ਪ੍ਰਿਥਵੀ ਵਿਗਿਆਨ ਮੰਤਰਾਲਾ

ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਗਰਜ ਚਮਕ ਨਾਲ ਤੇਜ਼ ਹਨੇਰੀ ਦੀ ਸੰਭਾਵਨਾ


ਅਸਾਮ, ਮੇਘਾਲਿਆ, ਤੱਟੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਅਤੇ ਮਹੇ ਵਿੱਚ 3 ਜੂਨ ਨੂੰ ਕੁਝ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ

30 ਮਈ ਨੂੰ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਗਰਮ ਹਵਾਵਾਂ ਵਗ ਸਕਦੀਆਂ ਹਨ

प्रविष्टि तिथि: 30 MAY 2021 2:55PM by PIB Chandigarh

ਭਾਰਤ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ (ਆਈਐਮਡੀ) ਦੇ ਅਨੁਸਾਰ:

ਆਲ ਇੰਡੀਆ ਮੌਸਮ ਚਿਤਾਵਨੀ ਬੁਲੇਟਿਨ (ਮਿਡ-ਡੇਅ)

(ਐਤਵਾਰ, 30 ਮਈ 2021, ਜਾਰੀ ਕਰਨ ਦਾ ਸਮਾਂ: 1415 ਘੰਟੇ ਆਈਐੱਸਟੀ)

30 ਮਈ (ਪਹਿਲਾ ਦਿਨ): *ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਪਹੁੰਚਣ ਦੀ ਸੰਭਾਵਨਾ); ਉਤਰਾਖੰਡ, ਉੱਤਰ ਪੰਜਾਬ, ਪੂਰਬੀ ਰਾਜਸਥਾਨ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਸਿੱਕਮ, ਓਡੀਸ਼ਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਮੱਧ ਮਹਾਰਾਸ਼ਟਰ, ਮਰਾਠਵਾੜਾ, ਕੋਂਕਣ ਅਤੇ ਗੋਆ, ਤੇਲੰਗਾਨਾ ਅਤੇ ਕੇਰਲ ਅਤੇ ਮਹੇ ਵਿੱਚ ਕੁਝ ਥਾਵਾਂ 'ਤੇ ਅਸਮਾਨੀ ਬਿਜਲੀ ਦੀ ਗਰਜ ਚਮਕ ਅਤੇ ਤੇਜ਼ ਹਵਾਵਾਂ (ਤੇਜ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਪਹੁੰਚਣ) ਵਗਣ ਦੀ ਸੰਭਾਵਨਾ ਹੈ ਅਤੇ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ,  ਨਾਗਾਲੈਂਡ,  ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਨਮ, ਰਾਇਲਸੀਮਾ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਵਿੱਚ ਕੁਝ ਥਾਵਾਂ 'ਤੇ ਅਸਮਾਨੀ ਬਿਜਲੀ ਚਮਕ ਸਕਦੀ ਹੈ।

∙         ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ/ ਗਰਜ ਚਮਕ ਅਤੇ ਧੂੜ ਮਿੱਟੀ ਭਰੀਆਂ ਹਵਾਵਾਂ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਵਗਣ ਦੀ ਸੰਭਾਵਨਾ ਹੈ।

∙         ਪੱਛਮੀ ਰਾਜਸਥਾਨ ਵਿੱਚ ਕੁਝ ਥਾਵਾਂ 'ਤੇ ਗਰਮ ਹਵਾਵਾਂ ਵਗਣ ਦੇ ਹਾਲਾਤ ਬਹੁਤ ਸੰਭਾਵਤ ਹਨ।

∙         ਬਿਹਾਰ, ਉਪ-ਹਿਮਾਲੀਆਈ ਪੱਛਮੀ ਬੰਗਾਲ ਅਤੇ ਸਿੱਕਮ, ਅਸਾਮ ਅਤੇ ਮੇਘਾਲਿਆ ਅਤੇ ਕੇਰਲ ਅਤੇ ਮਹੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

