ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੋ ਰਾਜਧਾਨੀ ਸ਼ਹਿਰਾਂ ਜੰਮੂ ਅਤੇ ਸ਼੍ਰੀਨਗਰ ਲਈ ਕੋਵਿਡ ਸੰਬੰਧਿਤ ਸਮੱਗਰੀ ਦੀ ਅਲੱਗ-ਅਲੱਗ ਖੇਪ ਰਵਾਨਾ ਕੀਤੀ
Posted On:
18 MAY 2021 6:59PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਪੂਰਬ ਉੱਤਰ ਖੇਤਰ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੀ ਦੋ ਰਾਜਧਾਨੀ ਸ਼ਹਿਰਾਂ, ਜੰਮੂ ਅਤੇ ਸ਼੍ਰੀਨਗਰ ਲਈ ਕ੍ਰਮਵਾਰ : ਕੋਵਿਡ ਸੰਬੰਧਿਤ ਸਮੱਗਰੀਆਂ ਦੀਆਂ ਅਲੱਗ-ਅਲੱਗ ਖੇਪ ਰਵਾਨਾ ਕੀਤੀਆਂ।
ਡਾ. ਜਿਤੇਂਦਰ ਸਿੰਘ ਨੇ ਫੇਸ ਮਾਸਕ, ਸੈਨੀਟਾਈਜ਼ਰ ਅਤੇ ਹੋਰ ਸਹਾਇਕ ਸਮੱਗਰੀਆਂ ਨਾਲ ਯੁਕਤ ਅਲੱਗ-ਅਲੱਗ ਕਿਟ ਨੂੰ ਲੈ ਜਾਣ ਵਾਲੀ ਖੇਪ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਪੂਰਬ ਵਿੱਚ ਉਨ੍ਹਾਂ ਦੇ ਦੁਆਰਾ ਉਪਲੱਬਧ ਕਰਵਾਈਆਂ ਗਈਆਂ ਕੋਵਿਡ ਸੰਬੰਧਿਤ ਸਮੱਗਰੀਆਂ ਦੀ ਖੇਪ ਉਨ੍ਹਾਂ ਦੇ ਲੋਕਸਭਾ ਖੇਤਰ ਉਧਮਪੁਰ- ਕਠੂਆ-ਡੋਡਾ ਦੇ ਸਾਰੇ ਛੇ ਜ਼ਿਲ੍ਹਿਆਂ ਵਿੱਚ ਭੇਜੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਦੇ ਦੋਨਾਂ ਖੇਤਰਾਂ ਦੇ ਹੋਰ ਹਿੱਸਿਆਂ ਦੇ ਲਈ ਇਸੇ ਪ੍ਰਕਾਰ ਦੀ ਖੇਪ ਦਾ ਇੰਤਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਵੈ-ਇਛੁੱਕ ਮਾਧਿਅਮਾਂ ਨਾਲ ਬਹੁਤ ਵੱਡੀ ਮਾਤਰਾ ਵਿੱਚ ਸਪਲਾਈ ਨੂੰ ਪੂਰਾ ਕਰਨ ਸੰਭਵ ਨਹੀਂ ਦਿਖਾਈ ਪੈਂਦਾ ਹੈ, ਲੇਕਿਨ ਉਹ ਸਮਾਨ ਵਿਚਾਰਧਾਰਾ ਵਾਲੇ ਨਾਗਰਿਕਾਂ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਦੇ ਕਈ ਖੇਤਰਾਂ ਤੱਕ ਯਥਾਸੰਭਵ ਪਹੁੰਚਾਉਣ ਦਾ ਯਤਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੇ ਕਾਰਨ ਸਮੱਗਰੀਆਂ ਦਾ ਪਰਿਵਹਿਨ ਅਤੇ ਕਈ ਹਿੱਸਿਆਂ ਵਿੱਚ ਇਸ ਦੀ ਵੰਡ ਕਰਨਾ ਅਸਾਨ ਕੰਮ ਨਹੀਂ ਹੈ, ਵਿਸ਼ੇਸ਼ ਰੂਪ ਨਾਲ ਜੰਮੂ ਤੇ ਕਸ਼ਮੀਰ ਦੀ ਕਈ ਭੂਗੌਲਿਕ ਸਥਿਤੀ ਅਤੇ ਦੂਰ-ਦੁਰਾਡੇ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹਾਲਾਂਕਿ ਸਹਿਕਰਮੀਆਂ ਅਤੇ ਯੁਵਾ ਕਾਰਜਕਰਤਾਵਾਂ ਦੀ ਮਦਦ ਨਾਲ ਉਨ੍ਹਾਂ ਨੇ ਕੋਵਿਡ ਸਮੱਗਰੀਆਂ ਨੂੰ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿੱਥੋਂ ਤੱਕ ਉਹ ਕਰ ਸਕਦੇ ਹਨ।
