ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਦੇ ਖੇਤਰ ਵਿੱਚ ਭਾਰਤ-ਆਸਟ੍ਰੇਲਿਆ ਸਹਿਯੋਗ ਅਤੇ ਮਿਲਵਰਤਣ


ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਨਾਲ ਇੱਕ ਵਰਚੁਅਲ ਮੀਟਿੰਗ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ

Posted On: 01 JUN 2021 7:33PM by PIB Chandigarh

ਸ਼੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਅਤੇ ਸ੍ਰੀ ਡੇਵਿਡ ਲਿਟਲਪ੍ਰੌਡ ਐਮ ਪੀ, ਆਸਟ੍ਰੇਲੀਆ ਦੇ ਖੇਤੀਬਾੜੀ, ਸੋਕਾ ਅਤੇ ਐਮਰਜੈਂਸੀ ਪ੍ਰਬੰਧਨ ਮੰਤਰੀ, ਵਿਚਕਾਰ ਇੱਕ ਵਰਚੁਅਲ ਮੀਟਿੰਗ 1 ਜੂਨ, 2021 ਨੂੰ ਹੋਈ। ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਪਿੱਛਲੇ ਪੰਜ ਸਾਲਾਂ ਦੌਰਾਨ ਉੱਚ ਪੱਧਰ ਤੇ ਲਗਾਤਾਰ ਰੁਝੇਵੇਂ ਦੇ ਦੁਵੱਲੇ ਸੰਬੰਧਾਂ ਦੇ ਨਤੀਜੇ ਵਜੋਂ ਕਈ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ।

 

 

ਦੋਵਾਂ ਮੰਤਰੀਆਂ ਨੇ ਭਾਰਤ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਵੱਲੋਂ 4 ਜੂਨ 2020 ਨੂੰ ਆਪਣੇ ਸਿਖਰ ਸੰਮੇਲਨ ਵਿੱਚ ਐਲਾਨੀ ਗਈ ਵਿਆਪਕ ਰਣਨੀਤਕ ਭਾਈਵਾਲੀ ਵਿਚ ਉਜਾਗਰ ਕੀਤੇ ਗਏ ਖੇਤੀਬਾੜੀ ਦੇ ਖੇਤਰ ਵਿਚ ਸਹਿਯੋਗ ਦੇ ਮੁੱਦੇ ਤੇ ਅਮਲ ਕਰਨ ਲਈ ਇਹ ਮੁਲਾਕਾਤ ਕੀਤੀ ਸੀ। ਭਾਰਤ-ਆਸਟ੍ਰੇਲੀਆ ਅਨਾਜ ਭਾਈਵਾਲੀ, ਪੇਂਡੂ ਅਨਾਜ ਭੰਡਾਰਨ ਅਤੇ ਸਪਲਾਈ ਲੜੀ ਨੂੰ ਮਜ਼ਬੂਤ  ਕਰਨ ਲਈ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਵਿਚ ਆਸਟ੍ਰੇਲੀਆ ਦੀ ਮਹਾਰਤ ਨੂੰ ਇਸਤੇਮਾਲ ਕਰਨ ਦੇ ਵਿਸ਼ੇਸ਼ ਉਦੇਸ਼ ਦੀ ਸ਼ਮੂਲਿਅਤ ਨਾਲ ਸੀ ਤਾਂ ਜੋ ਨੁਕਸਾਨਾਂ ਅਤੇ ਬਰਬਾਦੀ ਨੂੰ ਘਟਾਇਆ ਜਾ ਸਕੇ। ਸ੍ਰੀ ਤੋਮਰ ਨੇ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੇ ਇਸ ਖੇਤਰ ਵਿਚ ਹੋ ਰਹੀ ਪ੍ਰਗਤੀ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਦੱਸਿਆ ਕਿ ਰਾਸ਼ਟਰੀ ਖੇਤੀਬਾੜੀ ਮਾਰਕੀਟਿੰਗ ਸੰਸਥਾ ਭਾਰਤ ਤੋਂ ਨੋਡਲ ਸੰਸਥਾ ਹੋਵੇਗੀ।

