ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਕਿਰਨ ਦੇਸ਼ਮੁਖ, ਏਵੀਐਸਐਮ, ਵੀਐਸਐਮ ਨੇ ਜੰਗੀ ਜਹਾਜ਼ ਉਤਪਾਦਨ ਅਤੇ ਅਧਿਗ੍ਰਹਿਣ ਕੰਟਰੋਲਰ ਵਜੋਂ ਕਾਰਜਭਾਰ ਸੰਭਾਲਿਆ

Posted On: 31 MAY 2021 7:15PM by PIB Chandigarh

ਵਾਈਸ ਐਡਮਿਰਲ ਕਿਰਨ ਦੇਸ਼ਮੁਖ, ਏਵੀਐਸਐਮ, ਵੀਐਸਐਮ ਨੇ 31 ਮਈ 2021 ਨੂੰ ਜੰਗੀ ਜਹਾਜ਼ ਉਤਪਾਦਨ ਅਤੇ ਅਧਿਗ੍ਰਹਿਣ ਕੰਟਰੋਲਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਵਾਈਸ ਐਡਮਿਰਲ ਕਿਰਨ ਦੇਸ਼ਮੁਖ, ਜੋ ਮੁੰਬਈ ਯੂਨੀਵਰਸਿਟੀ ਦੇ ਵੀਜੇਟੀਆਈ ਦੇ ਸਾਬਕਾ ਵਿਦਿਆਰਥੀ ਹਨ, ਨੂੰ ਭਾਰਤੀ ਨੌ ਸੈਨਾ ਵਿੱਚ ਇੱਕ ਇੰਜੀਨੀਅਰ ਅਧਿਕਾਰੀ ਵਜੋਂ 31 ਮਾਰਚ 86 ਵਿੱਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਤੋਂ ਪੋਸਟ ਗ੍ਰੈਜੂਏਟ ਹਨ। ਇਹ ਫਲੈਗ ਅਫਸਰ ਨੇਵਲ ਹੈੱਡਕੁਆਰਟਰ ਵਿਖੇ ਸਟਾਫ, ਪਰਸੋਨਲ ਅਤੇ ਮੈਟੀਰਿਅਲ ਬ੍ਰਾਂਚ, ਟਰਾਇਲ ਏਜੰਸੀਆਂ, ਐਮਓ, ਨੇਵਲ ਡੌਕਯਾਰਡ ਅਤੇ ਐਚਕਿਊਐਨਸੀ ਵਿਖੇ ਕਮਾਂਡ ਸਟਾਫ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੇ ਹਨ। ਫਲੈਗ ਅਫਸਰ ਨੇ ਵੱਖ-ਵੱਖ ਸਮਰੱਥਾਵਾਂ ਜਿਵੇਂ ਰਾਜਪੂਤ ਕਲਾਸ, ਦਿੱਲੀ ਕਲਾਸ ਅਤੇ ਟਾਬਰ ਕਲਾਸ ਵਰਗੇ ਅਗਲੇ ਮੋਰਚੇ ਦੇ ਸਮੁੰਦਰੀ ਜਹਾਜ਼ਾਂ ਵਿੱਚ ਸੇਵਾ ਨਿਭਾਈ। ਐਡਮਿਰਲ ਆਪਣੀ ਵਿਲੱਖਣ ਸੇਵਾ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਅਤੇ ਵਿਸਿਸ਼ਟ ਸੇਵਾ ਮੈਡਲ ਪ੍ਰਾਪਤ ਪ੍ਰਾਪਤ ਕਰ ਚੁੱਕੇ ਹਨ। ਜੰਗੀ ਜਹਾਜ਼ ਉਤਪਾਦਨ ਅਤੇ ਅਧਿਗ੍ਰਹਿਣ ਕੰਟਰੋਲਰ ਦੇ ਤੌਰ 'ਤੇ ਆਪਣੀ ਨਿਯੁਕਤੀ ਤੋਂ ਪਹਿਲਾਂ, ਫਲੈਗ ਅਧਿਕਾਰੀ ਵਜੋਂ ਉਨ੍ਹਾਂ ਵਿਸ਼ਾਖਾਪਟਨਮ ਵਿਖੇ ਡਾਇਰੈਕਟਰ ਜਨਰਲ ਨੇਵਲ ਪ੍ਰੋਜੈਕਟ, ਨੇਵਲ ਡੌਕਯਾਰਡ ਵਿਸ਼ਾਖਾਪਟਨਮ ਦੇ ਐਡਮਿਰਲ ਸੁਪਰਡੈਂਟ, ਚੀਫ਼ ਸਟਾਫ ਅਫਸਰ (ਟੈਕ) / ਐਚਕਿਊਐਨਸੀ ਅਤੇ ਸਹਾਇਕ ਚੀਫ ਆਫ਼ ਮੈਟੀਰੀਅਲ (ਡੌਕਯਾਰਡਸ ਐਂਡ ਰਿਫਿਟਜ਼) ਵਜੋਂ ਸੇਵਾ ਨਿਭਾਈ ਹੈ।

 ____________________

ਏਬੀਬੀਬੀ / ਵੀਐਮ / ਐਮਐਸ



(Release ID: 1723287) Visitor Counter : 200


Read this release in: English , Urdu , Marathi , Hindi