ਟੈਕਸਟਾਈਲ ਮੰਤਰਾਲਾ
51ਵਾਂ ਆਈਐੱਚਜੀਐੱਫ –ਦਿੱਲੀ ਉਤਸਵ -2021 ਵਰਚੁਅਲੀ ਸ਼ੁਰੂ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੇਲੇ ਦੀ ਸਫਲਤਾ ਦੀ ਕਾਮਨਾ ਕੀਤੀ ਅਤੇ ਦਸਤਕਾਰੀ ਖੇਤਰ ਦੀ ਸਮ੍ਰਿਧੀ ਅਤੇ ਵਿਭਿੰਨਤਾ ਲਈ ਸ਼ਲਾਘਾ ਕੀਤੀ
Posted On:
19 MAY 2021 8:14PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਈਐੱਚਜੀਐੱਫ ਦਿੱਲੀ ਉਤਸਵ ਦੇ 51ਵੇਂ ਸੰਸਕਰਣ ਦੀ ਸਫਲਤਾ ਲਈ ਸੰਦੇਸ਼ ਦੇ ਨਾਲ, ਦਿੱਲੀ ਉਤਸਵ ਦੇ ਵਰਚੁਅਲ ਆਈਐੱਚਜੀਐੱਫ ਦੇ 51ਵੇਂ ਸੰਸਕਰਣ (19-23 ਮਈ, 2021) ਦਾ ਅੱਜ ਉਦਘਾਟਨ ਕੀਤਾ ਗਿਆ। ਆਪਣੇ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਸਾਡੀ ਦਸਤਕਾਰੀ ਦੀ ਸਮ੍ਰਿਧੀ ਅਤੇ ਵਿਭਿੰਨਤਾ ਦੀ ਸ਼ਲਾਘਾ ਕੀਤੀ ਜੋ ਸਾਡੇ ਦੇਸ਼ ਦੇ ਸਭਿਆਚਾਰ ਅਤੇ ਵਿਰਾਸਤ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਰਹੀ ਹੈ। ਵਿਭਿੰਨ ਖੇਤਰਾਂ ਦੇ ਕਾਰੀਗਰਾਂ ਅਤੇ ਦਸਤਕਾਰਾਂ ਦੀਆਂ ਪੀੜ੍ਹੀਆਂ ਨੇ ਉਤਪਾਦਾਂ ਵਿੱਚ ਰੰਗ ਅਤੇ ਚਮਕ ਨੂੰ ਜੋੜਦੇ ਹੋਏ ਆਕਰਸ਼ਣ ਵਿੱਚ ਵਾਧਾ ਕੀਤਾ। ਉਨ੍ਹਾਂ ਅੱਗੇ ਨੋਟ ਕੀਤਾ ਕਿ ਡਿਜੀਟਲ ਟੈਕਨੋਲੋਜੀ ਦੁਆਰਾ ਸੰਚਾਲਿਤ ਤੇਜ਼ੀ ਨਾਲ ਬਦਲ ਰਹੇ ਸਮੇਂ ਨੇ ਦਸਤਕਾਰੀ ਖੇਤਰ ਨੂੰ ਇਸ ਦੀ ਲਚਕਤਾ ਵਧਾਉਣ ਵਿੱਚ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹੰਢਣਸਾਰ, ਉਪਭੋਗਤਾ-ਅਨੁਕੂਲ ਉਤਪਾਦਾਂ ਦੇ ਪੱਧਰ ਨੂੰ ਵਧਾਉਣਾ, ਸੈਕਟਰ ਦੇ ਵਿਸਤਾਰ ਅਤੇ ਇਸ ਦੀ ਪਹੁੰਚ ਨੂੰ ਹੋਰ ਅਗੇ ਵਧਾਉਣ ਵਿੱਚ ਸਹਾਇਤਾ ਕਰੇਗਾ।
