PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ (ਅੱਪਡੇਟਡ)

Posted On: 18 MAY 2021 6:34PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

  • ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਇੱਕ ਦਿਨ ਵਿੱਚ 1000 ਮੀਟ੍ਰਿਕ ਟਨ ਤੋਂ ਵੱਧ ਦੀ ਸਭ ਤੋਂ ਵੱਡੀ ਆਕਸੀਜਨ ਰਾਹਤ ਪਹੁੰਚਾਈ ਗਈ

  • ਪੰਚਾਇਤੀ ਰਾਜ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਗ੍ਰਾਮੀਣ ਭਾਰਤ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀਆਂ ਤਿਆਰੀਆਂ ਕੀਤੀਆਂ

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

G:\Surjeet Singh\May 2021\13 May\image003YY2O.jpg

 

ਦੇਸ਼ ਵਿੱਚ ਰੋਜ਼ਾਨਾ ਰਿਕਵਰੀ ਪਹਿਲੀ ਵਾਰ 4 ਲੱਖ ਤੋਂ ਵੱਧ

  • ਲਗਾਤਾਰ ਦੋ ਦਿਨਾਂ ਤੱਕ ਰੋਜ਼ਾਨਾ ਨਵੇਂ ਮਾਮਲੇ 3 ਲੱਖ ਤੋਂ ਘੱਟ

  • ਪਿਛਲੇ 24 ਘੰਟਿਆਂ ਵਿੱਚ ਐਕਟਿਵ ਮਾਮਲਿਆਂ ਵਿੱਚ 1,63,232 ਦੀ ਕਮੀ

  • ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 18.44 ਕਰੋੜ ਤੋਂ ਵੱਧ 

  • ਹੁਣ ਤੱਕ 18-44 ਸਾਲ ਦੀ ਉਮਰ ਦੇ ਸਮੂਹ ਦੇ 66 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਟੀਕੇ ਲਗਾਏ ਗਏ

https://pib.gov.in/PressReleasePage.aspx?PRID=1719558

 

ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ; ਕੋਵਿਡ ਖ਼ਿਲਾਫ਼ ਲੜਾਈ ਲਈ ਅੰਤਰਰਾਸ਼ਟਰੀ ਸਹਾਇਤਾ ਨੂੰ ਲਗਾਤਾਰ ਤੇਜ਼ੀ ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡਿਆ ਅਤੇ ਭੇਜਿਆ ਜਾ ਰਿਹਾ ਹੈ

ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਕੁੱਲ ਮਿਲਾ ਕੇ 11,325  ਆਕਸੀਜਨ ਕੰਸੰਟ੍ਰੇਟਰਸ, 15,801  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 8,526 ਵੈਂਟੀਲੇਟਰਜ਼ /ਬੀ ਆਈ ਪੀ ਏ ਪੀ, ਤਕਰੀਬਨ 6.1 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 17 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ/ ਭੇਜੇ ਗਏ ਹਨ।

https://www.pib.gov.in/PressReleasePage.aspx?PRID=1719623

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ; ਅਧਿਕਾਰੀਆਂ ਨੂੰ ਬਿਹਤਰੀਨ ਪਿਰਤਾਂ ਸਾਂਝੀਆਂ ਕਰਨ ਦੀ ਬੇਨਤੀ, ਤਾਂ ਜੋ ਉਨ੍ਹਾਂ ਦੀ ਵਰਤੋਂ ਦੇਸ਼ ਦੇ ਹੋਰ ਹਿੱਸਿਆਂ ’ਚ ਕੀਤੀ ਜਾ ਸਕੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਰਾਜ ਤੇ ਜ਼ਿਲ੍ਹਿਆਂ ਦੇ ਫ਼ੀਲਡ ਅਧਿਕਾਰੀਆਂ ਨਾਲ ਕੋਵਿਡ–19 ਮਹਾਮਾਰੀ ਨਾਲ ਨਿਪਟਣ ਬਾਰੇ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕੀਤੀ। ਕੋਵਿਡ–19 ਨਾਲ ਜੰਗ ਦੀ ਅਗਵਾਈ ਕਰਨ ਵਾਲੇ ਵਿਭਿੰਨ ਜ਼ਿਲ੍ਹਿਆਂ ਦੇ ਫ਼ੀਲਡ ਪੱਧਰ ਦੇ ਅਧਿਕਾਰੀਆਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ। ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ ਦੀ ਦੂਜੀ ਲਹਿਰ ਵਿਰੁੱਧ ਮੋਹਰੀ ਹੋ ਕੇ ਜੰਗ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਕੇਸਾਂ ਦੇ ਹਾਲੀਆ ਵਾਧੇ ਨਾਲ ਨਿਪਟਣ ਲਈ ਚੁੱਕੇ ਨਵੀਨ ਕਿਸਮ ਦੇ ਕਦਮਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗ੍ਰਾਮੀਣ ਇਲਾਕਿਆਂ ਵਿੱਚ ਮੈਡੀਕਲ ਢਾਂਚੇ ਤੇ ਸਮਰੱਥਾ ਨਿਰਮਾਣ ਵਾਧੇ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਵੀ ਸੂਚਿਤ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਹਤਰੀਨ ਪਿਰਤਾਂ ਤੇ ਅਤੇ ਨਵੀਨ ਕਿਸਮ ਦੇ ਕਦਮਾਂ ਦਾ ਇੱਕ ਸੰਕਲਨ ਤਿਆਰ ਕਰਨ, ਤਾਂ ਜੋ ਉਨ੍ਹਾਂ ਦੀ ਵਰਤੋਂ ਦੇਸ਼ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੀਤੀ ਜਾ ਸਕੇ।

https://www.pib.gov.in/PressReleasePage.aspx?PRID=1719567

 

ਇਸਪਾਤ ਮੰਤਰਾਲਾ ਰੋਜ਼ਾਨਾ ਅਧਾਰ ‘ਤੇ ਨਿਯਮਿਤ ਤੌਰ ‘ਤੇ ਚਾਰ ਹਜ਼ਾਰ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕਰ ਰਿਹਾ ਹੈ – ਕੱਲ੍ਹ ਇਹ ਅੰਕੜਾ ਵਧ ਕੇ 4435 ਐੱਮਟੀ ਤੱਕ ਪਹੁੰਚਿਆ

ਜਨਤਕ ਦੇ ਨਾਲ–ਨਾਲ ਨਿਜੀ ਖੇਤਰ ਨਾਲ ਸਬੰਧਿਤ ਦੇਸ਼ ਭਰ ਦੇ ਇਸਪਾਤ ਪਲਾਂਟ ਦੇਸ਼ ਨੂੰ ਨਿਯਮਿਤ ਤੌਰ ‘ਤੇ ਜੀਵਨ ਰੱਖਿਅਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰ ਰਹੇ ਹਨ।

