ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ 135 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਭਾਰਤ ਵਿੱਚ ਟੀਕਾਕਰਨ ਮੁਹਿੰਮ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ

Posted On: 26 MAY 2021 5:42PM by PIB Chandigarh

ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ ਮੰਤਰਾਲੇ ਵਿੱਚ ਰਾਜ ਮੰਤਰੀ, ਪ੍ਰਮਾਣੂੰ ਊਰਜਾ ਵਿਭਾਗ ਵਿੱਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ  ਨੇ ਅੱਜ ਕਿਹਾ ਕਿ ਭਾਰਤ ਦੀ ਟੀਕਾਕਰਣ ਮੁਹਿੰਮ ਦਾ ਇਸਦੇ ਆਪਣੇ ਪੈਮਾਨੇ 'ਤੇ ਕੋਈ ਮੁਕਾਬਲਾ ਨਹੀਂ ਹੈ ਅਤੇ 135 ਕਰੋੜ ਤੋਂ ਵੱਧ ਦੀ ਆਬਾਦੀ ਅਤੇ ਦੇਸ਼ ਦੇ ਵਿਲੱਖਣ ਚਰਿੱਤਰ ਦੇ ਬਾਬਜੂਦ ਟੀਕਾਕਰਨ ਮੁਹਿੰਮ ਸੁਚਾਰੂ ਢੰਗ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਜੰਮੂ-ਕਸ਼ਮੀਰ ਵਿਚ ਹੀ 45 ਸਾਲ ਤੋਂ ਵੱਧ ਦੀ ਉਮਰ  ਦੀ ਲਗਭਗ  66%  ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ।

ਸੰਸਦ / ਰਾਜ ਸਭਾ ਟੀਵੀ ਨੂੰ ਇਕ ਵਿਸ਼ੇਸ਼ ਇੰਟਰਵਿਉ ਵਿਚ, ਡਾ. ਜਿਤੇਂਦਰ ਸਿੰਘ ਨੇ ਕਿਹਾ,ਕਿ ਭਾਰਤ ਟੀਕੇ ਦੀਆਂ  100 ਮਿਲੀਅਨ ਖੁਰਾਕਾਂ ਦੇਣ ਵਾਲਾ ਸਭ ਤੋਂ ਤੇਜ਼ ਦੇਸ਼ ਸੀ ਅਤੇ ਉਨ੍ਹਾਂ ਦਾ ਟੀਕਾਕਰਨ ਕਰਨ ਵਿੱਚ ਸਭ ਤੋਂ ਤੇਜ ਸੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਬਜਾਏ, ਸਾਨੂੰ ਸਾਰਿਆਂ ਨੂੰ ਭਾਰਤ ਦੀ ਟੀਕਾਕਰਨ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। 

 


 

 

ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਟੀਕਾ ਲਗਵਾਉਣ ਬਾਰੇ ਮੁੱਢਲੀ ਝਿਜਕ ਜਾਂ ਸ਼ੰਕਾ ਤੇ ਵੀ ਕਾਬੂ ਪਾ ਲਿਆ ਗਿਆ ਹੈ। ਅੱਜ ਦੇਸ਼ ਦੇ ਹਰ ਹਿੱਸੇ ਵਿੱਚ, ਸਾਰੇ ਹੀ ਯੋਗ ਉਮਰ ਸਮੂਹ ਦੇ ਲੋਕ ਵੱਡੀ ਗਿਣਤੀ ਵਿੱਚ ਟੀਕੇ ਲਗਵਾਉਣ  ਲਈ ਆ  ਰਹੇ ਹਨ। ਉਨ੍ਹਾਂ ਕਿਹਾ ਕਿ, ਮਹਾਮਾਰੀ ਦੀ ਦੂਜੀ ਲਹਿਰ ਨੇ ਸਾਰੇ ਯੋਗ ਵਿਅਕਤੀਆਂ ਲਈ ਟੀਕਾ ਲਗਵਾਉਣ ਦੀ ਜ਼ਰੂਰਤ  ਨੂੰ ਦੁਹਰਾਇਆ ਹੈ।

ਜੰਮੂ ਕਸ਼ਮੀਰ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਤਾਜ਼ਾ ਵਾਧੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਡਾ.ਜਿਤੇਂਦਰ ਸਿੰਘ ਨੇ  ਕਿਹਾ, ਅਪ੍ਰੈਲ ਦੇ ਅੰਤ ਤੋਂ ਅਤੇ ਮਈ ਦੀ ਸ਼ੁਰੂਆਤ ਤੋਂ ਸਮੁੱਚੇ ਜੰਮੂ-ਕਸ਼ਮੀਰ ਖਾਸ ਕਰਕੇ ਜੰਮੂ ਜ਼ਿਲ੍ਹੇ ਨੇ ਪੋਜ਼ੀਟਿਵਿਟੀ  ਦਰ ਅਤੇ ਮੌਤ ਦਰ ਵਿੱਚ ਵਾਧਾ ਦਰਸਾਇਆ ਹੈ। ਇਹ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਅਤੇ  ਸਮਾਜ ਵਿੱਚ  ਵੀ  ਚਿੰਤਾਵਾਂ ਦਾ ਕਾਰਨ ਬਣਿਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ, ਇਹਨਾਂ  ਮਾਪਦੰਡਾਂ ਅਤੇ  ਪੋਜ਼ੀਟਿਵਿਟੀ ਦਰ ਵਿੱਚ ਗਿਰਾਵਟ ਆਈ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿਚ ਮੌਤ ਦਰ 17 ਮਈ ਦੇ ਆਸ ਪਾਸ ਸਿਖਰ ਤੇ ਰਹੀ, ਪਰ ਹੁਣ  ਪ੍ਰੌਗਰੈਸਿਵ ਗਿਰਾਵਟ ਦਿਖਾ ਰਹੀ ਹੈ। ਦਿਲਾਸਾ ਦੇਣ ਵਾਲੀ ਇਕ ਹੋਰ ਗੱਲ ਇਹ ਹੈ ਕਿ, 45 ਸਾਲ ਤੋਂ ਵੱਧ  ਉਮਰ ਦੇ ਲਗਭਗ 66% ਵਿਅਕਤੀਆਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਹੋ ਚੁਕੀ ਹੈ। 

