ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ਼੍ਰੀ ਮਨਸੁਖ ਮਾਂਡਵੀਯਾ ਨੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਨਾਲ ਚੱਕਰਵਾਤ ਯਾਸ ਲਈ ਤਿਆਰੀਆਂ ‘ਤੇ ਗੱਲਬਾਤ ਕੀਤੀ


ਸ਼੍ਰੀ ਗੋਇਲ ਨੇ ਕਿਹਾ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਇਹ ਸੁਨਿਸ਼ਚਿਤ ਕਰ ਰਹੀਆਂ ਹਨ ਕਿ ਚੱਕਰਵਾਤ ਵਿੱਚ ਜਾਨ-ਮਾਲ ਦਾ ਘੱਟੋ-ਘੱਟ ਨੁਕਸਾਨ ਹੋਵੇ।

Posted On: 24 MAY 2021 3:51PM by PIB Chandigarh

 

ਕੇਂਦਰੀ ਰੇਲ, ਵਪਾਰ ਅਤੇ ਉਦਯੋਗ, ਉਪਭੋਗਤਾ ਮਾਮਲੇ ਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਬੰਦਰਗਾਹ, ਜਹਾਜ਼ਰਾਨੀ ਤੇ ਜਲਮਾਰਗ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਦੇ ਨਾਲ ਅੱਜ ਚੱਕਰਵਾਤ ਯਾਸ ਦੇ ਲਈ ਤਿਆਰੀਆਂ ‘ਤੇ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਬੈਠਕ ਵਿੱਚ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ), ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ), ਸ਼ਿਪਿੰਗ, ਰੇਲਵੇ ਅਤੇ ਕਈ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਬੈਠਕ ਮਾਣਯੋਗ ਪ੍ਰਧਾਨ ਮੰਤਰੀ ਦੀ ਪਹਿਲ ਦੇ ਬਾਅਦ ਬੁਲਾਈ ਗਈ ਸੀ, ਜਿਵੇਂ ਕਿ ਇਸ ਮਹੀਨੇ ਦੀ 16 ਤਾਰੀਖ ਨੂੰ ਚੱਕਰਵਾਤ ਤੌਕਤੇ ਦੀਆਂ ਤਿਆਰੀਆਂ ਦੀ ਜਾਂਚ ਲਈ ਕੀਤੀ ਗਈ ਸੀ।

ਮੌਸਮ ਵਿਗਿਆਨ ਵਿਭਾਗ ਦੇ ਅਨੁਸਾਰ, ਪੂਰਬੀ ਮੱਧ ਬੰਗਾਲ ਦੀ ਖਾੜੀ ਦੇ ਉਪਰ ਦਬਾਅ ਦੇ ਹੌਲੀ –ਹੌਲੀ ਉੱਤਰ-ਪੱਛਮ ਵੱਲ ਵਧਣ ਅਤੇ ਇਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਅਤੇ 26 ਮਈ ਦੀ ਸਵੇਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਤੱਟਾਂ ਕੋਲ ਬੰਗਾਲ ਦੀ ਉੱਤਰ-ਪੱਛਮੀ ਖਾੜੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ 26 ਦੀ ਸ਼ਾਮ ਤੱਕ ਇੱਕ ਅਤਿ ਭਿਆਨਕ ਤੂਫਾਨ ਦੇ ਰੂਪ ਵਿੱਚ ਪਾਰਾਦੀਪ ਅਤੇ ਸਾਗਰ ਦੀਪਾਂ ਦੇ ਵਿੱਚ ਉੱਤਰ ਓਡੀਸ਼ਾ-ਪੱਛਮ ਬੰਗਾਲ ਦੇ ਤੱਟਾਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਐੱਨਡੀਐੱਸਏ ਨੇ ਦੱਸਿਆ ਕਿ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਪਹਿਲਾਂ ਤੋਂ ਹੀ ਜ਼ਰੂਰੀ ਉਪਾਅ ਕੀਤੇ ਜਾ ਚੁੱਕੇ ਹਨ। ਸਾਰੀਆਂ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਉਹ ਬਚਾਅ ਅਤੇ ਰਾਹਤ ਅਭਿਯਾਨ ਚਲਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ। ਸੰਬੰਧਿਤ ਵਿਭਾਗਾਂ ਅਤੇ ਰਾਜ ਸਰਕਾਰਾਂ ਦੇ ਨਾਲ ਤਿਆਰੀਆਂ ਨੂੰ ਲੈ ਕੇ ਬੈਠਕਾਂ ਹੋ ਚੁੱਕੀਆਂ ਹਨ। ਮੱਛੀ ਫੜਨ ਵਾਲੀਆਂ ਸਾਰੀਆਂ ਕਿਸ਼ਤੀਆਂ ਨੂੰ ਤੱਟ ‘ਤੇ ਵਾਪਿਸ ਲਿਆਂਦਾ ਗਿਆ ਹੈ।

