ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਟਾਰਟਅਪ ਦੀ ਰੀਸਾਇਕਲਿੰਗ ਕਾਰਬਨ ਟੈਕਨੋਲੋਜੀ ਨੂੰ ਮਿਲਿਆ 2021 ਦਾ ਟੀਡੀਬੀ ਰਾਸ਼ਟਰੀ ਪੁਰਸਕਾਰ
Posted On:
24 MAY 2021 6:51PM by PIB Chandigarh
ਕਾਰਬਨ ਡਾਈਆਕਸਾਈਡ ਨੂੰ ਰਸਾਇਣ ਤੇ ਈਂਧਣ ਵਿੱਚ ਬਦਲਣ ਵਾਲੇ ਇੱਕ ਕਮਰਸ਼ੀਅਲ ਸਮਾਧਾਨ ਵਿਕਸਤ ਕਰਨ ਦੇ ਲਈ ਬੰਗਲੁਰੂ ਦੇ ਇੱਕ ਸਟਾਰਟਅਪ ਨੂੰ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਨੇ ਸਾਲ 2021 ਦਾ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ ਹੈ।
ਜਵਾਹਰਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਈਂਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਵਿੱਚ ਇਨਕਿਯੂਬੇਟ ਕੀਤੇ ਗਏ ਇੱਕ ਸਟਾਰਟਅਪ ਬ੍ਰੀਦ ਐਪਲਾਈਡ ਸਾਇੰਸੇਜ਼ ਨੇ ਕਾਰਬਨ ਡਾਈਆਕਸਾਈਡ ਨੂੰ ਮੇਥਨੌਲ ਤੇ ਹੋਰ ਰਸਾਇਣਾਂ ਵਿੱਚ ਬਦਲਣ ਦੇ ਲਈ ਇੱਕ ਕੁਸ਼ਲ ਉਤਪ੍ਰੇਰਕ ਤੇ ਕਾਰਜਪ੍ਰਣਾਲੀ ਵਿਕਸਿਤ ਕੀਤੀ ਹੈ।
ਇਸ ਸਟਾਰਟਅਪ ਨੇ ਕੋਯਲਾ ਤੇ ਕੁਦਰਤੀ ਗੈਸ ਅਧਾਰਿਤ ਬਿਜਲੀ ਉਤਪਾਦਨ ਖੇਤਰ, ਇਸਪਾਤ ਉਦਯੋਗ, ਸੀਮੇਂਟ ਉਦਯੋਗ ਅਤੇ ਰਸਾਇਣ ਉਦਯੋਗ ਸਹਿਤ ਵੱਖ-ਵੱਖ ਸਰੋਤਾਂ ਤੋਂ ਉਤਪੰਨ ਐਂਥ੍ਰੋਪੋਜੈਨਿਕ ਕਾਰਬਨ ਡਾਈਆਕਸਾਈਡ ਤੋਂ ਰਸਾਇਣ ਤੇ ਈਂਧਣ ਦੇ ਉਤਪਾਦਨ ਨੂੰ ਵਧਾਉਣ ਅਤੇ ਸੀਸੀਯੂਐੱਸ (ਕਾਰਬਨ ਕੈਪਚਰ, ਯੂਟੀਲਾਈਜ਼ੇਸ਼ਨ ਐਂਡ ਸੀਕਵੇਸਟ੍ਰੇਸ਼ਨ) ਵਿੱਚ ਸ਼ਾਮਲ ਵੱਖ-ਵੱਖ ਕੰਪੋਨੈਂਟਸ ਨੂੰ ਏਕੀਕ੍ਰਿਤ ਕਰਨ ਦੇ ਲਈ ਪ੍ਰਕਿਰਿਆ ਇੰਜੀਨੀਅਰਿੰਗ ਵਿੱਚ ਸੁਧਾਰ ਕੀਤਾ ਹੈ ਤਾਕਿ ਗਲੋਬਲ ਵਾਰਮਿੰਗ ਦੇ ਕਾਰਨ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਲਈ ਇੱਕ ਪੂਰਣ ਸਮਾਧਾਨ ਵਿਕਸਿਤ ਕੀਤਾ ਜਾ ਸਕੇ।
