ਪ੍ਰਿਥਵੀ ਵਿਗਿਆਨ ਮੰਤਰਾਲਾ

20 ਮਈ ਨੂੰ ਹਿਮਾਚਲ ਪ੍ਰਦੇਸ਼, ਉਤਰਾਖੰਡ, ਝਾਰਖੰਡ, ਅਸਾਮ, ਮੇਘਾਲਿਆ, ਗੰਗਖੇਤਰ ਪੱਛਮੀ ਬੰਗਾਲ, ਕੇਰਲਾ, ਮਹੇ ਤੇ ਲਕਸ਼ਦੀਪ ਵਿੱਚ ਵੱਖ ਵੱਖ ਥਾਵਾਂ' ਤੇ ਬਿਜਲੀ ਚਮਕਣ ਤੇ ਤੇਜ ਹਵਾ (ਤੇਜ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਚਲਣ ਦੇ ਨਾਲ ਗਰਜਦਾਰ ਤੂਫਾਨ ਆਉਣ ਦੀ ਵਧੇਰੇ ਸੰਭਾਵਨਾ ਹੈ


21 ਮਈ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅੰਡੇਮਾਨ ਨਿਕੋਬਾਰ ਟਾਪੂਆਂ, ਅਸਾਮ ਅਤੇ ਮੇਘਾਲਿਆ ਵਿਚ ਛਿਟਪੁੱਟ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

24 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ

Posted On: 20 MAY 2021 12:02PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ (ਆਈਐਮ) ਦੇ ਅਨੁਸਾਰ:

ਆਲ ਇੰਡੀਆ ਪ੍ਰਭਾਵ ਅਧਾਰਤ ਮੌਸਮ ਦਾ ਚੇਤਾਵਨੀ ਬੁਲੇਟਿਨ (ਵੀਰਵਾਰ 20 ਮਈ 2021 ਜਾਰੀ ਕਰਨ ਦਾ ਸਮਾਂ: 0800 ਘੰਟੇ  ਅਨੁਸਾਰ )

20 ਮਈ (ਦਿਨ 1): ਹਿਮਾਚਲ ਪ੍ਰਦੇਸ਼, ਉਤਰਾਖੰਡ, ਝਾਰਖੰਡ, ਅਸਾਮ ਅਤੇ ਮੇਘਾਲਿਆ, ਗੰਗਾ ਪੱਛਮੀ ਬੰਗਾਲ, ਕੇਰਲ ਅਤੇ ਮਹੇ ਅਤੇ ਲਕਸ਼ਦੀਪ ਦੇ ਵੱਖਰੇ ਸਥਾਨਾਂ ਅਤੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼,  ਵਿਦਰਭ,  ਛੱਤੀਸਗੜ, ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਵਿਚ ਵੱਖ ਵੱਖ ਥਾਈਂ ਬਿਜਲੀ ਡਿੱਗਣ ਨਾਲ. ਓਡੀਸ਼ਾ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ,  ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ, ਕੋਂਕਣ ਅਤੇ ਗੋਆ, ਕੋਸਟਲ ਆਂਧਰਾ ਪ੍ਰਦੇਸ਼ ਅਤੇ ਯਾਨਮ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਅਸਮਾਨੀ ਬਿਜਲੀ ਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਨਾਲ  ਗਰਜਦਾਰ ਤੂਫਾਨ ਆਉਣ ਦੀ ਵਧੇਰੇ ਸੰਭਾਵਨਾ ਹੈ। 

ਉਤਰਾਖੰਡ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਪੱਛਮੀ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਵੱਖ ਵੱਖ ਥਾਵਾਂ  'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਦੇ ਨਾਲ ਲੱਗਦੇ ਦੱਖਣ ਅੰਡੇਮਾਨ ਸਾਗਰ 'ਤੇ ਹਨੇਰੀ ਵਾਲੀ ਤੇਜ ਹਵਾ (40-50 ਕਿਲੋਮੀਟਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਰਫਤਾਰ ਤਕ ਪਹੁੰਚਣ ਵਾਲੀ) ਚਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ। 