ਸ਼ਿਪਿੰਗ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਉਨ੍ਹਾਂ ਨੇ ਅਤੇ ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨੇ ਕੰਟਰੋਲ ਰੂਮ ਸਥਾਪਿਤ ਕੀਤੇ ਹਨ, ਅਤੇ ਇੱਕ ਦਿਨ ਵਿੱਚ ਚਾਰ ਵਾਰ ਸਲਾਹ ਭੇਜੀ ਜਾ ਰਹੀ ਹੈ। ਗਾਈਡਲਾਈਂਸ ਅਤੇ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਦੇ ਤਹਿਤ ਕਦਮ ਉਠਾਏ ਜਾ ਰਹੇ ਹਨ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਅਧਿਕ ਪ੍ਰਭਾਵਿਤ ਖੇਤਰਾਂ ਵਿੱਚ ਕੱਲ੍ਹ ਤੋਂ ਪੈਸੇਂਜਰ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਹਵਾ ਦੀ ਗਤੀ ਤੇਜ਼ ਹੋਣ ‘ਤੇ ਮਾਲਗੱਡੀਆਂ ਨੂੰ ਵੀ ਨਿਯੰਤ੍ਰਿਤ ਕੀਤਾ ਜਾਵੇਗਾ। ਰੇਲਵੇ ਨੇ ਪਹਿਲਾਂ ਹੀ ਐਮਰਜੈਂਸੀ ਉਪਕਰਨ ਅਤੇ ਰਾਹਤ ਸਮੱਗਰੀ ਨੂੰ ਰਣਨੀਤਕ ਸਥਾਨਾਂ ‘ਤੇ ਭੇਜ ਦਿੱਤਾ ਹੈ ਅਤੇ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇਗਾ। ਰਾਉਰਕੇਲਾ ਤੋਂ ਆਕਸੀਜਨ ਐਕਸਪ੍ਰੈੱਸ ਦੀ ਆਵਾਜਾਈ ਵਿਕਲਪਿਕ ਮਾਰਗਾਂ ਰਾਹੀਂ ਜਾਰੀ ਰਹੇਗੀ।

ਰਾਜ ਸਰਕਾਰ ਦੇ ਅਧਿਕਾਰੀਆਂ ਨੇ ਚੱਕਰਵਾਤ ਯਾਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਨ੍ਹਾਂ ਦੇ ਦੁਆਰਾ ਉਠਾਏ ਗਏ ਕਦਮਾਂ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਬਚਾਅ, ਰਾਹਤ ਅਤੇ ਪੁਨਰਵਾਸ ਲਈ ਉਨ੍ਹਾਂ ਦੀਆਂ ਤਿਆਰੀਆਂ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਮੈਡੀਕਲ ਸਪਲਾਈ ਲਈ ਜ਼ਰੂਰੀ ਵਸਤਾਂ ਦੀ ਸੁਚਾਰੂ ਸਪਲਾਈ ਸੁਨਿਸ਼ਚਿਤ ਕਰਨ ਦੇ ਉਪਾਅ ਕੀਤੇ ਗਏ ਹਨ। ਉਨ੍ਹਾਂ ਨੇ ਇਸ ਉਦੇਸ਼ ਲਈ ਐਡਵਾਈਜ਼ਰੀ ਅਤੇ ਨਿਰਦੇਸ਼ ਵੀ ਜਾਰੀ ਕੀਤੇ ਹਨ।

