ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੁਦਰਤੀ ਡਾਈ (ਰੰਗਾਈ) ਦਾ ਅਰਕ ਸਾਡੀਆਂ ਅੱਖਾਂ ਨੂੰ ਨੁਕਸਾਨਦੇਹ ਲੇਜ਼ਰ ਤੋਂ ਬਚਾ ਸਕਦਾ ਹੈ
Posted On:
29 MAY 2021 1:00PM by PIB Chandigarh
ਵਿਗਿਆਨਕਾਂ ਨੇ ਪਾਇਆ ਹੈ ਕਿ ਬੀਨ ਪਰਿਵਾਰ ਦੇ ਇੱਕ ਪੌਦੇ ਦੇ ਪੱਤਿਆਂ ਤੋਂ ਕੱਢੀ ਗਈ ਕੁਦਰਤੀ ਇੰਡੀਗੋ ਡਾਈ (ਰੰਗਾਈ) ਮਨੁੱਖ ਦੀਆਂ ਅੱਖਾਂ ਨੂੰ ਨੁਕਸਾਨਦੇਹ ਲੇਜ਼ਰ ਰੇਡੀਏਸ਼ਨ ਤੋਂ ਬਚਾਉਣ ਦੇ ਸਮਰੱਥ ਹੈ। ਇਹ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਰੇਡੀਏਸ਼ਨ ਨੂੰ ਕਮਜ਼ੋਰ ਕਰਨ ਅਤੇ ਮਨੁੱਖੀ ਅੱਖਾਂ ਜਾਂ ਹੋਰ ਸੰਵੇਦਨਸ਼ੀਲ ਓਪਟੀਕਲ ਉਪਕਰਣਾਂ ਨੂੰ ਕਿਸੇ ਵਾਤਾਵਰਣ ਵਿੱਚ, ਜਿਥੇ ਅਜਿਹੇ ਲੇਜ਼ਰ ਵਰਤੋਂ ਵਿੱਚ ਹਨ, ਕਿਸੇ ਦੁਰਘਟਨਾ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਉਪਯੋਗੀ ਓਪਟੀਕਲ ਲਿਮਿਟਰ ਵਜੋਂ ਵਿਕਸਤ ਕੀਤੇ ਜਾਣ ਲਈ ਵਰਤਿਆ ਜਾ ਸਕਦਾ ਹੈ।
ਇੰਡੀਗੋਫੈਰਾਟੀਨਕਟੋਰੀਆ (Indigoferatinctoria) ਜਾਂ ਇੰਡੀਗੋ (ਨੀਲ) ਨਾਮਕ ਪੌਦਿਆਂ ਤੋਂ ਕੱਢਿਆ ਗਿਆ ਨੀਲੇ ਰੰਗ ਦਾ ਇਹ ਪਦਾਰਥ, ਸਾਲਾਂਬਧੀ ਤੋਂ ਕੱਪੜਿਆਂ ਅਤੇ ਕੱਪੜੇ ਦੀ ਸਮੱਗਰੀ ਨੂੰ ਰੰਗਣ ਲਈ ਵਰਤਿਆ ਜਾਂਦਾ ਰਿਹਾ ਹੈ। ਹਾਲਾਂਕਿ ਸਿੰਥੈਟਿਕ ਇੰਡੀਗੋ ਡਾਈਆਂ ਹੁਣ ਉਪਲਬਧ ਹਨ, ਕੁਦਰਤੀ ਕਿਸਮਾਂ ਵੀ ਆਮ ਵਰਤੀਆਂ ਜਾ ਰਹੀਆਂ ਹਨ। ਇਹ ਰੰਗ ਵਿਗਿਆਨਕ ਪ੍ਰਯੋਗਸ਼ਾਲਾਵਾਂ ਵਿੱਚ ਸਟੈਂਡਰਡ ਪ੍ਰੋਟੋਕਾਲਾਂ ਦੇ ਅਨੁਸਾਰ ਪੌਦੇ ਦੇ ਪੱਤਿਆਂ ਤੋਂ ਕੱਢਿਆ ਜਾਂਦਾ ਹੈ।
