ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਬੁੱਧ ਪੂਰਣਿਮਾ ‘ਤੇ ਵਰਚੁਅਲ ਵੇਸਾਕ ਗਲੋਬਲ ਸਮਾਰੋਹ ਦੇ ਅਵਸਰ ‘ਤੇ ਕੁੰਜੀਵਤ ਭਾਸ਼ਣ ਦੇਣਗੇ
प्रविष्टि तिथि:
25 MAY 2021 6:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬੁੱਧ ਪੂਰਣਿਮਾ ‘ਤੇ ਭਾਵ 26 ਮਈ, 2021 ਨੂੰ ਸਵੇਰੇ ਲਗਭਗ 09:45 ਵਜੇ ਵਰਚੁਅਲ ਵੇਸਾਕ ਗਲੋਬਲ ਸਮਾਰੋਹ ਦੇ ਅਵਸਰ ‘ਤੇ ਕੁੰਜੀਵਤ ਭਾਸ਼ਣ ਦੇਣਗੇ।
ਇਸ ਸਮਾਗਮ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਦੁਆਰਾ ‘ਇੰਟਰਨੈਸ਼ਨਲ ਬੁਧਿਸਟ ਕਨਫ਼ੈਡਰੇਸ਼ਨ’ (ਆਈਬੀਸੀ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਸਮੁੱਚੇ ਵਿਸ਼ਵ ਦੇ ਬੋਧੀ ਸੰਘਾਂ ਦੇ ਸਾਰੇ ਸੁਪਰੀਮ ਮੁਖੀ ਇਸ ਵਿੱਚ ਸ਼ਮੂਲੀਅਤ ਕਰਨਗੇ। ਸਮੁੱਚੇ ਵਿਸ਼ਵ ਦੇ 50 ਤੋਂ ਵੱਧ ਪ੍ਰਮੁੱਖ ਬੋਧੀ ਧਾਰਮਿਕ ਆਗੂ ਇਸ ਜਨਸਮੂਹ ਨੂੰ ਸੰਬੋਧਨ ਕਰਨਗੇ।
***************
ਡੀਐੱਸ/ਵੀਜੇ/ਏਕੇ
(रिलीज़ आईडी: 1721780)
आगंतुक पटल : 143