ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਮੰਤਰੀ ਨੇ ਵਿਸ਼ਵ ਮਧੂ ਮੱਖੀ ਪਾਲਣ ਦਿਵਸ ਦੇ ਮੌਕੇ 'ਤੇ ਹਨੀ ਟੈਸਟਿੰਗ ਲੈਬਾਰਟਰੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ

Posted On: 20 MAY 2021 7:52PM by PIB Chandigarh

ਵਿਸ਼ਵ ਮਧੂ ਮੱਖੀ ਪਾਲਣ ਦਿਵਸ ਦੇ ਮੌਕੇ ਅਤੇ ਭਾਰਤ ਦੀ ਸੁਤੰਤਰਤਾ ਦੇ  'ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ' ਦੇ ਸ਼ੁਭ ਪ੍ਰਸੰਗ ਦੇ ਮੱਦੇਨਜ਼ਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਨਵੀਂ ਦਿੱਲੀ ਦੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਪੂਸਾ ਵਿਖੇ ਇੱਕ ਸ਼ਹਿਦ ਦੀ ਜਾਂਚ ਪ੍ਰਯੋਗਸ਼ਾਲਾ ਸਥਾਪਤ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਪੂਰੀ ਤਰ੍ਹਾਂ ਪਿੰਡ - ਗਰੀਬਾਂ - ਕਿਸਾਨਾਂ ਨੂੰ ਸਮਰਪਿਤ ਹੈ। ਸਬਸਿਡੀ ਵਧਾਉਣ ਦਾ ਇਤਿਹਾਸਕ ਫੈਸਲਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਖਾਦ ਦੀਆਂ ਵਧੀਆਂ ਕੀਮਤਾਂ ਦਾ ਬੋਝ ਕਿਸਾਨਾਂ ਤੇ ਨਹੀਂ ਪੈਣ ਦਿੱਤਾ।

 

ਵੀਰਵਾਰ ਨੂੰ ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ ਤਹਿਤ ਸ਼ਹਿਦ ਅਤੇ ਮਧੂ ਮੱਖੀ ਪਾਲਣ ਦੇ ਹੋਰ ਉਤਪਾਦਾਂ ਦੀ ਗੁਣਵੱਤਾ ਜਾਂਚ ਲਈ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈ.ਏ.ਆਰ.ਆਈ.) ਵਿਖੇ ਖੇਤਰੀ ਸ਼ਹਿਦ ਦੀ ਗੁਣਵੱਤਾ ਪਰਖ ਪ੍ਰਯੋਗਸ਼ਾਲਾ ਸਥਾਪਤ ਕਰਨ ਦੇ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਤੋਮਰ ਨੇ ਕਿਹਾ ਕਿ ਜਦੋਂ ਕਿਸਾਨ 1200 ਰੁਪਏ ਵਿੱਚ ਡੀਏਪੀ ਦਾ ਇੱਕ ਬੈਗ ਪ੍ਰਾਪਤ ਕਰਦਾ ਸੀ ਤਾਂ ਇਸਦੀ ਅਸਲ ਕੀਮਤ 1700 ਰੁਪਏ ਹੁੰਦੀ ਸੀ, ਸਰਕਾਰ ਬਾਕੀ ਰਹਿੰਦੇ 500 ਰੁਪਏ ਦੀ ਅਦਾਇਗੀ ਆਪ ਕਰਦੀ ਸੀ।  ਕੌਮਾਂਤਰੀ ਪੱਧਰ 'ਤੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਕੀਮਤਾਂ ਵਿਚ ਅਚਾਨਕ ਵਾਧਾ ਹੋਣ ਕਰਕੇ ਡੀਏਪੀ ਦੀ ਕੀਮਤ ਵਿਚ ਵਾਧਾ ਹੋਇਆ ਅਤੇ ਇੱਕ ਬੈਗ  2400 ਰੁਪਏ ਦਾ  ਹੋ ਗਿਆ ਹੈ । ਜੇ ਸਰਕਾਰ ਪ੍ਰਤੀ ਬੈਗ ਸਿਰਫ 500 ਰੁਪਏ ਦੀ ਹੀ ਸਬਸਿਡੀ ਜਾਰੀ ਰੱਖ ਰਹੀ ਹੁੰਦੀ ਤਾਂ ਅਜਿਹੀ ਸਥਿਤੀ ਵਿੱਚ ਪ੍ਰਤੀ ਬੈਗ, ਇਹ ਕਿਸਾਨਾਂ ਲਈ 1900 ਰੁਪਏ ਵਿੱਚ ਉਪਲਬਧ ਹੋ ਰਿਹਾ ਹੁੰਦਾ। ਪਰ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹਦਾਇਤ ਕੀਤੀ ਕਿ ਸਾਡੇ ਕਿਸਾਨਾਂ ਉੱਤੇ ਇੱਕ ਰੁਪਏ ਦਾ ਵਾਧੁ ਭਾਰ ਨਾ ਪਵੇ। ਇਸ ਲਈ, ਹੁਣ ਕੇਂਦਰ ਨੇ ਡੀਏਪੀ ਦੀ ਕੀਮਤ 1200 ਰੁਪਏ ਹੀ ਬਣਾ ਕੇ ਰੱਖਣ ਦਾ ਫੈਸਲਾ ਕੀਤਾ ਹੈ।  700 ਰੁਪਏ ਦੀ ਸਹਾਇਤਾ ਦੇ ਕੇ ਸਰਕਾਰ  ਸਬਸਿਡੀ ਵਜੋਂ 140 ਪ੍ਰਤੀਸ਼ਤ ਤੋਂ ਵੱਧ ਦਾ ਸਹਿਯੋਗ ਦੇਵੇਗੀ। ਸ੍ਰੀ ਤੋਮਰ ਨੇ ਇਸ ਇਤਿਹਾਸਕ ਫੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ।

