ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ 20000 ਐੱਮਟੀ ਐੱਲਐੱਮਓ ਦੀ ਸਪਲਾਈ ਦੇ ਅੰਕੜੇ ਨੂੰ ਪਾਰ ਕੀਤਾ


305 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਦੇਸ਼ ਭਰ ਵਿੱਚ ਆਕਸੀਜਨ ਦੀ ਸਪਲਾਈ ਕੀਤੀ

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਹੁਣ ਤੱਕ ਐੱਲਐੱਮਓ ਦੇ 1237 ਟੈਂਕਰਾਂ ਦੀ ਢੁਆਈ ਕੀਤੀ ਅਤੇ 15 ਰਾਜਾਂ ਨੂੰ ਰਾਹਤ ਪਹੁੰਚਾਈ

ਅਸਾਮ ਨੂੰ 4 ਟੈਂਕਰਾਂ ਵਿੱਚ 80 ਐੱਮਟੀ ਐੱਲਐੱਮਓ ਦੇ ਨਾਲ ਆਪਣੀ ਤੀਸਰੀ ਆਕਸੀਜਨ ਐਕਸਪ੍ਰੈਸ ਪ੍ਰਾਪਤ ਹੋਈ

ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,327 ਮੀਟ੍ਰਿਕ ਟਨ, ਹਰਿਆਣਾ ’ਚ 1967 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 1994 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ,ਤਾਮਿਲ ਨਾਡੂ ’ਚ 1735 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1668 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1770 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 240 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ

Posted On: 29 MAY 2021 5:52PM by PIB Chandigarh

ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਤੇ ਨਵੇਂ ਹੱਲ ਲੱਭਦਿਆਂ ਭਾਰਤੀ ਰੇਲਵੇ  ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਪਹੁੰਚਾ ਕੇ ਰਾਹਤ ਮੁਹੱਈਆ ਕਰਵਾਉਣ ਦੀ ਆਪਣੀ ਯਾਤਰਾ ਜਾਰੀ ਰੱਖੀ ਹੋਈ ਹੈ। ਹੁਣ ਤੱਕ, ਭਾਰਤੀ ਰੇਲਵੇ  ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਤੱਕ 1,1237 ਤੋਂ ਵੱਧ ਟੈਂਕਰਾਂ ਰਾਹੀਂ 20,770 ਮੀਟ੍ਰਿਕ ਟਨ ਤੋਂ ਵੱਧ LMO ਪਹੁੰਚਾਈ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਹੁਣ ਤੱਕ 305 ਐਕਸਪ੍ਰੈਸ  ਰੇਲ–ਗੱਡੀਆਂ ਆਪਣੀ ਯਾਤਰਾ ਮੁਕੰਮਲ ਕਰ ਚੁੱਕੀਆਂ ਹਨ ਤੇ ਉਨ੍ਹਾਂ ਵਿਭਿੰਨ ਰਾਜਾਂ ਵਿੱਚ ਰਾਹਤ ਲਿਆਂਦੀ ਹੈ।

ਇਹ ਰਿਲੀਜ਼ ਜਾਰੀ ਕਰਨ ਦੇ ਸਮੇਂ 26 ਟੈਂਕਰਾਂ ਵਿੱਚ 420 ਤੋਂ ਵੱਧ ਮੀਟ੍ਰਿਕ ਟਨ LMO ਨਾਲ ਲੱਦੀਆਂ 6 ਆਕਸੀਜਨ ਐਕਸਪ੍ਰੈਸ  ਰੇਲ–ਗੱਡੀਆਂ ਯਾਤਰਾ ਕਰ ਰਹੀਆਂ ਸਨ।

ਅਸਾਮ ਨੂੰ ਅੱਜ 4 ਟੈਂਕਰਾਂ ਵਿੱਚ 80 ਐੱਮਟੀ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਨਾਲ ਤੀਸਰੀ ਆਕਸੀਜਨ ਐਕਸਪ੍ਰੈਸ ਪ੍ਰਾਪਤ ਹੋ ਗਈ।

