ਬਿਜਲੀ ਮੰਤਰਾਲਾ

ਪਾਵਰਗ੍ਰਿਡ ਵਿੱਚ ਟੀਕਾਕਰਣ ਅਭਿਯਾਨ ਲਗਾਤਾਰ ਜਾਰੀ

Posted On: 21 MAY 2021 6:00PM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਜਨਤਕ ਖੇਤਰ ਦੇ ਉੱਦਮ ਪਾਵਰਗ੍ਰਿਡ ਦੁਆਰਾ ਲਗਾਤਾਰ ਦੇਸ਼ ਭਰ ਵਿੱਚ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਾਉਣ ਦੇ ਲਈ ਟੀਕਾਕਰਣ ਅਭਿਯਾਨ ਚਲਾਇਆ ਜਾ ਰਿਹਾ ਹੈ। ਪਾਵਰਗ੍ਰਿਡ ਦੇ ਸਾਰੇ ਸੰਸਥਾਨਾਂ ਵਿੱਚ ਟੀਕਾਕਰਣ ਕੈਂਪ ਦੇ ਆਯੋਜਨ ਕੀਤੇ ਜਾ ਰਹੇ ਹਨ। ਇਸ ਟੀਕਾਕਰਣ ਅਭਿਯਾਨ ਦਾ ਆਯੋਜਨ ਰਾਸ਼ਟਰੀ ਮਿਸ਼ਨ ਦੇ ਤੌਰ ‘ਤੇ ਕੀਤਾ ਜਾ ਰਿਹਾ ਹੈ।

 

ਪਟਨਾ ਦੇ ਰੀਜਨਲ ਹੈੱਡਕੁਆਰਟਰ ਵਿੱਚ 19 ਅਤੇ 20 ਮਈ 2021 ਨੂੰ ਦੋ ਦਿਨਾਂ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਪਟਨਾ ਰੀਜਨਲ ਹੈੱਡਕੁਆਰਟਰ ਦੇ ਕਰਮਚਾਰੀਆਂ ਦੇ ਨਾਲ-ਨਾਲ ਪਟਨਾ ਸਬ-ਸਟੇਸ਼ਨ ਅਤੇ ਬਿਹਾਰ ਗ੍ਰਿਡ ਕੰਪਨੀ ਲਿਮਿਟੇਡ ਦੇ ਕਰਮਚਾਰੀਆਂ ਨੂੰ ਵੀ ਟੀਕਾ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਪਟਨਾ ਜਿਲਾ ਟੀਕਾਕਰਣ ਵਿਭਾਗ ਦੀ ਦੇਖ-ਰੇਖ ਵਿੱਚ ਕੀਤਾ ਗਿਆ।

 

ਪਾਵਰਗ੍ਰਿਡ ਦੇ ਪੂਰਬੀ ਰੀਜਨ – I ਦੁਆਰਾ ਆਯੋਜਿਤ ਇਸ ਸਭ ਤੋਂ ਵੱਡੇ ਦੋ ਦਿਨਾਂ ਕੈਂਪ ਦੇ ਦੌਰਾਨ 350 ਤੋਂ ਵੱਧ ਲੋਕਾਂ ਦਾ ਟੀਕਾਕਰਣ ਹੋਇਆ ਜਿਸ ਵਿੱਚ ਕਰਮਚਾਰੀ, ਉਨ੍ਹਾਂ ‘ਤੇ ਨਿਰਭਰ ਪਰਿਵਾਰ ਦੇ ਲੋਕ ਅਤੇ ਕੰਟ੍ਰੈਕਟ ਵਰਕਰਸ ਸ਼ਾਮਲ ਸਨ।

 

ਟੀਕਾਕਰਣ ਕੈਂਪ ਦਾ ਆਯੋਜਨ ਆਰਾ, ਬਿਹਾਰਸ਼ਰੀਫ, ਸਹਿਰਸਾ ਅਤੇ ਮੁਜ਼ੱਫਰਪੁਰ ਸਬ-ਸਟੇਸ਼ਨਾਂ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਜਨਾਂ, ਕੰਟ੍ਰੈਕਟ ਵਰਕਰਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਲਈ ਵੀ ਕੀਤਾ ਗਿਆ।

 

****

ਐੱਸਐੱਸ/ਆਈਜੀ



(Release ID: 1721287) Visitor Counter : 158


Read this release in: English , Urdu , Hindi , Tamil