ਪੈਟਰੋਲੀਅਮ ਖੇਤਰ ਦੇ ਨਾਲ ਮਿਲ ਕੇ, ਉਨ੍ਹਾਂ ਨੇ ਦੇਸ਼ ਦੀ ਐੱਲਐੱਮਓ ਦੀ ਜ਼ਰੂਰਤ ਦੇ ਵੱਡੇ ਹਿੱਸੇ ਦੀ ਸਪਲਾਈ ਦੇ ਰੂਪ ਵਿੱਚ ਯੋਗਦਾਨ ਕੀਤਾ ਹੈ, ਜੋ ਲਗਭਗ 10 ਹਜ਼ਾਰ ਐੱਮਟੀ/ਦਿਨ ਹੈ। ਇਸਪਾਤ ਪਲਾਂਟਾਂ ਦੀ ਐੱਲਐੱਮਓ ਸਪਲਾਈ ਵਧ ਕੇ ਪ੍ਰਤੀ ਦਿਨ 4 ਹਜ਼ਾਰ ਐੱਮਟੀ ਹੋ ਗਈ ਹੈ, ਜੋ 1 ਅਪ੍ਰੈਲ, 2021 ਨੂੰ 538 ਐੱਮਟੀ ਪ੍ਰਤੀ ਦਿਨ ਸੀ। 17 ਮਈ ਨੂੰ, ਉਨ੍ਹਾਂ ਨੇ 4435 ਐੱਮਟੀ ਐੱਲਐੱਮਓ ਦੀ ਸਪਲਾਈ ਕੀਤੀ ਸੀ ਜੋ 16 ਮਈ ਨੂੰ 4314 ਐੱਮਟੀ ਰਹੀ ਸੀ। ਇਸ ਵਿੱਚ ਸੇਲ  ਤੋਂ 1485 ਐੱਮਟੀ, ਆਰਆਈਐੱਨਐੱਲ ਤੋਂ 158 ਐੱਮਟੀ, ਟਾਟਾ ਤੋਂ 1154 ਐੱਮਟੀ, ਏਐੱਮਐੱਨਐੱਸ ਤੋਂ 238 ਐੱਮਟੀ, ਜੇਐੱਸਡਬਲਿਊ ਤੋਂ 1162 ਐੱਮਟੀ  ਅਤੇ ਬਾਕੀ ਹੋਰ ਇਸਪਾਤ ਪਲਾਂਟਾਂ ਰਾਹੀਂ ਹੋਈ ਸਪਲਾਈ ਸ਼ਾਮਲ ਹੈ।

https://www.pib.gov.in/PressReleasePage.aspx?PRID=1719616

 

ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅਮਫੋਟੇਰਿਸਿਨ ਬੀ ਦੀ ਜ਼ਰੂਰਤ ਅਤੇ ਸਪਲਾਈ ਦੀ ਸਮੀਖਿਆ ਕੀਤੀ- ਉਪਲਬਧਤਾ ਸੁਨਿਸ਼ਚਿਤ ਕੀਤੀ

ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਐਮਫੋਟੇਰਿਸਿਨ -ਬੀ ਦੀ ਜ਼ਰੂਰਤ ਅਤੇ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ ਜੋ ਮਯੂਕੋਰਮੀਕੋਸਿਸ ਦਾ ਇਲਾਜ ਕਰਦੀ ਹੈ। ਸਰਕਾਰ ਨੇ ਨਿਰਮਾਤਾਵਾਂ ਨਾਲ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਸਮੁੱਚੇ ਵਿਸ਼ਵ ਤੋਂ ਦਵਾਈ ਦਰਾਮਦ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ। ਮੰਤਰੀ ਦੀ ਧਾਰਨਾ ਹੈ ਕਿ ਐਮਫੋਟੇਰਿਸਿਨ-ਬੀ ਦੀ ਸਪਲਾਈ ਕਈ ਗੁਣਾ ਵਧਾ ਦਿੱਤੀ ਗਈ ਹੈ। ਪਰ ਇਸ ਵੇਲੇ ਅਚਾਨਕ ਮੰਗ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸਰਕਾਰ ਲੋੜਵੰਦ ਮਰੀਜ਼ਾਂ ਤੱਕ ਇਸਦੀ ਉਪਲਬਧਤਾ ਲਈ ਹਰ ਸੰਭਵ ਅਤੇ ਲੋੜੀਂਦੇ ਉਪਰਾਲੇ ਕਰਨ ਲਈ ਵਚਨਬੱਧ ਹੈ।

https://www.pib.gov.in/PressReleasePage.aspx?PRID=1719576

 

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਇੱਕ ਦਿਨ ਵਿੱਚ 1000 ਮੀਟ੍ਰਿਕ ਟਨ ਤੋਂ ਵੱਧ ਦੀ ਸਭ ਤੋਂ ਵੱਡੀ ਆਕਸੀਜਨ ਰਾਹਤ ਪਹੁੰਚਾਈ ਗਈ

ਭਾਰਤੀ ਰੇਲਵੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ 675 ਤੋਂ ਵੱਧ ਟੈਂਕਰਾਂ ਵਿੱਚ 11030 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ। ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਤਕਰੀਬਨ 800 ਮੀਟ੍ਰਿਕ ਟਨ ਐੱਲਐੱਮਓ ਰਾਸ਼ਟਰ ਨੂੰ ਪ੍ਰਦਾਨ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਨੇ 23 ਦਿਨ ਪਹਿਲਾਂ 24 ਅਪ੍ਰੈਲ 2021 ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੀ ਸਪੁਰਦਗੀ ਨਾਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

https://www.pib.gov.in/PressReleasePage.aspx?PRID=1719590

 

ਪੰਚਾਇਤੀ ਰਾਜ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਗ੍ਰਾਮੀਣ ਭਾਰਤ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀਆਂ ਤਿਆਰੀਆਂ ਕੀਤੀਆਂ

ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੇ ਹੁਣ ਹੀ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ ਹੈ। ਗ੍ਰਾਮੀਣ ਸਮੁਦਾਇਆਂ ਦੀਆਂ ਸਮੱਸਿਆਵਾਂ ਦਾ ਵਿਸ਼ੇਸ਼ ਰੂਪ ਨਾਲ ਸਮਾਧਾਨ ਕਰਨ ਦੀ ਜ਼ਰੂਰਤ  ਹੈ। ਗ੍ਰਾਮੀਣ ਆਬਾਦੀ ਵਿੱਚ ਤੁਲਨਾਤਮਕ ਰੂਪ ਨਾਲ ਨਿਮਨ ਪੱਧਰ ਦੀ ਜਾਗਰੂਕਤਾ ਦੇ ਨਾਲ –ਨਾਲ ਪਿੰਡਾਂ ਵਿੱਚ ਨਾਕਾਫੀ ਸਹਾਇਤਾ ਪ੍ਰਣਾਲੀ ਮਹਾਮਾਰੀ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਵਿੱਚ ਇੱਕ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ। ਇਸ ਲਈ, ਪੰਚਾਇਤ/ਗ੍ਰਾਮੀਣ ਸਥਾਨਿਕ ਸੰਸਥਾਵਾਂ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਅਗਵਾਈ ਪ੍ਰਦਾਨ ਕਰਨ ਲਈ ਉਚਿਤ ਰੂਪ ਨਾਲ ਸੰਵੇਦਨਸ਼ੀਲ ਬਣਾਏ ਜਾਣ ਅਤੇ ਸੁਵਿਧਾ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਉਨ੍ਹਾਂ ਨੇ ਪਿਛਲੇ ਸਾਲ ਕੀਤਾ ਸੀ ਅਤੇ ਕਈ ਉਪਾਵਾਂ ਲਈ ਉੱਚਤਮ ਪੱਧਰ ਦੀ ਪ੍ਰਸੰਸ਼ਾ ਪ੍ਰਾਪਤ ਕੀਤੀ ਸੀ। ਉਪਰੋਕਤ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਖਰਚ ਵਿਭਾਗ, ਵਿੱਤ ਮੰਤਰਾਲੇ ਨੇ ਪੰਚਾਇਤੀ ਰਾਜ ਮੰਤਰਾਲੇ ਦੀ ਸਿਫ਼ਾਰਿਸ਼ ‘ਤੇ ਗ੍ਰਾਮੀਣ ਸਥਾਨਿਕ ਸੰਸਥਾਵਾਂ ਨੂੰ ਅਨੁਦਾਨ ਪ੍ਰਦਾਨ ਕਰਨ ਲਈ 25 ਰਾਜਾਂ ਨੂੰ 8,923.8 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਰਕਮ ਮੁੱਲ ਅਨੁਦਾਨ ਦੀ ਪਹਿਲ ਕਿਸ਼ਤ ਹੈ ਅਤੇ ਇਸ ਦਾ ਵਰਤੋਂ ਹੋਰ ਚੀਜ਼ਾਂ ਦੇ ਨਾਲ-ਨਾਲ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਜ਼ਰੂਰੀ ਕਈ ਰੋਕਥਾਮ ਅਤੇ ਖਾਤਮੇ ਦੇ ਉਪਾਵਾਂ ਲਈ ਕੀਤੀ ਜਾ ਸਕਦੀ ਹੈ। ਇਸ ਮੰਤਰਾਲੇ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕਾਰਵਾਈ ਦੇ ਸਬੰਧ ਵਿੱਚ ਪੰਚਾਇਤਾਂ ਦੇ ਮਾਰਗ-ਦਰਸ਼ਨ ਲਈ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ।

https://www.pib.gov.in/PressReleasePage.aspx?PRID=1719631

 

ਭਾਰਤੀ ਰੇਲਵੇ ਦੇ ਹਸਪਤਾਲਾਂ ਦੇ ਲਈ 86 ਆਕਸੀਜਨ ਪਲਾਂਟਾਂ ਦੀ ਵਿਵਸਥਾ ਕੀਤੀ ਜਾਵੇਗੀ

ਇਸ ਸਮੇਂ 4 ਆਕਸੀਜਨ ਪਲਾਂਟ ਕੰਮ ਕਰ ਰਹੇ ਹਨ, 52 ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ 30 ਪ੍ਰੋਸੈੱਸਿੰਗ ਦੇ ਵਿਭਿੰਨ ਪੜਾਵਾਂ ਵਿੱਚ ਹਨ। ਪੂਰੇ ਭਾਰਤ ਵਿੱਚ 86 ਰੇਲ ਹਸਪਤਾਲਾਂ ਵਿੱਚ ਵਿਆਪਕ ਸਮਰੱਥਾ ਵਾਧਾ ਕੀਤਾ ਗਿਆ। ਕੋਵਿਡ ਦੇ ਇਲਾਜ ਲਈ ਬਿਸਤਿਆਂ ਦੀ ਗਿਣਤੀ 2539 ਤੋਂ ਵਧਾ ਕੇ 6972 ਕੀਤੀ ਗਈ ਹੈ। ਜਨਰਲ ਮੈਨੇਜਰਾਂ ਨੂੰ ਹੋਰ ਅਧਿਕਾਰ ਦਿੱਤੇ ਗਏ ਹਨ, ਉਹ ਹਰ ਮਾਮਲੇ ਵਿੱਚ ਦੋ ਕਰੋੜ ਰੁਪਏ ਤੱਕ ਦੀ ਲਾਗਤ ਦੇ ਨਾਲ ਆਕਸੀਜਨ ਉਤਪਾਦਨ ਪਲਾਂਟਾਂ ਨੂੰ ਪ੍ਰਵਾਨਗੀ ਦੇ ਸਕਦੇ ਹਨ।

https://www.pib.gov.in/PressReleasePage.aspx?PRID=1719555

 

16 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੀ ਐੱਮ ਜੀ ਕੇ ਏ ਵਾਈ ਤਹਿਤ ਮਈ 2021 ਲਈ 100% ਅਨਾਜ ਚੁੱਕਿਆ

