ਵਣਜ ਤੇ ਉਦਯੋਗ ਮੰਤਰਾਲਾ

ਰੇਸ਼ੇਦਾਰ ਅਤੇ ਪ੍ਰੋਟੀਨ ਭਰਪੂਰ ਚੌਲ ‘ਵਿਲੇਜ ਰਾਈਸ’ ਤਾਮਿਲਨਾਡੂ ਤੋਂ ਘਾਨਾ ਅਤੇ ਯਮਨ ਨੂੰ ਬਰਾਮਦ ਕੀਤੇ ਗਏ


ਗੈਰ-ਬਾਸਮਤੀ ਚੌਲ ਦੀ ਬਰਾਮਦ ਵਿੱਚ 2020-21 ਦੇ ਦੌਰਾਨ 146 ਫ਼ੀਸਦ ਦਾ ਪ੍ਰਭਾਵਸ਼ਾਲੀ ਵਾਧਾ ਹੋਇਆ

Posted On: 29 MAY 2021 4:42PM by PIB Chandigarh

ਭਾਰਤ ਦੀ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਦੀ ਸੰਭਾਵਨਾ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਤਾਮਿਲਨਾਡੂ ਦੇ ਤੰਜਾਵਰ ਜ਼ਿਲੇ ਦੇ ਕੁੰਬਾਕੋਨਮ ਤੋਂ ਪੇਟੈਂਟ ਹਾਸਲ ‘ਵਿਲੇਜ ਰਾਈਸ’ ਦੀਆਂ ਦੋ ਖੇਪਾਂ, ਉਦੈ ਐਗਰੋ ਫਾਰਮ ਵਲੋਂ ਅੱਜ ਘਾਨਾ ਅਤੇ ਯਮਨ ਨੂੰ ਹਵਾਈ ਅਤੇ ਸਮੁੰਦਰੀ ਮਾਰਗ ਜ਼ਰੀਏ ਬਰਾਮਦ ਕੀਤੀਆਂ ਗਈਆਂ।

ਪ੍ਰੋਟੀਨ, ਰੇਸ਼ੇ ਅਤੇ ਕਈ ਤਰ੍ਹਾਂ ਦੇ ਖਣਿਜਾਂ ਨਾਲ ਭਰਪੂਰ, ‘ਵਿਲੇਜ ਰਾਈਸ’ ਤੰਜਾਵੂਰ ਦੇ ਕਿਸਾਨਾਂ ਤੋਂ ਸਿੱਧਾ ਪ੍ਰਾਪਤ ਜਾਂਦਾ ਹੈ, ਜਿਸ ਨੂੰ ਤਾਮਿਲਨਾਡੂ ਦੇ ਚੌਲਾਂ ਦੇ ਕਟੋਰੇ ਵਜੋਂ ਵੀ ਜਾਣਿਆ ਜਾਂਦਾ ਹੈ। ਅਪੀਡਾ ਦੀ ਸਹਾਇਤਾ ਵਾਲੇ ਉਦੈ ਐਗਰੋ ਫਾਰਮ ਵਲੋਂ ਆਉਣ ਵਾਲੇ ਮਹੀਨਿਆਂ ਵਿੱਚ ‘ਵਿਲੇਜ ਰਾਈਸ’ ਦੇ ਨਿਰਯਾਤ ਦੀ ਮਾਤਰਾ ਵਧਾਉਣ ਦੀ ਯੋਜਨਾ ਬਣਾਈ ਗਈ ਹੈ। 

