ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨਵੀਨਤਾਕਾਰੀ ਮਰੀਜ਼-ਅਨੁਕੂਲ ਸਲਾਈਨ ਗਾਰਗਲ ਆਰਟੀ-ਪੀਸੀਆਰ ਟੈਸਟਿੰਗ ਵਿਧੀ, ਨੀਰੀ ਨਾਗਪੁਰ ਨੂੰ ਧੰਨਵਾਦ


ਸੈਲਾਈਨ ਗਾਰਗਲ, ਕੋਈ ਸਵੈਬ ਨਹੀਂ, ਸਧਾਰਨ, ਤੇਜ਼, ਕਿਫ਼ਾਇਤੀ ਵਿਧੀ

"ਨਤੀਜੇ 3 ਘੰਟੇ ਦੇ ਅੰਦਰ ਪ੍ਰਾਪਤ ਕਰੋ, ਗ੍ਰਾਮੀਣ ਅਤੇ ਆਦਿਵਾਸੀ ਖੇਤਰਾਂ ਲਈ ਢੁੱਕਵਾਂ”

ਨਾਗਪੁਰ, 27 ਮਈ, 2021

Posted On: 28 MAY 2021 11:39AM by PIB Chandigarh

ਕੋਵਿਡ -19 ਮਹਾਮਾਰੀ ਦੇ ਫੈਲਣ ਤੋਂ ਬਾਅਦ ਤੋਂ ਹੀ ਭਾਰਤ ਵਲੋਂ ਆਪਣੇ ਪ੍ਰੀਖਣ ਢਾਂਚੇ ਅਤੇ ਸਮਰੱਥਾ ਨੂੰ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਅਧੀਨ ਨਾਗਪੁਰ ਸਥਿਤ ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਐੱਨਈਈਆਰਆਈ-NEERI) ਦੇ ਵਿਗਿਆਨੀਆਂ ਨੇ ਕੋਵਿਡ -19 ਦੇ ਨਮੂਨਿਆਂ ਦੀ ਜਾਂਚ ਕਰਨ ਲਈ ਸਲਾਈਨ ਗਾਰਗਲ ਆਰਟੀ-ਪੀਸੀਆਰ ਢੰਗ' ਵਿਕਸਤ ਕਰ ਕੇ ਇਸ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ।

