ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਸਾਨੀਆ ਮਿਰਜ਼ਾ ਦੇ 2 ਸਾਲ ਦੇ ਬੇਟੇ ਨੂੰ ਯੂਕੇ ਦਾ ਵੀਜਾ ਦਿਵਾਉਣ ਲਈ ਯੂਕੇ ਸਰਕਾਰ ਨਾਲ ਸੰਪਰਕ ਕੀਤਾ

Posted On: 19 MAY 2021 8:11PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਯੂਕੇ ਦੀ ਸਰਕਾਰ ਨਾਲ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਮਾਧਿਅਮ ਰਾਹੀਂ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਦੋ ਸਾਲ ਦੇ ਬੇਟੇ ਨੂੰ ਵੀਜਾ ਪ੍ਰਦਾਨ ਕਰਨ ਲਈ ਸੰਪਰਕ ਕੀਤਾ ਹੈ। ਸਾਨੀਆ ਮਿਰਜ਼ਾ ਟੋਕੀਓ ਓਲੰਪਿਕਸ ਤੋਂ ਪਹਿਲੇ ਯੂਕੇ ਵਿੱਚ ਕਈ ਟੈਨਿਸ ਮੁਕਾਬਲੇ ਵਿੱਚ ਹਿੱਸਾ ਲੈਣਗੇ ਜਿੱਥੇ ਉਨ੍ਹਾਂ ਨੇ ਆਪਣੇ ਛੋਟੇ ਬੱਚੇ ਨੂੰ ਨਾਲ ਲੈ ਜਾਣਾ ਹੋਵੇਗਾ। 

C:\Users\Punjabi\Desktop\Gurpreet Kaur\2021\may 2021\18-05-2021\image001YUAM.jpg

ਸਾਨੀਆ ਇਸ ਦੌਰਾਨ 6 ਜੂਨ ਤੋਂ ਨਾਟਿੰਘਮ ਓਪਨ, 14 ਜੂਨ ਨੂੰ ਬਰਮਿੰਘਮ ਓਪਨ, 20 ਜੂਨ ਨੂੰ ਈਸਟਬਰਨ ਓਪਨ ਅਤੇ 28 ਜੂਨ ਨੂੰ ਵਿੰਬਲਡਨ ਗ੍ਰੈਂਡ ਸਲੈਮ ਵਿੱਚ ਹਿੱਸਾ ਲਏਗੀ। ਹਾਲਾਂਕਿ ਸਾਨੀਆ ਨੂੰ ਨਾਟਿੰਘਮ ਓਪਨ ਦਾ ਵੀਜਾ ਮਿਲ ਚੁੱਕਿਆ ਹੈ ਮਗਰ ਉਨ੍ਹਾ ਦੇ ਬੇਟੇ ਅਤੇ ਕੇਅਰਟੇਕਰ ਨੂੰ ਯੂਕੇ ਵੱਲੋਂ ਵੀਜਾ ਪ੍ਰਾਪਤ ਨਹੀਂ ਹੋਇਆ ਹੈ ਕਿਉਂਕਿ ਹੁਣ ਯੂਕੇ ਤੋਂ ਭਾਰਤ ਵਿੱਚ ਆਉਣ ਵਾਲੇ ਯਾਤਰੀਆਂ ‘ਤੇ ਕੋਵਿਡ-19 ਮਹਾਮਾਰੀ ਦੇ ਚਲਦੇ ਪ੍ਰਤਿਬੰਧ ਲਗਿਆ ਹੋਇਆ ਹੈ।

ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡਿਅਮ ਸਕੀਮ (ਟਾੱਪਸ) ਦੀ ਹਿੱਸਾ ਸਾਨੀਆ ਨੇ ਮੰਤਰਾਲੇ ਨਾਲ ਸੰਪਰਕ ਕਰਕੇ ਇਹ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੇ ਬੇਟੇ ਅਤੇ ਕੇਅਰਟੇਕਰ ਦੇ ਲਈ ਵੀਜਾ ਦਿਵਾਉਣ ਵਿੱਚ ਮਦਦ ਕੀਤੀ ਜਾਏ। ਸਾਨੀਆ ਨੇ ਕਿਹਾ ਸੀ ਕਿ ਉਹ ਆਪਣੇ ਦੋ ਸਾਲ ਦੇ ਬੇਟੇ ਨੂੰ ਇੱਕ ਮਹੀਨੇ ਲਈ ਨਹੀਂ ਛੱਡ ਸਕਦੀ ਹੈ।

ਸਾਨੀਆ ਦੇ ਇਸ ਬੇਨਤੀ ਨੂੰ ਖੇਡ ਮੰਤਰਾਲੇ ਦੁਆਰਾ ਬਿਨਾ ਕਿਸੇ ਦੇਰੀ ਦੇ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਅਤੇ ਇਹ ਗੁਹਾਰ ਲਗਾਈ ਗਈ ਕਿ ਉਹ ਲੰਦਨ ਵਿੱਚ ਭਾਰਤੀ ਦੂਤਾਵਾਸ ਦੇ ਮਾਧਿਅਮ ਨਾਲ ਯੂਕੇ ਸਰਕਾਰ ਨਾਲ ਇਸ ਮਾਮਲੇ ਵਿੱਚ ਮਦਦ ਕਰਨ ਦੀ ਗੱਲ ਕਰੇ।

 

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਯਤਨ ਦੇ ਬਾਰੇ ਵਿੱਚ ਦੱਸਦੇ ਹੋਏ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਸਾਨੂੰ ਸਾਨੀਆ ਦੇ ਵੱਲੋਂ ਕੁਝ ਦਿਨ ਪਹਿਲੇ ਹੀ ਬੇਨਤੀ ਕੀਤੀ ਗਈ ਅਤੇ ਮੈਨੂੰ ਲੱਗਿਆ ਕਿ ਇੱਕ ਮਾਂ ਦੇ ਤੌਰ ‘ਤੇ ਸਾਨੀਆ ਨੂੰ ਉਨ੍ਹਾਂ ਦੇ ਦੋ ਸਾਲ ਦੇ ਬੇਟੇ ਨੂੰ ਨਾਲ ਲੈ ਜਾਣਾ ਜ਼ਰੂਰੀ ਹੈ ਤਾਂਕਿ ਉਹ ਬਿਨਾ ਕਿਸੇ ਚਿੰਤਾ ਦੇ ਟੈਨਿਸ ਮੁਕਾਬਲੇ ਵਿੱਚ ਹਿੱਸਾ ਲੈ ਸਕੇ। ਮੈਂ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ  ਅਤੇ ਖੇਡ ਮੰਤਰਾਲੇ ਦੇ ਅਧਿਕਾਰੀਆਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਇਸ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਹੈ। ਖੇਡ ਮੰਤਰਾਲੇ ਦਾ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਉਹ ਹਰ ਖਿਡਾਰੀ ਦੀ ਹਰ ਸੰਭਵ ਮਦਦ ਕਰੇ। ਸਾਨੂੰ ਉਮੀਦ ਹੈ ਕਿ ਯੂਕੇ ਸਰਕਾਰ ਇਸ ਮਾਮਲੇ ‘ਤੇ  ਯੋਗਤਾ ਦੇ ਅਧਾਰ ‘ਤੇ ਫੈਸਲਾ ਲਵੇਗੀ ਅਤੇ ਬੱਚੇ ਨੂੰ ਸਾਨੀਆ ਦੇ ਨਾਲ ਯੂਕੇ ਜਾਣ ਦੀ ਇਜਾਜਤ ਮਿਲੇਗੀ”। 

*******

ਐੱਨਬੀ/ਓਏ



(Release ID: 1720300) Visitor Counter : 144


Read this release in: English , Urdu , Hindi