ਦੱਖਣੀ ਰਾਜਾਂ ਵਿੱਚੋਂ ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਕਰਨਾਟਕ ਤੇ ਤੇਲੰਗਾਨਾ ’ਚ ਹਰੇਕ ਰਾਜ ਵਿੱਚ 1,600–1,600 ਮੀਟ੍ਰਿਕ ਟਨ LMO ਦੀ ਡਿਲੀਵਰੀ ਕੀਤੀ ਜਾ ਚੁੱਕੀ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈਸ  ਰੇਲਾਂ ਨੇ 35 ਦਿਨ ਪਹਿਲਾਂ 24 ਅਪ੍ਰੈਲ ਤੋਂ ਮਹਾਰਾਸ਼ਟਰ ’ਚ 126 ਮੀਟ੍ਰਿਕ ਟਨ LMO ਦੀ ਡਿਲੀਵਰੀ ਕਰ ਕੇ ਸ਼ੁਰੂਆਤ ਕੀਤੀ ਸੀ।

ਮੰਗ ਕਰਨ ਵਾਲੇ ਰਾਜਾਂ ਵਿੱਚ ਘੱਟੋ-ਘੱਟ ਸਮੇਂ ਅੰਦਰ ਵੱਧ ਤੋਂ ਵੱਧ LMO ਡਿਲੀਵਰ ਕਰਨ ਦੀ ਭਾਰਤੀ ਰੇਲਵੇ  ਦੀ ਕੋਸ਼ਿਸ਼ ਹੈ।

ਆਕਸੀਜਨ ਐਕਸਪ੍ਰੈਸ  ਰੇਲਾਂ ਰਾਹੀਂ ਆਕਸੀਜਨ ਦੀ ਸਹਾਇਤਾ 15 ਰਾਜਾਂ – ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਤੇ ਅਸਾਮ ਤੱਕ ਪਹੁੰਚਾਈ ਗਈ ਹੈ।

ਇਹ ਰਿਲੀਜ਼ ਜਾਰੀ ਕਰਨ ਦੇ ਸਮੇਂ ਤੱਕ ਮਹਾਰਾਸ਼ਟਰ ’ਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ’ਚ ਲਗਭਗ 3,731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ’ਚ 656 ਮੀਟ੍ਰਿਕ ਟਨ, ਦਿੱਲੀ ’ਚ 5,327 ਮੀਟ੍ਰਿਕ ਟਨ, ਹਰਿਆਣਾ ’ਚ 1967 ਮੀਟ੍ਰਿਕ ਟਨ, ਰਾਜਸਥਾਨ ’ਚ 98 ਮੀਟ੍ਰਿਕ ਟਨ, ਕਰਨਾਟਕ ’ਚ 1994 ਮੀਟ੍ਰਿਕ ਟਨ, ਉੱਤਰਾਖੰਡ ’ਚ 320 ਮੀਟ੍ਰਿਕ ਟਨ,ਤਾਮਿਲ ਨਾਡੂ ’ਚ 1735 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ’ਚ 1668 ਮੀਟ੍ਰਿਕ ਟਨ, ਪੰਜਾਬ ’ਚ 225 ਮੀਟ੍ਰਿਕ ਟਨ, ਕੇਰਲ ’ਚ 380 ਮੀਟ੍ਰਿਕ ਟਨ, ਤੇਲੰਗਾਨਾ ’ਚ 1770 ਮੀਟ੍ਰਿਕ ਟਨ, ਝਾਰਖੰਡ ’ਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 240 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਜਾ ਚੁੱਕੀ ਹੈ