ਉਤਸਵ ਦਾ ਉਦਘਾਟਨ ਕਰਦਿਆਂ, ਸ਼੍ਰੀ ਰਵੀ ਕੇ. ਪਾਸੀ, ਚੇਅਰਮੈਨ, ਐਕਸਪੋਰਟ ਪ੍ਰਮੋਸ਼ਨ ਕਾਊਂਸਿਲ ਫਾਰ ਹੈਂਡੀਕ੍ਰਾਫਟਸ (ਈਪੀਸੀਐੱਚ) ਨੇ ਘਰ, ਲਾਈਫਸਟਾਈਲ ਫੈਸ਼ਨ, ਫਰਨੀਚਰ ਅਤੇ ਕਪੜਾ ਉਤਪਾਦਾਂ ਦੇ 700 ਤੋਂ ਵੱਧ ਪ੍ਰਦਰਸ਼ਕਾਂ ਲਈ ਵੱਡੀ ਗਿਣਤੀ ਵਿੱਚ ਵਿਦੇਸ਼ੀ ਖਰੀਦਦਾਰਾਂ, ਘਰੇਲੂ ਵੋਲਿਊਮ ਖਰੀਦਦਾਰਾਂ ਅਤੇ ਖਰੀਦ ਨੁਮਾਇੰਦਿਆਂ ਨਾਲ ਕਾਰੋਬਾਰ ਕਰਨ ਲਈ ਵਰਚੁਅਲ ਪਲੇਟਫਾਰਮ ‘ਤੇ ਸਭ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਵਿਦੇਸ਼ੀ ਖਰੀਦਦਾਰ, ਥੋਕ ਵਿਕਰੇਤਾ ਅਤੇ ਪ੍ਰਚੂਨ ਵਿਕਰੇਤਾ ਇਸ ਸ਼ੋਅ ਵਿੱਚ ਵਿਜ਼ਿਟ ਕਰਨ ਲਈ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ।
ਇਸ ਮੌਕੇ ਬੋਲਦਿਆਂ ਸ਼੍ਰੀ ਯੂ ਪੀ ਸਿੰਘ, ਸਕੱਤਰ, ਕਪੜਾ ਮੰਤਰਾਲਾ ਨੇ ਇੱਕ ਬਹੁਤ ਹੀ ਸਫਲ ਸ਼ੋਅ ਲਈ ਸਾਰੇ ਵਿਦੇਸ਼ੀ ਖਰੀਦਦਾਰਾਂ ਅਤੇ ਪ੍ਰਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਮੌਜੂਦਾ ਮਹਾਮਾਰੀ ਦੌਰਾਨ ਜੂਨ 2020 ਤੋਂ ਆਈਐੱਚਜੀਐੱਫ ਦੁਆਰਾ ਕਈ ਵਰਚੁਅਲ ਐਡੀਸ਼ਨਾਂ ਦੇ ਆਯੋਜਨ ਲਈ ਈਪੀਸੀਐੱਚ-EPCH ਦੀ ਪ੍ਰਸ਼ੰਸਾ ਕੀਤੀ।
ਉਨ੍ਹਾਂ ਅੱਗੇ ਕਿਹਾ ਕਿ ਵਰਚੁਅਲ ਉਤਸਵ ਦਾ ਇਹ ਸੰਸਕਰਣ ਭਾਰਤੀ ਅਰਥ ਵਿਵਸਥਾ ਦੇ ਇਸ ਕੁਟੀਰ ਸੈਕਟਰ ਵਿੱਚ ਦਸਤਕਾਰੀ ਦੇ ਨਿਰਯਾਤ ਨੂੰ ਵਧੇਰੇ ਲੋੜੀਂਦਾ ਜ਼ੋਰ ਦੇਣ ਅਤੇ ਵਾਧੂ ਰੋਜ਼ਗਾਰ ਪੈਦਾ ਕਰਨ ਵਿੱਚ ਸਹਾਇਤਾ ਕਰੇਗਾ। ਸ੍ਰੀ ਸਿੰਘ ਨੇ ਅੱਗੇ ਕਿਹਾ ਕਿ ਕੋਰੋਨਾ ਸੰਕਟ ਦੇ ਵਿਚਕਾਰ ਆਈਐੱਚਜੀਐੱਫ-ਦਿੱਲੀ ਉਤਸਵ ਦੇ 51ਵੇਂ ਸੰਸਕਰਣ ਦਾ ਵਰਚੁਅਲ ਆਯੋਜਨ ਕਰਨਾ ਦਸਤਕਾਰੀ ਦੇ ਖੇਤਰ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਹੈਂਡੀਕ੍ਰਾਫਟਸ ਐਕਸਪੋਰਟਰ ਭਾਈਚਾਰੇ ਦੀ ਸਾਹਸੀ ਭਾਵਨਾ ਨੂੰ ਦਰਸਾਉਂਦਾ ਹੈ।
ਉਤਸਵ ਦੌਰਾਨ ਵੈਬੀਨਾਰਾਂ ਵਿੱਚ, “ਕੁਇਕ ਵੇਜ਼ ਟੂ ਓਪਟੀਮਾਈਜ਼ ਫੋਰੈਕਸ ਓਪਰੇਸ਼ਨਜ਼ ਇਨ ਟ੍ਰਬਿਊਲੈਂਟ ਟਾਈਮਜ਼” ਅਤੇ “ਆਪਣੀ ਐਕਸਪੋਰਟ ਵਧਾਉਣ ਦੇ ਸੱਤ ਆਸਾਨ ਢੰਗ” ਵਰਗੇ ਵਿਸ਼ਿਆਂ 'ਤੇ ਵੈਬਿਨਾਰ ਆਯੋਜਿਤ ਕੀਤੇ ਜਾਣਗੇ ਤਾਂ ਜੋ ਭਾਗੀਦਾਰਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਉਹ ਆਪਣੇ ਆਪ ਨੂੰ ਅੰਤਰਰਾਸ਼ਟਰੀ ਵਪਾਰ ਦੀਆਂ ਜ਼ਰੂਰਤਾਂ ਲਈ ਅਪਡੇਟ ਰੱਖ ਸਕਣ। ਇਸ ਤੋਂ ਇਲਾਵਾ, ਮੇਲੇ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਨਿਰਧਾਰਤ ਗਤੀਵਿਧੀਆਂ ਵਿੱਚ ਕਾਰੀਗਰਾਂ ਦੁਆਰਾ ਬਣਾਈਆਂ ਬਲਿਊ ਪੋਟਰੀ, ਵਾਰਲੀ ਪੇਂਟਿੰਗ, ਸਕਰਿਊ ਪਾਈਨ ਕ੍ਰਾਫਟ, ਕਨੀ ਸ਼ਾਲ, ਮੀਨਾਕਾਰੀ, ਕਲਾਤਮਕ ਕਪੜਿਆਂ ਬਾਰੇ ਕਲਾ ਕਿਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
51ਵਾਂ ਆਈਐੱਚਜੀਐੱਫ ਦਿੱਲੀ ਉਤਸਵ 2021 ਭਾਰਤ ਦਾ ਹੋਮ, ਫੈਸ਼ਨ, ਲਾਈਫਸਟਾਈਲ, ਟੈਕਸਟਾਈਲ ਅਤੇ ਫਰਨੀਚਰ ਸੈਕਟਰ ਵਿੱਚ ਸਭ ਤੋਂ ਵੱਡਾ ਵਰਚੁਅਲ ਉਤਸਵ ਹੈ ਅਤੇ ਵਿਸ਼ਵ ਭਰ ਦੇ ਖਰੀਦਦਾਰਾਂ ਦੀ ਭਾਰਤ ਤੋਂ ਵਸਤਾਂ ਖਰੀਦਣ ਵਿੱਚ ਸਹਾਇਤਾ ਕਰਨ ਲਈ ਇੱਕ ਸਰਬੋਤਮ ਬੀ2ਬੀ ਔਨਲਾਈਨ ਪਲੇਟਫਾਰਮ ਤਿਆਰ ਕੀਤਾ ਗਿਆ ਹੈ।ਈਪੀਸੀਐੱਚ ਦੁਆਰਾ ਲਗਾਏ ਗਏ ਇਸ ਮੇਲੇ ਵਿੱਚ 1500 ਤੋਂ ਵੱਧ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੀ ਭਾਗੀਦਾਰੀ ਹੋਵੇਗੀ ਜੋ 2000 ਤੋਂ ਵੱਧ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੇ। ਦੁਨੀਆ ਭਰ ਦੇ 85 ਤੋਂ ਵੱਧ ਦੇਸ਼ਾਂ ਦੇ ਵਿਦੇਸ਼ੀ ਖਰੀਦਦਾਰਲਇਸ ਸ਼ੋਅ ਵਿੱਚ ਵਿਜ਼ਿਟ ਕਰਨ ਲਈ ਪਹਿਲਾਂ ਹੀ ਰਜਿਸਟਰ ਹੋ ਚੁੱਕੇ ਹਨ। ਵਿੱਤੀ ਸਾਲ 2020-21 ਦੇ ਅਪ੍ਰੈਲ-ਮਾਰਚ ਦੀ ਮਿਆਦ ਵਿੱਚ ਹੈਂਡੀਕ੍ਰਾਫਟਸ ਦੇ ਨਿਰਯਾਤ ਦੇ ਅਨੁਮਾਨਤ ਅੰਕੜੇ, ਜੋ ਕਿ 25558.94 ਕਰੋੜ ਰੁਪਏ (3443.45 ਮਿਲੀਅਨ ਅਮਰੀਕੀ ਡਾਲਰ) ਹਨ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ 1.14% (ਰੁਪਏ ਅਨੁਸਾਰ) ਵਾਧੇ ਅਤੇ (-) 3.39% (ਡਾਲਰ ਅਨੁਸਾਰ) ਗਿਰਾਵਟ ਨਾਲ ਦਰਜ ਕੀਤੇ ਗਏ।
**********
ਬੀਵਾਇ/ਟੀਐੱਫਕੇ
(Release ID: 1720302)
Visitor Counter : 184