ਸ੍ਰੀ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਸ਼ਹਿਦ ਦਾ ਉਤਪਾਦਨ ਅਤੇ ਇਸ ਦਾ ਨਿਰਯਾਤ ਵੀ ਵੱਧ ਰਿਹਾ ਹੈ। ਸ਼ਹਿਦ ਦੀ ਚੰਗੀ ਗੁਣਵੱਤਾ ਲਈ ਵੀ ਸਾਰੇ ਯਤਨ ਕੀਤੇ ਜਾ ਰਹੇ ਹਨ । ਛੋਟੇ ਅਤੇ ਦਰਮਿਆਨੇ ਪੱਧਰ ਦੇ ਕਿਸਾਨਾਂ ਨੂੰ ਇਹ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ।  ਇਸ ਲਈ, ਮੋਦੀ ਜੀ ਦੀ ਸਰਕਾਰ ਨੇ ਇਸ ਦਿਸ਼ਾ ਵਿਚ ਕੰਮ ਨੂੰ ਇਕ ਤੇਜ਼ ਰਫਤਾਰ ਦਿੱਤੀ ਹੈ । ਰਾਸ਼ਟਰੀ ਮਧੂ ਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ (ਐਨਬੀਐਚਐਮ) ਦੀ ਸਮੁੱਚੀ ਤਰੱਕੀ ਅਤੇ ਵਿਗਿਆਨਕ ਮਧੂ ਮੱਖੀ ਪਾਲਣ ਦੇ ਵਿਕਾਸ ਅਤੇ "ਮਿੱਠੀ ਕ੍ਰਾਂਤੀ" ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 300 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਆਤਮਨਿਰਭਰ ਭਾਰਤ ਮੁਹਿੰਮ ਤਹਿਤ ਕੇਂਦਰ ਸਰਕਾਰ ਵੱਲੋਂ 500 ਕਰੋੜ ਰੁਪਏ ਐਨ.ਬੀ.ਐਚ.ਐਮ. ਨੂੰ ਅਲਾਟ ਕੀਤੇ ਗਏ ਹਨ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨਡੀਡੀਬੀ), ਆਨੰਦ ਵਿਖੇ 5 ਕਰੋੜ ਰੁਪਏ ਦੀ ਸਹਾਇਤਾ ਨਾਲ ਵਿਸ਼ਵ ਪੱਧਰੀ ਸਟੇਟ ਆਫ਼ ਦਿ ਆਰਟ ਹਨੀ ਟੈਸਟਿੰਗ ਲੈਬ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਦੋ ਹੋਰ ਖੇਤਰੀ / ਵੱਡੀਆਂ ਟੈਸਟ ਪ੍ਰਯੋਗਸ਼ਾਲਾਵਾਂ ਨੂੰ 8 ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਹੈ । ਇਸ ਖੇਤਰ ਦੇ ਵਿਕਾਸ ਦੇ ਮੱਦੇਨਜ਼ਰ, 13 ਮਿੰਨੀ / ਸੈਟੇਲਾਈਟ ਜ਼ਿਲ੍ਹਾ ਪੱਧਰੀ ਸ਼ਹਿਦ ਅਤੇ ਮਧੂ ਮੱਖੀ ਪਾਲਣ ਪ੍ਰਯੋਗਸ਼ਾਲਾਵਾਂ ਦੇ ਹੋਰ ਉਤਪਾਦਾਂ ਅਤੇ ਸ਼ਹਿਰੀ ਅਤੇ ਹੋਰ ਉਤਪਾਦਾਂ ਦੇ ਟਰੇਸੇਬਿਲਟੀ ਸਰੋਤਾਂ ਦੇ ਆਨ ਨਲਾਈਨ ਰਜਿਸਟ੍ਰੇਸ਼ਨ ਅਤੇ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ । ਸ਼ਹਿਦ ਅਤੇ ਮਧੂ ਮੱਖੀਆਂ ਦੇ ਉਤਪਾਦਾਂ ਦੇ ਸਰੋਤ ਲੱਭਣ ਲਈ ਆਨ ਲਾਈਨ ਰਜਿਸਟ੍ਰੇਸ਼ਨ ਅਤੇ ਟਰੇਸੇਬਿਲਟੀ ਪ੍ਰਣਾਲੀ ਲਈ ਮਧੂ ਕ੍ਰਾਂਤੀ ਪੋਰਟਲ ਵੀ ਦੋ ਮਹੀਨੇ ਪਹਿਲਾਂ ਲਾਂਚ ਕੀਤਾ ਗਿਆ ਹੈ। 