ਉਦਯੋਗ ਦੇ ਪ੍ਰਤਿਨਿਧੀਆਂ ਨੇ ਕਿਹਾ ਕਿ ਸਮੇਂ ‘ਤੇ ਸੂਚਨਾ ਸਾਂਝੀ ਕਰਨ ਨਾਲ ਉਨ੍ਹਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਕਾਫੀ ਆਤਮਵਿਸ਼ਵਾਸ ਮਿਲਦਾ ਹੈ। ਸਾਰੇ ਹਿੱਤਧਾਰਕਾਂ ਦੇ ਵਿੱਚ ਤਾਲਮੇਲ ਅਤੇ ਸਹਿਯੋਗ ਦੀ ਭਾਵਨਾ ਅਜਿਹੀਆਂ ਕੁਦਰਤੀ ਆਪਦਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰੇਗੀਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਏਜੰਸੀਆਂ ਦੁਆਰਾ ਉਠਾਏ ਜਾ ਰਹੇ ਕਦਮਾਂ ਤੋਂ ਉਨ੍ਹਾਂ ਨੂੰ ਲਗਦਾ ਹੈ ਕਿ ਉਹ ਪ੍ਰਭਾਵੀ ਤਰੀਕੇ ਨਾਲ ਸਥਿਤੀ ਦਾ ਸਾਹਮਣਾ ਕਰਨ ਵਿੱਚ ਸਮਰੱਥ ਹੋਣਗੇ। ਉਨ੍ਹਾਂ ਨੇ ਕਈ ਸੁਝਾਅ ਵੀ ਦਿੱਤੇ, ਜੋ ਉਨ੍ਹਾਂ ਨੂੰ ਲੱਗਿਆ ਕਿ ਕਠਿਨਾਈਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਵਿਅਕਤੀਗਤ ਯੋਜਨਾ ਬਣਾ ਰਹੀਆਂ ਹਨ ਕਿ ਲੋਕਾਂ ਅਤੇ ਸੰਪਤੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਰੇ ਹਿਤਧਾਰਕਾਂ ਦੇ ਸਮੂਹਿਕ ਯਤਨਾਂ ਨਾਲ, ਹਾਲ ਹੀ ਵਿੱਚ ਆਏ ਸੁਪਰ ਸਾਈਕਲੋਨ ਤੌਕਤੇ ਨੂੰ ਚੰਗੀ ਤਰ੍ਹਾਂ ਸੰਭਾਲਿਆ ਗਿਆ ਸੀ, ਅਤੇ ਆਸ਼ਾ ਵਿਅਕਤ ਕੀਤੀ ਕਿ ਚੱਕਰਵਾਤ ਯਾਸ ਨਾਲ ਵੀ ਬਿਨਾ ਅਧਿਕ ਨੁਕਸਾਨ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਸੁਨਿਸ਼ਚਿਤ ਕਰਨ ਵਿੱਚ ਉਦਯੋਗ ਦੇ ਭਾਗੀਦਾਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਗ੍ਰਿਹ ਮੰਤਰੀ ਨੇ ਅੱਜ ਤਿਆਰੀਆਂ ਦੀਆਂ ਸਮੀਖਿਆ ਕੀਤੀ ਅਤੇ ਕੇਂਦਰੀ ਮੰਤਰੀ ਵੀ ਸੰਬੰਧਿਤ ਅਧਿਕਾਰੀਆਂ ਦੇ ਨਾਲ ਇਸ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਤਾਕੀਦ ਕੀਤੀ ਕਿ ਰਾਹਤ ਸਪਲਾਈ ਨੂੰ ਠੀਕ ਨਾਲ ਸੰਚਾਲਿਤ ਕੀਤਾ ਜਾਵੇ, ਸੰਚਾਰ ਅਤੇ ਬਿਜਲੀ ਦੀ ਘੱਟੋਂ ਘੱਟ ਕਮੀ ਸੁਨਿਸ਼ਚਿਤ ਕੀਤੀ ਜਾਵੇ, ਮੋਬਾਇਲ ਅਤੇ ਟਾਰਚ ਪੂਰੀ ਤਰ੍ਹਾਂ ਨਾਲ ਚਾਰਜ ਰੱਖੇ ਜਾਣ ਅਤੇ ਡੀਜੀ ਸੈਟ ਪੂਰੀ ਤਰ੍ਹਾਂ ਨਾਲ ਈਂਧਣ ਨਾਲ ਭਰੇ ਹੋਏ ਹੋਣੇ ਚਾਹੀਦੇ ਹਨ। ਸ਼੍ਰੀ ਗੋਇਲ ਨੇ ਸਥਿਤੀ ਦੀ ਨਿਰੰਤਰ ਨਿਗਰਾਨੀ ਰੱਖਣ ਦੇ ਨਾਲ – ਨਾਲ ਸਿਹਤ ਕਰਮੀਆਂ ਅਤੇ ਸੰਕਟਗ੍ਰਸਤ ਸਾਰੇ ਲੋਕਾਂ ਦੀ ਮਦਦ ਕਰਨ ਦੀ ਵੀ ਤਾਕੀਦ ਕੀਤੀ।