ਭਾਰਤ ਸਰਕਾਰ ਵੱਲੋਂ ਗ਼ਰੀਬ ਪੱਖੀ ਪਹਿਲਕਦਮੀਆਂ ਦੇ ਮੱਦੇਨਜ਼ਰ ਕੋਰੋਨਾ ਵਾਈਰਸ ਦੁਆਰਾ ਕੀਤੀ ਗਈ ਆਰਥਿਕ ਉਥਲ ਪੁਥਲ ਕਰਕੇ ਗ਼ਰੀਬਾਂ ਨੂੰ ਦਰਪੇਸ਼ ਮੁਸ਼ਕਿਲਾਂ ਘੱਟ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦਾ ਐਲਾਨ ਕੀਤਾ ਗਿਆ ਹੈ। 17 ਮਈ 2021 ਤੱਕ ਸਾਰੇ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਐੱਫ ਸੀ ਆਈ ਡੀਪੂਆਂ ਤੋਂ 31.80 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ। ਲਕਸ਼ਦੀਪ ਨੇ ਮਈ ਜੂਨ 2021 ਲਈ ਅਲਾਟ ਕੀਤਾ ਮੁਕੰਮਲ ਅਨਾਜ ਚੁੱਕ ਲਿਆ ਹੈ। 15 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਆਂਧਰ ਪ੍ਰਦੇਸ਼, ਅੰਡੇਮਾਨ ਨਿੱਕੋਬਾਰ ਦੀਪ, ਅਰੁਣਾਚਲ ਪ੍ਰਦੇਸ਼, ਗੋਆ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਕੇਰਲ, ਲੱਦਾਖ਼, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੁਦੂਚੇਰੀ, ਤਮਿਲ ਨਾਡੂ, ਤੇਲੰਗਾਨਾ ਅਤੇ ਤ੍ਰਿਪੁਰਾ ਨੇ ਮਈ 2021 ਲਈ ਅਲਾਟ ਹੋਇਆ 100 % ਅਨਾਜ ਚੁੱਕ ਲਿਆ ਹੈ। 

https://www.pib.gov.in/PressReleasePage.aspx?PRID=1719607

 

 

ਮਹੱਤਵਪੂਰਨ  ਟਵੀਟ

 

https://twitter.com/MSJEGOI/status/1394566330037112837

 

https://twitter.com/DVSadanandGowda/status/1394222185019953156

 

 

ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ

 

  • ਕੇਰਲ: ਚਾਰ ਜ਼ਿਲ੍ਹਿਆਂ ਵਿੱਚ ਤੀਜਾ ਲੌਕਡਾਊਨ ਜਾਰੀ ਹੈ। ਬਿਨਾਂ ਕਿਸੇ ਉਲੰਘਣਾ ਦੀਆਂ ਖਬਰਾਂ ਦੇ ਲੋਕ ਵੱਡੇ ਪੱਧਰ ’ਤੇ ਸਹਿਯੋਗ ਕਰ ਰਹੇ ਹਨ। ਇਸ ਦੌਰਾਨ, ਨਵੇਂ ਕੋਵਿਡ ਦੇ ਰੋਜ਼ਾਨਾ ਕੇਸਾਂ ਵਿੱਚ ਗਿਰਾਵਟ ਆਈ ਹੈ, ਸੋਮਵਾਰ ਨੂੰ ਕੇਰਲ ਵਿੱਚ ਕੋਵਿਡ-19 ਦੇ 21,402 ਤਾਜ਼ਾ ਕੇਸ ਆਏ ਅਤੇ ਟੀਪੀਆਰ 24.74% ਰਹੀ ਹੈ। ਰਾਜ ਵਿੱਚ ਹੁਣ ਤੱਕ ਕੁੱਲ 85,51,229 ਲੋਕਾਂ ਨੇ ਟੀਕਾ ਲਗਵਾਇਆ ਹੈ। ਇਸ ਵਿੱਚੋਂ 65,37,617 ਨੇ ਪਹਿਲੀ ਖੁਰਾਕ ਅਤੇ 20,13,612 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤਮਿਲ ਨਾਡੂ: ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਤਮਿਲ ਨਾਡੂ ਸਰਕਾਰ ਅਤੇ ਪੁਦੂਚੇਰੀ ਪ੍ਰਸ਼ਾਸਨ ਨੂੰ ਬੱਚਿਆਂ ਲਈ ਕੁਝ ਉਪਾਅ ਕਰਨ ਦੀ ਮੰਗ ਕੀਤੀ ਕਿਉਂਕਿ ਇਹ ਖਦਸ਼ਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਉਹ ਕੋਵਿਡ-19 ਤੋਂ ਜ਼ਿਆਦਾ ਸੰਭਾਵਿਤ ਹੋ ਸਕਦੇ ਹਨ। ਉਦਯੋਗ ਮੰਤਰੀ ਥਾਨਗਾਮ ਤੇਨਾਰਸੁ ਨੇ ਕਿਹਾ ਕਿ ਥੁਥੁਕੁੜੀ ਦੇ ਸਟਰਲਾਈਟ ਕਾਪਰ ਪਲਾਂਟ ਵਿੱਚ ਮੈਡੀਕਲ ਆਕਸੀਜਨ ਦਾ ਉਤਪਾਦਨ, ਜੋ ਤਕਨੀਕੀ ਰੁਕਾਵਟ ਤੋਂ ਪ੍ਰਭਾਵਿਤ ਹੋਇਆ ਸੀ, ਇੱਕ ਜਾਂ ਦੋ ਦਿਨਾਂ ਵਿੱਚ ਫਿਰ ਤੋਂ ਸ਼ੁਰੂ ਹੋ ਜਾਵੇਗਾ। ਪੁਦੂਚੇਰੀ ਯੂਟੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 28 ਮੌਤਾਂ ਹੋਈਆਂ ਅਤੇ 1,446 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਆਏ ਜਿਸ ਨਾਲ ਕੁੱਲ ਮਾਮਲੇ 85,952 ਹੋ ਚੁੱਕੇ ਹਨ। ਸੋਮਵਾਰ ਨੂੰ ਤਮਿਲ ਨਾਡੂ ਵਿੱਚ ਕੋਵਿਡ-19 ਦੇ 33,075 ਨਵੇਂ ਕੇਸ ਆਏ ਅਤੇ 335 ਮੌਤਾਂ ਹੋਈਆਂ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 2,31,596 ’ਤੇ ਬਣੀ ਹੋਈ ਹੈ ਅਤੇ ਰਾਜ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 18,005 ਹੈ। ਹੁਣ ਤੱਕ ਰਾਜ ਭਰ ਵਿੱਚ 69,95,480 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 50,83,368 ਲੋਕਾਂ ਨੇ ਪਹਿਲੀ ਖੁਰਾਕ ਅਤੇ 19,12,112 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: ਸੋਮਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 47,603 ਨਵੇਂ ਕੇਸ ਆਏ ਅਤੇ 476 ਮੌਤਾਂ ਹੋਈਆਂ, ਜਿਸ ਨਾਲ ਕੇਸਾਂ ਦੀ ਗਿਣਤੀ 22,42,065 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 22,313 ਹੋ ਗਈ ਹੈ। ਦਿਨ ਵਿੱਚ 34,635 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਮਿਲੀ ਹੈ। ਬੰਗਲੁਰੂ ਅਰਬਨ ਵਿੱਚ 13,338 ਨਵੇਂ ਕੇਸ ਆਏ। ਕੁੱਲ ਮਿਲਾ ਕੇ, ਰਾਜ ਵਿੱਚ 16,16,092 ਰਿਕਵਰੀ ਹੋਈਆਂ ਹਨ। ਕੱਲ੍ਹ ਕੁੱਲ 67582 ਟੀਕੇ ਲਗਾਏ ਗਏ ਸਨ ਅਤੇ ਕੁੱਲ ਟੀਕਾਕਰਣ ਦੀ ਕਵਰੇਜ 1,12,60,587 ਹੈ। ਕਰਨਾਟਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਲੈਕ ਫੰਗਸ ਦੀ ਬਿਮਾਰੀ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਟੀਕੇ ਤੋਂ ਬਾਅਦ, ਸਿਹਤ ਕਰਮਚਾਰੀਆਂ ਨੂੰ ਚੰਗੀਆਂ ਐਂਟੀਬਾਡੀਜ਼ ਵਿਕਸਿਤ ਹੋਈਆਂ ਹਨ: ਸਿਹਤ ਕਰਮਚਾਰੀਆਂ ਵਿੱਚ ਖੂਨ ਦੇ ਟੀਕਾਕਰਣ ਤੋਂ ਬਾਅਦ ਐਂਟੀਬਾਡੀਜ਼ ਨੂੰ ਮਾਪਣ ਲਈ ਕੀਤੀ ਗਈ ਇੱਕ ਜਾਂਚ ਨੇ ਦਿਖਾਇਆ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਚੰਗੀ ਪ੍ਰਤੀਰੋਧਕ ਪ੍ਰਤੀਕ੍ਰਿਆ ਵਿਕਸਿਤ ਕੀਤੀ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 73,749 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 18,561 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 109 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 17,334 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 75,69,446 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 53,44,541 ਲੋਕਾਂ ਨੂੰ ਪਹਿਲੀ ਖੁਰਾਕ ਅਤੇ 22,24,905 ਲੋਕਾਂ ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਹੈ। ਕੁੱਲ 75,99,960 ਵੈਕਸੀਨ ਖੁਰਾਕਾਂ ਕੇਂਦਰ ਤੋਂ ਪ੍ਰਾਪਤ ਹੋਈਆਂ, ਜਿੰਨਾਂ ਵਿੱਚੋਂ 62,60,400 ਖੁਰਾਕਾਂ ਕੋਵਿਸ਼ੀਲਡ ਦੀਆਂ ਹਨ ਅਤੇ 3,39,560 ਕੋਵੈਕਸਿਨ ਦੀਆਂ ਹਨ। ਮੁੱਖ ਮੰਤਰੀ ਨੇ ਇੱਕ ਸਮੀਖਿਆ ਦੌਰਾਨ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਬਲੈਕ ਫੰਜਸ ਕੇਸਾਂ ਨੂੰ ਅਰੋਗਿਆਸਰੀ ਯੋਜਨਾ ਅਧੀਨ ਲਿਆਉਣ ਅਤੇ ਇਸ ਦੀ ਪਹਿਚਾਣ ਲਈ ਪ੍ਰੋਟੋਕੋਲ ਤਿਆਰ ਕੀਤਾ ਜਾਵੇ। ਇਸ ਦੌਰਾਨ, ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਵਿਡ-19 ਹਸਪਤਾਲਾਂ ਅਤੇ ਕੁਆਰੰਟੀਨ ਸੈਂਟਰਾਂ ਤੋਂ ਪ੍ਰਤੀ ਦਿਨ 38 ਮੀਟ੍ਰਿਕ ਟਨ ਬਾਇਓਮੈਡੀਕਲ ਕੂੜਾ ਪੈਦਾ ਕਰਨ ਵਾਲੇ ਪ੍ਰਭਾਵਸ਼ਾਲੀ ਪ੍ਰਬੰਧਨ ਅਤੇ ਵਿਗਿਆਨਕ ਨਿਪਟਾਰੇ ਲਈ ਇੱਕ ਮੋਬਾਈਲ ਐਪ ਤਿਆਰ ਕੀਤਾ ਹੈ ਅਤੇ ਇਸ ਦੀ ਵਰਤੋਂ ਨੂੰ ਸਾਰੀਆਂ ਸੰਸਥਾਵਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ।

