ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅੰਕਿਤਾ ਰੈਨਾ ਨੂੰ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ- ਟੌਪਸ ਕੋਰ ਗਰੁੱਪ ਵਿੱਚ ਚਾਰ ਹੋਰ ਐਥਲੀਟਾਂ ਦੇ ਨਾਲ ਜੋੜਿਆ ਗਿਆ, ਤਿੰਨ ਖੇਡਾਂ ਵਿੱਚ ਕਰੀਬ ਇੱਕ ਕਰੋੜ ਰੁਪਏ ਦੇ ਵਿੱਤੀ ਪ੍ਰਸਤਾਵਾਂ ਨੂੰ ਪ੍ਰਵਾਨਗੀ
Posted On:
24 MAY 2021 6:19PM by PIB Chandigarh
ਟੈਨਿਸ ਖਿਡਾਰੀ ਅੰਕਿਤਾ ਰੈਨਾ ਨੂੰ ਅੱਜ ਹੋਈ ਬੈਠਕ ਦੇ ਦੌਰਾਨ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਦੇ ਨਾਲ ਜੋੜਿਆ ਗਿਆ ਹੈ। ਅੰਕਿਤਾ ਰੈਨਾ ਦਾ ਜਨਮ ਅਤੇ ਪਾਲਣ-ਪੋਸ਼ਣ ਗੁਜਰਾਤ ਵਿੱਚ ਹੋਇਆ ਹੈ। ਉਨ੍ਹਾਂ ਨੇ ਹਾਲ ਵਿੱਚ ਹੀ ਆਸਟ੍ਰੇਲੀਆ ਦੇ ਫਿਲਿਪ ਦੀਪ ਵਿੱਚ ਆਪਣਾ ਪਹਿਲਾ ਡਬਲਯੂਟੀਏ 259 ਖਿਤਾਬ ਹਾਸਿਲ ਕੀਤਾ ਹੈ ਅਤੇ ਇਸ ਜਿੱਤ ਦੇ ਬਾਅਦ ਤੋਂ ਅੰਕਿਤਾ ਮਹਿਲਾ ਸਿੰਗਲਸ ਵਿੱਚ ਦੁਨੀਆਂ ਦੇ ਟੌਪ 100 ਟੈਨਿਸ ਖਿਡਾਰੀਆਂ ਵਿੱਚ ਸ਼ਾਮਿਲ ਹੋ ਗਈ ਹੈ। ਇਹ ਬਿਲੀ ਜੀਨ ਕਿੰਗ ਕੱਪ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਦੇ ਹੋਏ ਸਾਨੀਆ ਮਿਰਜ਼ਾ ਦੇ ਨਾਲ ਵੀ ਸਾਂਝੇਦਾਰੀ ਕਰ ਰਹੀ ਹੈ।
ਰੈਨਾ ਦੇ ਇਲਾਵਾ, ਹਾਲ ਵਿੱਚ ਹੀ ਟੋਕੀਓ ਓਲਪਿੰਕ ਕੋਟਾ ਹਾਸਿਲ ਕਰਨ ਵਾਲੇ ਚਾਰ ਹੋਰ ਐਥਲੀਟਾਂ ਨੂੰ ਵੀ ਟਾਰਗੇਟ ਓਲਪਿੰਕ ਪੋਡੀਅਮ ਸਕੀਮ ਕੋਰ ਗਰੁੱਪ ਵਿੱਚ ਜੋੜਿਆ ਗਿਆ ਹੈ। ਇਨ੍ਹਾਂ ਵਿੱਚ ਰੋਵਰਸ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਅਤੇ ਇਨ੍ਹਾਂ ਦੇ ਇਲਾਵਾ ਪਹਿਲਵਾਨ ਸੀਮਾ ਬਿਸਲਾ ਅਤੇ ਸੁਮਿਤ ਮਲਿਕ ਨੂੰ ਵੀ ਟੌਪਸ ਡਿਵਲਪਮੈਂਟ ਗਰੁੱਪ ਵਿੱਚ ਪ੍ਰਮੋਟ ਕੀਤਾ ਗਿਆ ਹੈ।
