ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਚੱਕਰਵਾਤ “ਤੌਕਤੇ” ਵਿੱਚ ਓਐੱਨਜੀਸੀ ਦੇ ਜਹਾਜ਼ਾਂ ਦੇ ਫਸਣ ਦੀਆਂ ਘਟਨਾਵਾਂ ਦੀ ਕ੍ਰਮਵਾਰ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ
Posted On:
19 MAY 2021 7:56PM by PIB Chandigarh
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਨੇ ਚੱਕਰਵਾਤ “ਤੌਕਤੇ” ਵਿੱਚ ਓਐੱਨਜੀਸੀ ਦੇ ਜਹਾਜ਼ਾਂ ਦੇ ਫਸਣ ਦੀਆਂ ਘਟਨਾਵਾਂ ਦੀ ਕ੍ਰਮਵਾਰ ਜਾਂਚ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਓਐੱਨਜੀਸੀ ਦੇ ਕਈ ਜਹਾਜ਼, ਜਿਨ੍ਹਾਂ ਵਿੱਚ 600 ਤੋਂ ਜ਼ਿਆਦਾ ਲੋਕ ਸਵਾਰ ਸੀ, ਚੱਕਰਵਾਤ “ਤੌਕਤੇ” ਦੇ ਦੌਰਾਨ ਸਮੁੰਦਰੀ ਖੇਤਰਾਂ ਵਿੱਚ ਫੱਸੇ ਹੋਏ ਸੀ। ਫਸੇ, ਪ੍ਰਭਾਵਿਤ ਹੋਣ ਅਤੇ ਉਸ ਦੇ ਬਾਅਦ ਦੀਆਂ ਘਟਨਾਵਾਂ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ।
ਇਸ ਕਮੇਟੀ ਦਾ ਗਠਨ ਸ਼੍ਰੀ ਅਮਿਤਾਭ ਕੁਮਾਰ, ਜਹਾਜ਼ਰਾਨੀ ਡਾਇਰੈਕਟਰ ਜਨਰਲ, ਸ਼੍ਰੀ ਐੱਸ.ਸੀ.ਐੱਲ ਦਾਸ, ਹਾਈਡ੍ਰੋਕਾਰਬਨ ਡਾਇਰੈਕਟਰ ਜਨਰਲ, ਅਤੇ ਸ਼੍ਰੀਮਤੀ ਨਾਜਲੀ ਜਾਫਰੀ, ਸੰਯੁਕਤ ਸਕੱਤਰ, ਰੱਖਿਆ ਮੰਤਰਾਲੇ ਨੂੰ ਸ਼ਾਮਿਲ ਕਰਕੇ ਘਟਨਾਵਾਂ ਦੀ ਜਾਂਚ ਕਰਨ ਲਈ ਕੀਤਾ ਗਿਆ ਹੈ। ਜੇ ਜ਼ਰੂਰਤ ਹੋਵੇ ਤਾਂ ਕਮੇਟੀ ਕਿਸੇ ਵੀ ਹੋਰ ਮੈਂਬਰ ਨੂੰ ਸ਼ਾਮਿਲ ਕਰ ਸਕਦੀ ਹੈ ਅਤੇ ਕਿਸੇ ਵੀ ਵਿਅਕਤੀ ਤੋਂ ਸਹਾਇਤਾ ਪ੍ਰਾਪਤ ਕਰ ਸਕਦੀ ਹੈ। ਕਮੇਟੀ ਨੂੰ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨੀ ਹੈ।
ਕਮੇਟੀ ਲਈ ਰੈਂਫਰਸ ਵਿਸ਼ੇ ਨਿਮਨ ਹਨ:
-
ਜਹਾਜ਼ਾਂ ਦੇ ਫਸਣ ਅਤੇ ਪ੍ਰਵਾਭਿਤ ਹੋਣ ਦੀਆਂ ਘਟਨਾਵਾਂ ਦਾ ਅਨੁਕ੍ਰਮ ਅਤੇ ਉਸ ਦੇ ਬਾਅਦ ਦੀਆਂ ਘਟਨਾਵਾਂ ਦੀ ਜਾਂਚ।
-
ਕੀ ਮੌਸਮ ਵਿਭਾਗ ਅਤੇ ਹੋਰ ਵਿਧਾਨਿਕ ਅਥਾਰਿਟੀਆਂ ਦੁਆਰਾ ਦਿੱਤੀਆਂ ਗਈਆਂ ਚੇਤਾਵਨੀਆਂ ‘ਤੇ ਉੱਚਿਤ ਰੂਪ ਨਾਲ ਵਿਚਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ।
-
ਕੀ ਜਹਾਜ਼ਾਂ ਦੀ ਸੁਰੱਖਿਆ ਲਈ ਅਤੇ ਆਪਦਾ ਪ੍ਰਬੰਧਨ ਨਾਲ ਨਜਿੱਠਣ ਲਈ ਮਾਨਕ ਸੰਚਾਲਨ ਪ੍ਰਕਿਰਿਆਵਾਂ ਦਾ ਸਹੀ ਰੂਪ ਨਾਲ ਪਾਲਨ ਕੀਤਾ ਗਿਆ।
-
ਪ੍ਰਣਾਲੀਆਂ ਵਿੱਚ ਖਾਮੀਆਂ ਅਤੇ ਕਮੀਆਂ ਦਾ ਪਤਾ ਲਗਾਉਣਾ, ਜਿਸ ਦੇ ਕਾਰਨ ਜਹਾਜ਼ਾਂ ਦੇ ਫਸਣ ਅਤੇ ਪ੍ਰਭਾਵਿਤ ਹੁੰਦਾ ਹੈ।
-
ਇਸ ਪ੍ਰਕਾਰ ਦੀਆਂ ਘਟਨਾਵਾਂ ਦੀ ਪੁਨਰਾਵ੍ਰਿਤੀ ਨੂੰ ਰੋਕਣ ਲਈ ਸਿਫਾਰਿਸ਼ਾਂ ਦੇਣਾ।
*******
ਵਾਈਬੀ
(Release ID: 1720305)
Visitor Counter : 127