  • ਤੇਲੰਗਾਨਾ: ਮੁੱਖ ਮੰਤਰੀ ਕੇ.ਸੀ.ਆਰ ਨੇ ਕੱਲ੍ਹ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਰਾਜ ਦੀ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ ਅਤੇ 48 ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਕੁੱਲ ਸਮਰੱਥਾ 324 ਮੀਟ੍ਰਿਕ ਟਨ ਦੇ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਲੈਕ ਫੰਗਸ ਜਾਂ ਮੈਕੋਰਮਾਈਕੋਸਿਸ ਦੇ ਇਲਾਜ ਲਈ ਤੁਰੰਤ ਲੋੜੀਂਦੀਆਂ ਦਵਾਈਆਂ ਖਰੀਦਣ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਕੋਵਿਡ ਦੇ ਇਲਾਜ ਲਈ ਅਤਿਅੰਤ ਰਕਮ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਵਿਰੁੱਧ ਸ਼ਿਕਾਇਤਾਂ ਦਾ ਹੱਲ ਕਰਨ ਲਈ ਸ਼ਿਕਾਇਤ ਕਮੇਟੀ ਨੂੰ ਮੁੜ ਬਹਾਲ ਕਰਨ ਲਈ ਕਿਹਾ ਅਤੇ ਇਸ ਬਾਰੇ ਆਪਣੀ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਕਿ ਇਹ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਨਾਲ ਕਿਵੇਂ ਨਜਿੱਠਿਆ ਜਾਵੇਗਾ। ਇਸ ਦੌਰਾਨ, ਕੱਲ੍ਹ ਤਕਰੀਬਨ 3,961 ਨਵੇਂ ਕੋਵਿਡ ਦੇ ਕੇਸ ਆਏ ਅਤੇ 30 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 2,985 ਹੈ ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5,32,784 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 49,341 ਹੈ। ਟੀਕਿਆਂ ਦੀ ਘਾਟ ਕਾਰਨ ਕੱਲ੍ਹ ਰਾਜ ਵਿੱਚ ਟੀਕਾਕਰਣ ਮੁਹਿੰਮ ਨਹੀਂ ਹੋ ਸਕੀ ਹੈ।

  • ਅਸਾਮ: ਸੋਮਵਾਰ ਨੂੰ ਅਸਾਮ ਵਿੱਚ ਕੋਵਿਡ-19 ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਰਾਜ ਵਿੱਚ 92 ਲੋਕਾਂ ਦੀ ਮੌਤ ਹੋਈ ਹੈ। ਇਸੇ ਦਿਨ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਨਵੇਂ ਕੋਵਿਡ ਦੇ 6,394 ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਰਾਜ ਵਿੱਚ ਪਾਜ਼ਿਟਿਵ ਦਰ 8.50 ਫੀਸਦੀ ਤੋਂ ਘੱਟ ਕੇ 6.99 ਫੀਸਦੀ ਹੋ ਗਈ ਹੈ। ਕੋਵਿਡ-19 ਦੀ ਰੋਕਥਾਮ ਲਈ, ਸਾਰੀਆਂ ਅੰਤਰ ਜ਼ਿਲ੍ਹਾ ਟਰਾਂਸਪੋਰਟ ਸੇਵਾਵਾਂ ਅਤੇ ਲੋਕਾਂ ਦੀ ਆਵਾਜਾਈ ਨੂੰ 21 ਮਈ ਨੂੰ ਸਵੇਰੇ 5 ਵਜੇ ਤੋਂ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

  • ਮਣੀਪੁਰ: ਮਣੀਪੁਰ ਵਿੱਚ ਕੋਵਿਡ-19 ਦੇ 330 ਨਵੇਂ ਪਾਜ਼ਿਟਿਵ ਮਾਮਲੇ ਆਏ ਜਿਸ ਨਾਲ ਕੁੱਲ ਕੇਸ ਵੱਧ ਕੇ 40000 ਤੋਂ ਪਾਰ ਹੋ ਗਏ ਹਨ ਅਤੇ 24 ਘੰਟਿਆਂ ਵਿੱਚ ਰਾਜ ਵਿੱਚ 14 ਹੋਰ ਮੌਤਾਂ ਹੋਈਆਂ ਹਨ। ਮਣੀਪੁਰ ਸਰਕਾਰ ਨੇ ਸੋਮਵਾਰ ਨੂੰ ਇੰਫਾਲ ਵੈਸਟ, ਇੰਫਾਲ ਈਸਟ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਚੁਰਾਚੰਦਪੁਰ ਅਤੇ ਉਕਰੂਲ ਜ਼ਿਲ੍ਹਿਆਂ ਵਿੱਚ ਕਰਫਿਊ ਨੂੰ 28 ਮਈ ਤੱਕ ਵਧਾ ਦਿੱਤਾ ਹੈ। ਮਣੀਪੁਰ ਵਿੱਚ 18-44 ਉਮਰ ਸਮੂਹ ਲਈ ਕੋਵਿਡ-19 ਟੀਕਾਕਰਣ ਵੀ ਚੱਲ ਰਿਹਾ ਹੈ।

  • ਮੇਘਾਲਿਆ: ਸੋਮਵਾਰ ਨੂੰ ਮੇਘਾਲਿਆ ਵਿੱਚ ਕੋਵਿਡ-19 ਦੇ 634 ਤਾਜ਼ਾ ਕੇਸ ਆਏ ਹਨ, ਜਿਸ ਨਾਲ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 4,915 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 16 ਮੌਤਾਂ ਵੀ ਹੋਈਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸੰਪਤ ਕੁਮਾਰ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਵਿੱਚੋਂ 75% ਹੁਣ ਤੱਕ ਵੈਕਸੀਨ ਲੈ ਚੁੱਕੇ ਹਨ। ਵਿਭਾਗ ਨੇ ਉਨ੍ਹਾਂ ਬਾਕੀ ਸਿਹਤ ਕਰਮਚਾਰੀਆਂ ਦੀ ਹਿਚਕਿਚਾਉਣ ’ਤੇ ਕਾਬੂ ਪਾਉਣ ਲਈ ਇੱਕ ਬੈਠਕ ਕੀਤੀ, ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ।

  • ਨਾਗਾਲੈਂਡ: ਸੋਮਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 273 ਨਵੇਂ ਕੇਸ ਸਾਹਮਣੇ ਆਏ ਅਤੇ 7 ਮੌਤਾਂ ਹੋਈਆਂ ਹਨ। ਐਕਟਿਵ ਕੇਸ 4251 ਹਨ, ਜਦੋਂ ਕਿ ਕੁੱਲ ਐਕਟਿਵ ਕੇਸਾਂ ਦੀ ਗਿਣਤੀ 18,349 ਹੋ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਗਨਯੁ ਫੋਮ ਨੇ ਸੋਮਵਾਰ ਨੂੰ ਨਾਗਾ ਹਸਪਤਾਲ ਅਥਾਰਿਟੀ, ਕੋਹੀਮਾ ਵਿਖੇ ਰਾਜ ਦੇ ਪਹਿਲੇ ਪ੍ਰੈਸ਼ਰ ਸਵਿੰਗ ਐਬਸੋਰਪਸ਼ਨ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਦਾ ਉਦਘਾਟਨ ਕੀਤਾ। ਨਾਗਾਲੈਂਡ ਨੇ 18-44 ਸਾਲ ਉਮਰ ਸਮੂਹ ਲਈ ਟੀਕਾਕਰਣ ਦੀ ਸ਼ੁਰੂਆਤ ਕੀਤੀ ਹੈ। ਸਿਹਤ ਮੰਤਰੀ ਪੰਗਨਯੁ ਫੋਮ ਨੇ ਕੋਹੀਮਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਇਰੈਕਟੋਰੇਟ ਵਿਖੇ ਇਸ ਮੁਹਿੰਮ ਦਾ ਉਦਘਾਟਨ ਕੀਤਾ। ਫ਼ਰੰਟਲਾਈਨ ਕਰਮਚਾਰੀਆਂ ਅਤੇ 45 ਸਾਲ ਤੋਂ ਉਪਰ ਦੇ ਵਿਅਕਤੀਆਂ ਲਈ ਟੀਕਾਕਰਣ ਵੀ ਚੱਲ ਰਿਹਾ ਹੈ।

  • ਤ੍ਰਿਪੁਰਾ: ਤ੍ਰਿਪੁਰਾ ਵਿੱਚ 7.22% ਪਾਜ਼ਿਟਿਵ ਦਰ ਦੇ ਨਾਲ ਕੋਵਿਡ-19 ਦੇ 335 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 4 ਹੋਰ ਮੌਤਾਂ ਹੋਈਆਂ ਹਨ ਅਤੇ 269 ਰਿਕਵਰ ਹੋਏ ਹਨ। ਅਗਰਤਲਾ ਨਗਰ ਪਾਲਿਕਾ ਦੇ ਖੇਤਰਾਂ ਵਿੱਚ ਕੱਲ੍ਹ ਤੋਂ ਕੋਵਿਡ-19 ਕਰਫਿਊ ਸ਼ੁਰੂ ਹੋ ਗਿਆ ਹੈ।

