ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਦੇਸ਼ ਵਿੱਚ ਵਾਜ਼ਬੀ ਕੀਮਤ ਤੇ ਖਾਣ ਵਾਲੇ ਤੇਲਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਢੰਗ ਤਰੀਕਿਆਂ ਬਾਰੇ ਸਾਰੇ ਭਾਗੀਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਆਯੋਜਿਤ ਕੀਤੀ


ਸੂਬਿਆਂ ਅਤੇ ਕਾਰੋਬਾਰੀਆਂ ਨੂੰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਨੂੰ ਨਰਮ ਕਰਨ ਲਈ ਸਾਰੇ ਸੰਭਵ ਕਦਮ ਚੁੱਕਣੇ ਲਾਜ਼ਮੀ ਹਨ

Posted On: 24 MAY 2021 6:23PM by PIB Chandigarh

ਕੇਂਦਰ ਨੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਸਥਿਰਤਾ ਦੇ ਮੁੱਦੇ ਨਾਲ ਨਿਪਟਣ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਸਾਰੇ ਭਾਗੀਦਾਰਾਂ ਨਾਲ ਇੱਕ ਮੀਟਿੰਗ ਕੀਤੀ ।
ਮੀਟਿੰਗ ਦਾ ਮਕਸਦ ਤਾਲਮੇਲ ਯਤਨਾਂ ਨਾਲ ਵਾਜ਼ਬੀ ਕੀਮਤਾਂ ਤੇ ਖਾਣੇ ਦੇ ਤੇਲ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੈ ।
ਆਪਣੀ ਕਿਸਮ ਦੀ ਪਹਿਲੀ ਮੀਟਿੰਗ ਜੋ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਅਸਧਾਰਣ ਮੁੱਦੇ ਨਾਲ ਨਜਿੱਠਣ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸੱਦੀ ਗਈ ਇਸ ਮੀਟਿੰਗ ਵਿੱਚ ਸਕੱਤਰ ਅਨਾਜ ਤੇ ਜਨਤਕ ਵੰਡ ਵਿਭਾਗ , ਭਾਰਤ ਸਰਕਾਰ ਸਕੱਤਰ ਖੇਤੀਬਾੜੀ ਮੰਤਰਾਲਾ , ਭਾਰਤ ਸਰਕਾਰ ਅਤੇ ਸਕੱਤਰ ਖ਼ਪਤਕਾਰ ਮਾਮਲੇ ਭਾਰਤ ਸਰਕਾਰ , ਖਾਣ ਵਾਲੇ ਤੇਲ ਬੀਜਾਂ ਦੇ ਉਤਪਾਦਕਾਂ , ਮਿੱਲ ਮਾਲਕਾਂ , ਭੰਡਾਰ ਕਰਤਾਵਾਂ , ਥੋਕ ਡੀਲਰਾਂ , ਖਾਣ ਵਾਲੇ ਤੇਲ ਦੇ ਉਦਯੋਗਿਕ ਖੇਤਰ ਦੀਆਂ ਵੱਖ ਵੱਖ ਐਸੋਸੀਏਸ਼ਨਾਂ , ਸੂਬਿਆਂ ਜਿਵੇਂ ਗੁਜਰਾਤ , ਮਹਾਰਾਸ਼ਟਰ , ਮੱਧ ਪ੍ਰਦੇਸ਼ , ਤਾਮਿਲਨਾਡੂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ । ਇਹ ਮੀਟਿੰਗ ਭਾਰਤ ਸਰਕਾਰ ਦੇ ਅਨਾਜ ਤੇ ਜਨਤਕ ਵੰਡ ਵਿਭਾਗ ਵੱਲੋਂ ਸੱਦੀ ਗਈ ਸੀ ।
ਇਸ ਮੌਕੇ ਤੇ ਬੋਲਦਿਆਂ ਅਨਾਜ ਤੇ ਜਨਤਕ ਵੰਡ ਦੇ ਸਕੱਤਰ ਨੇ ਕਿਹਾ ਕਿ ਉਹਨਾਂ ਮੁੱਦਿਆਂ ਜੋ ਕੀਮਤਾਂ ਵਿੱਚ ਵਾਧੇ ਲਈ ਯੋਗਦਾਨ ਪਾ ਰਹੇ ਹਨ , ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ ਅਤੇ ਉਹਨਾਂ ਤੇ ਭਾਗੀਦਾਰਾਂ ਨਾਲ ਵਿਚਾਰ ਵਟਾਂਦਰਾ ਕਰਨਾ ਵੀ ਮਹੱਤਵਪੂਰਨ ਹੈ ਤਾਂ ਜੋ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਦੇ ਮੁੱਦੇ ਨਾਲ ਨਜਿੱਠਣ ਲਈ ਉਚਿਤ ਰਣਨੀਤੀਆਂ ਬਣਾਈਆਂ ਜਾ ਸਕਣ । 
