ਕਾਨੂੰਨ ਤੇ ਨਿਆਂ ਮੰਤਰਾਲਾ
ਸ਼੍ਰੀ ਜਸਟਿਸ ਅਲੋਕ ਕੁਮਾਰ ਵਰਮਾ ਦਾ ਅਹੁੱਦਾ ਵਧਾ ਕੇ ਉਤਰਾਖੰਡ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ
Posted On:
24 MAY 2021 9:02PM by PIB Chandigarh
ਭਾਰਤ ਦੇ ਰਾਸ਼ਟਰਪਤੀ ਨੇ, ਭਾਰਤ ਦੇ ਸੰਵਿਧਾਨ ਦੀ ਧਾਰਾ 217 ਦੀ ਕਲਾਜ਼ ਰਾਹੀਂ ਪ੍ਰਦੱਤ ਸ਼ਕਤੀ ਦੀ ਵਰਤੋਂ ਕਰਦਿਆਂ, ਉੱਤਰਾਖੰਡ ਹਾਈ ਕੋਰਟ ਦੇ ਅਡੀਸ਼ਨਲ ਜੱਜ ਸ਼੍ਰੀ ਜਸਟਿਸ ਅਲੋਕ ਕੁਮਾਰ ਵਰਮਾ ਦਾ ਅਹੁੱਦਾ ਵਧਾ ਕੇ ਉਨ੍ਹਾਂ ਨੂੰ ਉਤਰਾਖੰਡ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ। ਉਨ੍ਹਾਂ ਦੀ ਨਿਯੁਕਤੀ ਉਨ੍ਹਾਂ ਵੱਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ। ਇਸ ਸੰਬੰਧੀ ਨੋਟੀਫਿਕੇਸ਼ਨ ਅੱਜ ਕਾਨੂੰਨ ਤੇ ਨਿਆਂ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ।
ਸ਼੍ਰੀ ਜਸਟਿਸ ਅਲੋਕ ਕੁਮਾਰ ਵਰਮਾ, ਬੀ.ਏ., ਐਲ.ਐਲ.ਬੀ., 08.10.1990 ਨੂੰ ਨਿਆਂਇਕ ਸੇਵਾ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ 27.05.2019 ਨੂੰ 2 ਸਾਲ ਦੀ ਮਿਆਦ ਲਈ ਉਤਰਾਖੰਡ ਹਾਈ ਕੋਰਟ ਦਾ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ।
----------------------------------
ਆਰ ਕੇ ਜੇ / ਐਮ
(Release ID: 1721454)
Visitor Counter : 98