ਬਿਜਲੀ ਮੰਤਰਾਲਾ

ਐੱਸਜੇਵੀਐੱਨ ਲਿਮਿਟਡ ਨੇ ਹਿਮਾਚਲ ਪ੍ਰਦੇਸ਼ ਵਿੱਚ ਚਾਰ ਆਕਸੀਜਨ ਪਲਾਂਟ ਸਥਾਪਿਤ ਕੀਤੇ

Posted On: 26 MAY 2021 6:04PM by PIB Chandigarh

ਬਿਜਲੀ ਮੰਤਰਾਲਾ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਇੱਕ ਸੰਯੁਕਤ ਉੱਦਮ ਐੱਸਜੇਵੀਐੱਨ ਲਿਮਿਟਡ ਨੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ (ਰਾਮਪੁਰ), ਕਿਨੌਰ, ਲਾਹੌਲ ਸਪੀਤੀ ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਲਗਭਗ 4.5 ਕਰੋੜ ਰੁਪਏ ਦੀ ਲਾਗਤ ਨਾਲ 4 ਆਕਸੀਜਨ ਪਲਾਂਟ ਲਗਾ ਰਿਹਾ ਹੈ। ਇਸ ਦੇ ਇਲਾਵਾ ਐੱਸਜੇਵੀਐੱਨ ਨੇ ਰਾਜ ਦੀ ਪੂਰੀ ਆਬਾਦੀ ਦਾ ਟੀਕਾਕਰਣ ਕਰਨ ਦੇ ਆਪਣੇ ਯਤਨਾਂ ਲਈ ਸਹਾਇਤਾ ਦੇ ਰੂਪ ਵਿੱਚ ਰਾਜ ਸਰਕਾਰ ਨੂੰ ਲਗਭਗ 1 ਕਰੋੜ ਰੁਪਏ ਦੀ ਲਾਗਤ ਵਾਲੇ ਕੋਲਡ ਚੇਨ ਉਪਕਰਨ ਪ੍ਰਦਾਨ ਕੀਤੇ ਹਨ।

ਹਾਲ ਹੀ ਵਿੱਚ ਐੱਸਜੇਵੀਐੱਨ ਨੇ ਆਈਜੀਐੱਮਸੀ ਨੂੰ 50 ਸੈਮੀ ਫਾਉਲਰ ਬੈੱਡ ਉਪਲੱਬਧ ਕਰਵਾਏ ਹਨ। ਇਸ ਦੇ ਇਲਾਵਾ ਪ੍ਰਦੇਸ਼ ਸਰਕਾਰ ਨੇ ਕਈ ਹਸਪਤਾਲਾਂ ਵਿੱਚ ਵੈਂਟੀਲੇਟਰ, ਆੱਕਸੀਮੀਟਰ, ਹੋਰ ਮੈਡੀਕਲ ਉਪਕਰਨ, ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ), ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਖਰੀਦਣ ਲਈ 2 ਕਰੋੜ ਰੁਪਏ ਤੋਂ ਅਧਿਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ।

ਹਿਮਾਚਲ ਪ੍ਰਦੇਸ਼ ਵਿੱਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਐੱਸਜੇਵੀਐੱਨ, ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਕੰਮ ਕਰ ਰਹੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਨੂੰ ਵੀ 1 ਕਰੋੜ ਰੁਪਏ ਪ੍ਰਦਾਨ ਕਰਕੇ ਮਦਦ ਕਰ ਰਹੀ ਹੈ।ਪਿਛਲੇ ਚਾਰ ਮਹੀਨਿਆਂ ਦੌਰਾਨ ਮਹਾਮਾਰੀ ਨਾਲ ਨਜਿੱਠਣ ਲਈ ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਲਗਭਗ 7.5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।

ਇਸ ਦੇ ਇਲਾਵਾ ਐੱਸਜੇਵੀਐੱਨ ਨੇ ਬਿਹਾਰ, ਉੱਤਰਾਖੰਡ ਅਤੇ ਹੋਰ ਰਾਜਾਂ, ਜਿੱਥੇ ਇਹ ਮੌਜੂਦ ਹਨ, ਦੇ ਹਸਪਤਾਲਾਂ ਨੂੰ ਵੈਂਟੀਲੇਟਰ, ਆਕਸੀਜਨ, ਕੰਸਟ੍ਰੇਟਰ, ਆਕਸੀਮੀਟਰ ਅਤੇ ਹੋਰ ਮੈਡੀਕਲ ਉਪਕਰਨ ਵੀ ਪ੍ਰਦਾਨ ਕੀਤੇ ਹਨ।

ਐੱਸਜੇਵੀਐੱਨ ਦੇ ਕਰਮਚਾਰੀਆਂ ਨੇ ਕੋਰੋਨਾ ਨਾਲ ਨਜਿੱਠਣ ਲਈ ਮੁੱਖ ਮੰਤਰੀ ਰਾਹਤ ਕੋਸ਼/ਹਿਮਾਚਲ ਪ੍ਰਦੇਸ਼ ਕੋਵਿਡ-19 ਇਕਜੁੱਟਤਾ ਪ੍ਰਤੀਕਿਰਿਆ ਨਿਧੀ ਵਿੱਚ ਇੱਕ ਦਿਨ ਦੇ ਵੇਤਨ ਦੇ ਰੂਪ ਵਿੱਚ 45 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।

ਕੋਵਿਡ-19 ਖ਼ਿਲਾਫ਼ ਟੀਕਾਕਰਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ, ਐੱਸਜੇਵੀਐੱਨ ਨੇ ਆਪਣੇ ਕਰਮਚਾਰੀਆਂ, ਠੇਕੇਦਾਰਾਂ ਦੇ ਜ਼ਰੀਏ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਪ੍ਰੋਜੈਕਟਾਂ/ਦਫ਼ਤਰਾਂ ਦੇ ਆਸ-ਪਾਸ ਰਹਿਣ ਵਾਲੇ ਸਥਾਨਕ ਲੋਕਾਂ ਦੇ ਟੀਕਾਕਰਣ ਦੇ ਲਈ ਫੋਰਟਿਸ ਹਸਪਤਾਲ ਨਾਲ ਅਨੁਬੰਧ ਕੀਤਾ ਹੈ।

ਐੱਸਜੇਵੀਐੱਨ ਰਾਸ਼ਟਰ ਅਤੇ ਦੇਸ਼ਵਾਸੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਮੁੱਦਿਆਂ ਨਾਲ ਨਜਿੱਠਣ ਲਈ ਸਮਾਜ ਅਤੇ ਸਰਕਾਰ ਦਾ ਸਮਰਥਨ ਕਰਨ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਇਸ ਦੇ ਇਲਾਵਾ ਐੱਸਜੇਵੀਐੱਨ ਉਦਾਰਤਾਪੂਰਵਕ ਜ਼ਰੂਰਤਮੰਦਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਵੰਡ ਲਈ ਵੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਨਾਲ ਹੀ ਪੀਐੱਮ ਕੇਅਰ ਫੰਡ ਵਿੱਚ ਵੀ 25 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।

--------

ਐੱਸਐੱਸ/ਆਈਜੀ


(Release ID: 1722124) Visitor Counter : 210


Read this release in: English , Urdu , Hindi , Tamil , Telugu