∙         ਪੂਰਬ ਕੇਂਦਰੀ ਅਤੇ ਦੱਖਣ-ਪੱਛਮੀ ਅਰਬ ਸਾਗਰ, ਕੋਮੋਰਿਨ ਖੇਤਰ ਅਤੇ ਦੱਖਣ ਪੂਰਬ ਵਿੱਚ ਕੇਰਲ ਦੇ ਤੱਟ ਤੋਂ ਅਰਬ ਸਾਗਰ ਤੱਕ ਮੌਸਮ ਅਚਾਨਕ ਕਰਵਟ ਬਦਲ ਸਕਦਾ ਹੈ ਅਤੇ ਤੇਜ਼ ਹਵਾ (ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ) ਚੱਲ ਸਕਦੀ ਹੈ।

              ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ।

31 ਮਈ (ਦਿਨ 2): *ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਕੁਝ ਥਾਵਾਂ 'ਤੇ ਅਸਮਾਨੀ ਬਿਜਲੀ ਅਤੇ ਤੂਫਾਨੀ ਹਵਾਵਾਂ (ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਪਹੁੰਚੀ); ਉਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਸਿੱਕਮ, ਮੱਧ ਮਹਾਰਾਸ਼ਟਰ, ਮਰਾਠਵਾੜਾ, ਕੋਂਕਣ ਅਤੇ ਗੋਆ, ਤੇਲੰਗਾਨਾ ਅਤੇ ਕੇਰਲ ਅਤੇ ਮਹੇ ਅਤੇ ਹਿਮਾਚਲ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ, ਉੜੀਸਾ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ,  ਮਨੀਪੁਰ,  ਮਿਜ਼ੋਰਮ ਅਤੇ ਤ੍ਰਿਪੁਰਾ, ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਨਮ, ਰਾਇਲਸੀਮਾ, ਕਰਨਾਟਕ,ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਵਿੱਚ ਗਰਜ ਚਮਕ ਅਤੇ ਤੇਜ਼ ਹਵਾਵਾਂ (ਤੇਜ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਵਗ ਸਕਦੀਆਂ ਹਨ।

∙         ਪੱਛਮੀ ਰਾਜਸਥਾਨ ਵਿੱਚ ਕੁਝ ਥਾਵਾਂ 'ਤੇ ਤੂਫਾਨੀ / ਧੂੜ ਭਰੀ ਹਵਾ ਦੇ ਨਾਲ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਅਸਮਾਨੀ ਬਿਜਲੀ ਦੀ ਗਰਜ ਅਤੇ ਚਮਕ ਦੀ ਸੰਭਾਵਨਾ ਹੈ।

∙         ਅਸਾਮ ਅਤੇ ਮੇਘਾਲਿਆ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ ਅਤੇ ਸਬ-ਹਿਮਾਲੀਅਨ ਖੇਤਰ ਵਿੱਚ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਕੇਰਲ ਅਤੇ ਮਹੇ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।

∙         ਪੂਰਬ ਕੇਂਦਰੀ, ਉੱਤਰ ਪੱਛਮ, ਦੱਖਣ-ਪੱਛਮੀ ਅਰਬ ਸਾਗਰ, ਕੋਮੋਰਿਨ ਖੇਤਰ ਅਤੇ ਦੱਖਣ-ਪੂਰਬ ਵਿੱਚ ਕੇਰਲ ਦੇ ਤੱਟ ਤੋਂ ਅਰਬ ਸਾਗਰ ਵਿੱਚ ਮੌਸਮ ਅਚਾਨਕ ਕਰਵਟ ਬਦਲ ਸਕਦਾ ਹੈ ਅਤੇ ਤੇਜ਼ ਹਵਾਵਾਂ (ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ) ਵਗ ਸਕਦੀਆਂ ਹਨ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ।