2020-21 ਦੌਰਾਨ, ਗੈਰ-ਬਾਸਮਤੀ ਚੌਲਾਂ ਦੀ ਭੇਜੀ ਜਾ ਰਹੀ ਖੇਪ ਵਿੱਚ ਇੱਕ ਪ੍ਰਭਾਵਸ਼ਾਲੀ ਵਾਧਾ ਦੇਖਿਆ ਗਿਆ। ਅਪ੍ਰੈਲ-ਮਾਰਚ, 2021  ਦੌਰਾਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 35,448 ਕਰੋੜ ਰੁਪਏ (4796 ਮਿਲੀਅਨ ਅਮਰੀਕੀ ਡਾਲਰ ) ਸੀ, ਜਦ ਕਿ ਅਪ੍ਰੈਲ-ਮਾਰਚ, 2020 ਦੇ ਅਰਸੇ ਦੌਰਾਨ 14,400 ਕਰੋੜ ਰੁਪਏ (2020 ਅਮਰੀਕੀ ਡਾਲਰ) ਦੀ ਰਿਪੋਰਟ ਕੀਤੀ ਗਈ ਸੀ। ਗੈਰ-ਬਾਸਮਤੀ ਦੀ 2020-2021 ਵਿੱਚ ਬਰਾਮਦ ਵਿੱਚ ਰੁਪਏ ਦੇ ਲਿਹਾਜ਼ ਨਾਲ 146% ਅਤੇ ਡਾਲਰ ਦੇ ਲਿਹਾਜ਼ ਨਾਲ 137% ਵਾਧਾ ਹੋਇਆ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਚੌਲਾਂ ਦੀ ਇੱਕ ਖੇਪ ਪਰਾਦੀਪ ਕੌਮਾਂਤਰੀ ਕਾਰਗੋ ਟਰਮੀਨਲ, ਉੜੀਸਾ ਤੋਂ ਵੀਅਤਨਾਮ ਨੂੰ ਬਰਾਮਦ ਕੀਤੀ ਗਈ ਸੀ। ਹਾਲ ਹੀ ਦੇ ਸਾਲਾਂ ਵਿੱਚ ਇਹ ਪਹਿਲੀ ਵਾਰ ਸੀ, ਕਿ ਗੈਰ-ਬਾਸਮਤੀ ਚਾਵਲ ਦੀ ਪਰਾਦੀਪ ਪੋਰਟ ਤੋਂ ਬਰਾਮਦ ਕੀਤੀ ਗਈ ਸੀ।

ਮਾਰਚ, 2021 ਵਿੱਚ, ਅਸਾਮ ਤੋਂ ‘ਲਾਲ ਚੌਲ’ ਦੀ ਪਹਿਲੀ ਖੇਪ ਅਮਰੀਕਾ ਨੂੰ ਬਰਾਮਦ ਕੀਤੀ ਗਈ। ਲੋਹੇ ਨਾਲ ਭਰਪੂਰ ‘ਲਾਲ ਚਾਵਲ’ ਬਿਨਾਂ ਕਿਸੇ ਰਸਾਇਣਕ ਖਾਦ ਦੀ ਵਰਤੋਂ ਕੀਤੇ ਆਸਾਮ ਦੀ ਬ੍ਰਹਮਪੁੱਤਰ ਘਾਟੀ ਵਿੱਚ ਉਗਾਇਆ ਜਾਂਦਾ ਹੈ। ਇਨ੍ਹਾਂ ਚੌਲਾਂ ਦੀਆਂ ਕਿਸਮਾਂ ਨੂੰ ‘ਬਾਓ-ਧਾਨ’ ਕਿਹਾ ਜਾਂਦਾ ਹੈ, ਜੋ ਕਿ ਅਸਾਮੀਆ ਖਾਣੇ ਦਾ ਅਨਿੱਖੜਵਾਂ ਅੰਗ ਹੈ।

ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਨੂੰ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਭਾਰਤ ਦੀਆਂ ਵੱਖ-ਵੱਖ ਬੰਦਰਗਾਹਾਂ ਜਿਵੇਂ ਕਾਕੀਨਾਡਾ,  ਵਿਸ਼ਾਖਾਪਟਨਮ, ਚੇਨਈ, ਮੁੰਦਰਾ ਅਤੇ ਕ੍ਰਿਸ਼ਣਾਪਟਨਮ ਤੋਂ ਕੀਤੀ ਜਾਂਦੀ ਹੈ। ਪਰਾਦੀਪ ਜਲਦ ਹੀ ਦੇਸ਼ ਦਾ ਚੌਲ ਬਰਾਮਦ ਕਰਨ ਵਾਲੀ ਇੱਕ ਵੱਡੀ ਬੰਦਰਗਾਹ ਵਜੋਂ ਉਭਰੇਗੀ।

