ਬਿਜਲੀ ਮੰਤਰਾਲਾ
ਪਾਵਰਗ੍ਰਿਡ ਨੇ ਬੰਗਲੁਰੂ ਵਿੱਚ ਕੋਵਿਡ-19 ਟੀਕਾਕਰਣ ਕੈਂਪ ਦਾ ਆਯੋਜਨ ਕੀਤਾ
Posted On:
24 MAY 2021 3:54PM by PIB Chandigarh
ਭਾਰਤ ਸਰਕਾਰ ਦੀ ਮਹਾਰਤਨ ਕੰਪਨੀ ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ (ਪਾਵਰਗ੍ਰਿਡ) ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਉਣ ਦੇ ਲਈ ਦੇਸ਼ਭਰ ਵਿੱਚ ਟੀਕਾਕਰਣ ਅਭਿਯਾਨ ਚਲਾ ਰਹੀ ਹੈ। ਟੀਕਾਕਰਣ ਕੈਂਪ ਪਾਵਰਗ੍ਰਿਡ ਦੇ ਸਾਰੇ ਉੱਦਮਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।
ਟੀਕਾਕਰਣ ਕੈਂਪ ਦੱਖਣੀ ਖੇਤਰ-II, ਰਿਜਨਲ ਹੈੱਡਕੁਆਰਟਰਾਂ, ਬੰਗਲੁਰੂ ਵਿੱਚ ਕਰਮਚਾਰੀਆਂ, ਆਰਐੱਚਕਿਊ, ਯੇਲਾਹਾਂਕਾ ਸਬ-ਸਟੇਸ਼ਨ, ਆਰਪੀਟੀ ਐੱਚਵੀਡੀਸੀ ਦਫਤਰ ਦੇ ਨਿਰਭਰ/ਗ਼ੈਰ-ਨਿਰਭਰ ਪਰਿਵਾਰ ਦੇ ਮੈਂਬਰਾਂ ਤੇ ਏਐੱਮਸੀ ਫਰੰਟਲਾਈਨ ਯੋਧਾਵਾਂ ਦੇ ਲਾਭ ਲਈ ਆਯੋਜਿਤ ਕੀਤਾ ਗਿਆ।
ਮਣਿਪਾਲ ਹਸਪਤਾਲ, ਬੰਗਲੁਰੂ ਦੇ ਸਹਿਯੋਗ ਨਾਲ ਟੀਕੇ ਦੀਆਂ ਲਗਭਗ 200 ਖੁਰਾਕਾਂ ਦਿੱਤੀਆਂ ਗਈਆਂ।
***
ਐੱਸਐੱਸ/ਆਈਜੀ
(Release ID: 1721633)
Visitor Counter : 125