  • ਸਿੱਕਿਮ: ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ ਦੀ ਪ੍ਰਧਾਨਗੀ ਹੇਠ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਗੰਗਟੋਕ ਵਿਖੇ ਹੋਈ, ਜਿਸ ਵਿੱਚ ਰਾਜ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਗਿਆ, ਇਸ ਬੈਠਕ ਵਿੱਚ ਖ਼ਾਸਕਰ ਆਕਸੀਜਨ ਦੀ ਉਪਲਬਧਤਾ ਨਾਲ ਜੁੜੇ ਮੁੱਦਿਆਂ, ਆਵਾਜਾਈ ਅਤੇ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਡੇਨ ਬਾਰੇ ਗੱਲਾਂ ਹੋਈਆਂ ਹਨ। ਬਹੁਤ ਲੰਬੇ ਪਾੜੇ ਤੋਂ ਬਾਅਦ, ਸਿੱਕਿਮ ਵਿੱਚ ਨਵੇਂ ਮਾਮਲਿਆਂ ਨਾਲੋਂ ਵਧੇਰੇ ਮਰੀਜ਼ ਰਿਕਵਰ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ ਨੋਵਲ ਕੋਰੋਨਾ ਵਾਇਰਸ ਦੇ 70 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਰਾਜ ਵਿੱਚ ਕੋਵਿਡ ਦੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 11,480 ਹੋ ਗਈ ਹੈ।

  • ਮਹਾਰਾਸ਼ਟਰ: ਸੋਮਵਾਰ ਨੂੰ ਮਹਾਰਾਸ਼ਟਰ ਵਿੱਚ 24 ਘੰਟਿਆਂ ਦੌਰਾਨ ਕੋਵਿਡ ਦੇ 26,616 ਕੇਸ ਆਉਣ ਨਾਲ ਕੇਸਾਂ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੀ ਹੈ। ਕੇਸਾਂ ਦੀ ਕੁੱਲ ਗਿਣਤੀ ਵਧ ਕੇ 54,05,068 ਹੋ ਗਈ ਅਤੇ 516 ਮੌਤਾਂ ਦੇ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 82,486 ਤੱਕ ਪਹੁੰਚ ਗਈ ਹੈ। ਕੋਵਿਡ-19 ਟੀਕਾਕਰਣ ਦੀ ਮੁਹਿੰਮ ਵਿੱਚ ਮਹਾਰਾਸ਼ਟਰ ਸਰਕਾਰ ਨੇ 2 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਇਸ ਦੌਰਾਨ ਕੋਵਿਡ-19 ਮਾਮਲਿਆਂ ਦੇ ਰੋਜ਼ਾਨਾ ਕੇਸਾਂ ਵਿੱਚ ਗਿਰਾਵਟ ਆਈ ਹੈ। ਮਰਾਠਵਾੜਾ ਦਾ ਨਾਂਦੇੜ ਜ਼ਿਲ੍ਹਾ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ ਕਿਉਂਕਿ ਨਵੇਂ ਮਾਮਲਿਆਂ ਵਿੱਚ 81 ਫੀਸਦੀ ਦੀ ਗਿਰਾਵਟ ਆਈ ਹੈ, ਇਸ ਤੋਂ ਬਾਅਦ ਮੁੰਬਈ ਵਿੱਚ 77 ਫੀਸਦੀ, ਥਾਨੇ ਵਿੱਚ 71 ਫੀਸਦੀ, ਪੂਨੇ ਵਿੱਚ 23.47 ਫੀਸਦੀ, ਨਾਸਿਕ ਵਿੱਚ 30.47 ਫੀਸਦੀ ਅਤੇ ਨਾਗਪੁਰ ਵਿੱਚ 58.54 ਫੀਸਦੀ ਹੈ। ਇਸ ਤੋਂ ਇਲਾਵਾ ਭੰਡਾਰਾ, ਨੰਦੂਰਬਰ, ਲਾਤੂਰ, ਰਾਏਗੜ੍ਹ, ਜਲਨਾ, ਹਿੰਗੋਲੀ ਅਤੇ ਗੰਡਿਆ ਜ਼ਿਲ੍ਹਿਆਂ ਵਿੱਚ ਕੋਵਿਡ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਇਸ ਚਾਂਦੀ ਦੀ ਪਰਤ ਦੇ ਬਾਵਜੂਦ, ਇੱਥੇ 18 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚ ਕੋਲਹਾਪੁਰ, ਰਤਨਗਿਰੀ, ਸਿੰਧੁਦੁਰਗ, ਅਮਰਾਵਤੀ, ਸਤਾਰਾ ਅਤੇ ਹੋਰ ਸ਼ਾਮਲ ਹਨ, ਜਿੱਥੇ ਕੋਈ ਰਾਹਤ ਨਹੀਂ ਮਿਲੀ ਹੈ।

  • ਗੁਜਰਾਤ: ਗੁਜਰਾਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਰਾਜ ਵਿੱਚ ਅੰਸ਼ਕ ਲੌਕਡਾਊਨ ਰਹੇਗਾ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੋਮਵਾਰ ਨੂੰ 20 ਮਈ ਤੱਕ ਰਾਜ ਦੇ 36 ਸ਼ਹਿਰਾਂ ਵਿੱਚ ਮੌਜੂਦਾ ਕੋਰੋਨਾ ਕਰਫਿਊ ਅਤੇ ਹੋਰ ਦਿਨ-ਸਮੇਂ ਦੀਆਂ ਪਾਬੰਦੀਆਂ ਉੱਤੇ ਸਥਿਤੀ ਕਾਇਮ ਰੱਖਣ ਦਾ ਐਲਾਨ ਕੀਤਾ ਹੈ। ਰਾਜ ਵਿੱਚ ਐਤਵਾਰ ਨੂੰ 8210 ਕੇਸ ਆਏ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 7,52,619 ਹੋ ਗਈ ਹੈ। ਦਿਨ ਵੇਲੇ ਕੁੱਲ 14,483 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ, ਜਿਸ ਨਾਲ ਗੁਜਰਾਤ ਵਿੱਚ ਹੁਣ ਤੱਕ ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ 6,38,590 ਹੋ ਗਈ ਹੈ।