ਡਾ. ਜਿਤੇਂਦਰ ਸਿੰਘ ਨੇ ਅੱਗੇ ਦੱਸਿਆ ਕਿ ਭਲੇ ਹੀ ਉਹ ਕੋਵਿਡ ਸੰਕ੍ਰਮਣ ਦੇ ਬਾਅਦ ਸਿਹਤ ਲਾਭ ਲੈ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਾਇਆ, ਪਰ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੂਰਵ ਉੱਤਰ ਰਾਜਾਂ ਵਿੱਚ ਕਈ ਪੱਧਰਾਂ ਤੱਕ ਲਗਾਤਰ ਸੰਪਰਕ ਵਿੱਚ ਹੈ, ਜਿਸ ਵਿੱਚ ਸ਼ੇਰ-ਏ-ਕਸ਼ਮੀਰ ਮੈਡੀਕਲ ਵਿਗਿਆਨ ਸੰਸਥਾਨ (ਐੱਸਕੇਆਈਐੱਮਐੱਸ), ਸੌਰਾ ਵੀ ਸ਼ਾਮਿਲ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਦੈਨਿਕ ਰੂਪ ਨਾਲ ਲਗਭਗ ਪੰਜ ਦਿਨਾਂ ਤੱਕ ਲਗਾਤਾਰ ਵਿਚਾਰ-ਮਸ਼ਵਰਾ ਕਰਨ ਦੇ ਸਕਾਰਾਤਮਕ ਨਤੀਜੇ ਪ੍ਰਾਪਤ ਹੋਏ ਹਨ, ਜਿਸ ਨਾਲ ਗਵਰਨਮੈਂਟ ਮੈਡੀਕਲ ਕਾਲਜ, ਜੰਮੂ ਵਿੱਚ ਕੋਵਿਡ ਸੁਵਿਧਾਵਾਂ ਦਾ ਲਾਭ ਪ੍ਰਾਪਤ ਹੋਇਆ ਹੈ ਅਤੇ ਕੰਮ ਕਾਜ ਵਿੱਚ ਬਿਹਤਰ ਤਾਲਮੇਲ ਸਥਾਪਿਤ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਭਾਜਪਾ ਕਾਰਜਕਰਤਾਵਾਂ ਅਤੇ ਵਲੰਟੀਅਰ ਸੰਗਠਨਾਂ ਦੁਆਰਾ ਕੀਤੇ ਗਏ ਸਮੁਦਾਇਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਥਿਤ ਰੂਪ ਨਾਲ ਗਲਤੀਆਂ ਗਿਨਾਉਣ ਵਾਲੇ ਆਲੋਚਕਾਂ ਨੂੰ ਤਾਕੀਦ ਕੀਤੀ ਕਿ ਜੇ ਉਨ੍ਹਾਂ ਨੂੰ ਗਲਤੀਆਂ ਨਜ਼ਰ ਆਉਂਦੀਆਂ ਹਨ ਤਾਂ ਉਨ੍ਹਾਂ ਗਲਤੀਆਂ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਅੱਗੇ ਵੱਧ ਕੇ ਆਉਣਾ ਚਾਹੀਦਾ ਹੈ।
ਡਾ. ਜਿਤੇਂਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਸਾਰੇ ਰਾਜਨੀਤਕ ਦਲਾਂ ਨੂੰ ਮਤਭੇਦਾਂ ਤੋਂ ਉੱਪਰ ਉੱਠ ਕੇ, ਇਕਜੁਟਤਾ ਦੇ ਨਾਲ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਦੀ ਦੀ ਆਪਦਾ ਹੈ ਅਤੇ ਇਸ ਨਾਲ ਨਜਿੱਠਣ ਲਈ ਸਾਡੇ ਸਾਰਿਆਂ ਤੋਂ ਮਿਲ ਕੇ ਪ੍ਰਯਤਨ ਕਰਨ ਦੀ ਉਮੀਦ ਕੀਤੀ ਹੈ।
<><><><><>
ਐੱਸਐੱਨਸੀ
(Release ID: 1719951)
Visitor Counter : 159