ਇਹ ਖੋਜ ਜੇਐੱਨਸੀਏਐੱਸਆਰ ਦੇ ਨਿਊ ਕੈਮਿਸਟ੍ਰੀ ਯੂਨਿਟ ਦੇ ਪ੍ਰੋ. ਸੇਬੇਸਟੀਅਨ ਸੀ ਪੀਟਰ ਅਤੇ ਉਨ੍ਹਾਂ ਦੇ ਗਰੁੱਪ ਦੁਆਰਾ ਕੀਤਾ ਗਿਆ। ਉਹ ਬ੍ਰੀਦ ਐਪਲਾਈਡ ਸਾਈਂਸੇਜ਼ ਦੇ ਸਹਿ-ਸੰਸਥਾਪਕ ਤੇ ਡਾਇਰੈਕਟਰ ਵੀ ਹਨ ਜਿਸ ਨਾਲ ਡੀਐੱਸਟੀ ਨੈਨੋ ਮਿਸ਼ਨ ਤੋਂ ਵਿੱਤ ਪੋਸ਼ਣ ਨਾਲ ਸ਼ੁਰੂ ਕੀਤਾ ਗਿਆ ਸੀ।
ਇਸ ਸਟਾਰਟਅਪ ਨੇ ਜੇਐੱਨਸੀਏਐੱਸਆਰ ਦੇ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ। ਜੇਐੱਨਸੀਏਐੱਸਆਰ ਕਾਰਬਨ ਡਾਈਆਕਸਾਈਡ ਨੂੰ ਮੇਥਨੌਲ ਤੇ ਹੋਰ ਉਪਯੋਗੀ ਰਸਾਇਣਾਂ ਅਤੇ ਈਂਧਣ ਵਿੱਚ ਬਦਲਣ ਦੇ ਲਈ ਲੈਬੋਰੇਟਰੀ ਅਧਾਰਿਤ ਰਿਸਰਚ ਦੇ ਅਧਾਰ ‘ਤੇ ਟੈਕਨੋਲੋਜੀ ਦੇ ਟਰਾਂਸਫਰ ਦੇ ਲਈ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦਾ ਇੱਕ ਖੁਦਮੁਖਤਿਆਰ ਇੰਸਟੀਟਿਊਟ ਹੈ।
ਇਸ ਐੱਮਓਯੂ ਨਾਲ ਕਾਰਬਨ ਡਾਈਆਕਸਾਈਡ ਨੂੰ ਉਪਯੋਗੀ ਰਸਾਇਣ ਤੇ ਈਂਧਣ ਵਿੱਚ ਬਦਲਣ ਦੇ ਲਈ ਰਿਸਰਚ ਨੂੰ ਲੈਬੋਰੇਟਰੀ ਪੱਧਰ ਤੋਂ ਪਾਇਲਟ ਪੱਧਰ ਤੇ ਸੁਚਾਰੂ ਤੌਰ ‘ਤੇ ਅੱਗੇ ਵਧਾਉਣ ਵਿੱਚ ਮਦਦ ਮਿਲੀ ਹੈ।
ਪ੍ਰੋ. ਸੇਬੇਸਟੀਅਨ ਸੀ ਪੀਟਰ ਨੇ ਕਿਹਾ, ‘ਪਾਇਲਟ ਪੱਧਰ ‘ਤੇ ਵਰਤਮਾਨ ਸਮਰੱਥਾ ਪ੍ਰਤੀ ਦਿਨ 300 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨੂੰ ਬਦਲਣ ਦੀ ਹੈ ਜਿਸ ਨੂੰ ਉਦਯੋਗਿਕ ਪੱਧਰ ‘ਤੇ ਕਈ 100 ਟਨ ਤੱਕ ਵਧਾਇਆ ਜਾ ਸਕਦਾ ਹੈ। ਉਦਯੋਗਿਕ ਉਤਪਾਦਨ ਦੇ ਪੱਧਰ ਤੱਕ ਪਹੁੰਚਾਉਣ ਵਿੱਚ ਹਾਲੇ ਕੁਝ ਸਮਾਂ ਲਗੇਗਾ। ਕੁਝ ਉਦਯੋਗ ਸਾਡੀ ਇਸ ਤਕਨੀਕ ਦੇ ਜਲਦ ਤੋਂ ਜਲਦ ਸੰਭਾਵਿਤ ਉਪਯੋਗ ਦੇ ਲਈ ਬ੍ਰੀਦ ਦੇ ਨਾਲ ਚਰਚਾ ਕਰ ਰਹੇ ਹਨ।’
**********
ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)
(Release ID: 1721640)
Visitor Counter : 232