ਵਣਜ ਤੇ ਉਦਯੋਗ ਮੰਤਰਾਲਾ
ਬੰਗਲੁਰੂ ਤੋਂ ਪ੍ਰੋਸੈਸਡ ਅਤੇ ਆਰਗੈਨਿਕ ਸਰਟੀਫਾਈਡ ਜੈਕਫਰੂਟ ਜਰਮਨੀ ਨੂੰ ਬਰਾਮਦ ਕੀਤਾ ਗਿਆ
Posted On:
25 MAY 2021 5:44PM by PIB Chandigarh
ਆਰਗੈਨਿਕ ਉਤਪਾਦਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਜੈਵਿਕ ਤੌਰ ਤੇ ਪ੍ਰਮਾਣਤ ਮਾਵਾ ਮੁਕਤ ਜੈਕਫਰੂਟ ਪਾਊਡਰ ਅਤੇ ਰਿਟਾਰਟ ਪੈਕਡ ਜੈਕਫਰੂਟ ਦੀਆਂ ਕਿਊਬਾਂ ਦੀ 10.20 ਮੀਟ੍ਰਿਕ ਟਨ ਦੇ ਮੁੱਲ ਵਾਧੇ ਵਾਲੇ ਉਤਪਾਦਾਂ ਦੀ ਇਕ ਖੇਪ ਅੱਜ ਬੰਗਲੁਰੂ ਤੋਂ ਸਮੁੰਦਰੀ ਮਾਰਗ ਰਾਹੀਂ ਜਰਮਨੀ ਨੂੰ ਬਰਾਮਦ ਕੀਤੀ ਗਈ। ਇਹ ਉਤਪਾਦ ਏਪੀਈ ਜੈਕਫਰੂਟ ਡੀਏ ਅਸਿਸਟਿਡ ਪੈਕ ਹਾਊਸ ਤੋਂ ਪ੍ਰੋਸੈਸ ਕੀਤੇ ਗਏ ਹਨ ਜੋ ਫਾਲਦਾ ਐਗਰੋ ਰਿਸਰਚ ਫਾਊਂਡੇਸ਼ਨ (ਪੀਏਆਰਐਫ) ਬੰਗਲੁਰੂ ਦੀ ਮਾਲਕੀ ਵਾਲਾ ਹੈ।
ਅਪੀਡਾ ਤੋਂ ਰਜਿਸਟਰਡ ਪੀਏਆਰਐਫ ਤਕਰੀਬਨ 12,000 ਏਕੜ ਦੇ ਫਾਰਮਾਂ ਦੀ ਇਕ ਵਿਸ਼ਾਲ ਕਵਰੇਜ ਨਾਲ 1500 ਕਿਸਾਨਾਂ ਦੇ ਗਰੁੱਪ ਦੀ ਨੁਮਾਇੰਦਗੀ ਕਰਦਾ ਹੈ। ਇਹ ਕਿਸਾਨ ਦਵਾਈਆਂ ਵਾਲੇ ਪੌਦਿਆ ਅਤੇ ਐਰੋਮੈਟਿਕ ਜੜੀਆਂ ਬੂਟੀਆਂ, ਨਾਰੀਅਲ, ਜੈਕਫਰੂਟ, ਮੈਂਗੋ ਪਿਊਰੀ ਉਤਪਾਦ, ਮਸਾਲੇ ਅਤੇ ਕੌਫੀ ਉਗਾਉਂਦੇ ਹਨ।
ਪੀਏਆਰਐਫ ਆਪਣੇ ਛੋਟੇ ਕਿਸਾਨ ਸਮੂਹਾਂ ਨੂੰ ਨੈਸ਼ਨਲ ਪ੍ਰੋਗਰਾਮ ਫਾਰ ਆਰਗੈਨਿਕ ਪ੍ਰੋਡਕਸ਼ਨ (ਐਨਪੀਓਪੀ), ਯੂਰਪੀਅਨ ਯੂਨੀਅਨ, ਨੈਸ਼ਨਲ ਆਰਗੈਨਿਕ ਪ੍ਰੋਗਰਾਮ (ਅਮਰੀਕਾ) ਦੇ ਮਾਪਦੰਡਾਂ ਅਨੁਸਾਰ ਪ੍ਰਮਾਣੀਕਰਣ ਪ੍ਰਕਿਰਿਆ ਦੀ ਸਹੂਲਤ ਦਿੰਦਾ ਹੈ। ਪੀਏਆਰਐਫ ਜੈਵਿਕ ਉਤਪਾਦਨ (ਐਨਪੀਓਪੀ) ਯੂਰਪੀ ਯੂਨੀਅਨ, ਨੈਸ਼ਨਲ ਆਰਗੈਨਿਕ ਪ੍ਰੋਗਰਾਮ (ਅਮਰੀਕਾ) ਸਟੈਂਡਰਡਜ਼ ਲਈ ਨੈਸ਼ਨਲ ਪ੍ਰੋਗਰਾਮ ਵਜੋਂ ਪ੍ਰਮਾਣਤ ਪ੍ਰਕ੍ਰਿਆ ਦੀ ਸਹੂਲਤ ਉਨ੍ਹਾਂ ਦੇ ਛੋਟੇ ਕਿਸਾਨਾਂ ਦੇ ਸਮੂਹਾਂ ਨੂੰ ਦੇਂਦਾ ਹੈ। ਪੀਏਆਰਐਫ ਦਾ ਪ੍ਰੋਸੈਸਿੰਗ ਯੂਨਿਟ ਅਪੀਡਾ ਵਲੋਂ ਇਸ ਦੇ ਐਕਰਿਟਿਡ ਆਰਗੈਨਿਕ ਸਰਟੀਫਿਕੇਸ਼ਨ ਅਧੀਨ ਪ੍ਰਮਾਣਤ ਕੀਤਾ ਗਿਆ ਹੈ।
ਹਾਲ ਵਿਚ ਹੀ ਤਾਜ਼ਾ ਜੈਕਫਰੂਟ ਦੀ 1.2 ਮੀਟ੍ਰਿਕ ਟਨ (ਐਮਟੀ) ਦੀ ਇਕ ਖੇਪ ਤ੍ਰਿਪੁਰਾ ਤੋਂ ਲੰਡਨ ਨੂੰ ਬਰਾਮਦ ਕੀਤੀ ਗਈ ਹੈ। ਜੈਕਫਰੂਟ ਤ੍ਰਿਪੁਰਾ ਅਧਾਰਤ ਕ੍ਰਿਸ਼ੀ ਸੰਯੋਗ ਐਗਰੋ ਪ੍ਰੋਡਿਊਸਰ ਕੰਪਨੀ ਲਿਮਟਿਡ ਤੋਂ ਪ੍ਰਾਪਤ ਕੀਤਾ ਗਿਆ ਹੈ। ਜੈਕਫਰੂਟ ਦੀ ਖੇਪ ਅਪੀਡਾ ਦੀ ਸਹਾਇਤਾ ਵਾਲੀ ਸਾਲਟ ਰੇਂਜ ਸਪਲਾਈ ਚੇਨ ਸਾਲਿਊਸ਼ਨ ਲਿਮਟਿਡ ਦੇ ਪੈਕ-ਹਾਊਸ ਸਹੂਲਤ ਵਿੱਚ ਪੈਕ ਕੀਤੀ ਗਈ ਸੀ ਅਤੇ ਕੀਗਾ ਐਗ਼ਜ਼ਿਮ ਪ੍ਰਾਈਵੇਟ ਲਿਮਟਿਡ ਵਲੋਂ ਬਰਾਮਦ ਕੀਤੀ ਗਈ ਹੈ। ਇਹ ਅਪੀਡਾ ਦੀ ਸਹਾਇਤਾ ਵਾਲੇ ਯੂਰਪੀ ਯੂਨੀਅਨ ਨੂੰ ਬਰਾਮਦ ਕਰਨ ਵਾਲੇ ਪੈਕ ਹਾਊਸ ਦੀ ਪਹਿਲੀ ਖੇਪ ਹੈ ਜੋ ਮਈ, 2021 ਵਿਚ ਮਨਜ਼ੂਰ ਕੀਤੀ ਗਈ ਸੀ।
ਐਨਪੀਓਪੀ ਅਧੀਨ ਜੈਵਿਕ ਉਤਪਾਦ ਰਸਾਇਣਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਿਨਾਂ ਖੇਤੀਬਾੜੀ ਪ੍ਰਣਾਲੀ ਅਧੀਨ ਇਕ ਵਧੀਆ ਵਾਤਾਵਰਨ ਅਤੇ ਸਮਾਜਿਕ ਤੌਰ ਤੇ ਜ਼ਿੰਮੇਵਾਰ ਨਜ਼ਰੀਏ ਨਾਲ ਉਗਾਏ ਜਾਂਦੇ ਹਨ। ਖੇਤੀ ਦੀ ਇਹ ਵਿਧੀ ਹੇਠਲੇ ਪੱਧਰ ਤੇ ਜ਼ਮੀਨ ਦੀ ਮੁੜ ਤੋਂ ਉਤਪਾਦਕ ਸਮਰੱਥਾ ਅਤੇ ਮੁੜ ਤੋਂ ਉਤਪਾਦਕਤਾ ਦੀ ਸੁਰੱਖਿਆ, ਪੌਦੇ ਦੇ ਚੰਗੇ ਪੋਸ਼ਣ ਅਤੇ ਮਜ਼ਬੂਤ ਭੂਮੀ ਪ੍ਰਬੰਧਨ ਦੀ ਵਿਧੀ ਨਾਲ ਪੌਸ਼ਟਿਕ ਅਹਾਰ ਪੈਦਾ ਕਰਦਾ ਹੈ ਜੋ ਏਨੀ ਤਾਕਤਵਰ ਹੁੰਦੀ ਹੈ ਕਿ ਬੀਮਾਰੀਆਂ ਦਾ ਮੁਕਾਬਲਾ ਕਰ ਸਕਦੀ ਹੈ। ਅਪੀਡਾ ਵਰਤਮਾਨ ਵਿਚ ਐਨਪੀਓਪੀ ਲਾਗੂ ਕਰ ਰਿਹਾ ਹੈ ਜਿਸ ਵਿਚ ਸਰਟੀਫਿਕੇਸ਼ਨ ਸੰਸਥਾਵਾਂ, ਜੈਵਿਕ ਉਤਪਾਦਨ ਲਈ ਮਾਪਦੰਡਾਂ, ਜੈਵਿਕ ਖੇਤੀ ਦੀ ਪ੍ਰਮੋਸ਼ਨ ਅਤੇ ਮਾਰਕੀਟਿੰਗ ਆਦਿ ਸ਼ਾਮਿਲ ਹਨ।
2020-21 ਵਿਚ ਭਾਰਤ ਨੇ 3.49 ਮਿਲੀਅਨ ਟਨ ਜੈਵਿਕ ਉਤਪਾਦਾਂ ਦਾ ਉਤਪਾਦਨ ਕੀਤਾ ਜਿਨ੍ਹਾਂ ਵਿਚ ਖੁਰਾਕ ਵਸਤਾਂ ਦੀਆਂ ਸਾਰੀਆਂ ਕਿਸਮਾਂ ਜਿਵੇਂ ਕਿ ਤੇਲ ਬੀਜ, ਗੰਨਾ, ਸੀਰੀਲਜ਼, ਬਾਜਰਾ, ਕਪਾਹ, ਦਾਲਾਂ, ਐਰੋਮੈਟਿਕ ਅਤੇ ਮੈਡਿਸਿਨਲ ਪੌਦੇ, ਚਾਹ, ਕੌਫੀ, ਫਲ, ਮਸਾਲੇ, ਖੁਸ਼ਕ ਮੇਵੇ, ਸਬਜ਼ੀਆਂ, ਪ੍ਰੋਸੈਸਡ ਫੂਡਜ਼ ਆਦਿ ਸ਼ਾਮਿਲ ਹਨ।
ਮੱਧ ਪ੍ਰਦੇਸ਼ ਨੇ ਆਰਗੈਨਿਕ ਸਰਟੀਫਿਕੇਸ਼ਨ ਅਧੀਨ ਵਿਸ਼ਾਲ ਰਕਬੇ ਵਿਚ ਜੈਵਿਕ ਖੇਤੀ ਕੀਤੀ ਹੈ ਅਤੇ ਉਸ ਤੋਂ ਬਾਅਦ ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਓਡੀਸ਼ਾ, ਸਿੱਕਮ ਅਤੇ ਉੱਤਰ ਪ੍ਰਦੇਸ਼ ਨੇ ਇਸ ਖੇਤਰ ਵਿਚ ਚੰਗਾ ਕੰਮ ਕੀਤਾ ਹੈ। 2020-21 ਵਿਚ ਜੈਵਿਕ ਉਤਪਾਦਾਂ ਦੀ ਬਰਾਮਦ ਦੀ ਕੁਲ ਮਾਤਰਾ 8.88 ਲੱਖ ਮੀਟ੍ਰਿਕ ਟਨ ਸੀ ਅਤੇ ਬਰਾਮਦ ਤੋਂ ਪ੍ਰਾਪਤ ਰਕਮ ਤਕਰੀਬਨ 7,078 ਕਰੋੜ ਰੁਪਏ (1040 ਮਿਲੀਅਨ ਅਮਰੀਕੀ ਡਾਲਰ) ਸੀ।
-----------------------------
ਵਾਈਬੀ ਐਸਐਸ
(Release ID: 1721779)
Visitor Counter : 180