ਰਮਨ ਰਿਸਰਚ ਇੰਸਟੀਚਿਊਟ (ਆਰਆਰਆਈ), ਬੰਗਲੁਰੂ ਅਤੇ ਕੇਨਸਰੀ ਸਕੂਲ ਐਂਡ ਕਾਲਜ, ਬੰਗਲੁਰੂ ਦੇ ਖੋਜਕਰਤਾਵਾਂ ਨੇ ਕੁਦਰਤੀ ਇੰਡੀਗੋ ਡਾਈ ਦੇ ਆਪਟੀਕਲ ਗੁਣਾਂ ਦਾ ਅਧਿਐਨ ਕੀਤਾ ਅਤੇ ਪਾਇਆ ਕਿ ਇਹ ਮਨੁੱਖ ਦੀਆਂ ਅੱਖਾਂ ਨੂੰ ਨੁਕਸਾਨਦੇਹ ਲੇਜ਼ਰ ਰੇਡੀਏਸ਼ਨਾਂ ਤੋਂ ਬਚਾਉਣ ਲਈ ਇੱਕ ਯੰਤਰ ਵਜੋਂ ਕੰਮ ਕਰ ਸਕਦੀ ਹੈ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਫੰਡ ਕੀਤੇ ਗਏ ਇਸ ਅਧਿਐਨ ਨੂੰ ‘ਆਪਟੀਕਲ ਮਟੀਰੀਅਲਜ਼’ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ।
ਖੋਜਕਰਤਾਵਾਂ ਨੇ ਡਾਈ ਨੂੰ ਕੱਢਿਆ ਅਤੇ ਇਸ ਦੇ ਕੁਦਰਤੀ ਗੁਣਾਂ ਨੂੰ ਸੁਰੱਖਿਅਤ ਰੱਖਣ ਲਈ ਇਸਨੂੰ 4 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ‘ਤੇ ਫਰਿੱਜ ਵਿੱਚ ਸਟੋਰ ਕੀਤਾ। ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੀਆਂ ਵਿਭਿੰਨ ਤਰੰਗ-ਲੰਬਾਈਆਂ ‘ਤੇ ਪ੍ਰਕਾਸ਼ ਨੂੰ ਕਿੰਨਾ ਜਜ਼ਬ ਕੀਤਾ ਗਿਆ, ਇਸ ਬਾਰੇ ਉਨ੍ਹਾਂ ਦੇ ਅਧਿਐਨ ਨੇ ਦਰਸਾਇਆ ਕਿ ਸਪੈਕਟ੍ਰਮ ਦੇ ਅਲਟਰਾਵਾਇਲਟ ਖੇਤਰ ਵਿੱਚ ਵੇਵ ਲੈਂਥ 288 ਨੈਨੋਮੀਟਰ ਦੇ ਨੇੜੇ ਅਤੇ ਦਿਸਦੇ ਖੇਤਰ ਵਿੱਚ, 660 ਨੈਨੋਮੀਟਰ ਦੇ ਨੇੜੇ ਜਜ਼ਬਤਾ ਵੱਧ ਤੋਂ ਵੱਧ ਹੁੰਦੀ ਹੈ। ਹਰੀ ਰੋਸ਼ਨੀ ਲਈ ਵੀ ਜਜ਼ਬਤਾ ਤੁਲਨਾਤਮਕ ਤੌਰ ‘ਤੇ ਵਧ ਹੈ। ਆਰਆਰਆਈ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਸਹਿ-ਲੇਖਕ ਰੇਜੀ ਫਿਲਿਪ ਦੱਸਦੇ ਹਨ “ਇੰਡੀਗੋ ਅਣੂ ਐਬਜ਼ੋਰਪਸ਼ਨ ਬੈਂਡਾਂ ਕਾਰਨ ਰੌਸ਼ਨੀ ਨੂੰ ਜਜ਼ਬ ਕਰਦੀ ਹੈ। ਡਾਈ ਦੇ ਘੋਲ ਅਤੇ ਇਸਦੇ ਸੰਘਣੇਪਣ ਦੇ ਅਧਾਰ ‘ਤੇ ਵੱਧ ਤੋਂ ਵੱਧ ਐਬਜ਼ੋਰਪਸ਼ਨ ਵੇਵ ਲੈਂਥ, ਕਈ ਨੈਨੋਮੀਟਰਾਂ ‘ਤੇ ਭਿੰਨ-ਭਿੰਨ ਹੋ ਸਕਦੀ ਹੈ।” ਵੇਵ-ਲੰਬਾਈ ਦੇ ਨਾਲ ਐਬਜ਼ੋਰਪਸ਼ਨ ਵਾਲੀ ਤਬਦੀਲੀ ਨੇ ਸੰਕੇਤ ਦਿੱਤਾ ਕਿ ਕਲੋਰੋਫਿਲ, ਇੱਕ ਜੈਵਿਕ ਮਿਸ਼ਰਣ ਜੋ ਕਿ ਪ੍ਰਕਾਸ਼ ਸੰਸਲੇਸ਼ਣ ਵਿੱਚ ਹਿੱਸਾ ਲੈਂਦਾ ਹੈ, ਡਾਈ ਵਿੱਚ ਮੌਜੂਦ ਹੈ।