ਅੱਜ ਦੀ ਮਿਸ਼ਨ ਓਲਪਿੰਕ ਸੇਲ ਦੀ ਬੈਠਕ ਵਿੱਚ ਕਰੀਬ ਇੱਕ ਕਰੋੜ ਰੁਪਏ ਦੀ ਵਿੱਤੀ ਪ੍ਰਵਾਨਗੀ ਵੀ ਦਿੱਤੀ ਗਈ। ਇਹ ਸੀ:
ਕੁਸ਼ਤੀ : ਏਸ਼ਿਆਈ ਚੈਂਪੀਅਨ ਵਿਨੇਸ਼ ਫੋਗਾਟ ਇਸ ਸਾਲ ਜੁਲਾਈ ਵਿੱਚ ਹੋਣ ਵਾਲੇ ਓਲੰਪਿਕ ਖੇਡਾਂ ਤੱਕ ਵਿਦੇਸ਼ਾਂ ਵਿੱਚ ਟ੍ਰੇਨਿੰਗ ਕਰਦੀ ਰਹੇਗੀ। ਭਾਰਤੀ ਖੇਡ ਅਥਾਰਿਟੀ-ਸਾਈ ਵਿੱਚ ਅੱਜ ਮਿਸ਼ਨ ਓਲੰਪਿਕ ਸੇਲ ਨੇ ਵਿਨੇਸ਼ ਦੇ ਬੁਲਗਾਰੀਆ ਵਿੱਚ ਹਾਈ ਐਲਟੀਟਿਊਡ ਵਾਲੀ ਟ੍ਰੇਨਿੰਗ ਅਵਧੀ ਨੂੰ ਪੂਰਾ ਕਰਨ ਦੇ ਬਾਅਦ ਹੰਗਰੀ ਅਤੇ ਪੋਲੈਂਡ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਲਈ ਭਾਰਤੀ ਕੁਸ਼ਤੀ ਸੰਘ ਰਾਹੀਂ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਵਿੱਚ ਉਨ੍ਹਾਂ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਿਨੇਸ਼ ਫੋਗਾਟ ਨੇ ਸਤੰਬਰ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਲਈ 53 ਕਿਲੋਗ੍ਰਾਮ ਭਾਰ ਵਰਗ ਦਾ ਓਲੰਪਿਕ ਕੋਟਾ ਹਾਸਿਲ ਕੀਤਾ ਸੀ, ਉਹ 9 ਜੂਨ ਤੱਕ ਬੁਡਾਪੇਸਟ ਵਿੱਚ ਟ੍ਰੇਨਿੰਗ ਲਵੇਗੀ। ਵਿਨੇਸ਼ 9 ਤੋਂ 13 ਜੂਨ ਤੱਕ ਪੋਲੈਂਡ ਓਪਨ ਲਈ ਜਾਵੇਗੀ ਅਤੇ ਵਾਪਸੀ ਦੇ ਬਾਅਦ 2 ਜੁਲਾਈ ਤੱਕ ਬੁਡਾਪੇਸਟ ਵਿੱਚ ਰਹੇਗੀ। ਇਸ ਦੌਰਾਨ ਉਨ੍ਹਾਂ ਦੇ ਕੋਚ ਵੋਲਰ ਅਕੋਸ, ਸਪਾਰਿੰਗ ਪਾਰਟਨਰ ਪ੍ਰਿਯੰਕਾ ਅਤੇ ਫਿਜੀਓਥੈਰੇਪਿਸਟ ਪੂਰਣਿਮਾ ਰਮਨ ਨਗੋਮਦਿਰ ਪੂਰਾ ਸਮਾਂ ਉਨ੍ਹਾਂ ਦੇ ਨਾਲ ਰਹਿਣਗੇ।
ਉਨ੍ਹਾਂ ਦੀ ਟ੍ਰੇਨਿੰਗ ਅਤੇ ਪ੍ਰਤਿਯੋਗਤਾ ਦੇ ਪ੍ਰਸਤਾਵ ਦੀ ਅਨੁਮਾਨਿਤ ਰਕਮ 20.21 ਲੱਖ ਰੁਪਏ ਹੈ। ਉਨ੍ਹਾਂ ਨੂੰ ਹੁਣ ਤੱਕ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਤੋਂ 1.13 ਕਰੋੜ ਰੁਪਏ ਦੀ ਆਰਥਿਕ ਮਦਦ ਮਿਲ ਚੁੱਕੀ ਹੈ।
