ਰੱਖਿਆ ਮੰਤਰਾਲਾ

ਚੱਕਰਵਾਤ 'ਯਾਸ' ਤੋਂ ਬਚਾਅ ਅਤੇ ਰਾਹਤ ਕਾਰਜਾਂ ਲਈ ਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜਾਂ ਅਤੇ ਹਵਾਈ ਜਹਾਜ਼ ਨੂੰ ਤਿਆਰ ਰੱਖਿਆ ਗਿਆ

Posted On: 22 MAY 2021 5:58PM by PIB Chandigarh

 ਉੱਤਰੀ ਅੰਡੇਮਾਨ ਦੇ ਸਮੁਦਰਾਂ ਵਿੱਚ ਘੱਟ ਦਬਾਅ ਦਾ ਖੇਤਰ ਹੋਣ ਕਾਰਨ ਅਗਲੇ 24 ਘੰਟਿਆਂ ਦੌਰਾਨ ਇਸਦੇ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ ਤੂਫਾਨ 'ਯਾਸ' ਦੇ ਰੂਪ ਵਿੱਚ ਤੇਜ਼ ਹੋਣ ਦੀ ਸੰਭਾਵਨਾ ਹੈ  ਅਤੇ ਇਹ ਉੱਤਰ ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ ਅਤੇ ਸੰਭਾਵਤ ਤੌਰ ‘ਤੇ 26 ਮਈ ਦੇ ਨੇੜੇ ਤੇੜੇ ਇਸਦੇ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਵਿਚਕਾਰ ਸਮੁੰਦਰੀ ਤੱਟ ਤੋਂ ਲੰਘਣ ਦੀ ਸੰਭਾਵਨਾ  ਹੈ।  ਭਾਰਤੀ ਜਲ ਸੈਨਾ ਚੱਕਰਵਾਤੀ ਤੂਫਾਨ ਦੀ ਮੂਵਮੇੰਟ 'ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਹੈੱਡਕੁਆਰਟਰਸ, ਈਸਟਰਨ ਨੇਵਲ ਕਮਾਂਡ, ਅਤੇ ਪੱਛਮੀ ਬੰਗਾਲ ਅਤੇ ਓਡੀਸ਼ਾ ਖੇਤਰ ਵਿੱਚ ਜਲ ਸੈਨਾ ਦੇ ਇੰਚਾਰਜ ਅਧਿਕਾਰੀਆਂ ਨੇ ਚੱਕਰਵਾਤ ‘ਯਾਸ’ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਸੰਬੰਧੀ ਤਿਆਰੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਲੋੜ ਅਨੁਸਾਰ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਪ੍ਰਸ਼ਾਸਨਾਂ ਨਾਲ ਨਿਰੰਤਰ ਸੰਪਰਕ ਵਿੱਚ ਹਨ। 

ਤਿਆਰੀ ਦੇ ਹਿੱਸੇ ਵਜੋਂ, ਮੌਜੂਦਾ ਸਰੋਤਾਂ ਨੂੰ ਵਧਾਉਣ ਲਈ ਅੱਠ ਹੜ੍ਹ ਰਾਹਤ ਟੀਮਾਂ ਅਤੇ ਚਾਰ ਗੋਤਾਖੋਰ ਟੀਮਾਂ ਓਡੀਸ਼ਾ ਅਤੇ ਪੱਛਮੀ ਬੰਗਾਲ ਵਿਖੇ ਪਹਿਲੀ ਵਾਲੀ ਸਥਿਤੀ ਵਿੱਚ ਲਗਾਈਆਂ ਗਈਆਂ ਹਨ। ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਤੱਟ ਦੇ ਸਭ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਚਾਰ ਸਮੁਦਰੀ ਜਹਾਜ਼ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐਚਏਡੀਆਰ) ਬ੍ਰਿਕਸ,  ਗੋਤਾਖੋਰੀ ਅਤੇ ਮੈਡੀਕਲ ਟੀਮਾਂ ਸਮੇਤ ਸਟੈਂਡਬਾਈ ਰੱਖੇ ਗਏ ਹਨ। ਸਮੁਦਰੀ ਹਵਾਈ ਸਟੇਸ਼ਨਾਂ,  ਵਿਸ਼ਾਖਾਪਟਨਮ ਵਿਖੇ ਆਈਐੱਨਐੱਸ ਦੇਗਾ ਅਤੇ ਚੇਨਈ ਨੇੜੇ ਆਈਐੱਨਐੱਸ ਰਾਜਾਲੀ ਨੂੰ ਤਿਆਰ ਰੱਖਿਆ ਗਿਆ ਹੈ ਤਾਂ ਜੋ ਲੋੜ ਅਨੁਸਾਰ ਬਹੁਤ ਜਿਆਦਾ ਪ੍ਰਭਾਵਤ ਇਲਾਕਿਆਂ, ਹਾਦਸੇ ਦਾ ਸ਼ਿਕਾਰ ਲੋਕਾਂ ਦੀ ਨਿਕਾਸੀ ਅਤੇ ਰਾਹਤ ਸਮਗ੍ਰੀ ਨੂੰ ਏਅਰ ਡ੍ਰੌਪ ਕਰਨ ਲਈ ਹਵਾਈ ਸਰਵੇਖਣ ਕੀਤਾ ਜਾ ਸਕੇ।

 

 ********************

 ਏ ਬੀ ਬੀ ਬੀ /ਸੀ ਜੀ ਆਰ/ਵੀ ਐਮ/ਐਮ ਐਸ 



(Release ID: 1720995) Visitor Counter : 234


Read this release in: Urdu , English , Hindi , Odia , Tamil