ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਦ ਐਕਲਿਪਸ ਐਂਡ ਆਫਟਰ’ – ਫ਼ਿਲਮ ਡਿਵੀਜ਼ਨ ਦੁਆਰਾ ਮਹਿਲਾ ਕੇਂਦ੍ਰਿਤ ਔਨਲਾਈਨ ਸੀਰੀਜ਼ ਨਾਲ ਲੈਸ ਇੱਕ ਵਿਲੱਖਣ ਫ਼ਿਲਮ ਫੈਸਟੀਵਲ

Posted On: 27 MAY 2021 5:52PM by PIB Chandigarh

ਮਹਿਲਾਵਾਂ ਉੱਤੇ ਕੇਂਦ੍ਰਿਤ ਦਸਤਾਵੇਜ਼ੀ ਫ਼ਿਲਮਾਂ ਦੀ ਵਿਸ਼ਾਗਤ ਤੌਰ ਉੱਤੇ ਤਿਆਰ ਕੀਤੀਆਂ ਦਸਤਾਵੇਜ਼ੀ ਫ਼ਿਲਮਾਂ ਦੀ ਸ਼ੁਰੂਆਤ ਫ਼ਿਲਮ ਡਿਵੀਜ਼ਨ ਦੁਆਰਾ ‘ਦ ਐਕਲਿਪਸ ਐਂਡ ਆਫਟਰ’ ਨਾਮ ਦੇ ਫੈਸਟੀਵਲ ਰਾਹੀਂ 28 ਤੋਂ 30 ਮਈ, 2021 ਤੱਕ ਕੀਤੀ ਜਾਵੇਗੀ; ਜੋ ਕਿ ਮਹਿਲਾਵਾਂ ਦੁਆਰਾ ਮਹਿਲਾਵਾਂ ਬਾਰੇ ਫ਼ਿਲਮਾਂ ਦਾ ਇੱਕ ਫੈਸਟੀਵਲ ਹੈ।

  

ਮਹਿਲਾ ਫ਼ਿਲਮਸਾਜ਼ਾਂ ਦੁਆਰਾ ਤਿਆਰ ਕੀਤੀਆਂ 10 ਫ਼ਿਲਮਾਂ ਦਾ ਪੈਕੇਜ; ਅਸਮਾਨਤਾ ਤੇ ਅਨਿਆਂ ਦੇ ਪਰਛਾਵਿਆਂ ਵਿੱਚੋਂ ਨਿਕਲ ਕੇ ਨਿੱਤਰੀਆਂ ਮਹਿਲਾਵਾਂ ਦੀਆਂ ਕਹਾਣੀਆਂ ਬਿਆਨ ਕਰਦਾ ਹੈ, ਜੋ ਮਜ਼ਬੂਤ ਇੱਛਾ–ਸ਼ਕਤੀ ਵਾਲੀਆਂ ਅਜਿਹੀਆਂ ਮਹਿਲਾਵਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਹਨ, ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਪ੍ਰਾਪਤੀਆਂ ਦੁਆਰਾ ਨਾਮਣਾ ਖੱਟਣ ਤੇ ਜੀਵਨ ਜਿਊਣ ਲਈ ਰਵਾਇਤਾਂ ਨੂੰ ਤੋੜਨ ਦਾ ਜੇਰਾ ਕੀਤਾ। 


 

 

 ‘ਦ ਐਕਲਿਪਸ ਐਂਡ ਆਫਟਰ’ ਵਿੱਚ ਇਹ ਸ਼ਾਮਲ ਹਨ: ‘ਵਿਦ ਦ ਰਿਵਰ ਫ਼ਲੋਇੰਗ’ (64 ਮਿੰਟ/ਤੋਰਸ਼ਾ ਬੈਨਰਜੀ), ‘ਸਾਇਲੈਂਟ ਵੁਆਇਸਜ਼’ (26 ਮਿੰਟ/ਪ੍ਰਿਥਾ ਚੱਕਰਬਰਤੀ), ‘ਬੌਰਨ ਬੀਹਾਈਂਡ ਬਾਰਸ’ (52 ਮਿੰਟ / ਮਾਲਤੀ ਰਾਓ), ‘ਵਿਜੀ ਅੰਮਾ’ (53 ਮਿੰਟ / ਨਵਨਿੰਦਰ ਬਹਿਲ), ‘ਬ੍ਰਹਮਾਵਾਦਿਨੀ – ਮਹਿਲਾ ਪੁਰੋਹਿਤ’ (26 ਮਿੰਟ/ਸੁਹਾਸਿਨੀ ਮੂਲੇ), ‘ਫੁਲਬਾਸਨ ਬਾਈ’ (27 ਮਿੰਟ/ਨਵਨਿੰਦਰ ਬਹਿਲ), ‘ਮੇਕ ਅੱਪ ਦ ਲੌਸ’ (5 ਮਿੰਟ/ਪ੍ਰਤਿਭਾ ਕੌਰ ਪਸਰੀਚਾ), ‘ਮਾਈ ਬੇਬੀ ਨੌਟ ਮਾਈਨ’ (52 ਮਿੰਟ/ਰਾਖੀ ਸਾਂਡਿਲਯਾ), ‘ਚੇਜ਼ਿੰਗ ਟੇਲਸ’ (53 ਮਿੰਟ/ਮਾਧਵੀ ਤਾਂਗੇਲਾ) ਅਤੇ ‘ਦ ਡੇਅ ਆਈ ਬੀਕੇਮ ਏ ਵਿਮੈਨ’ (34 ਮਿੰਟ/ਮੂਪੀਆ ਮੁਖਰਜੀ)।

 

 

ਇਹ ਫ਼ਿਲਮਾਂ https://filmsdivision.org/ ਉੱਤੇ “Documentary of the Week” ਅਤੇ https://www.youtube.com/user/FilmsDivision ਉੱਤੇ ਮੁਫ਼ਤ ਸਟ੍ਰੀਮ ਰਾਹੀਂ 28 ਮਈ ਤੋਂ ਲੈ ਕੇ 30 ਮਈ, 2021 ਤੱਕ ਦੌਰਾਨ ਪ੍ਰਸਾਰਿਤ ਕੀਤੀਆਂ ਜਾਣਗੀਆਂ।

 

************

 

ਸੀਪੀ/ਪੀਕੇ


(Release ID: 1722324) Visitor Counter : 181


Read this release in: English , Urdu , Hindi