ਵਿੱਤ ਮੰਤਰਾਲਾ

ਸੋਵਰੇਨ ਗੋਲਡ ਬਾਂਡ ਸਕੀਮ 2021—22 (ਲੜੀ 2) ਦਾ ਮੁੱਲ ਜਾਰੀ

Posted On: 21 MAY 2021 6:18PM by PIB Chandigarh

ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 4(5)—ਬੀ (ਡਬਲਯੁ ਐਂਡ ਐੱਮ)/2021 ਮਿਤੀ 12 ਮਈ 2021 ਦੇ ਅਨੁਸਾਰ ਸੋਵਰੇਨ ਗੋਲਡ ਬਾਂਡ 2021—22 (ਲੜੀ 2) 24 ਤੋਂ 28 ਮਈ 2021 ਅਰਸੇ ਲਈ ਖੁੱਲਣਗੇ । ਇਸ ਲੜੀ ਦੀ ਸੈਟਲਮੈਂਟ ਮਿਤੀ 01 ਜੂਨ 2021 ਹੋਵੇਗੀ । ਬਾਂਡ ਦਾ ਸਬਸਕ੍ਰਿਪਸ਼ਨ ਸਮੇਂ ਦੌਰਾਨ ਜਾਰੀ ਮੁੱਲ 4,842 (ਚਾਰ ਹਜ਼ਾਰ ਅੱਠ ਸੌ ਬਤਾਲੀ ਰੁਪਏ ਕੇਵਲ) ਪ੍ਰਤੀ ਗ੍ਰਾਮ ਹੋਵੇਗਾ । ਜਿਵੇਂ ਕਿ ਆਰ ਬੀ ਆਈ ਨੇ ਆਪਣੇ ਮਿਤੀ 21 ਮਈ 2021 ਦੇ ਪ੍ਰੈਸ ਬਿਆਨ ਵਿੱਚ ਪ੍ਰਕਾਸਿ਼ਤ ਕੀਤਾ ਹੈ ।
ਭਾਰਤ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੀ ਸਲਾਹ ਨਾਲ ਜਾਰੀ ਮੁੱਲ ਤੇ ਪ੍ਰਤੀ ਗ੍ਰਾਮ 50 (ਪੰਜਾਹ ਰੁਪਏ ਕੇਵਲ) ਛੋਟ ਦੇਣ ਦਾ ਫੈਸਲਾ ਕੀਤਾ ਹੈ । ਇਹ ਛੋਟ ਉਹਨਾਂ ਨਿਵੇਸ਼ਕਾਂ ਨੂੰ ਦਿੱਤੀ ਜਾਵੇਗੀ ਜੋ ਆਨਲਾਈਨ ਬਾਂਡ ਖਰੀਦਣ ਲਈ ਅਰਜ਼ੀ ਦੇਣਗੇ ਅਤੇ ਅਦਾਇਗੀ ਵੀ ਡਿਜੀਟਲ ਮੋਡ ਰਾਹੀਂ ਕਰਨਗੇ । ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਜਾਰੀ ਮੁੱਲ 4,792 ਰੁਪਏ (ਚਾਰ ਹਜ਼ਾਰ ਸੱਤ ਸੌ ਬਾਨ੍ਹਵੇਂ ਰੁਪਏ ਕੇਵਲ) ਪ੍ਰਤੀ ਗ੍ਰਾਮ ਸੋਨਾ ਹੋਵੇਗਾ ।

 

************************

 

ਆਰ ਐੱਮ / ਐੱਮ ਵੀ / ਕੇ ਐੱਮ ਐੱਨ



(Release ID: 1720781) Visitor Counter : 136


Read this release in: English , Urdu , Hindi