ਖੇਤੀਬਾੜੀ ਮੰਤਰਾਲਾ

ਭਾਰਤ ਅਤੇ ਇਸਰਾਈਲ ਨੇ ਖੇਤੀਬਾਡ਼ੀ ਵਿਚ ਸਹਿਯੋਗ ਲਈ ਤਿੰਨ-ਸਾਲਾ ਵਰਕ ਪ੍ਰੋਗਰਾਮ ਤੇ ਦਸਤਖ਼ਤ ਕੀਤੇ


ਭਾਰਤ ਅਤੇ ਇਸਰਾਈਲ ਦੇ ਸਰਵੋਤਮ ਪਿੰਡ ਖੇਤੀਬਾਡ਼ੀ ਵਿਚ ਇਕ ਮਾਡਲ ਈਕੋ-ਸਿਸਟਮ ਸਿਰਜਣਗੇ

ਇਹ ਵਰਕ ਪ੍ਰੋਗਰਾਮ 2021-2023 ਭਾਰਤ-ਇਸਰਾਈਲ ਦੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰੇਗਾ - ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 24 MAY 2021 3:59PM by PIB Chandigarh

ਇਸਰਾਈਲ ਅਤੇ ਭਾਰਤ ਦਰਮਿਆਨ ਖੇਤੀਬਾੜੀ ਵਿਚ ਵੱਧ ਰਹੀ ਭਾਈਵਾਲੀ ਨੂੰ ਅੱਗੇ ਤੋਰਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਖੇਤੀਬਾੜੀ ਵਿਚ ਆਪਣੇ ਸਹਿਯੋਗ ਨੂੰ ਵਧਾਉਣ ਲਈ ਸਹਿਮਤ ਹੋਈਆਂ ਹਨ ਅਤੇ ਖੇਤੀਬਾੜੀ ਸਹਿਯੋਗ ਵਿਚ ਵਿਕਾਸ ਲਈ 3 ਸਾਲਾਂ ਦੇ ਵਰਕ ਪ੍ਰੋਗਰਾਮ ਤੇ ਦਸਤਖ਼ਤ ਕੀਤੇ ਗਏ ਹਨ ਜਦਕਿ ਲਗਾਤਾਰ ਵੱਧ ਰਹੀ ਦੁਵੱਲੀ ਭਾਈਵਾਲੀ ਦੀ ਪੁਸ਼ਟੀ ਕਰਦਿਆਂ ਅਤੇ ਖੇਤੀਬਾੜੀ ਅਤੇ ਜਲ ਖੇਤਰਾਂ ਵਿਚ ਦੁਵੱਲੇ ਰਿਸ਼ਤਿਆਂ ਦੇ ਕੇਂਦਰ ਨੂੰ ਮਾਨਤਾ ਦਿਤੀ ਗਈ ਹੈ ।

 ਭਾਰਤ ਅਤੇ ਇਸਰਾਈਲ "ਇੰਡੋ-ਇਸਰਾਈਲ ਐਗਰੀਕਲਚਰਲ ਪ੍ਰੋਜੈਕਟ ਸੈਂਟਰ ਆਫ ਐਕਸੇਲੈਂਸ"  ਅਤੇ "ਇੰਡੋ-ਇਸਰਾਈਲ ਵਿਲੇਜਜ਼ ਆਫ ਐਕਸੇਲੈਂਸ" ਨੂੰ ਲਾਗੂ ਕਰ ਰਹੇ ਹਨ।

 ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਐਮਆਈਡੀਐਚ ਅਤੇ ਇਸਰਾਈਲ ਦੀ ਅੰਤਰਰਾਸ਼ਟਰੀ ਵਿਕਾਸ ਸਹਿਯੋਗ ਲਈ ਏਜੰਸੀ ਐਮਏਐਸਐਚਏਵੀ ਸਭ ਤੋਂ ਵੱਡੀ 29 ਕਾਰਜਸ਼ੀਲ ਸੈਂਟਰਜ਼ ਆਫ ਐਕਸਿਲੈਂਸ (ਸੀਓਈਜ਼) ਨਾਲ ਜੀ2ਜੀ ਸਹਿਯੋਗ ਦੀ ਭਾਰਤ ਦੇ 12 ਰਾਜਾਂ ਵਿਚ ਸਭ ਤੋਂ ਲੀਡਿੰਗ ਏਜੰਸੀ ਹੈ ਜੋ ਇਸਰਾਈਲ ਐਗਰੋ ਟੈਕਨੋਲੋਜੀ ਨਾਲ ਅਡਵਾਂਸਡ-ਇੰਟੈਂਸਿਵ ਖੇਤੀ ਫਾਰਮਾਂ ਨੂੰ ਸਥਾਨਕ ਹਾਲਾਤਾਂ ਅਨੁਸਾਰ ਲਾਗੂ ਕਰ ਰਹੀ ਹੈ। ਸੈਂਟਰਜ਼ ਆਫ ਐਕਸੇਲੈਂਸ ਗਿਆਨ ਨੂੰ ਪੈਦਾ ਕਰਨ, ਸਰਵੋਤਮ ਅਭਿਆਸਾਂ ਦੇ ਪ੍ਰਦਰਸ਼ਨ ਅਤੇ ਕਿਸਾਨਾਂ ਨੂੰ ਸਿਖਲਾਈ ਦੇਂਦੇ ਹਨ। ਹਰ ਸਾਲ ਇਹ ਸੀਓਈਜ਼ 25 ਮਿਲੀਅਨ ਤੋਂ ਵੱਧ ਮਿਆਰੀ ਸਬਜ਼ੀਆਂ ਦੇ ਬੀਜਾਂ, 387 ਹਜ਼ਾਰ ਤੋਂ ਵੱਧ ਮਿਆਰੀ ਫਲਾਂ ਦੇ ਪੌਦਿਆਂ ਦਾ ਉਤਪਾਦਨ ਕਰਦੇ ਹਨ ਅਤੇ ਬਾਗਬਾਨੀ ਦੇ ਖੇਤਰ ਵਿਚ ਨਵੀਨਤਮ ਟੈਕਨੋਲੋਜੀ ਬਾਰੇ 1,20,000 ਤੋਂ ਵੱਧ ਕਿਸਾਨਾਂ ਨੂੰ ਸਿਖਲਾਈ ਦੇਂਦੇ ਹਨ।

 

 

 

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਭਾਰਤ ਲਈ ਹਮੇਸ਼ਾ ਹੀ ਇਕ ਤਰਜੀਹੀ ਖੇਤਰ ਰਿਹਾ ਹੈ। ਭਾਰਤ ਸਰਕਾਰ ਦੀਆਂ ਖੇਤੀ ਸੰਬੰਧੀ ਨੀਤੀਆਂ ਕਾਰਣ ਕਿਸਾਨਾਂ ਦੀਆਂ ਜ਼ਿੰਦਗੀਆਂ ਅਤੇ ਖੇਤੀਬਾੜੀ ਖੇਤਰ ਵਿਚ ਨਿਸ਼ਚਿਤ ਤਬਦੀਲੀ ਹੋਈ ਹੈ। ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਅਟਲ ਇਰਾਦਾ ਹੈ। ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇਸਰਾਈਲ ਦਰਮਿਆਨ ਖੇਤੀਬਾੜੀ ਖੇਤਰ ਵਿਚ 1993 ਤੋਂ ਦੁਵੱਲੇ ਸੰਬੰਧ ਹਨ। ਇਹ ਪੰਜਵਾਂ ਆਈ ਆਈ ਏ ਪੀ ਹੈ। "ਹੁਣ ਤੱਕ ਅਸੀਂ 4 ਕਾਰਜ ਯੋਜਨਾਵਾਂ ਸਫਲਤਾਪੂਰਵਕ ਮੁਕੰਮਲ ਕੀਤੀਆਂ ਹਨ। ਇਹ ਨਵਾਂ ਵਰਕ ਪ੍ਰੋਗਰਾਮ ਦੋਹਾਂ ਦੇਸ਼ਾਂ ਦਰਮਿਆਨ ਖੇਤੀਬਾੜੀ ਭਾਈਚਾਰੇ ਦੇ ਲਾਭ ਲਈ ਖੇਤੀਬਾੜੀ ਦੇ ਖੇਤਰ ਵਿਚ ਦੁਵੱਲੇ ਸੰਬੰਧਾਂ ਅਤੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ। ਇਸਰਾਈਲ ਆਧਾਰਤ ਕਾਰਜ ਯੋਜਨਾਵਾਂ ਅਧੀਨ ਸਥਾਪਤ ਕੀਤੇ ਗਏ ਸੀਓਈਜ਼ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿਚ ਇਕ ਮਹੱਤਵਪੂਰਨ ਰੋਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਸਰਾਈਲ ਵਿਚਾਲੇ ਟੈਕਨੋਲੋਜੀ ਦਾ ਆਦਾਨ-ਪ੍ਰਦਾਨ ਖੇਤੀਬਾੜੀ ਦੀ ਉਤਪਾਦਕਤਾ ਅਤੇ ਗੁਣਵੱਤਾ ਵਿਚ ਵਧੇਰੇ ਸੁਧਾਰ ਕਰੇਗਾ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।"

