ਰਸਾਇਣ ਤੇ ਖਾਦ ਮੰਤਰਾਲਾ

ਪ੍ਰੋਡਕਸ਼ਨ ਲਿੰਕਡ ਇਨਸੈਨਟਿਵ (ਪੀ ਐੱਲ ਆਈ) ਸਕੀਮ ਤਹਿਤ ਐਕਟਿਵ ਫਾਰਮਾਸੁਟੀਕਲ ਇਨਗ੍ਰੀਡੀਐਂਟਸ ਏ ਪੀ ਆਈਜ਼ ਅਤੇ ਮਹੱਤਵਪੂਰਨ ਮੁੱਖ ਸ਼ੁਰੂਆਤੀ ਸਮੱਗਰੀ (ਕੇ ਐੱਸ ਐੱਮ) / ਡਰੱਗ ਇੰਟਰਮੀਡੀਏਟਸ ਦੇ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਪ੍ਰਵਾਨਗੀਆਂ ਦਿੱਤੀਆਂ ਗਈਆਂ

Posted On: 31 MAY 2021 5:59PM by PIB Chandigarh

ਫਾਰਮਾਸੁਟੀਕਲ ਵਿਭਾਗ ਨੇ ਮਹੱਤਵਪੂਰਨ ਬਲਕ ਡਰੱਗਜ਼ — ਮੁੱਖ ਸ਼ੁਰੂਆਤੀ ਸਮੱਗਰੀ (ਕੇ ਐੱਸ ਐੱਮਸ) / ਡਰੱਗ ਇੰਟਰਮੀਡੀਏਟਸ ਅਤੇ ਐਕਟਿਵ ਫਰਮਾਸੁਟੀਕਲ ਇਨਗ੍ਰੀਡੀਐਂਟਸ (ਏ ਪੀ ਆਈਜ਼) ਤੇ ਦਰਾਮਦ ਨਿਰਭਰਤਾ ਘਟਾਉਣ ਅਤੇ ਸਵੈਨਿਰਭਰਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਲਾਂਚ ਕੀਤੀ ਹੈ । ਇਸ ਦਾ ਮਕਸਦ ਚਾਰ ਵੱਖ ਵੱਖ ਸੈਗਮੈਂਟਾਂ (2 ਫਰਮਨਟੇਸ਼ਨ ਅਧਾਰਤ — ਘੱਟੋ ਘੱਟ 90 ਪ੍ਰਤੀਸ਼ਤ ਅਤੇ 2 ਕੈਮੀਕਲ ਸਿੰਸਥਿਜ਼ ਅਧਾਰਤ — ਘੱਟੋ ਘੱਟ 70 ਪ੍ਰਤੀਸ਼ਤ) ਦੀ ਘੱਟੋ ਘੱਟ ਸਵਦੇਸ਼ੀ ਵੈਲਿਊ ਐਡੀਸ਼ਨ ਨਾਲ ਗ੍ਰੀਨ ਫੀਲਫ ਪਲਾਂਟਸ ਲਗਾ ਕੇ ਸਵਦੇਸ਼ੀ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ । ਇਸ ਤੇ 2020—21 ਤੋਂ 2029—30 ਤੱਕ ਦੇ ਸਮੇਂ ਵਿੱਚ 6940 ਕਰੋੜ ਰੁਪਏ ਦਾ ਕੁੱਲ ਖਰਚਾ ਹੋਵੇਗਾ ।

ਚਾਰ ਟੀਚਾ ਸੈਗਮੈਂਟਾਂ ਵਿੱਚ ਫੈਲੀਆਂ 36 ਉਤਪਾਦਾਂ ਲਈ 215 ਪ੍ਰਾਪਤ ਹੋਈਆਂ ਕੁੱਲ ਅਰਜ਼ੀਆਂ ਨੂੰ ਵਿਚਾਰਿਆ ਗਿਆ ਅਤੇ ਕਮੇਟੀ ਨੇ ਆਪਣੀਆਂ ਵੱਖ ਵੱਖ ਮੀਟਿੰਗਾਂ ਵਿੱਚ ਇਨ੍ਹਾਂ ਬਾਰੇ ਮੁਲਾਂਕਣ ਅਤੇ ਚੋਣ ਢੰਗ ਤਰੀਕੇ ਦੇ ਅਧਾਰ ਤੇ ਘੋਖ ਕੀਤੀ ਅਤੇ ਚੁਣੇ ਗਏ ਹਿੱਸੇਦਾਰਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਪ੍ਰੈੱਸ ਨੋਟ ਜਾਰੀ ਕੀਤੇ ਗਏ ਹਨ ।

