ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਚੱਲ ਰਹੇ ਆਰਐਮਐਸ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 17 ਫ਼ੀਸਦ ਵਧੇਰੇ ਕਣਕ ਦੀ ਖਰੀਦ


ਮੌਜੂਦਾ ਆਰਐਮਐਸ ਸੀਜ਼ਨ 2021-22 ਦੌਰਾਨ 39.55 ਲੱਖ ਕਿਸਾਨਾਂ ਕੋਲੋਂ ਕੁੱਲ 382.35 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਐਮ ਐਸ ਪੀ ਅਨੁਸਾਰ ਕੀਤੀ ਗਈ

ਚੱਲ ਰਹੇ ਕੇਐਮਐਸ 2020-21 ਅਤੇ ਆਰਐਮਐਸ ਲਈ ਐਮਐਸਪੀ ਅਨੁਸਾਰ ਲਗਭਗ 760.06 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਨਾਲ 113.30 ਲੱਖ ਕਿਸਾਨਾਂ ਨੂੰ ਲਾਭ ਹੋਇਆ

ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ ਐਮਐਸਪੀ ਅਨੁਸਾਰ 6,76,103.57 ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ, ਜਿਸਨੇ 4,04,224 ਕਿਸਾਨਾਂ ਨੂੰ ਲਾਭ ਪਹੁੰਚਾਇਆ ਹੈ

Posted On: 21 MAY 2021 7:17PM by PIB Chandigarh

ਹਾੜੀ ਦੇ ਚਾਲੂ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ) 2021-22 ਦੌਰਾਨ, ਕਣਕ ਦੀ ਖਰੀਦ ਹਾਲ ਹੀ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਦਿੱਲੀ, 

ਹਿਮਾਚਲ ਪ੍ਰਦੇਸ਼, ਅਤੇਜੰਮੂ ਤੇ ਕਸ਼ਮੀਰ ਦੇ ਰਾਜਾਂ ਵਿੱਚ ਸਰਕਾਰਾਂ ਆਪਣੀਆਂ ਮੌਜੂਦਾ ਘੱਟੋ ਘੱਟ 

ਸਮਰਥਨ ਮੁੱਲ (ਐੱਮ ਐੱਸ ਪੀ) ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਕਰ ਰਹੀਆਂ ਹਨ, ਜਿਵੇਂ ਕਿ ਪਿਛਲੇ 

ਸੀਜ਼ਨਾਂ ਦੌਰਾਨ ਖ਼ਰੀਦੀ ਜਾਂਦੀ ਸੀ ਅਤੇ ਹੁਣ ਤੱਕ (20.05.2021 ਤੱਕ) ਪਿਛਲੇ ਸਾਲ ਦੀ 324.81 

ਲੱਖ ਮੀਟ੍ਰਿਕ ਟਨ ਦੀ ਖਰੀਦ ਦੇ ਮੁਕਾਬਲੇ 382.35 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ 

ਕੀਤੀ ਗਈ ਹੈ , ਜਿਸਦਾ ਲਗਭਗ 39.55 ਲੱਖ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਚੱਲ ਰਹੇ ਆਰਐਮਐਸ 

ਖਰੀਦ ਕਾਰਜਾਂ ਦਾ ਲਾਭ ਪ੍ਰਾਪਤ ਹੋਇਆ ਹੈ ਅਤੇ ਇਸ ਖ਼ਰੀਦ ਦੀ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ 

ਕੀਮਤ 75,514.61 ਕਰੋੜ ਰੁਪਏ ਬਣਦੀ ਹੈ । 

 

 

 

ਖਰੀਫ 2020-21 ਲਈ ਝੋਨੇ ਦੀ ਖਰੀਦ ਦਾ ਕੰਮ ਸੰਬੰਧਿਤ ਰਾਜਾਂ ਵਿੱਚ 20.05.2021 ਤੱਕ 760.06 ਲੱਖ ਮੀਟ੍ਰਿਕ ਟਨ ਤੋਂ

ਵੱਧ ਝੋਨੇ ਦੀ ਖਰੀਦ (ਖਰੀਫ ਦੀ ਖਰੀਦ 705.61 ਲੱਖ ਮੀਟ੍ਰਿਕ ਟਨ ਅਤੇ ਹਾੜੀ ਦੀ ਖਰੀਦ 54.45 ਲੱਖ ਮੀਟ੍ਰਿਕ ਟਨ

ਸ਼ਾਮਲ ਹਨ ) ਨਾਲ ਨਿਰਵਿਘਨ ਢੰਗ ਨਾਲ ਚਲ ਰਿਹਾ ਹੈ। ਪਿਛਲੇ ਸਾਲ ਝੋਨੇ ਦੀ ਖਰੀਦ 703.09 ਲੱਖ ਮੀਟ੍ਰਿਕ

ਟਨ ਸੀ। ਇਸ ਨਾਲ ਲਗਭਗ 113.30 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ ਅਤੇ ਇਸ ਖ਼ਰੀਦ ਦੀ

ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕੀਮਤ 1,43,500.00 ਕਰੋੜ ਰੁਪਏ ਬਣਦੀ ਹੈ ।

 

 

 

 

 

 

 

ਹੋਰ , ਸੂਬਿਆਂ ਤੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਖ਼ਰੀਫ਼ ਮਾਰਕੀਟਿੰਗ ਸੀਜ਼ਨ 2020-21

ਦੌਰਾਨ ਤਾਮਿਲਨਾਡੂ, ਕਰਨਾਟਕ , ਮਹਾਰਾਸ਼ਟਰ , ਤੇਲੰਗਾਨਾ , ਗੁਜਰਾਤ , ਹਰਿਆਣਾ , ਉੱਤਰ ਪ੍ਰਦੇਸ਼ ,