01 ਜੂਨ (ਦਿਨ 3): *ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਕੁਝ ਥਾਵਾਂ 'ਤੇ ਬਿਜਲੀ ਦੀ ਗਰਜ ਚਮਕ ਅਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਪਹੁੰਚਣ ਦੀ ਸੰਭਾਵਨਾ); ਉਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਝਾਰਖੰਡ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਮੱਧ ਮਹਾਰਾਸ਼ਟਰ, ਮਰਾਠਵਾੜਾ, ਤੇਲੰਗਾਨਾ ਅਤੇ ਕੇਰਲ ਅਤੇ ਮਹੇ ਦੇ ਇਕੱਲਿਆਂ ਥਾਵਾਂ 'ਤੇ ਬਿਜਲੀ ਦੀ ਗਰਜ ਚਮਕ ਅਤੇ ਤੂਫ਼ਾਨੀ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ) ਅਤੇ ਹਿਮਾਚਲ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼,  ਛੱਤੀਸਗੜ੍ਹ, ਬਿਹਾਰ, ਪੱਛਮੀ ਬੰਗਾਲ ਦੇ ਗੰਗਾ ਖੇਤਰ, ਓਡੀਸ਼ਾ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਨਮ, ਰਾਏਲਸੀਮਾ, ਕਰਨਾਟਕ,ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਵਿੱਚ ਕੁਝ ਥਾਵਾਂ 'ਤੇ ਗਰਜ ਚਮਕ ਹੋ ਸਕਦੀ ਹੈ।

∙         ਪੱਛਮੀ ਰਾਜਸਥਾਨ ਵਿੱਚ ਕੁਝ ਥਾਵਾਂ 'ਤੇ ਤੇਜ਼ / ਧੂੜ ਭਰੀਆਂ ਹਵਾਵਾਂ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਦੇ ਨਾਲ ਬਿਜਲੀ ਦੀ ਗਰਜ ਚਮਕ ਹੋਣ ਦੀ ਸੰਭਾਵਨਾ ਹੈ।

∙         ਅਸਾਮ ਅਤੇ ਮੇਘਾਲਿਆ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਅਤੇ ਉਤਰਾਖੰਡ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਤੱਟ ਕਰਨਾਟਕ ਅਤੇ ਕੇਰਲ ਅਤੇ ਮਹੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। 

∙         ਉੱਤਰੀ-ਪੱਛਮੀ ਅਤੇ ਦੱਖਣ-ਪੱਛਮੀ ਅਰਬ ਸਾਗਰ ਅਚਾਨਕ ਮੌਸਮ ਤਬਦੀਲ ਹੋ ਕੇ ਤੇਜ਼ ਹਵਾ (ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ) ਵਗ ਸਕਦੀ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ।

02 ਜੂਨ (ਦਿਨ 4): *ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਝਾਰਖੰਡ, ਪੱਛਮੀ ਬੰਗਾਲ ਦੇ ਗੰਗਾ ਖ਼ੇਤਰ, ਤੇਲੰਗਾਨਾ ਅਤੇ ਕੇਰਲ ਅਤੇ ਮਹੇ ਦੇ ਕੁਝ ਭਾਗਾਂ ਵਿੱਚ ਤੇਜ਼ ਹਵਾਵਾਂ ਦੇ ਨਾਲ ਅਸਮਾਨੀ ਬਿਜਲੀ ਦੀ ਗਰਜ ਚਮਕ ਹੋਣ ਦੀ ਸੰਭਾਵਨਾ ਹੈ ਅਤੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਉੜੀਸਾ, ਅਸਾਮ ਅਤੇ ਮੇਘਾਲਿਆ, ਮੱਧ ਮਹਾਰਾਸ਼ਟਰ,  ਮਰਾਠਵਾੜਾ,  ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਨਮ, ਰਾਇਲਸੀਮਾ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਵਿੱਚ ਗਰਜ ਚਮਕ ਦੀ ਸੰਭਾਵਨਾ ਹੈ।

∙         ਪੱਛਮੀ ਰਾਜਸਥਾਨ ਦੇ ਕੁਝ ਭਾਗਾਂ ਵਿੱਚ ਤੇਜ਼ ਤੂਫਾਨ / ਧੂੜ ਭਰੀ ਹਨੇਰੀ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ) ਵਗਣ ਦੀ ਸੰਭਾਵਨਾ ਹੈ।