 

ਕੇਂਦਰੀ ਮੰਤਰੀ ਨੇ ਕਿਹਾ ਕਿ ਮਧੂ ਮੱਖੀ ਪਾਲਣ ਨੂੰ ਵਿਗਿਆਨਕ ਤੌਰ 'ਤੇ ਉਤਸ਼ਾਹਤ ਕਰਨ ਦੇ ਹੋਰ ਯਤਨਾਂ ਦੇ ਨਾਲ, ਮਧੂ ਮੱਖੀ ਪਾਲਕਾਂ ਦੇ ਐਫ ਪੀਓ ਬਣਾਉਣ ਦੀ ਵੀ ਸ਼ੁਰੂਆਤ ਹੋ ਗਈ ਹੈ। ਦੇਸ਼ ਭਰ ਵਿੱਚ ਕੁੱਲ 10 ਹਜ਼ਾਰ ਐਫ.ਪੀ.ਓ. ਹਨ I ਪ੍ਰਧਾਨ ਮੰਤਰੀ ਨੇ ਸਵੈ-ਨਿਰਭਰ ਭਾਰਤ 'ਤੇ ਜ਼ੋਰ ਦਿੱਤਾ ਹੈ। ਇਸ ਲਈ, ਖੇਤੀਬਾੜੀ ਸੈਕਟਰ ਲਈ 1 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਫੰਡ ਤੋਂ ਇਲਾਵਾ, ਮਧੂ ਮੱਖੀ ਪਾਲਣ ਅਤੇ ਹੋਰ ਸਬੰਧਤ ਖੇਤਰਾਂ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਸ੍ਰੀ ਤੋਮਰ ਨੇ ਕਿਹਾ ਕਿ ਸ਼ਹਿਦ ਦਾ ਉਤਪਾਦਨ ਵਧਣਾ ਚਾਹੀਦਾ ਹੈ ਅਤੇ ਗੁਣਵਤਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਇਥੋਂ ਤਕ ਕਿ ਸਭ ਤੋਂ ਛੋਟੇ ਕਿਸਾਨਾਂ ਨੂੰ ਵੀ ਇਸ ਕੰਮ ਵਿਚ ਰੁੱਝੇ ਰਹਿਣਾ ਚਾਹੀਦਾ ਹੈ । ਰਾਜਾਂ ਨੂੰ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਇਹ ਸੈਕਟਰ ਉਨ੍ਹਾਂ ਲਈ ਰੁਜ਼ਗਾਰ ਦਾ ਇੱਕ ਵੱਡਾ ਸਰੋਤ ਬਣ ਜਾਵੇ ,ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ।

 

ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਪਰਸ਼ੋਤਮ ਰੁਪਾਲਾ, ਸਕੱਤਰ  ਸ੍ਰੀ ਸੰਜੇ ਅਗਰਵਾਲ, ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਪ੍ਰਸ਼ੋਤਮ ਰੁਪਾਲਾ, ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮਹਾਪਾਤਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਵਧੀਕ ਸੱਕਤਰ ਡਾ: ਅਭਿਲਾਕਸ਼ ਲੀਖੀ, ਖੇਤੀਬਾੜੀ ਕਮਿਸ਼ਨਰ ਡਾ: ਐਸ.ਕੇ. ਮਲਹੋਤਰਾ, ਡਾ. ਅਸ਼ੋਕ ਕੁਮਾਰ ਸਿੰਘ, ਡਾਇਰੈਕਟਰ ਆਈ.ਏ.ਆਰ.ਆਈ., ਐਨ.ਡੀ.ਬੀ ਦੇ ਈ.ਡੀ ਡਾ ਸਰਸਵਤ ਅਤੇ ਸ਼ਹਿਦ ਮਿਸ਼ਨ ਦੇ ਹੋਰ ਅਧਿਕਾਰੀ ਅਤੇ ਸ਼ਹਿਦ ਉਤਪਾਦਨ ਨਾਲ ਜੁੜੇ ਕਿਸਾਨ ਭਰਾ ਅਤੇ ਭੈਣਾਂ ਵਰਚੁਅਲ ਢੰਗ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

 

 

**********************

 

ਏਪੀਐਸ / ਐਮਜੀ(Release ID: 1720509) Visitor Counter : 174


Read this release in: English , Urdu , Hindi