E:\Surjeet Singh\May 2021\28 May\1.1.jpg

ਬਹੁਤ ਸਾਰੇ ਲਾਭਾਂ ਵਾਲਾ ਢੰਗ: ਸਧਾਰਣ, ਤੇਜ਼, ਆਰਾਮਦਾਇਕ, ਕਿਫ਼ਾਇਤੀ

ਸਲਾਈਨ ਗਾਰਗਲ ਢੰਗ, ਸਾਰੇ ਫਾਇਦਿਆਂ ਨੂੰ ਇੱਕ ਵਿੱਚ ਸ਼ਾਮਲ ਕਰਕੇ, ਆਕਰਸ਼ਕ ਲਾਭਾਂ ਦਾ ਇੱਕ ਸਮੂਹ ਪੇਸ਼ ਕਰਦਾ ਹੈ। ਇਹ ਸਾਦਾ, ਤੇਜ਼, ਲਾਗਤ-ਪ੍ਰਭਾਵੀ, ਮਰੀਜ਼-ਅਨੁਕੂਲ ਅਤੇ ਆਰਾਮਦਾਇਕ ਹੈ;  ਇਹ ਤੁਰੰਤ ਨਤੀਜੇ ਵੀ ਪ੍ਰਦਾਨ ਕਰਦਾ ਹੈ ਅਤੇ ਘੱਟ ਤੋਂ ਘੱਟ ਢਾਂਚਾਗਤ ਜ਼ਰੂਰਤਾਂ ਨਾਲ, ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਲਈ ਢੁੱਕਵਾਂ ਹੈ। ਪੀਆਈਬੀ (ਸੂਚਨਾ ਪੱਤਰ ਦਫ਼ਤਰ) ਨਾਲ ਗੱਲ ਕਰਦਿਆਂ, ਐੱਨਈਈਆਰਆਈ ਦੇ ਸੀਨੀਅਰ ਵਿਗਿਆਨੀ, ਵਾਤਾਵਰਣਕ ਵਾਇਰਲੌਜੀ ਸੈੱਲ, ਡਾ. ਕ੍ਰਿਸ਼ਨਾ ਖੈਰਨਾਰ ਨੇ ਕਿਹਾ : “ਸਵੈਬ ਇਕੱਠਾ ਕਰਨ ਦੇ ਢੰਗ ਲਈ ਸਮਾਂ ਲਗਦਾ ਹੈ। ਇਸ ਤੋਂ ਇਲਾਵਾ, ਕਿਉਂਕਿ ਇਹ ਇੱਕ ਇਨਵੇਸਿਵ ਤਕਨੀਕ ਹੈ, ਇਸ ਕਾਰਨ ਇਹ ਮਰੀਜ਼ਾਂ ਲਈ ਥੋੜਾ ਪ੍ਰੇਸ਼ਾਨ ਕਰਨ ਵਾਲੀ ਵਿਧੀ ਹੈ। ਨਮੂਨੇ ਨੂੰ ਭੰਡਾਰਨ ਕੇਂਦਰ ਵਿੱਚ ਲਿਜਾਣ ਵਿੱਚ ਵੀ ਕੁਝ ਸਮਾਂ ਲਗ ਜਾਂਦਾ ਹੈ। ਦੂਜੇ ਪਾਸੇ, ਸਲਾਈਨ ਗਾਰਗਲ ਆਰਟੀ-ਪੀਸੀਆਰ ਵਿਧੀ ਤੁਰੰਤ, ਆਰਾਮਦਾਇਕ ਅਤੇ ਰੋਗੀ-ਅਨੁਕੂਲ ਹੈ। ਸੈਂਪਲਿੰਗ ਤੁਰੰਤ ਕੀਤੀ ਜਾਂਦੀ ਹੈ ਅਤੇ ਨਤੀਜੇ 3 ਘੰਟਿਆਂ ਦੇ ਅੰਦਰ-ਅੰਦਰ ਪਤਾ ਲਗ ਜਾਣਗੇ।”

E:\Surjeet Singh\May 2021\28 May\2.2.png

 