ਹੁਣ ਤੱਕ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਰਾਹੀਂ ਦੇਸ਼ ਦੇ 15 ਰਾਜਾਂ ਵਿੱਚ 39 ਸ਼ਹਿਰਾਂ ਉੱਤਰ ਪ੍ਰਦੇਸ਼ ਦੇ ਲਖਨਊ, ਵਾਰਾਣਸੀ, ਕਾਨਪੁਰ, ਬਰੇਲੀ, ਗੋਰਖਪੁਰ ਅਤੇ ਆਗਰਾ, ਮੱਧ ਪ੍ਰਦੇਸ਼ ਦੇ ਸਾਗਰ, ਜਬਲਪੁਰ, ਕਟਨੀ ਤੇ ਭੋਪਾਲ, ਮਹਾਰਾਸ਼ਟਰ ਦੇ ਨਾਗਪੁਰ, ਨਾਸਿਕ, ਪੁਣੇ, ਮੁੰਬਈ ਅਤੇ ਸੋਲਾਪੁਰ, ਤੇਲੰਗਾਨਾ ਵਿੱਚ ਹੈਦਰਾਬਾਦ, ਹਰਿਆਣਾ ਵਿੱਚ ਫਰੀਦਾਬਾਦ ਤੇ ਗੁਰੂਗ੍ਰਾਮ, ਦਿੱਲੀ ਵਿੱਚ ਦਿੱਲੀ ਕੈਂਟ ਤੇ ਓਖਲਾ, ਰਾਜਸਥਾਨ ਵਿੱਚ ਕੋਟਾ ਤੇ ਕਨਕਪਾਰਾ, ਕਰਨਾਟਕ ਵਿੱਚ ਬੰਗਲੁਰੂ, ਉੱਤਰਖੰਡ ਵਿੱਚ ਦੇਹਰਾਦੂਨ, ਆਂਧਰਾ ਪ੍ਰਦੇਸ਼ ਦੇ ਨੇੱਲੋਰ, ਗੁੰਟੂਰ, ਤਾੜੀਪਤ੍ਰੀ ਤੇ ਵਿਸ਼ਾਖਾਪਟਨਮ, ਕੇਰਨ ਦੇ ਏਨਾਰਕੁਲਮ, ਤਮਿਲਨਾਡੂ ਦੇ ਤਿਰੂਵੱਲੂਰ, ਚੇਨੱਈ, ਤੂਤੀਕੋਰਿਨ, ਕੋਯੰਬਟੂਰ ਅਤੇ ਮਦੁਰਈ, ਪੰਜਾਬ ਦੇ ਬਠਿੰਡਾ ਤੇ ਫਿਲੌਰ, ਅਸਾਮ ਦੇ ਕਾਮਰੂਪ ਅਤੇ ਝਾਰਖੰਡ ਦੇ ਰਾਂਚੀ ਨੂੰ ਆਕਸੀਜਨ ਪਹੁੰਚਾਈ ਗਈ ਹੈ।

ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਕਰਨ ਵਾਲੇ ਸਥਾਨਾਂ ਤੱਕ ਪੁੱਜਣ ਲਈ ਵਿਭਿੰਨ ਰੂਟ ਅਪਣਾਏ ਹਨ ਤੇ ਵਧੇਰੇ ਲੋੜ ਪੈਦਾ ਹੋਣ ਵਾਲੇ ਰਾਜਾਂ ਤੱਕ ਪੁੱਜਣ ਲਈ ਪੂਰੀ ਤਿਆਰੀ ਰੱਖੀ ਹੋਈ ਹੈ। LMO ਲਿਆਉਣ ਲਈ ਰਾਜਾਂ ਵੱਲੋਂ ਭਾਰਤੀ ਰੇਲਵੇ  ਨੂੰ ਟੈਂਕਰ ਮੁਹੱਈਆ ਕਰਵਾਏ ਜਾਂਦੇ ਹਨ।

ਹੁਣ ਜਦੋਂ ਪੂਰਾ ਦੇਸ਼ ਹੀ ਇਸ ਵੇਲੇ ਸੰਕਟ ’ਚੋਂ ਲੰਘ ਰਿਹਾ ਹੈ, ਭਾਰਤੀ ਰੇਲਵੇ  ਪੱਛਮ ’ਚ ਹਾਪਾ, ਬੜੌਦਾ ਮੁੰਦਰਾ ਅਤੇ ਪੂਰਬ ’ਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਜਿਹੇ ਸਥਾਨਾਂ ਤੋਂ ਆਕਸੀਜਨ ਚੁੱਕ ਰਿਹਾ ਹੈ ਅਤੇ ਫਿਰ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਤੇ ਅਸਾਮ ’ਚ ਕੰਪਲੈਕਸ ਆਪਰੇਸ਼ਨਲ ਰੂਟ ਯੋਜਨਾਬੰਦੀ ਦ੍ਰਿਸ਼ਾਂ ਵਿੱਚ ਡਿਲਿਵਰ ਕਰਦਾ ਹੈ।

