ਕਾਨੂੰਨ ਤੇ ਨਿਆਂ ਮੰਤਰਾਲਾ

ਸ੍ਰੀ ਵਿਕਾਸ ਬਹਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ

Posted On: 24 MAY 2021 9:07PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ, ਭਾਰਤ ਦੇ ਸੰਵਿਧਾਨ ਦੀ ਧਾਰਾ 224 ਦੀ ਕਲਾਜ਼ (I)  ਰਾਹੀਂ ਪ੍ਰਦੱਤ ਸ਼ਕਤੀ ਦੀ ਵਰਤੋਂ ਕਰਦਿਆਂ, ਸ਼੍ਰੀ ਵਿਕਾਸ ਬਹਲ ਦੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਅਡੀਸ਼ਨਲ ਜੱਜ ਵੱਜੋਂ ਦੋ ਸਾਲਾਂ ਦੀ ਅਵਧੀ ਲਈ ਨਿਯੁਕਤੀ ਕੀਤੀ ਹੈ ਜੋ ਉਨ੍ਹਾਂ ਵੱਲੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ। ਇਸ ਸੰਬੰਧੀ ਨੋਟੀਫਿਕੇਸ਼ਨ ਅੱਜ ਕਾਨੂੰਨ ਤੇ ਨਿਆਂ ਵਿਭਾਗ ਮੰਤਰਾਲੇ ਦੇ ਨਿਆਂ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ। 

ਸ਼੍ਰੀ ਵਿਕਾਸ ਬਹਲ, ਬੀ.ਕਾਮ (ਆਨਰਜ਼)., ਐਲ.ਐਲ.ਬੀ., ਨੂੰ 23.03.1999 ਨੂੰ ਐਡਵੋਕੇਟ ਦੇ ਤੌਰ ਤੇ ਐਨਰੋਲ ਕੀਤਾ ਗਿਆ ਸੀ।  ਉਨ੍ਹਾਂ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਸਿਵਲ, ਅਪਰਾਧਿਕ, ਸੰਵਿਧਾਨਕ, ਲੇਬਰ, ਕੰਪਨੀ, ਸੇਵਾ, ਆਰਬਿਟਰੇਸ਼ਨ ਕੇਸਾਂ, ਕਿਰਾਏ ਅਤੇ ਮਾਲ ਮਾਮਲਿਆਂ ਨਾਲ ਸਿਵਲ ਅਤੇ ਕਿਰਾਏ ਦੇ ਮਾਮਲਿਆਂ ਵਿੱਚ ਮੁਹਾਰਤ ਵਾਲੇ ਵਕੀਲ ਦੇ ਤੌਰ ਤੇ 19 ਸਾਲਾਂ ਦੀ ਪ੍ਰੈਕਟਿਸ ਹੈ।  

-------------------------- 

 ਆਰ ਕੇ ਜੇ /ਐਮ 



(Release ID: 1721453) Visitor Counter : 111


Read this release in: English , Urdu , Hindi