 

ਖੇਤੀਬਾੜੀ ਸਹਿਕਾਰਤਾ ਹੇਠ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਅਗਰਵਾਲ ਨੇ ਕਿਹਾ, "ਇੰਡੋ-ਇਸਰਾਈਲ ਐਗਰੀਕਲਚਰ ਐਕਸ਼ਨ ਪਲੈਨ (ਆਈਆਈਏਪੀ) ਅਧੀਨ ਸਥਾਪਤ ਕੀਤੇ ਗਏ ਇਹ ਸੈਂਟਰਜ਼ ਆਫ ਐਕਸੇਲੈਂਸ ਬਾਗਬਾਨੀ ਖੇਤਰ ਵਿਚ ਪਰਿਵਰਤਨ ਦਾ ਮੁੱਖ ਕੇਂਦਰ ਬਣ ਗਏ ਹਨ। ਨਵੇਂ ਵਰਕ ਪ੍ਰੋਗਰਾਮ ਦੌਰਾਨ ਸਾਡਾ ਧਿਆਨ ਇਨ੍ਹਾਂ ਸੀਓਈਜ਼ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਮੈਸਿਵ ਆਊਟਰੀਚ ਪ੍ਰੋਗਰਾਮਾਂ ਰਾਹੀਂ ਵਿਲੇਜਿਜ਼ ਆਫ ਐਕਸਿਲੈਂਸ ਵਿਚ ਬਦਲਣ ਦਾ ਹੋਵੇਗਾ।"

 

ਰਾਜਦੂਤ ਡਾਕਟਰ ਰੋਨ ਮਲਕਾ ਨੇ ਕਿਹਾ, "ਤਿੰਨ-ਸਾਲਾ ਵਰਕ ਪ੍ਰੋਗਰਾਮ 2021-2023 ਸਾਡੀ ਵਧਦੀ ਭਾਈਵਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਅਤੇ ਸੈਂਟਰਜ਼ ਆਫ ਐਕਸੇਲੈਂਸ, ਵਿਲੇਜਿਜ਼ ਆਫ ਐਕਸੇਲੈਂਸ ਦੋਹਾਂ ਰਾਹੀਂ ਸਥਾਨਕ ਕਿਸਾਨਾਂ ਨੂੰ ਲਾਭ ਪਹੁੰਚਾਏਗਾ।"

 

ਵਰਕ ਪ੍ਰੋਗਰਾਮ ਦਾ ਉਦੇਸ਼ ਮੌਜੂਦਾ ਸੈਂਟਰਜ਼ ਆਫ ਐਕਸੇਲੈਂਸ ਦੀ ਤਰੱਕੀ, ਨਵੇਂ ਸੈਂਟਰਾਂ ਦੀ ਸਥਾਪਨਾ, ਸੀਓਈਜ਼ ਦੀ ਮੁੱਲ ਲੜੀ ਨੂੰ ਵਧਾਉਣਾ, ਸੈਂਟਰਜ਼ ਆਫ ਐਕਸੇਲੈਂਸ ਨੂੰ ਸਵੈ-ਨਿਰਭਰ ਵਿਧੀ ਵਿਚ ਲਿਆਉਣਾ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਉਤਸ਼ਾਹਤ ਕਰਨਾ ਅਤੇ ਸਹਿਯੋਗ ਦੇਣਾ ਹੈ।