  • ਰਾਜਸਥਾਨ: ਸੋਮਵਾਰ ਨੂੰ ਰਾਜਸਥਾਨ ਵਿੱਚ 157 ਕੋਰੋਨਾ ਵਾਇਰਸ ਦੀਆਂ ਮੌਤਾਂ ਹੋਈਆਂ ਅਤੇ 11,597 ਨਵੇਂ ਮਾਮਲੇ ਆਏ ਹਨ, ਜਿਸ ਨਾਲ ਮੌਤਾਂ ਦੀ ਗਿਣਤੀ 6,394 ਹੋ ਗਈ ਹੈ ਅਤੇ ਕੁੱਲ ਮਿਲਾ ਕੇ 8.71 ਲੱਖ ਕੇਸ ਹੋ ਗਏ ਹਨ। ਜੈਪੁਰ ਵਿੱਚ ਸਭ ਤੋਂ ਵੱਧ 39 ਮੌਤਾਂ ਹੋਈਆਂ, ਉਸ ਤੋਂ ਬਾਅਦ ਜੋਧਪੁਰ ਅਤੇ ਬੀਕਾਨੇਰ ਵਿੱਚ ਮੌਤਾਂ ਹੋਈਆਂ ਹਨ। ਨਵੇਂ ਕੇਸਾਂ ਵਿੱਚੋਂ, ਜੈਪੁਰ ਤੋਂ 2,023 ਕੇਸ ਆਏ ਹਨ, ਜਦੋਂਕਿ ਅਲਵਰ ਅਤੇ ਜੋਧਪੁਰ ਵਿੱਚੋਂ ਕ੍ਰਮਵਾਰ 1,104 ਅਤੇ 954 ਕੇਸ ਆਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਘੱਟ ਕੇ 88,983 ਰਹਿ ਗਈ ਹੈ। ਰਾਜ ਵਿੱਚ ਕੱਲ੍ਹ 5,921 ਤਾਜ਼ਾ ਕੇਸ ਆਏ ਅਤੇ 77 ਮੌਤਾਂ ਹੋਈਆਂ ਹਨ ਜਦੋਂਕਿ 11,513 ਵਿਅਕਤੀ ਇਸ ਲਾਗ ਤੋਂ ਰਿਕਵਰ ਹੋਏ ਹਨ। ਇੰਦੌਰ ਅਤੇ ਭੋਪਾਲ ਦੋਵਾਂ ਵਿੱਚ 13,000 ਤੋਂ ਵੱਧ ਐਕਟਿਵ ਮਾਮਲੇ ਹਨ। ਰਾਜ ਸਰਕਾਰ ਸ਼ੁਰੂਆਤੀ ਪੜਾਅ ਵਿੱਚ ਹੀ ਸਰਗਰਮੀ ਨਾਲ ਮੈਕੋਰਮਾਈਕੋਸਿਸ ਦੇ ਇਲਾਜ ਲਈ ਪ੍ਰਬੰਧ ਕਰ ਰਹੀ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਕੋਰੋਨਾ ਤੋਂ ਮਰਨ ਵਾਲੇ ਕਰਮਚਾਰੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਯੋਗ ਵਿਅਕਤੀਆਂ ਨੂੰ ਸਰਕਾਰੀ ਨੌਕਰੀ ਵਿੱਚ ਭਰਤੀ ਕਰਨ ਦਾ ਫੈਸਲਾ ਕੀਤਾ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਮਹਾਮਾਰੀ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਰਾਜ ਵਿੱਚ ਪਾਜ਼ਿਟਿਵ ਦਰ ਪਿਛਲੇ ਮਹੀਨੇ 30 ਫੀਸਦੀ ਤੋਂ ਘੱਟ ਕੇ 10 ਫੀਸਦੀ ਰਹਿ ਗਈ ਹੈ। ਛੱਤੀਸਗੜ੍ਹ ਵਿੱਚ ਹੁਣ ਤੱਕ 65 ਲੱਖ ਤੋਂ ਵੱਧ ਲੋਕਾਂ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਾ ਹੈ। 18 ਤੋਂ 44 ਸਾਲ ਦੇ ਉਮਰ ਸਮੂਹ ਵਿੱਚ, ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲਗਭਗ 5 ਲੱਖ ਲੋਕਾਂ ਨੂੰ ਦਿੱਤੀ ਗਈ ਹੈ। ਰਾਜ ਸਰਕਾਰ ਨੇ ਇਸ ਉਮਰ ਸਮੂਹ ਦੇ ਲੋਕਾਂ ਦੇ ਟੀਕਾਕਰਣ ਲਈ ਇੱਕ ਵੱਖਰਾ ਵੈੱਬ ਪੋਰਟਲ ਬਣਾਇਆ ਹੈ, ਜਿਸ ਰਾਹੀਂ ਉਹ ਟੀਕਾਕਰਣ ਲਈ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ। ਵੱਡੇ ਪੱਧਰ ’ਤੇ ਕੋਵਿਡ ਟੈਸਟ ਕਰਵਾਉਣ ਦੇ ਨਾਲ, ਕੋਰੋਨਾ ਦੇ ਸ਼ੱਕੀ ਮਰੀਜ਼ਾਂ ਲਈ ਦਵਾਈ ਕਿੱਟਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਰਾਜ ਦੇ ਸਿਹਤ ਵਿਭਾਗ ਵੱਲੋਂ ਹੁਣ ਤੱਕ ਸ਼ੱਕੀ ਮਰੀਜ਼ਾਂ ਨੂੰ ਤਕਰੀਬਨ 14 ਲੱਖ ਦਵਾਈਆਂ ਦੀਆਂ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 504586 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 73616 ਹੈ। ਕੁੱਲ ਮੌਤਾਂ ਦੀ ਗਿਣਤੀ 12086 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 829931 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 240117 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2603790 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 434026 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 701915 ਹੈ। ਕੁੱਲ ਐਕਟਿਵ ਕੋਵਿਡ ਕੇਸ 83161 ਹਨ। ਮੌਤਾਂ ਦੀ ਗਿਣਤੀ 6799 ਹੈ। ਹੁਣ ਤੱਕ ਕੁੱਲ 4953679 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 55987 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7382 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 641 ਹੈ।

  • ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 163786 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 36633 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2369 ਹੈ।

 

G:\Surjeet Singh\May 2021\13 May\image004H4C0.jpg 

 

 

 G:\Surjeet Singh\May 2021\13 May\image005TYVA.jpg

 

 *****

 

ਐੱਮਵੀ/ਏਪੀ



(Release ID: 1719868) Visitor Counter : 175


Read this release in: English , Hindi , Marathi