ਪ੍ਰਿਥਵੀ ਵਿਗਿਆਨ ਮੰਤਰਾਲਾ

ਡਿਪ੍ਰੈਸ਼ਨ (ਅੱਤ ਦੇ ਗੰਭੀਰ ਚੱਕਰਵਾਤੀ ਤੂਫਾਨ "ਤਾਉਤੇ" ਦਾ ਬਾਕੀ ਬਚਿਆ) ਦੱਖਣ-ਪੂਰਬੀ ਰਾਜਸਥਾਨ ਅਤੇ ਗੁਆਂਢ ਵਿੱਚ

Posted On: 19 MAY 2021 1:23PM by PIB Chandigarh

ਭਾਰਤੀ ਮੌਸਮ ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਵਾਣੀ ਕੇਂਦਰ (ਆਈਐਮਡੀ) ਦੇ ਅਨੁਸਾਰ: (ਜਾਰੀ ਸਮਾਂ: 1130 ਵਜੇ ਆਈਐਸਟੀ  ਮਿਤੀ: 19.05.2021, ਭਾਰਤੀ  ਮੌਸਮ ਵਿਭਾਗ)

 ਦੱਖਣੀ ਰਾਜਸਥਾਨ ਅਤੇ ਇਸ ਦੇ ਨਾਲ ਲੱਗਦੇ ਗੁਜਰਾਤ ਖੇਤਰ ਤੇ ਬਣਿਆ  ਡਿਪ੍ਰੈਸ਼ਨ  (ਬਹੁਤ ਜਿਆਦਾ ਗੰਭੀਰ ਚੱਕਰਵਾਤੀ ਤੂਫਾਨ "ਤਾਉਤੇ" ਦਾ ਬਚਿਆ ਹਿੱਸਾ) ਪਿਛਲੇ 06 ਘੰਟਿਆਂ ਦੌਰਾਨ ਲਗਭਗ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ-ਪੂਰਬ ਵੱਲ ਵੱਧ ਗਿਆ, ਅਤੇ ਅੱਜ 19 ਮਈ 2021 ਸਵੇਰੇ 0830 ਵਜੇ ਤਕ ਦੱਖਣ-ਪੂਰਬੀ ਰਾਜਸਥਾਨ ਅਤੇ ਗੁਆਂਢ ਵਿਚ ਲੇਟੀਚਿਊਡ 24.9 ਡਿਗਰੀ ਨਾਰਥ ਅਤੇ ਲਾਂਗੀਚਿਊਡ 73.7 ° ਈਸਟ , ਉਦੈਪੁਰ (ਰਾਜਸਥਾਨ) ਤੋਂ ਲਗਭਗ 30 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿਚ ਅਤੇ ਦੀਸਾ (ਗੁਜਰਾਤ ਖੇਤਰ) ਦੇ 170 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿਚ ਕੇਂਦਰਤ ਰਿਹਾ। ਇਸ ਦੇ ਉੱਤਰ ਪੂਰਬ ਵੱਲ ਜਾਣ ਦੀ ਬਹੁਤ ਸੰਭਾਵਨਾ ਹੈ ਅਤੇ ਅਗਲੇ 12 ਘੰਟਿਆਂ ਦੌਰਾਨ ਹੌਲੀ ਹੌਲੀ ਇੱਕ ਚੰਗੇ ਨਿਸ਼ਾਨ ਵਾਲੇ ਘੱਟ ਦਬਾਅ ਵਾਲੇ ਖੇਤਰ ਵਿੱਚ ਕਮਜ਼ੋਰ ਹੋਣ ਦੀ ਬਹੁਤ ਸੰਭਾਵਨਾ ਹੈ। ਅਗਲੇ ਦੋ ਦਿਨਾਂ ਦੌਰਾਨ ਇਸ ਪ੍ਰਣਾਲੀ ਦੇ ਬਾਕੀ ਬਚੇ ਹਿੱਸੇ ਦੇ ਪੂਰੇ ਰਾਜਸਥਾਨ ਤੋਂ ਉੱਤਰ-ਪੂਰਬ ਵੱਲ ਵਧਣ ਦੀ ਬਹੁਤ ਸੰਭਾਵਨਾ ਹੈ। 

 

ਚੇਤਾਵਨੀਆਂ :

(i) ਬਾਰਸ਼:

ਪੂਰਬੀ ਰਾਜਸਥਾਨ ਵਿਚ 19 ਮਈ ਨੂੰ ਜਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ ਨਾਲ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

ਵੇਸਟਰਨ ਡਿਸਟਰਬੇਂਸ ਨਾਲ ਜੁੜੇ ਪੱਛਮ ਵਿਚ ਇਕ ਖੁਰੇ (ਟਰੱਫ) ਨਾਲ ਬਣੀ ਰੇਮਨੈਂਟ ਲੋਅ ਪ੍ਰੈਸ਼ਰ ਪ੍ਰਣਾਲੀ ਦੇ ਆਪਸੀ ਸੰਪਰਕ ਕਾਰਨ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅਗਲੇ 24 ਘੰਟਿਆਂ ਦੌਰਾਨ ਉਤਰਾਖੰਡ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਵੱਖ ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਅਤੇ ਅੱਤ ਦੀ  ਭਾਰੀ ਬਾਰਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਅਤੇ ਪੂਰਬੀ ਉੱਤਰ ਪ੍ਰਦੇਸ਼, ਉੱਤਰੀ ਮੱਧ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਦੀਆਂ ਵੱਖ ਵੱਖ ਥਾਵਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। 

(ii) ਹਵਾ ਦੀ ਚੇਤਾਵਨੀ

ਅਗਲੇ 12 ਘੰਟਿਆਂ ਦੌਰਾਨ ਪੂਰਬੀ ਰਾਜਸਥਾਨ ਅਤੇ ਆਸ ਪਾਸ ਦੇ ਪੱਛਮੀ ਮੱਧ ਪ੍ਰਦੇਸ਼ ਵਿੱਚ 45-55 ਕਿਲੋਮੀਟਰ ਪ੍ਰਤੀ ਘੰਟੇ ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ    ਤੇਜ ਰਫਤਾਰ ਨਾਲ ਹਵਾ ਦੇ ਚਲਣ ਦੀ ਸੰਭਾਵਨਾ ਹੈ।

  (ਕਿਰਪਾ ਕਰਕੇ ਗ੍ਰਾਫਿਕਸ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ) 

https://static.pib.gov.in/WriteReadData/specificdocs/documents/2021/may/doc202151911.pdf

 

----------------------------------- 

ਐਸ ਐਸ/ਆਰ ਪੀ/ (ਆਈ ਐਮ ਡੀ ਇਨਪੁੱਟ)  



(Release ID: 1719961) Visitor Counter : 163


Read this release in: English , Urdu , Hindi , Tamil