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਪੂਰਬੀ ਭਾਰਤ ਤੋਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੀਐੱਨਜੀ ਮੰਤਰਾਲੇ ਨੇ ਖੇਤਰ ਵਿੱਚ ਕਈ ਤੇਲ ਅਤੇ ਗੈਸ ਕੰਪਨੀਆਂ, ਜਹਾਜ਼ਾਂ ਅਤੇ ਡੌਕ ਆਦਿ ਦਾ ਪੂਰਾ ਮੁੱਲਾਂਕਣ ਕੀਤਾ ਹੈ ਅਤੇ ਹਾਲ ਵਿੱਚ ਅਨੁਭਵ ਤੋਂ ਸਿਖਦੇ ਹੋਏ ਘੱਟੋ-ਘੱਟ ਨੁਕਸਾਨ ਸੁਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਕਦਮ ਉਠਾਏ ਹਨ।

ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਚੱਕਰਵਾਤ ਤੌਕਤੇ ਤੋਂ ਪਹਿਲਾਂ ਉਦਯੋਗ ਜਗਤ ਦੇ ਨਾਲ ਬੈਠਕ ਕਰਨ ਨਾਲ ਅਧਿਕਾਰੀਆਂ ਦੇ ਨਾਲ-ਨਾਲ ਉਦਯੋਗ ਜਗਤ ਨੂੰ ਵੀ ਮਦਦ ਮਿਲੀ। ਬਿਹਤਰ ਜਾਗਰੂਕਤਾ, ਸੂਚਨਾ ਦੀ ਉਪਲੱਬਧਤਾ ਅਤੇ ਤਾਲਮੇਲ ਨੇ ਨੁਕਸਾਨ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਅਤੇ ਹਰ ਕਿਸੇ ਸਥਿਤੀ ਨੂੰ ਸੰਭਾਲਣ ਲਈ ਬਿਹਤਰ ਤਰੀਕੇ ਨਾਲ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜ਼ਰੂਰੀ ਕਦਮ ਉਠਾਉਣ ਵਿੱਚ ਮਦਦ ਮਿਲੀ ਹੈ ਅਤੇ ਚੱਕਰਵਾਤ ਦੇ ਬਾਅਦ, ਰਾਹਤ, ਬਚਾਅ ਅਤੇ ਪੁਨਰਵਾਸ ਦੇ ਕਦਮ ਵੀ ਪ੍ਰਭਾਵੀ ਤਰੀਕੇ ਨਾਲ ਉਠਾਏ ਗਏ ਹਨ।

 

 

*******

ਆਈਬੀ/ਐੱਸਐੱਸ



(Release ID: 1721627) Visitor Counter : 134


Read this release in: Hindi , English , Urdu