ਰੱਖਿਆ ਮੰਤਰਾਲਾ

ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਅੰਡੇਮਾਨ ਅਤੇ ਨਿਕੋਬਾਰ ਦੀ ਕਮਾਂਡ ਦਾ ਕਾਰਜਭਾਰ ਛੱਡਿਆ

Posted On: 31 MAY 2021 5:53PM by PIB Chandigarh

ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਸੀਆਈਐਨਸੀਏਐਨ-ਸਿਨਕਾਨ) ਦੇ 15 ਵੇਂ ਕਮਾਂਡਰ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਨੇ ਈਸਟਰਨ ਆਰਮੀ ਕਮਾਂਡ ਦੇ 1 ਜੂਨ 2021 ਤੋਂ ਜਨਰਲ ਆਫ਼ਿਸਰ ਕਮਾਂਡਿੰਗ ਇਨ ਚੀਫ ਵੱਜੋਂ ਨਿਯੁਕਤ ਹੋਣ ਤੋਂ ਬਾਅਦ 31 ਮਈ, 2021 ਨੂੰ ਆਰਮਡ ਫੋਰਸਿਜ਼ ਦੀ ਇੱਕੋ -ਇੱਕ ਟ੍ਰਾਈ-ਸਰਵਿਸਜ਼ ਓਪਰੇਸ਼ਨਲ ਕਮਾਂਡ ਦੀ ਕਮਾਂਡ ਛੱਡ ਦਿੱਤੀ ਹੈ । ਸਿਨਕਾਨ ਦੀ ਕਮਾਂਡ ਛੱਡਣ ਦੀ ਪੂਰਬ ਸੰਧਿਆ ਤੇ ਉਹ ਅੰਡੇਮਾਨ ਅਤੇ ਨਿਕੋਬਾਰ ਆਈਸਲੈਂਡਜ਼ ਦੇ ਉਪ ਰਾਜਪਾਲ  ਐਡਮਿਰਲ ਡੀ ਕੇ ਜੋਸ਼ੀ (ਸੇਵਾਮੁਕਤ) ਤੋਂ ਵਿਦਾਇਗੀ ਲੈਣ ਅਤੇ  ਏਐਨਸੀ ਵਿੱਖੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸਹਾਇਤਾ ਅਤੇ ਸਹਿਯੋਗ ਲਈ ਧੰਨਵਾਦ ਕਰਨ ਲਈ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਗਏ। ਉਨ੍ਹਾਂ ਉਪ ਰਾਜਪਾਲ ਨੂੰ ਭਰੋਸਾ ਦਿਵਾਇਆ ਕਿ ਏਐਨਸੀ ਜਦੋਂ ਵੀ ਅਤੇ ਜਿਵੇਂ ਵੀ ਲੋੜ ਹੋਵੇ, ਕੇਂਦਰ ਸ਼ਾਸਤ ਪ੍ਰਸ਼ਾਸਨ ਨੂੰ ਪੂਰੀ ਸਹਾਇਤਾ ਪ੍ਰਦਾਨ ਕਰਨੀ ਜਾਰੀ ਰੱਖੇਗੀ। 

ਆਪਣੇ ਵਿਦਾਈ ਭਾਸ਼ਣ ਵਿੱਚਸਿਨਕਾਨ ਨੇ ਮੌਜੂਦਾ ਅਤੇ ਉੱਭਰ ਰਹੀਆਂ  ਸੁਰੱਖਿਆ ਚੁਣੌਤੀਆਂ ਤੇ ਚਾਨਣਾ ਪਾਇਆ ਅਤੇ ਕੋਵਿਡ ਮਹਾਮਾਰੀ ਦੇ ਬਾਵਜੂਦ ਵਧੇਰੇ ਉੱਚ ਪੱਧਰੀ ਕਾਰਜਸ਼ੀਲ ਤਿਆਰੀ ਬਣਾਈ ਰੱਖਣ ਲਈ ਸਾਰੇ ਰੈਂਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋੜੀਂਦੇ ਸੰਚਾਲਨ ਨਤੀਜੇ ਪ੍ਰਾਪਤ ਕਰਨ ਲਈ ਤਿੰਨਾਂ  ਸੇਵਾਵਾਂ ਅਤੇ ਇੰਡੀਅਨ ਕੋਸਟ ਗਾਰਡ ਦਰਮਿਆਨ ਆਪਸੀ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਬਾਅਦ ਵਿਚ ਆਈਐਨਐਸ ਉਤਕਰੋਸ਼ ਵਿਖੇ ਸਾਂਝੀਆਂ ਸੇਨਾਵਾਂ ਦੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। 

ਜਨਰਲ ਆਫ਼ਿਸਰ ਦੀ ਕਮਾਂਡ ਦੇ ਤਹਿਤਪਿਛਲੇ ਇੱਕ ਸਾਲ ਦੇ ਇਸ ਅਰਸੇ ਦੌਰਾਨਏਐਨਸੀ ਨੇ ਸੰਚਾਲਨ ਦੀ ਤਿਆਰੀ ਵਿੱਚ ਮਹੱਤਵਪੂਰਨ ਵਾਧਾ ਕੀਤਾ  ਅਤੇ ਕਈ ਪ੍ਰਮੁੱਖ ਟ੍ਰਾਈ-ਸਰਵਿਸ ਸੰਚਾਲਨ ਅਭਿਆਸਾਂਬ੍ਰਹਮੋਸ ਮਿਜ਼ਾਈਲ ਫਾਇਰਿੰਗ ਅਤੇ ਵਿਦੇਸ਼ੀ ਜਲ ਸੇਨਾਵਾਂ ਨਾਲ ਸਾਂਝੇ ਅਭਿਆਸਾਂ ਨੂੰ ਸਫਲਤਾਪੂਰਵਕ ਸੰਚਾਲਤ ਕੀਤਾ ਹੈ। ਕਮਾਂਡ ਨੇ ਮਾਰਚ 2021 ਵਿਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਦੌਰੇ ਦੌਰਾਨ ਇਕ ਵਿਲੱਖਣ ਸੰਯੁਕਤ ਸੰਚਾਲਨ ਅਭਿਆਸ ਵੀ ਸੰਚਾਲਤ ਕੀਤਾ। ਪੋਰਟ ਬਲੇਅਰ ਅਤੇ ਹੋਰ ਆਊਟਲੇਇੰਗ ਸਟੇਸ਼ਨਾਂ ,ਜਿਵੇਂ ਕਿ ਸ਼ਿਬਪੁਰਕਾਰ ਨਿਕੋਬਾਰਕਾਮੋਰਟਾ ਅਤੇ ਕੈਂਪਬੈਲ ਖਾੜੀ ਤੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਤੇ ਵੀ ਜ਼ੋਰ ਦਿੱਤਾ ਗਿਆ। ਜਨਰਲ ਆਫ਼ਿਸਰ  ਸਿਵਲ ਪ੍ਰਸ਼ਾਸਨ ਅਤੇ ਟਾਪੂ ਦੇ ਲੋਕਾਂ ਨਾਲ ਕੰਮਕਾਜੀ ਸਬੰਧਾਂ ਵਿਚਾਲੇ ਇਕਸੁਰਤਾ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਫੋਰਫਰੰਟ ਤੇ ਰਹੇ ਹਨ। 

  ------------------------- 

 

 ਬੀ ਬੀ /ਨੈਮਪੀ/ਡੀ ਕੇ/ਸੈਵੀ / ਡੀ   



(Release ID: 1723284) Visitor Counter : 168


Read this release in: English , Urdu , Hindi , Tamil