 ਮਰੀਜ਼ ਖੁਦ ਨਮੂਨਾ ਇਕੱਤਰ ਕਰ ਸਕਦਾ ਹੈ

ਡਾਕਟਰ ਖੈਰਨਾਰ ਨੇ ਦੱਸਿਆ, ਇਹ ਵਿਧੀ ਨਾਨ-ਇਨਵੇਸਿਵ ਅਤੇ ਇੰਨੀ ਸੌਖੀ ਹੈ ਕਿ ਮਰੀਜ਼ ਖੁਦ ਨਮੂਨਾ ਇਕੱਤਰ ਕਰ ਸਕਦਾ ਹੈ। “ਨਾਸੋਫੈਰੈਂਜਿਅਲ ਅਤੇ ਓਰੋਫੈਰੈਂਜਿਅਲ ਸਵੈਬ ਸੰਗ੍ਰਹਿ ਵਰਗੇ ਕੁਲੈਕਸ਼ਨ ਢੰਗਾਂ ਲਈ ਤਕਨੀਕੀ ਮਹਾਰਤ ਦੀ ਲੋੜ ਹੁੰਦੀ ਹੈ; ਇਨ੍ਹਾਂ ‘ਤੇ ਸਮਾਂ ਵੀ ਲਗਦਾ ਹੈ। ਇਸ ਦੇ ਉਲਟ, ਸਲਾਈਨ ਗਾਰਗਲ ਆਰਟੀ-ਪੀਸੀਆਰ ਵਿਧੀ ਵਿੱਚ ਨਮਕੀਨ ਘੋਲ ਨਾਲ ਭਰੀ ਇੱਕ ਸਧਾਰਣ ਭੰਡਾਰ ਨਲੀ ਦੀ ਵਰਤੋਂ ਕੀਤੀ ਜਾਂਦੀ ਹੈ। ਮਰੀਜ਼ ਘੋਲ ਨਾਲ ਗਰਾਰੇ ਕਰਦਾ ਹੈ ਅਤੇ ਇਸ ਨੂੰ ਟਿਊਬ ਦੇ ਅੰਦਰ ਕੁਰਲੀ ਕਰਦਾ ਹੈ। ਕੁਲੈਕਸ਼ਨ ਟਿਊਬ ਵਿੱਚ ਇਹ ਨਮੂਨਾ ਪ੍ਰਯੋਗਸ਼ਾਲਾ ਵਿੱਚ ਲਿਆਇਆ ਜਾਂਦਾ ਹੈ ਜਿੱਥੇ ਇਸਨੂੰ ਕਮਰੇ ਦੇ ਤਾਪਮਾਨ ‘ਤੇ ਰੱਖਿਆ ਜਾਂਦਾ ਹੈ, ਇੱਕ ਵਿਸ਼ੇਸ਼ ਬਫਰ ਘੋਲ ਵਿੱਚ, ਜੋ ਨੀਰੀ ਦੁਆਰਾ ਤਿਆਰ ਕੀਤਾ ਗਿਆ ਹੈ। ਜਦੋਂ ਇਹ ਸੋਲਿਊਸ਼ਨ ਗਰਮ ਹੁੰਦਾ ਹੈ, ਇੱਕ ਆਰਐੱਨਏ ਟੈਂਪਲੇਟ ਤਿਆਰ ਹੋ ਜਾਂਦਾ ਹੈ ਜਿਸ ਨੂੰ ਕਿ ਅੱਗੇ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਸ ਚੇਨ ਰੀਐਕਸ਼ਨ (ਆਰਟੀ-ਪੀਸੀਆਰ) ਲਈ ਪ੍ਰੋਸੈੱਸ ਕੀਤਾ ਜਾਂਦਾ ਹੈ। ਨਮੂਨਾ ਇਕੱਤਰ ਕਰਨ ਅਤੇ ਇਸਦੀ ਪ੍ਰੋਸੈੱਸਿੰਗ ਕਰਨ ਦਾ ਇਹ ਵਿਸ਼ੇਸ਼ ਢੰਗ ਸਾਨੂੰ ਆਰਐੱਨਏ ਕੱਢਣ ਦੀ ਮਹਿੰਗੀ ਬੁਨਿਆਦੀ ਢਾਂਚੇ ਦੀ ਜ਼ਰੂਰਤ ਤੋਂ ਬਚਾਉਂਦਾ ਹੈ। ਲੋਕ ਆਪਣੇ ਆਪ ਨੂੰ ਵੀ ਟੈਸਟ ਕਰ ਸਕਦੇ ਹਨ, ਕਿਉਂਕਿ ਇਸ ਵਿਧੀ ਨਾਲ ਸੈਲਫ-ਸੈਂਪਲਿੰਗ ਲੈਣਾ ਸੌਖਾ ਹੈ।” ਵਿਧੀ ਵਾਤਾਵਰਣ ਪੱਖੀ ਵੀ ਹੈ, ਕਿਉਂਕਿ ਵੇਸਟ ਪਦਾਰਥ ਘੱਟ ਪੈਦਾ ਹੁੰਦੇ ਹਨ।

 ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਵਿੱਚ ਜਾਂਚ ਲਈ ਇੱਕ ਵਰਦਾਨ

ਵਿਗਿਆਨੀ ਨੂੰ ਉਮੀਦ ਹੈ ਕਿ ਇਹ ਨਵੀਨਤਾਕਾਰੀ ਤਕਨੀਕ ਖਾਸ ਤੌਰ ‘ਤੇ ਗ੍ਰਾਮੀਣ ਅਤੇ ਕਬਾਇਲੀ ਖੇਤਰਾਂ ਲਈ ਲਾਭਕਾਰੀ ਸਾਬਤ ਹੋਵੇਗੀ ਜਿੱਥੇ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਇੱਕ ਰੁਕਾਵਟ ਬਣ ਸਕਦੀਆਂ ਹਨ। ਨਾਨ-ਟੈਕਨੀਕ ਨੂੰ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੀ ਮਨਜ਼ੂਰੀ ਮਿਲ ਗਈ ਹੈ। ਨੀਰੀ ਨੂੰ ਇਸ ਤਕਨੀਕ ਲਈ ਹੋਰ ਟੈਸਟਿੰਗ ਲੈਬਾਂ ਨੂੰ ਟ੍ਰੇਨਿੰਗ ਦੇਣ ਲਈ ਕਿਹਾ ਗਿਆ ਹੈ, ਤਾਂ ਜੋ ਦੇਸ਼ ਭਰ ਵਿੱਚ ਇਸ ਨੂੰ ਅਪਣਾਉਣ ਲਈ ਅੱਗੇ ਵਧਾਇਆ ਜਾ ਸਕੇ।