 ਜਿੱਥੋਂ ਤਕ "ਇੰਡੋ-ਇਜ਼ਰਾਈਲ ਵਿਲੇਜ ਆਫ ਐਕਸੇਲੈਂਸ" ਦਾ ਸੰਬੰਧ ਹੈ,  ਇਹ ਇਕ ਨਵਾਂ ਸੰਕਲਪ ਹੈ ਜਿਸਦਾ ਉਦੇਸ਼ 75 ਪਿੰਡਾਂ ਦੇ ਅੰਦਰ 13 ਸੈਂਟਰਲ ਆਫ਼ ਐਕਸੇਲੈਂਸ ਦੇ ਨਾਲ ਨਾਲ ਅੱਠ ਰਾਜਾਂ ਵਿਚ ਖੇਤੀਬਾੜੀ ਵਿਚ ਇਕ ਮਾਡਲ ਈਕੋਸਿਸਟਮ ਦੀ ਸਥਾਪਨਾ ਕਰਨਾ ਹੈ। ਇਹ ਪ੍ਰੋਗਰਾਮ ਸ਼ੁੱਧ ਆਮਦਨੀ ਦੇ ਵਾਧੇ ਅਤੇ ਵਿਅਕਤੀਗਤ ਕਿਸਾਨੀ ਦੀ ਰੋਜ਼ੀ-ਰੋਟੀ ਨੂੰ ਉਤਸ਼ਾਹਤ ਕਰੇਗਾ, ਆਈਆਈਏਪੀ ਦੇ ਮਿਆਰਾਂ ਦੇ ਅਧਾਰ ਤੇ ਰਵਾਇਤੀ ਖੇਤਾਂ ਨੂੰ ਆਧੁਨਿਕ-ਇੰਟੈਂਸਿਵ ਫਾਰਮਾਂ ਵਿੱਚ ਬਦਲ ਦੇਵੇਗਾ। ਆਰਥਿਕ ਸਥਿਰਤਾ ਦੇ ਨਾਲ ਵੱਡੇ ਪੈਮਾਨੇ ਅਤੇ ਮੁਕੰਮਲ ਵੈਲਯੂ ਚੇਨ ਪਹੁੰਚ, ਇਜ਼ਰਾਈਲੀ ਨਾਵਲ ਟੈਕਨਾਲੋਜੀਆਂ ਅਤੇ ਵਿਧੀਆਂ  ਨੂੰ ਸਥਾਨਕ ਸਥਿਤੀਆਂ ਦੇ ਅਨੁਸਾਰ ਬਣਾਇਆ ਜਾਵੇਗਾ। ਆਈਆਈਵੀਓਈ ਪ੍ਰੋਗਰਾਮ ਇਨ੍ਹਾਂ ਗੱਲਾਂ :(1) ਆਧੁਨਿਕ ਖੇਤੀਬਾੜੀ ਬੁਨਿਆਦੀ ਢਾਂਚੇ, (2) ਸਮਰੱਥਾ ਨਿਰਮਾਣ, (3) ਮਾਰਕੀਟ ਲਿੰਕੇਜ ਤੇ ਧਿਆਨ ਕੇਂਦ੍ਰਿਤ ਕਰੇਗਾ।

 ਵਰਕ ਪ੍ਰੋਗਰਾਮ ਦਸਤਖ਼ਤ ਸਮਾਰੋਹ ਵਿਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਸਮੇਤ ਇਸਰਾਈਲ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ, ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਅਤੇ ਭਾਰਤ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਵਲੋਂ ਹਿੱਸਾ ਲਿਆ ਗਿਆ।

 

ਭਾਰਤ - ਇਸਰਾਈਲ ਸਹਿਯੋਗ ਅਧੀਨ ਸੈਂਟਰਜ਼ ਆਫ ਐਕਸੇਲੈਂਸ ਦੀ ਮੌਜੂਦਾ ਸਥਿਤੀ ਲਈ ਇਥੇ ਕਲਿੱਕ ਕਰੋ –

https://static.pib.gov.in/WriteReadData/specificdocs/documents/2021/may/doc202152421.pdf

 

  ------------------------------- 

ਏਪੀਐਸ/ ਜੇਕੇ

 


(Release ID: 1721412) Visitor Counter : 292