ਚੌਲਾਂ ਦੇ ਨਿਰਯਾਤ ਵਿੱਚ ਤੇਜ਼ੀ ਨਾਲ ਵਧਣ ਵਾਲੇ ਖ਼ਾਸਕਰ ਇੱਕ ਪੜਾਅ ਦੌਰਾਨ ਜਿੱਥੇ ਵਿਸ਼ਵਵਿਆਪੀ ਤੌਰ 'ਤੇ ਕੋਵਿਡ-19 ਮਹਾਮਾਰੀ ਨੇ ਕਈ ਜਿਣਸਾਂ ਦੀ ਸਪਲਾਈ ਵਿੱਚ ਤਬਦੀਲੀ ਕੀਤੀ ਹੈ, ਦਾ ਕਾਰਨ ਸਰਕਾਰ ਨੂੰ ਚੌਲਾਂ ਦੀ ਬਰਾਮਦ ਨੂੰ ਯਕੀਨੀ ਬਣਾਉਣ ਲਈ ਤੁਰੰਤ ਉਪਾਅ ਕੀਤੇ ਜਾਣ ਦੇ ਨਾਲ-ਨਾਲ ਕੋਵਿਡ-19 ਨਾਲ ਸਬੰਧਤ ਸੁਰੱਖਿਆ ਦੀਆਂ ਸਾਰੀਆਂ ਸਾਵਧਾਨੀਆਂ ਨੂੰ ਮੰਨਿਆ ਗਿਆ ਹੈ।

ਅਪੀਡਾ ਵੱਖ-ਵੱਖ ਹਿੱਸੇਦਾਰਾਂ ਜਿਵੇਂ ਕਿ ਕਿਸਾਨ, ਉੱਦਮੀ, ਬਰਾਮਦਕਾਰਾਂ ਅਤੇ ਦਰਾਮਦਕਾਰਾਂ ਨਾਲ ਵਿਸ਼ਵ ਭਰ ਵਿੱਚ ਕੰਮ ਕਰ ਰਹੀ ਹੈ ਤਾਂ ਜੋ ਭਾਰਤ ਦੇ ਗ਼ੈਰ-ਬਾਸਮਤੀ ਚੌਲ ਦੀ ਬਰਾਮਦ ਸੰਭਾਵਨਾ ਨੂੰ ਪੂਰਾ ਕੀਤਾ ਜਾ ਸਕੇ। 

ਅਪੀਡਾ ਨੇ ਮੁੱਲ ਲੜੀ ਵਿੱਚ ਵੱਖ-ਵੱਖ ਹਿਤਧਾਰਕਾਂ ਨਾਲ ਮਿਲ ਕੇ ਚੌਲਾਂ ਦੀ ਬਰਾਮਦ ਨੂੰ ਉਤਸ਼ਾਹਤ ਕੀਤਾ ਹੈ। ਸਰਕਾਰ ਨੇ ਅਪੀਡਾ ਦੀ ਅਗਵਾਈ ਹੇਠ ਰਾਈਸ ਐਕਸਪੋਰਟ ਪ੍ਰੋਮੋਸ਼ਨ ਫੋਰਮ (ਆਰਈਪੀਐਫ) ਦੀ ਸਥਾਪਨਾ ਕੀਤੀ। ਆਰਈਪੀਐਫ ਵਿੱਚ ਚੌਲ  ਉਦਯੋਗ,  ਬਰਾਮਦਕਾਰ, ਅਪੀਡਾ ਦੇ ਅਧਿਕਾਰੀ, ਵਣਜ ਮੰਤਰਾਲਾ ਅਤੇ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਤੇਲੰਗਾਨਾ, ਆਂਧਰ ਪ੍ਰਦੇਸ਼, ਅਸਾਮ, ਛੱਤੀਸਗੜ ਅਤੇ ਉੜੀਸਾ ਸਣੇ ਪ੍ਰਮੁੱਖ ਚੌਲ ਉਤਪਾਦਕ ਰਾਜਾਂ ਦੇ ਖੇਤੀਬਾੜੀ ਡਾਇਰੈਕਟਰਾਂ ਦੀ ਪ੍ਰਤੀਨਿਧਤਾ ਹੈ।  

******

ਵਾਈਬੀ / ਐੱਸ



(Release ID: 1722844) Visitor Counter : 166


Read this release in: English , Urdu , Hindi , Tamil