ਇਹ ਯਕੀਨੀ ਬਣਾਉਣ ਲਈ ਕਿ ਆਕਸੀਜਨ ਰਾਹਤ ਛੇਤੀ ਤੋਂ ਛੇਤੀ ਸੰਭਵ ਸਮੇਂ ’ਚ ਪੁੱਜੇ, ਰੇਲਵੇ  ਆਕਸੀਜਨ ਦਾ ਲੋਡ ਲਿਜਾਣ ਵਾਲੀਆਂ ਐਕਸਪ੍ਰੈਸ  ਰੇਲ–ਗੱਡੀਆਂ ਚਲਾਉਣ ਲਈ ਨਵੇਂ ਮਿਆਰ ਅਤੇ ਵਿਲੱਖਣ ਮਾਪਦੰਡ ਤਿਆਰ ਕਰ ਰਿਹਾ ਹੈ। ਲੰਮੀ ਦੂਰੀ ਤੱਕ ਜਾਣ ਵਾਲੀਆਂ ਇਨ੍ਹਾਂ ਅਹਿਮ ਮਾਲ ਗੱਡੀਆਂ ਦੀ ਔਸਤ ਰਫ਼ਤਾਰ ਬਹੁਤੇ ਮਾਮਲਿਆਂ ਵਿੱਚ 55 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੈ। ਇਨ੍ਹਾਂ ਨੂੰ ਉੱਚ–ਤਰਜੀਹੀ ਗ੍ਰੀਨ ਕੌਰੀਡੋਰ ਉੱਤੇ ਛੇਤੀ ਤੋਂ ਛੇਤੀ ਆਪਣੇ ਟਿਕਾਣੇ ’ਤੇ ਪੁੱਜਣ ਦੀ ਉਚੇਰੀ ਭਾਵਨਾ ਨਾਲ ਚਲਾਇਆ ਜਾ ਰਿਹਾ ਹੈ, ਵਿਭਿੰਨ ਜ਼ੋਨਜ਼ ਵਿੱਚ ਜ਼ਿਆਦਾਤਰ ਚੁਣੌਤੀਪੂਰਨ ਸਥਿਤੀਆਂ ’ਚ ਆਪਰੇਸ਼ਨਲ ਟੀਮਾਂ 24 ਘੰਟੇ ਕੰਮ ਨੂੰ ਯਕੀਨੀ ਬਣਾ ਰਹੀਆਂ ਹਨ, ਤਾਂ ਜੋ ਆਕਸੀਜਨ ਨੂੰ ਤੇਜ਼ ਤੋਂ ਤੇਜ਼ ਰਫ਼ਤਾਰ ਨਾਲ ਸੰਭਾਵੀ ਸਮਾਂ–ਸੀਮਾ ਅੰਦਰ ਪਹੁੰਚਾਇਆ ਜਾ ਸਕੇ। ਵਿਭਿੰਨ ਸੈਕਸ਼ਨਾਂ ਉੱਤੇ ਅਮਲਾ ਬਦਲਣ ਲਈ ਤਕਨੀਕੀ ਸਟੋਪੇਜ ਦਾ ਸਮਾਂ 1 ਮਿੰਟ ਤੱਕ ਘਟਾ ਦਿੱਤਾ ਗਿਆ ਹੈ।

ਪਟੜੀਆਂ ਨੂੰ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਬਹੁਤ ਜ਼ਿਆਦਾ ਚੌਕਸੀ ਰੱਖੀ ਗਈ ਹੈ, ਤਾਂ ਜੋ ਆਕਸੀਜਨ ਐਕਸਪ੍ਰੈਸ  ਰੇਲ–ਗੱਡੀਆਂ ਤੇਜ਼ੀ ਨਾਲ ਜਾ ਸਕਣ।

ਇਹ ਸਭ ਕੁਝ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਹੋਰ ਮਾਲ–ਗੱਡੀਆਂ ਦੀ ਆਵਾਜਾਈ ਨਾ ਘਟੇ।

ਨਵੀਂ ਆਕਸੀਜਨ ਐਕਸਪ੍ਰੈਸ  ਰੇਲ–ਗੱਡੀ ਚਲਾਉਣਾ ਇੱਕ ਬਹੁਤ ਗਤੀਸ਼ੀਲ ਅਭਿਆਸ ਹੈ ਅਤੇ ਇਨ੍ਹਾਂ ਸਬੰਧੀ ਅੰਕੜੇ ਹਰ ਵੇਲੇ ਅਪਡੇਟ ਕੀਤੇ ਜਾਂਦੇ ਹਨ। ਆਕਸੀਜਨ ਨਾਲ ਭਰੀਆਂ ਹੋਰ ਐਕਸਪ੍ਰੈਸ  ਰੇਲਾਂ ਦੇ ਰਾਤ ਸਮੇਂ ਆਪਣੀ ਯਾਤਰਾ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।

 

****

ਡੀਜੇਐੱਨ/ਐੱਮਕੇਵੀ


(Release ID: 1723110) Visitor Counter : 178