ਖੋਜਕਰਤਾ ਇਹ ਅਧਿਐਨ ਕਰਨਾ ਚਾਹੁੰਦੇ ਸਨ ਕਿ ਕੀ ਇਨਪੁਟ ਰੋਸ਼ਨੀ ਦੀ ਤੀਬਰਤਾ ਦੇ ਵੱਧ ਹੋਣ 'ਤੇ ਜੈਵਿਕ ਰੰਗਾਂ ਨੇ ਹੋਰ ਐਬਜ਼ੋਰਪਸ਼ਨ ਦਰਸਾਈ। ਟੀਮ ਨੇ ਪਾਇਆ ਕਿ ਜਦੋਂ ਉਹ ਲੇਜ਼ਰ ਪਲਸ ਦੀ ਤੀਬਰਤਾ ਨੂੰ ਵਧਾਉਂਦੇ ਹਨ, ਡਾਈ ਵਧੇਰੇ ਰੌਸ਼ਨੀ ਜਜ਼ਬ ਕਰਦੀ ਹੈ। ਭਾਵ, ਇਹ ਵਧੇਰੇ ਤੀਬਰਤਾ ਵਾਲੀ ਰੋਸ਼ਨੀ ਲਈ ਵਧੇਰੇ ਧੁੰਦਲੀ ਹੈ। ਵਿਗਿਆਨੀ ਅਜਿਹੀਆਂ ਸਮੱਗਰੀਆਂ ਨੂੰ ਇੱਕ "ਆਪਟੀਕਲ ਲਿਮਿਟਰ" ਵਜੋਂ ਦਰਸਾਉਂਦੇ ਹਨ।
ਆਪਟੀਕਲ ਲਿਮਿਟਰ ਸ਼ਕਤੀਸ਼ਾਲੀ ਲੇਜ਼ਰਾਂ ਦੁਆਰਾ ਕੱਢੇ ਗਏ ਸੰਭਾਵਿਤ ਤੌਰ 'ਤੇ ਨੁਕਸਾਨਦੇਹ ਰੇਡੀਏਸ਼ਨ ਨੂੰ ਕਮਜ਼ੋਰ ਕਰਨ ਅਤੇ ਅੱਖਾਂ ਅਤੇ ਸੰਵੇਦਨਸ਼ੀਲ ਆਪਟੀਕਲ ਯੰਤਰਾਂ, ਦੋਵਾਂ ਦੀ ਰੱਖਿਆ ਕਰਨ ਲਈ ਲਾਭਦਾਇਕ ਹਨ। ਰੇਜੀ ਨੇ ਦੱਸਿਆ “ਕੁਦਰਤੀ ਇੰਡੀਗੋ ਦੀ ਵਰਤੋਂ ਕਰਦਿਆਂ ਪ੍ਰੋਟੋਟਾਈਪ ਆਪਟੀਕਲ ਲਿਮਿਟਰ ਬਣਾਉਣਾ ਅਗਲਾ ਲੌਜੀਕਲ ਕਦਮ ਹੈ, ਜਿਸਦੇ ਬਾਅਦ ਵਪਾਰਕ ਤੌਰ ‘ਤੇ ਵਿਵਹਾਰਕ ਉਤਪਾਦ ਬਣਾਇਆ ਜਾਵੇਗਾ।”
ਇੰਡੀਗੋਫੈਰਾਟਿਨਕਟੋਰੀਆ ਪੌਦਾ
[ਚਿੱਤਰ ਕ੍ਰੈਡਿਟ: ਵਿਕੀਮੀਡੀਆ ਕਾਮਨਜ਼ / ਸੀਸੀ ਦੁਆਰਾ- ਐੱਸਏ 3.0]
ਪਬਲੀਕੇਸ਼ਨ ਲਿੰਕ: https: //doi.org/10.1016/j.optmat.2021.110925
ਖੋਜ / ਅਧਿਐਨ ਦੇ ਲੇਖਕ: ਬੇਰਿਲ ਚੰਦਰਮੋਹਨ ਦਾਸਾ, ਨਿਰੰਜਨ ਰੇਜੀਬ, ਰੇਜੀ ਫਿਲਿਪਾ —
ਏ) ਅਲਟਰਾਫਾਸਟ ਐਂਡ ਨੋਨਲੀਨੀਅਰ ਆਪਟਿਕਸ ਲੈਬ, ਲਾਈਟ ਐਂਡ ਮੈਟਰ ਫਿਜ਼ਿਕਸ ਗਰੁੱਪ, ਰਮਨ ਰਿਸਰਚ ਇੰਸਟੀਚਿਊਟ, ਬੈਂਗਲੁਰੂ, 560080, ਬੀ) ਕੇਨਸਰੀ ਸਕੂਲ ਐਂਡ ਕਾਲਜ, ਮਾਰੀਆ ਸਟ੍ਰੀਟ, ਮਾਰੀਆਨਾ ਪਾਲੀਆ, ਬੰਗਲੌਰ, 560024
ਵਧੇਰੇ ਜਾਣਕਾਰੀ ਲਈ, ਰੇਜੀ ਫਿਲਿਪ (reji@rri.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
************
ਐੱਸਐੱਸ
(Release ID: 1723028)
Visitor Counter : 178