ਉੜੀਸ਼ਾ , ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਨੂੰ ਪ੍ਰਾਈਸ ਸਪੋਰਟ ਸਕੀਮ (ਪੀ ਐੱਸ ਐੱਸ) ਤਹਿਤ 107.37

ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਆਂਧਰ ਪ੍ਰਦੇਸ਼ , ਕਰਨਾਟਕ ,

ਤਾਮਿਲਨਾਡੂ ਅਤੇ ਕੇਰਲ ਨੂੰ ਵੀ 1.74 ਲੱਖ ਮੀਟ੍ਰਿਕ ਟਨ ਕੋਪਰਾ ਖਰ਼ੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ ।

ਹੋਰ , ਸਬੰਧਤ ਸੂਬਾ ਸਰਕਾਰਾਂ ਵੱਲੋਂ ਮਿਲੇ ਪ੍ਰਸਤਾਵਾਂ ਦੇ ਅਧਾਰ ਤੇ ਹਾੜੀ ਮਾਰਕੀਟਿੰਗ ਸੀਜ਼ਨ 2021 ਲਈ

ਗੁਜਰਾਤ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਆਂਧਰ ਪ੍ਰਦੇਸ਼ , ਤੇਲੰਗਾਨਾ ਅਤੇ ਤਾਮਿਲਨਾਡੂ ਨੂੰ ਵੀ ਦਾਲਾਂ ਅਤੇ

ਤੇਲ ਬੀਜ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ ਸੀ । ਬਾਕੀ ਸੂਬਿਆਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੀ ਐੱਸ ਐੱਸ

ਤਹਿਤ ਕੋਪਰਾ ਅਤੇ ਤੇਲ ਬੀਜ ਤੇ ਦਾਲਾਂ ਖ਼ਰੀਦਣ ਲਈ ਪ੍ਰਸਤਾਵਾਂ ਨੂੰ ਮਿਲਣ ਤੋਂ ਬਾਅਦ ਮਨਜ਼ੂਰੀ ਦਿੱਤੀ

ਜਾਵੇਗੀ ਤਾਂ ਜੋ ਇਨ੍ਹਾਂ ਫ਼ਸਲਾਂ ਦੇ ਐੱਫ ਏ ਕਿਊ ਗ੍ਰੇਡ ਦੀ ਖ਼ਰੀਦ ਨੋਟੀਫਾਈ ਐੱਮ ਐੱਸ ਪੀ ਤੇ ਸਾਲ 2020-21

ਲਈ ਸਿੱਧੀ ਪੰਜੀਕ੍ਰਿਤ ਕਿਸਾਨਾਂ ਤੋਂ ਕੀਤੀ ਜਾ ਸਕੇ । ਇਹ ਖਰ਼ੀਦ ਜੇਕਰ ਮਾਰਕੀਟ ਰੇਟ ਨੋਟੀਫਾਈਡ

ਵਾਢੀ ਸਮੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐੱਮ ਐੱਸ ਪੀ ਤੋਂ ਹੇਠਾਂ ਜਾਂਦੀ ਹੈ ਤਾਂ ਸੂਬੇ ਵੱਲੋਂ ਨਾਮਜ਼ਦ

ਖ਼ਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਣਕ ਦੀ

ਖ਼ਰੀਦ ਕੀਤੀ ਜਾਵੇਗੀ ।

 

20.05.2021 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 6,76,103.57 ਮੀਟ੍ਰਿਕ ਟਨ ਮੂੰਗ , ਉੜਦ,

ਤੂਰ , ਚਨੇ, ਮੂੰਗਫਲੀ ਅਤੇ ਸੋਇਆਬੀਨ ਖ਼ਰੀਦਿਆ ਹੈ , ਜਿਸਦਾ ਘੱਟੋ ਘੱਟ ਸਮਰਥਨ ਮੁੱਲ 3,541.67 ਕਰੋੜ

ਰੁਪਏ ਬਣਦਾ ਹੈ ਅਤੇ ਖਰੀਫ 2020-21 ਅਤੇ ਹਾੜੀ 2021 ਦੇ ਅਧੀਨ ਇਸ ਖ਼ਰੀਦ ਨਾਲ ਤਾਮਿਲਨਾਡੂ, ਕਰਨਾਟਕ,

ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਤੇਲੰਗਾਨਾ, ਹਰਿਆਣਾ ਅਤੇ ਰਾਜਸਥਾਨ

ਦੇ 4,04,224 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ ।

 

 

ਇਸੇ ਤਰ੍ਹਾਂ ਹੀ 20.05.2021 ਤੱਕ 5089 ਮੀਟ੍ਰਿਕ ਟਨ ਕੋਪਰਾ ਖ਼ਰੀਦਿਆ ਗਿਆ ਹੈ , ਜਿਸ ਦਾ ਘੱਟੋ ਘੱਟ ਸਮਰਥਨ

ਮੁੱਲ 52.40 ਕਰੋੜ ਰੁਪਏ ਬਣਦਾ ਹੈ ਅਤੇ ਇਸ ਨਾਲ ਕਰਨਾਟਕ ਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ

ਪਹੁੰਚਿਆ ਹੈ ।

 

 

 

 

 

 

 

 

*****

ਡੀ ਜੇ ਐਨ/ਐਮ ਐਸ



(Release ID: 1720780) Visitor Counter : 159


Read this release in: English , Urdu , Hindi