ਦੋਵਾਂ ਮੰਤਰੀਆਂ ਨੇ ਸਬੰਧਤ ਖੇਤੀਬਾੜੀ ਉਤਪਾਦਾਂ ਨੂੰ ਬਾਜ਼ਾਰ ਤਕ ਪਹੁੰਚ ਪ੍ਰਦਾਨ ਕਰਨ ਦੇ ਕੰਮ ਵਿੱਚ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ ਅਤੇ ਤਕਨੀਕੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕੀਤੀ। ਆਸਟ੍ਰੇਲੀਆ ਨੇ ਹਾਲ ਹੀ ਵਿੱਚ ਭਾਰਤੀ ਅਨਾਰ ਦੀ ਬਰਾਮਦ ਲਈ ਮਾਰਕੀਟ ਦੀ ਪਹੁੰਚ ਪ੍ਰਦਾਨ ਕੀਤੀ ਹੈ। ਕੈਨਬਰਾ ਵਿੱਚ ਵੀ ਭਾਰਤੀ ਹਾਈ ਕਮਿਸ਼ਨ ਦੀ ਅਗਵਾਈ ਵਾਲੇ ਆਸਟ੍ਰੇਲੀਆ ਬਾਜ਼ਾਰਾਂ ਵਿੱਚ ਭਾਰਤੀ ਅੰਬਾਂ ਅਤੇ ਅਨਾਰਾਂ ਦੀ ਡੂੰਘੀ ਪਹੁੰਚ ਲਈ ਸਾਂਝੀ ਰਣਨੀਤੀ ਹੋਵੇਗੀ। ਆਸਟ੍ਰੇਲੀਆ ਦੇ ਮੰਤਰੀ ਨੇ ਭਿੰਡੀ ਅਤੇ ਅਨਾਰ ਦੀਆਂ ਮੰਡੀਆਂ ਲਈ ਮਾਰਕੀਟ ਪਹੁੰਚ ਲਈ ਭਾਰਤੀ ਬੇਨਤੀਆਂ ਨੂੰ ਤੇਜ਼ੀ ਨਾਲ ਨਜਿੱਠਣ ਦਾ ਭਰੋਸਾ ਦਿੱਤਾ।

ਆਸਟ੍ਰੇਲੀਆ ਦੇ ਮੰਤਰੀ ਵੱਲੋਂ ਚੁੱਕੇ ਗਏ ਐਫਏਓ ਅਤੇ ਜੀ -20 ਵਰਗੇ ਬਹੁਪੱਖੀ ਸੰਗਠਨ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨੇੜਲੇ ਸਹਿਯੋਗ ਦੇ ਮੁੱਦੇ 'ਤੇ, ਸ੍ਰੀ ਤੋਮਰ ਨੇ ਕਿਹਾ ਕਿ ਉਹ ਸਮਾਂ ਵਿਚਾਰਾਂ ਵਾਲੇ ਦੇਸ਼ਾਂ ਵਿਚਾਲੇ ਨੇੜਲੇ ਸੰਵਾਦ ਦੀ ਉਮੀਦ ਕਰਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਜਲਵਾਯੁ ਪਰਿਵਰਤਨ ਇਕ ਅਜਿਹਾ ਖੇਤਰ ਸੀ ਜਿੱਥੇ ਭਾਰਤ ਅਤੇ ਆਸਟ੍ਰੇਲੀਆ ਲਈ ਮਿਲ ਕੇ ਕੰਮ ਕਰਨ ਦਾ ਬਹੁਤ ਵੱਡਾ ਮੌਕਾ ਸੀ, ਕਿਉਂਕਿ ਦੋਵੇਂ ਮੁਲਕਾਂ ਦੀ ਵਚਨਬੱਧਤਾ ਇੱਕੋ ਜਿਹੀ ਸੀ। ਉਨ੍ਹਾਂ ਨੇ ਜਲਵਾਯੂ ਲਚਕ ਖੇਤੀਬਾੜੀ ਲਈ ਰਾਸ਼ਟਰੀ ਨਵੀਨਤਾ ਦੇ ਪ੍ਰਮੁੱਖ ਪ੍ਰੋਗਰਾਮ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਆਸਟ੍ਰੇਲੀਆ ਦੀਆਂ ਖੋਜ ਸੰਸਥਾਵਾਂ ਨਾਲ ਸਹਿਯੋਗ ਸਥਾਪਤ ਕੀਤਾ ਜਾ ਸਕਦਾ ਹੈ।

--------------------------- 

ਏਪੀਐਸ / ਜੇ ਕੇ



(Release ID: 1723566) Visitor Counter : 216


Read this release in: English , Urdu , Hindi