 21 ਮਈ (ਦਿਨ 2): ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਤੇ ਤੇਜ ਹਵਾ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਨਾਲ ਗਰਜਦਾਰ ਤੂਫ਼ਾਨ ਆਉਣ ਦੀ ਵਧੇਰੇ ਦੀ ਸੰਭਾਵਨਾ ਹੈ; ਝਾਰਖੰਡ, ਗੰਗਾ ਖੇਤਰ ਪੱਛਮੀ ਬੰਗਾਲ, ਉਡੀਸ਼ਾ, ਕੇਰਲਾ, ਮਹੇ ਅਤੇ ਲਕਸ਼ਦੀਪ ਦੀਆਂ ਵੱਖ ਵੱਖ ਥਾਵਾਂ 'ਤੇ ਅਸਮਾਨੀ ਬਿਜਲੀ ਚਮਕਣ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਚਲਣ ਅਤੇ ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਵਿਦਰਭ, ਅਸਾਮ ਅਤੇ ਮੇਘਾਲਿਆ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਵੱਖ ਵੱਖ ਥਾਵਾਂ 'ਤੇ ਬਿਜਲੀ ਦੀ ਚਮਕ ਨਾਲ ਹਨੇਰੀ ਆਉਣ ਦੀ ਸੰਭਾਵਨਾ ਹੈ। 

ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਅਸਾਮ ਅਤੇ ਮੇਘਾਲਿਆ ਵਿਚ ਇਕੱਲਿਆਂ ਥਾਵਾਂ ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਦੱਖਣੀ-ਪੱਛਮੀ ਅਰਬ ਸਾਗਰ, ਦੱਖਣ-ਪੱਛਮ ਅਤੇ ਇਸ ਦੇ ਨਾਲ ਲੱਗਦੀ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਤਾਮਿਲਨਾਡੂ-ਆਂਧਰਾ ਪ੍ਰਦੇਸ਼ ਦੇ ਸਮੁੰਦਰੀ ਕੰਢਿਆਂ 'ਤੇ ਤੇਜ਼ ਹਵਾ (40-50 ਕਿਲੋਮੀਟਰ ਪ੍ਰਤੀ ਘੰਟੇ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚਣ ਵਾਲੀ); ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਵਿੱਚ ਝੱਖੜ ਆਉਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ। 

22 ਮਈ (ਦਿਨ 3): ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਤੇ ਤੇਜ ਹਵਾ (40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਨਾਲ ਗਰਜਦਾਰ ਤੂਫ਼ਾਨ ਆਉਣ; ਪੱਛਮੀ ਰਾਜਸਥਾਨ, ਬਿਹਾਰ ਅਤੇ ਕੇਰਲ ਅਤੇ ਮਹੇ ਦੇ ਨਾਲ ਨਾਲ ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ ਹਵਾ (ਰਫਤਾਰ 30-40 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ) ਚਲਣ ਦੀ ਸੰਭਾਵਨਾ ਹੈ। 

 ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਸੰਭਾਵਣਾ ਹੈ। 

ਦੱਖਣ ਪਛੱਮੀ ਅਰੱਬ ਸਾਗਰ ਵਿੱਚ (40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਵਾਲੀ ਤੇਜ ਹਵਾ) ਨਾਲ ਝੱਖੜ ਆਉਣ ਦੀ ਸੰਭਾਵਨਾ ਹੈ। ਦੱਖਣ-ਪੱਛਮ ਅਤੇ ਨਾਲ ਲਗਦੀ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ, ਅਤੇ ਤਾਮਿਲਨਾਡੂ-ਆਂਧਰਾ ਪ੍ਰਦੇਸ਼ ਦੇ ਕਿਨਾਰੇ, ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਅੰਡੇਮਾਨ ਸਾਗਰ ਵਿੱਚ (45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ) ਝੱਖੜ ਆਉਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ।

23 ਮਈ (ਦਿਨ 4): ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ ਹਵਾ (40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ) ਨਾਲ ਚਲਣ ਦੀ ਸੰਭਾਵਨਾ ਹੈ; ਪੱਛਮੀ ਰਾਜਸਥਾਨ ਅਤੇ ਕੇਰਲ ਅਤੇ ਮਹੇ ਦੀਆਂ  ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਚਲਣ ਅਤੇ ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ,  ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਦੀਆਂ ਵੱਖ ਵੱਖ ਥਾਵਾਂ ਤੇ ਬਿਜਲੀ ਚਮਕਣ ਅਤੇ ਤੇਜ ਹਵਾ ਚਲਣ ਦੀ ਸੰਭਾਵਨਾ ਹੈ। 

ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀਆਂ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਦੱਖਣ ਪੱਛਮੀ ਅਰਬ ਸਾਗਰ ਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਝੱਖੜ ਚਲਣ ਦੀ ਸੰਭਾਵਨਾ ਹੈ, 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਨਾਲ ਦੱਖਣ-ਪੱਛਮ ਅਤੇ ਇਸ ਦੇ ਨਾਲ ਲੱਗਦੇ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਤਮਿਲਨਾਡੂ-ਆਂਧਰਾ ਪ੍ਰਦੇਸ਼-ਦੱਖਣੀ ਓਡੀਸ਼ਾ ਦੇ ਤੱਟ,  ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਅੰਡੇਮਾਨ ਸਾਗਰ ਤੇ 55-65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਝੱਖੜ ਚਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਮੱਛੀਆਂ ਫੜਨ ਲਈ ਨਾ ਜਾਣ।

24 ਮਈ (5 ਵਾਂ ਦਿਨ): ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਿਆਂ ਵੱਖ ਵੱਖ ਥਾਵਾਂ 'ਤੇ ਬਿਜਲੀ ਚਮਕਣ ਅਤੇ ਤੇਜ਼ ਹਵਾ (40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ) ਚਲਣ ਨਾਲ ਗਰਜਦਾਰ ਤੂਫ਼ਾਨ ਆਉਣ; ਪੱਛਮੀ ਰਾਜਸਥਾਨ ਅਤੇ ਕੇਰਲ ਅਤੇ ਮਹੇ ਦੀਆਂ ਵੱਖ ਵੱਖ ਥਾਵਾਂ ਤੇ ਬਿਜਲੀ ਚਮਕਣ ਅਤੇ ਤੇਜ ਹਵਾ (30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ) ਨਾਲ ਹਨੇਰੀ ਚਲਣ ਅਤੇ ਤੱਟਵਰਤੀ ਤੇ ਦੱਖਣੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਅਤੇ ਲਕਸ਼ਦੀਪ ਦੇ ਵੱਖ ਵੱਖ ਹਿੱਸਿਆਂ ਵਿੱਚ ਇਸੇ ਰਫਤਾਰ ਨਾਲ ਹਨੇਰੀ ਦੀ ਸੰਭਾਵਨਾ ਹੈ। 

 ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਿਆਂ ਵੱਖ ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਦੱਖਣ ਪੱਛਮੀ ਅਰਬ ਸਾਗਰ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਪਹੁੰਚਣ ਵਾਲੀ ਤੇਜ ਹਵਾ ਨਾਲ ਝੱਖੜ ਚਲਣ ; ਦੱਖਣ-ਪੱਛਮ ਅਤੇ ਨਾਲ ਲਗਦੀ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ 'ਤੇ 45-55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅਤੇ ਤਾਮਿਲਨਾਡੂ-ਆਂਧਰਾ ਪ੍ਰਦੇਸ਼- ਓਡੀਸ਼ਾ ਦੇ ਤੱਟ ਦੇ ਨਾਲ-ਨਾਲ, ਪੂਰਬੀ ਕੇਂਦਰੀ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਦੇ ਨਾਲ ਲੱਗਦੇ ਹਿੱਸਿਆਂ ਵਿੱਚ ਦੀ 55-65 ਤੋਂ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੱਖੜ ਚਲਣ ਦੀ ਸੰਭਾਵਨਾ ਹੈ। ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਤਰਾਂ ਵਿੱਚ ਨਾ ਜਾਣ।

https://static.pib.gov.in/WriteReadData/specificdocs/documents/2021/may/doc202152011.pdf

 

------------------------------ 

ਐਸਐਸ/ਆਰ ਪੀ/ (ਆਈ ਐਮ ਇਨਪੁੱਟ)  



(Release ID: 1720473) Visitor Counter : 104