ਹੁਣ ਇੰਤਜ਼ਾਰ ਕਰ ਰਹੇ ਅਰਜ਼ੀਕਰਤਾਵਾਂ ਨੂੰ ਜੋ ਯੋਗ ਸਨ , ਖਾਲੀ ਹੋਈਆਂ ਥਾਵਾਂ ਪੁਰ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ । ਕੁਝ ਕੰਪਨੀਆਂ ਜਿਨ੍ਹਾਂ ਨੂੰ ਪਹਿਲਾਂ ਪ੍ਰਵਾਨਗੀਆਂ ਦਿੱਤੀਆਂ ਗਈਆਂ ਸਨ , ਨੇ ਅਰਜ਼ੀਆਂ ਵਾਪਸ ਲੈ ਲਈਆਂ ਸਨ । ਕੰਪਨੀਆਂ ਦੀਆਂ ਅਰਜ਼ੀਆਂ ਨੂੰ “ਇੰਤਜ਼ਾਰ ਸੂਚੀ ਵਿੱਚ ਰੱਖਿਆ ਗਿਆ ਸੀ , ਜਿਨ੍ਹਾਂ ਨੇ ਘੱਟੋ ਘੱਟ / ਘੱਟ ਤੋਂ ਵੱਧ” ਸਾਲਾਨਾ ਉਤਪਾਦਨ ਸਮਰੱਥਾ ਵਚਨਬੱਧਤਾ ਦਿਖਾਈ ਸੀ ਅਤੇ ਨਿਰਧਾਰਤ ਮਾਪਦੰਡ ਪੂਰਾ ਕਰਨ ਵਾਲਿਆਂ ਨੂੰ ਪ੍ਰਵਾਨਗੀਆਂ ਦਿੱਤੀਆਂ ਗਈਆਂ ਹਨ , ਜੋ ਹੇਠ ਲਿਖੀਆਂ ਹਨ ।

Sl. No.

Eligible Product

Name of Participant Company which has withdrawn

Name of Participant kept in Waitlist approved

Target Segment III – Chemical Synthesis Based KSMs/Drug Intermediates

1.

1,1 Cyclohexane Diacetic Acid (CDA)

M/s Saraca Laboratories Limited

M/s Solara Active Pharma Science Limited

Target Segment IV – Other Chemical Synthesis Based KSMs/Drug Intermediates and APIs

2.

Meropenem

M/s Anasia Lab Private Limited

M/s Rajasthan Antibiotics Limited

3.

Ritonavir

M/s Surya Remedies Pvt. Ltd.

M/s Dhatri Lab Private Limited

4.

Levofloxacin

M/s Surya Life Science Limited

M/s Vital Laboratories Private Limited

 

ਇਸ ਨਾਲ ਪੀ ਐੱਲ ਆਈ ਸਕੀਮ ਤਹਿਤ ਬਲਕ ਡਰੱਗਸ ਲਈ ਹੁਣ ਤੱਕ ਤਕਰੀਬਨ 11210 ਸੰਭਾਵਿਤ ਰੋਜ਼ਗਾਰ ਜਨਰੇਸ਼ਨ ਅਤੇ 5355.44 ਕਰੋੜ ਰੁਪਏ ਦੇ ਵਚਨਬੱਧ ਨਿਵੇਸ਼ ਲਈ 46 ਅਰਜ਼ੀਆਂ ਨੂੰ ਸਰਕਾਰ ਨੇ ਮਨਜੂਰੀ ਦਿੱਤੀ ਹੈ । ਇਹ ਪਲਾਂਟ ਸਥਾਪਿਤ ਕਰਨ ਨਾਲ ਇਨ੍ਹਾਂ ਬਲਕ ਡਰੱਗਜ਼ ਦੇ ਸੰਦਰਭ ਵਿੱਚ ਵੱਡੀ ਪੱਧਰ ਤੱਕ ਦੇਸ਼ ਸਵੈਨਿਰਭਰ ਹੋ ਜਾਵੇਗਾ I ਸਰਕਾਰ ਵੱਲੋਂ ਉਤਪਾਦਨ ਲਿੰਕਡ ਪ੍ਰੋਤਸਾਹਨ ਦੀ ਵੰਡ 6 ਸਾਲਾਂ ਵਿੱਚ ਹੋਵੇਗੀ ਅਤੇ ਇਹ ਵੱਧ ਤੋਂ ਵੱਧ 6 ਹਜ਼ਾਰ ਕਰੋੜ ਰੁਪਏ ਹੋਵੇਗੀ ।
 

*****************************


ਐੱਮ ਸੀ / ਕੇ ਪੀ / ਏ ਕੇ
 



(Release ID: 1723247) Visitor Counter : 155