ਉਤਰ-ਪੂਰਬ ਦੇ ਇੱਕ ਹਾਟ ਸਪਾਟ ਵਿੱਚ ਬਦਲਣ ਬਾਰੇ ਰਿਪੋਰਟਾਂ ਦਾ ਜ਼ਿਕਰ ਕਰਦਿਆਂ ਡਾ.  ਜਿਤੇਂਦਰ  ਸਿੰਘ  ਨੇ ਕਿਹਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਾਲ ਦੇ ਹੀ ਸਮਿਆਂ ਵਿੱਚ ਉੱਤਰ-ਪੂਰਬੀ ਰਾਜਾਂ, ਜੋ ਪਹਿਲੀ  ਲਹਿਰ ਵਿੱਚ  ਪ੍ਰਭਾਵਤ ਨਹੀਂ ਸਨ, ਨੇ ਕੋਵਿਡ ਦੇ ਪੋਜ਼ੀਟਿਵ ਮਾਮਲਿਆਂ ਵਿੱਚ ਭਾਰੀ ਵਾਧਾ ਦਰਸਾਇਆ ਹੈ  ਪਰ ਤਿਆਰੀ ਅਤੇ  ਬੁਨਿਆਦੀ ਢਾਂਚਾ ਸਮਰੱਥਾ ਹਾਲਾਤ ਨੂੰ ਤਸੱਲੀਬਖਸ਼ ਢੰਗ ਨਾਲ ਹੈਂਡਲ ਕਰਨ ਦੇ ਯੋਗ ਹੈ ਅਤੇ ਉੱਥੇ ਆਮ ਜਨਤਾ ਵਿੱਚ ਵਿਸ਼ਵਾਸ ਦਾ ਬਹੁਤ ਵੱਡਾ ਰੁਝਾਨ ਹੈ।  

ਡਾ. ਜਿਤੇਂਦਰ ਸਿੰਘ ਨੇ ਮਹਾਮਾਰੀ ਦੇ ਮੱਦੇਨਜ਼ਰ ਡੋਨਰ ਮੰਤਰਾਲੇ ਵੱਲੋਂ ਚੁੱਕੇ ਗਏ ਕਈ ਉਪਰਾਲਿਆਂ ਬਾਰੇ ਵੀ ਦੱਸਿਆ।  ਉਨ੍ਹਾਂ ਕਿਹਾ ਕਿ ਡੋਨਰ ਮੰਤਰਾਲਾ ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਅਸਾਮ ਅਤੇ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ  ਰਾਜ  ਦੇ ਹਸਪਤਾਲਾਂ ਅਤੇ ਹੋਰ ਸਬੰਧਤ ਸਿਹਤ ਬੁਨਿਆਦੀ ਢਾਂਚੇ ਦੀ ਸਹਾਇਤਾ ਕਰ ਰਿਹਾ ਹੈ। 

ਡਾ. ਜਿਤੇਂਦਰ ਸਿੰਘ ਨੇ ਜਾਪਾਨ ਅਤੇ ਯੂਐਨਡੀਪੀ ਵੱਲੋਂ ਦਿੱਤੀ ਗਈ ਸਹਾਇਤਾ ਦਾ ਵੀ ਜ਼ਿਕਰ ਕੀਤਾ ਜੋ  ਉੱਤਰ ਪੂਰਬੀ  ਖੇਤਰਾਂ ਦੇ ਵੱਖ ਵੱਖ ਹਿੱਸਿਆਂ ਵਿੱਚ 8 ਆਕਸੀਜਨ ਪਲਾਂਟ ਸਥਾਪਤ ਕਰਨ ਲਈ ਅੱਗੇ ਆਏ ਹਨ। ਇਸੇ ਦੌਰਾਨ, ਉਨ੍ਹਾਂ  ਕਿਹਾ ਕਿ ਉੱਤਰ ਪੂਰਬੀ ਖੇਤਰ ਵਿੱਚ ਪਹਿਲਾਂ ਹੀ 71 ਲੱਖ ਤੋਂ ਵੱਧ ਵਿਅਕਤੀਆਂ ਨੂੰ  ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਸਭ ਤੋਂ ਵੱਧ ਗਿਣਤੀ ਅਸਾਮ ਤੋਂ ਹੈ। 

---------------------------- 

ਐਸ ਐਨ ਸੀ 
 



(Release ID: 1722017) Visitor Counter : 177