∙         ਅਸਾਮ ਅਤੇ ਮੇਘਾਲਿਆ, ਸਮੁੰਦਰੀ ਤੱਟੀ ਖੇਤਰ ਅਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਕੇਰਲ ਅਤੇ ਮਹੇ ਦੇ ਕੁਝ ਭਾਗਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

∙         ਉੱਤਰੀ-ਪੱਛਮ ਅਤੇ ਦੱਖਣ-ਪੱਛਮੀ ਅਰਬ ਸਾਗਰ ਦੇ ਖੇਤਰ ਵਿੱਚ ਸੰਭਾਵਤ ਤੌਰ 'ਤੇ ਮੌਸਮ ਅਚਾਨਕ ਬਦਲ ਕੇ ਤੇਜ ਹਵਾ (ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ) ਵਗ ਸਕਦੀ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ।

03 ਜੂਨ (ਦਿਨ 5): * ਪੂਰਬੀ ਰਾਜਸਥਾਨ, ਝਾਰਖੰਡ, ਤੇਲੰਗਾਨਾ ਅਤੇ ਕੇਰਲ ਅਤੇ ਮਹੇ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ) ਅਤੇ ਬਿਜਲੀ ਦੀ ਗਰਜ ਚਮਕ ਅਤੇ ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਗੰਗਾ ਪੱਛਮੀ ਬੰਗਾਲ, ਓਡੀਸ਼ਾ,  ਅੰਡੇਮਾਨ ਅਤੇ ਨਿਕੋਬਾਰ ਆਈਸਲੈਂਡ, ਮੱਧ ਮਹਾਰਾਸ਼ਟਰ, ਮਰਾਠਵਾੜਾ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ, ਰਾਇਲਸੀਮਾ, ਕਰਨਾਟਕ,  ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਦੇ ਕੁਝ ਭਾਗਾਂ ਵਿੱਚ ਬਿਜਲੀ ਚਮਕਣ ਦੀ ਸੰਭਾਵਨਾ ਹੈ।

∙         ਪੱਛਮੀ ਰਾਜਸਥਾਨ ਦੇ ਕੁਝ ਭਾਗਾਂ ਵਿੱਚ ਤੂਫਾਨ/ਧੂੜ ਭਰੀਆਂ ਹਵਾਵਾਂ (ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ) ਅਤੇ ਬਿਜਲੀ ਦੀ ਗਰਜ ਚਮਕ ਹੋਣ ਦੀ ਸੰਭਾਵਨਾ ਹੈ।

∙         ਅਸਾਮ ਅਤੇ ਮੇਘਾਲਿਆ, ਸਮੁੰਦਰੀ ਤੱਟ ਖੇਤਰ ਅਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਕੇਰਲਾ ਅਤੇ ਮਹੇ ਵਿੱਚ ਕੁਝ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

∙         ਉੱਤਰ-ਪੱਛਮ ਅਤੇ ਦੱਖਣ-ਪੱਛਮ ਅਰਬ ਸਾਗਰ ਵਿੱਚ ਸੰਭਾਵਤ ਤੌਰ 'ਤੇ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ ਅਤੇ ਤੇਜ਼ ਹਵਾਵਾਂ (ਹਵਾ ਦੀ ਗਤੀ 40-50 ਕਿਲੋਮੀਟਰ ਪ੍ਰਤੀ ਘੰਟਾ) ਵਗ ਸਕਦੀਆਂ ਹਨ। ਮਛੇਰਿਆਂ ਨੂੰ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। 

(ਕਿਰਪਾ ਕਰਕੇ ਗ੍ਰਾਫਿਕਸ ਵੇਰਵਿਆਂ ਲਈ ਇੱਥੇ ਕਲਿੱਕ ਕਰੋ)

 

****

ਐਸਐਸ / ਆਰਪੀ / (ਆਈਐਮਡੀ ਇੰਪੁੱਟ)


(रिलीज़ आईडी: 1723026) आगंतुक पटल : 240
इस विज्ञप्ति को इन भाषाओं में पढ़ें: English , Urdu , हिन्दी , Tamil