242