ਨਾਗਪੁਰ ਮਿਊਂਸਪਲ ਕਾਰਪੋਰੇਸ਼ਨ ਨੇ ਇਸ ਵਿਧੀ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪ੍ਰਵਾਨਿਤ ਟੈਸਟਿੰਗ ਪ੍ਰੋਟੋਕੋਲ ਅਨੁਸਾਰ ਨੀਰੀ ਵਿਖੇ ਟੈਸਟਿੰਗ ਸ਼ੁਰੂ ਹੋ ਗਈ ਹੈ।

“ਪੈਨ ਇੰਡੀਆ ਪੱਧਰ ‘ਤੇ ਲਾਗੂ ਕਰਨ ਦੀ ਜ਼ਰੂਰਤ”

ਐੱਨਈਈਆਰਆਈ (NEERI) ਵਿਖੇ ਵਾਤਾਵਰਣਕ ਵਾਇਰਲੌਜੀ ਸੈੱਲ ਦੇ ਵਿਗਿਆਨੀਆਂ, ਖੋਜੀਆਂ ਅਤੇ ਲੈਬ-ਟੈਕਨੀਸ਼ੀਅਨਜ਼ ਨੇ ਵਿਦਰਭ ਖੇਤਰ ਵਿੱਚ ਕੋਵਿਡ-19 ਦੀ ਵੱਧ ਰਹੀ ਲਾਗ ਦੇ ਵਿਚਕਾਰ ਇਸ ਰੋਗੀ-ਅਨੁਕੂਲ ਤਕਨੀਕ ਨੂੰ ਵਿਕਸਤ ਕਰਨ ਲਈ ਸਖਤ ਯਤਨ ਕੀਤੇ ਹਨ। ਡਾ. ਖੈਰਨਾਰ ਅਤੇ ਉਨ੍ਹਾਂ ਦੀ ਟੀਮ ਨੂੰ ਉਮੀਦ ਹੈ ਕਿ ਇਹ ਵਿਧੀ ਰਾਸ਼ਟਰੀ ਪੱਧਰ 'ਤੇ ਲਾਗੂ ਕੀਤੀ ਜਾਵੇਗੀ, ਜਿਸ ਦੇ ਨਤੀਜੇ ਵਜੋਂ ਤੇਜ਼ੀ ਨਾਲ ਅਤੇ ਵਧੇਰੇ ਨਾਗਰਿਕ-ਅਨੁਕੂਲ ਟੈਸਟ ਕੀਤੇ ਜਾਣਗੇ, ਜਿਸ ਨਾਲ ਮਹਾਮਾਰੀ ਦੇ ਵਿਰੁੱਧ ਸਾਡੀ ਲੜਾਈ ਹੋਰ ਮਜ਼ਬੂਤ ਹੋਵੇਗੀ।

E:\Surjeet Singh\May 2021\28 May\3.jpg

 

***********

ਡੀਜੇਐੱਮ/ਡੀਡਬਲਿਯੂ/ਸੀਵਾਇ/ਪੀਆਈਬੀ ਮੁੰਬਈ

 

ਸੋਸ਼ਲ ਮੀਡੀਆ 'ਤੇ ਸਾਨੂੰ ਫੋਲੋ ਕਰੋ: @PIBMumbai /PIBMumbai /pibmumbai  pibmumbai[at]gmail[dot]com


(Release ID: 1722518) Visitor Counter : 256