ਇਹ ਨੋਟ ਕੀਤਾ ਜਾਵੇ ਕਿ ਭਾਰਤ ਵਿੱਚ ਤੇਲ ਬੀਜਾਂ ਦਾ ਉਤਪਾਦਨ ਅਤੇ ਸਵਦੇਸ਼ੀ ਉਪਲਬੱਧਤਾ ਖਾਣ ਵਾਲੇ ਤੇਲਾਂ ਦੀ ਸਵਦੇਸ਼ੀ ਮੰਗ ਦੀਆਂ ਲੋੜਾਂ ਤੋਂ ਕਈ ਗੁਣਾ ਘੱਟ ਹੈ । ਹਰ ਸਾਲ ਖਾਣ ਵਾਲੇ ਤੇਲਾਂ ਦੀ ਇੱਕ ਵੱਡੀ ਮਾਤਰਾ ਦਰਾਮਦ ਕੀਤੀ ਜਾਂਦੀ ਹੈ । ਖਾਣ ਵਾਲੇ ਤੇਲਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਬਦਲਾਵਾਂ ਨੇ ਖਾਣ ਵਾਲੇ ਤੇਲਾਂ ਦੀਆਂ ਭਾਰਤੀ ਸਵਦੇਸ਼ੀ ਕੀਮਤਾਂ ਤੇ ਅਸਰ ਪਾਇਆ ਹੈ I
ਇਹ ਮੀਟਿੰਗ ਸੱਦਣ ਦੀ ਲੋੜ ਮਹਿਸੂਸ ਕੀਤੀ ਗਈ , ਕਿਉਂਕਿ ਕੇਂਦਰ ਪਿਛਲੇ ਕੁਝ ਮਹੀਨਿਆਂ ਦੌਰਾਨ ਖਾਣ ਵਾਲੇ ਤੇਲਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਦੇ ਮੁਕਾਰਬਲੇ ਭਾਰਤ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਅਨੂਪਾਤਕ ਵਾਧੇ ਤੋਂ ਵੱਧ ਵਾਧੇ ਬਾਰੇ ਚਿੰਤਤ ਹੈ ।
ਸਕੱਤਰ ਅਨਾਜ ਅਤੇ ਜਨਤਕ ਵੰਡ ਨੇ ਕਿਹਾ ਕਿ ਮਿਸ਼ਨ "ਆਤਮਨਿਰਭਰ ਭਾਰਤ" ਦੀ ਲੋੜ ਹੈ ਕਿ ਦੇਸ਼ ਨੂੰ ਖਾਣ ਵਾਲੇ ਤੇਲਾਂ ਵਿੱਚ ਸਵੈ ਨਿਰਭਰ ਹੋਣਾ ਚਾਹੀਦਾ ਹੈ । ਭਾਰਤ ਵਿੱਚ ਖਾਣ ਵਾਲੇ ਤੇਲ ਉਦਯੋਗ ਦੀ ਉੱਨਤੀ ਲਈ ਇਹ ਉਚਿਤ ਨਹੀਂ ਹੈ ਕਿ ਅਸੀਂ ਲਗਭੱਗ 60% ਦਰਾਮਦ ਤੇ ਨਿਰਭਰ ਰਹੀਏ । ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਇਸ ਗੱਲ ਦੀ ਲੋੜ ਹੈ ਕਿ ਥੋੜੀ ਮਿਆਦ ਲਈ ਅਸੀਂ ਇੱਕ ਸੰਤੂਲਨ ਕਾਇਮ ਕਰੀਏ ਅਤੇ ਭਾਰਤ ਨੂੰ ਖਾਣ ਵਾਲੇ ਤੇਲਾਂ ਦੇ ਉਤਪਾਦਨ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਲੰਬੀ ਮਿਆਦ ਦੇ ਉਪਾਅ ਕੀਤੇ ਜਾਣ"।
ਸਕੱਤਰ ਨੇ ਕਿਹਾ ਕਿ ਸਾਰੇ ਸੂਬਿਆਂ ਤੇ ਭਾਗੀਦਾਰਾਂ ਨੂੰ ਕੀਮਤਾਂ ਵਿੱਚ ਨਰਮੀ ਲਿਆਉਣ ਲਈ ਕਾਰੋਬਾਰੀ ਪੱਖ ਤੋਂ ਸਾਰੇ ਸੰਭਵ ਯਤਨ ਜ਼ਰੂਰ ਚੁੱਕਣੇ ਚਾਹੀਦੇ ਹਨ ।
ਉਹਨਾਂ ਨੇ ਕਿਹਾ ਕਿ ਮੀਟਿੰਗ ਵਿੱਚ ਪੇਸ਼ ਕੀਤੇ ਗਏ ਸੁਝਾਅ ਤੇਲ ਬੀਜ ਖੇਤਰਾਂ ਵਿੱਚ ਸਵਦੇਸ਼ੀ ਉੱਨਤੀ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਸਥਿਰਤਾ ਦੇ ਮੁੱਦੇ ਨੂੰ ਨਿਪਟਣ ਲਈ ਸਰਵ ਵਿਆਪੀ ਹੱਲ ਲਈ ਮਦਦਗਾਰ ਹੋਣਗੇ ।
ਉਹਨਾਂ ਨੇ ਭਾਗੀਦਾਰਾਂ ਨੂੰ ਸੁਝਾਅ ਤੇ ਹੋਰ ਇਨਪੁੱਟਸ ਮੇਲ ਕਰਨ ਲਈ ਆਖਿਆ , ਕਿਉਂਕਿ ਕੇਂਦਰ ਖਾਣ ਵਾਲੇ ਤੇਲਾਂ ਦੀ ਉਪਲਬੱਧਤਾ ਵਾਜ਼ਬੀ ਕੀਮਤਾਂ ਤੇ ਯਕੀਨੀ ਬਣਾਉਣ ਲਈ ਯਤਨ ਕਰ ਰਿਹਾ ਹੈ ।

 

**********************

 

ਡੀ ਜੇ ਐੱਨ / ਐੱਮ ਐੱਸ


(Release ID: 1721410) Visitor Counter : 108


Read this release in: English , Urdu , Hindi , Tamil