ਟੈਨਿਸ : ਟੈਨਿਸ ਡਬਲਸ ਖਿਡਾਰੀ ਦਿਵਿਜ ਸ਼ਰਣ ਅਤੇ ਰੋਹਨ ਬੋਪੰਨਾ ਨੇ ਵੀ ਮਿਸ਼ਨ ਓਲੰਪਿਕ ਸੇਲ ਤੋਂ ਜਨਵਰੀ ਅਤੇ ਜੂਨ 2021 ਦਰਮਿਆਨ ਕ੍ਰਮਵਾਰ 14 ਅਤੇ 11 ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪ੍ਰਵਾਨਗੀ ਪ੍ਰਾਪਤ ਕੀਤੀ ਹੈ।
ਦਿਵਿਜ ਸ਼ਰਣ ਦੇ ਪ੍ਰਸਤਾਵ ਦੀ ਲਾਗਤ ਲਗਭਗ 30 ਲੱਖ ਰੁਪਏ ਹੈ ਅਤੇ ਉਨ੍ਹਾਂ ਨੂੰ ਵਰਤਮਾਨ ਓਲੰਪਿਕ ਚੱਕਰ ਵਿੱਚ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਤੋਂ 80.59 ਲੱਖ ਰੁਪਏ ਦੀ ਰਕਮ ਪ੍ਰਾਪਤ ਹੋਈ ਹੈ। ਕੋਚ ਸਕਾੱਟ ਡੇਵੀਡਾੱਫ ਅਤੇ ਫਿਜੀਓ ਗੌਰਾਂਗ ਸ਼ੁਕਲਾ ਦੀ ਫੀਸ ਸਮੇਤ ਰੋਹਨ ਬੋਪੰਨਾ ਦੇ ਪ੍ਰਸਤਾਵ ‘ਤੇ 27.61 ਲੱਖ ਰੁਪਏ ਦਾ ਖਰਚ ਹੈ। ਉਨ੍ਹਾਂ ਨੂੰ ਮੌਜੂਦਾ ਓਲੰਪਿਕ ਚੱਕਰ ਦੌਰਾਨ ਟੌਪਸ ਤੋਂ ਪਹਿਲਾਂ ਹੀ 1.24 ਰੁਪਏ ਮਿਲ ਚੁੱਕੇ ਹਨ।
ਰੋਇੰਗ: ਮਿਸ਼ਨ ਓਲੰਪਿਕ ਸੇਲ ਨੇ ਰੋਵਰ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੂੰ ਓਲੰਪਿਕ ਖੇਡਾਂ ਦੀ ਤਿਆਰੀ ਵਿੱਚ ਇੱਕ ਜੂਨ ਤੋਂ ਪੰਜ ਹਫਤੇ ਲਈ ਪੁਰਤਗਾਲ ਦੇ ਪੋਕਿਨ੍ਹੋ ਹਾਈ ਪਰਫਾਰਮੈਂਸ ਸੈਂਟਰ ਵਿੱਚ ਟ੍ਰੇਨਿੰਗ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਡਬਲਸ ਸਕਲਰ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਟੋਕੀਓ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਹਾਸਿਲ ਕੀਤਾ ਸੀ। ਪੋਲੈਂਡ ਵਿੱਚ ਉਨ੍ਹਾਂ ਦੇ ਕੈਂਪ ‘ਤੇ ਕਰੀਬ 21 ਲੱਖ ਰੁਪਏ ਦਾ ਖਰਚ ਆਵੇਗਾ।
*******
ਐੱਨਬੀ/ਓਏ
(Release ID: 1721638)
Visitor Counter : 190