ਪ੍ਰਿਥਵੀ ਵਿਗਿਆਨ ਮੰਤਰਾਲਾ

ਦੇਸ਼ ਵਿਚ ਲੂ ਵਰਗੀਆਂ ਸਥਿਤੀਆਂ ਦੀ ਕੋਈ ਸੰਭਾਵਨਾ ਨਹੀਂ ਹੈ


ਪੱਛਮੀ ਰਾਜਸਥਾਨ ਵਿੱਚ ਬੀਤੇ ਦਿਨ ਕੁਝ ਹਿੱਸਿਆਂ ਵਿੱਚ ਲੂ ਵਰਗੇ ਹਾਲਾਤ ਵੇਖੇ ਗਏ ਸਨ

Posted On: 31 MAY 2021 5:37PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ (ਆਈਐਮਡੀ) ਦੇ ਅਨੁਸਾਰ:

 (ਮਿਤੀ: 31 ਮਈ, 2021, ਜਾਰੀ ਹੋਣ ਦਾ ਸਮਾਂ: ਭਾਰਤੀ ਸਮੇਂ 1600 ਵਜੇ ਅਨੁਸਾਰ 

 ਮੌਜੂਦਾ ਤਾਪਮਾਨ ਸਥਿਤੀ ਅਤੇ ਅਗਲੇ ਪੰਜ ਦਿਨਾਂ ਲਈ ਚੇਤਾਵਨੀ

ਕੱਲ੍ਹ ਦਾ ਵੱਧ ਤੋਂ ਵੱਧ ਤਾਪਮਾਨ ਦਾ ਦ੍ਰਿਸ਼:

ਲੂ : - ਕੱਲ੍ਹ ਹੀ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੇ ਹਾਲਾਤ ਵੇਖੇ ਗਏ ਸਨ ।

 ਵੱਧ ਤੋਂ ਵੱਧ ਤਾਪਮਾਨ: - 30-05-2021 ਨੂੰ ਵੱਧ ਤੋਂ ਵੱਧ ਤਾਪਮਾਨ 40.0 ਡਿਗਰੀ ਸੈਲਸੀਅਸ ਤੋਂ ਵੀ ਵੱਧ, ਪੱਛਮੀ ਰਾਜਸਥਾਨ, ਵਿਦਰਭ ਅਤੇ ਤੇਲੰਗਾਨਾ ਵਿਚ ਜ਼ਿਆਦਾਤਰ ਥਾਵਾਂ 'ਤੇ ਰਿਕਾਰਡ ਕੀਤਾ ਗਿਆ; ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ ਦੀਆਂ ਕਈ ਥਾਵਾਂ ਤੇ; ਹਰਿਆਣੇ, ਪੂਰਬੀ ਰਾਜਸਥਾਨ,  ਪੱਛਮੀ ਮੱਧ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਛੱਤੀਸਗੜ ਅਤੇ ਸੌਰਾਸ਼ਟਰ ਅਤੇ ਕੱਛ, ਗੁਜਰਾਤ ਖੇਤਰ, ਪੂਰਬੀ ਮੱਧ ਪ੍ਰਦੇਸ਼, ਉੜੀਸਾ ਅਤੇ ਉੱਤਰ ਪ੍ਰਦੇਸ਼ ਦੀਆਂ ਵੱਖ ਵੱਖ ਥਾਵਾਂ ਤੇ ਰਿਹਾ। 

 ਬੀਤੇ ਦਿਨ ਦੇਸ਼ ਭਰ ਵਿਚ ਚੁਰੂ (ਪੱਛਮੀ ਰਾਜਸਥਾਨ) ਵਿਖੇ ਸਭ ਤੋਂ ਵੱਧ 45.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

ਅੱਜ ਦੇ ਘੱਟੋ ਘੱਟ ਤਾਪਮਾਨ ਦਾ ਦ੍ਰਿਸ਼:

 ਗਰਮ ਰਾਤ: - ਨਿੱਲ 

ਘੱਟੋ ਘੱਟ ਤਾਪਮਾਨ: - ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਅਤੇ ਉਤਰਾਖੰਡ ਵਿਚ ਕੁਝ ਥਾਵਾਂ 'ਤੇ ਘੱਟੋ ਘੱਟ ਤਾਪਮਾਨ ਆਮ ਨਾਲੋਂ (1.6 ਡਿਗਰੀ ਸੈਲਸੀਅਸ ਤੋਂ 3.0  ਡਿਗਰੀ ਸੈਲਸੀਅਸ) ਰਿਹਾ; ਹਿਮਾਚਲ ਪ੍ਰਦੇਸ਼, ਪੰਜਾਬ, ਪੱਛਮੀ ਰਾਜਸਥਾਨ, ਗੁਜਰਾਤ ਰਾਜ,  ਉੜੀਸਾ,  ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ,  ਮਿਜ਼ੋਰਮ ਅਤੇ ਤ੍ਰਿਪੁਰਾ, ਮੱਧ ਮਹਾਰਾਸ਼ਟਰ ਅਤੇ ਬਿਹਾਰ ਦੇ ਵੱਖਰੇ ਸਥਾਨਾਂ 'ਤੇ ਰਿਹਾ। 

  (ਕਿਰਪਾ ਕਰਕੇ ਗ੍ਰਾਫਿਕਸ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ)

 

https://static.pib.gov.in/WriteReadData/specificdocs/documents/2021/may/doc202153121.pdf

 

ਕਿਰਪਾ ਕਰਕੇ ਸਥਾਨ ਖਾਸ ਦੀ ਭਵਿੱਖਬਾਣੀ ਅਤੇ ਚੇਤਾਵਨੀ ਲਈ ਮੌਸਮ ਐਪ ਨੂੰ ਡਾਉਨਲੋਡ ਕਰੋ, ਐਗਰੋਮੈਟ ਐਡਵਾਈਜ਼ਰੀ ਲਈ ਮੇਘਦੂਤ ਐਪ ਅਤੇ ਬਿਜਲੀ ਦੀ ਚੇਤਾਵਨੀ ਲਈ ਦਾਮਿਨੀ ਐਪ ਅਤੇ ਜ਼ਿਲ੍ਹਾ ਵਾਰ ਚੇਤਾਵਨੀ ਲਈ ਰਾਜ ਦੀਆਂ ਐਮਸੀ / ਆਰਐਮਸੀ ਵੈਬਸਾਈਟਾਂ ਤੇ ਜਾਉ। 

ਮੌਸਮ ਭਵਨ, ਲੋਡੀ ਰੋਡ, ਨਵੀਂ ਦਿੱਲੀ - 110 003

ਫੋਨ: 24611068, 24618241-47; ਫੈਕਸ ਨੰਬਰ 24699216, 2423220, 24643128

------------------------------ 

 ਐਸਐਸ / ਆਰਪੀ / (ਆਈਐਮਡੀ ਇਨਪੁਟਸ)


(Release ID: 1723248) ਵਿਜ਼ੀਟਰ ਕਾਊਂਟਰ : 196