ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 20.78 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ


ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਅਜੇ ਵੀ 1.94 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਹਨ

प्रविष्टि तिथि: 18 MAY 2021 7:50PM by PIB Chandigarh

ਦੇਸ਼-ਵਿਆਪੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ ਕੋਵਿਡ ਟੀਕੇ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਿਆਂ ਦੀ ਸਿੱਧੀ ਖਰੀਦ ਦੀ ਸਹੂਲਤ ਵੀ ਦੇ ਰਹੀ ਹੈ। ਟੀਕਾਕਰਨ, ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਦੇ ਨਾਲ-ਨਾਲ ਟੈਸਟ, ਟ੍ਰੈਕ, ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਸਰਕਾਰ ਦੀ ਵਿਆਪਕ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਹੈ। 

ਕੋਵਿਡ -19 ਟੀਕਾਕਰਨ ਦੀ ਲਿਬਰਲਾਈਜ਼ਡ ਅਤੇ ਐਕਸਿਲਰੇਟਿਡ ਫੇਜ਼ 3 ਦੀ ਰਣਨੀਤੀ ਨੂੰ ਲਾਗੂ ਕਰਨ ਦਾ ਕੰਮ 1 ਮਈ 2021 ਤੋਂ ਅਰੰਭ ਹੋ ਗਿਆ ਹੈ। ਰਣਨੀਤੀ ਦੇ ਤਹਿਤ, ਹਰ ਮਹੀਨੇ ਕੁਲ ਸੈਂਟਰਲ ਡਰੱਗਜ਼ ਲੈਬਾਰਟਰੀ (ਸੀਡੀਐਲ) ਵੱਲੋਂ ਕਲੀਅਰ ਕੀਤੀਆਂ ਗਈਆਂ ਕਿਸੇ ਵੀ ਨਿਰਮਾਤਾ ਦੀਆਂ 50% ਟੀਕਾ ਖੁਰਾਕਾਂ ਭਾਰਤ ਸਰਕਾਰ ਵੱਲੋਂ ਖਰੀਦੀਆਂ ਜਾਣਗੀਆਂ। ਇਹ ਇਨ੍ਹਾਂ ਖੁਰਾਕਾਂ ਨੂੰ ਰਾਜ ਸਰਕਾਰਾਂ ਨੂੰ ਬਿਲਕੁਲ ਮੁਫਤ ਮੁਹੱਈਆ ਕਰਵਾਉਣਾ ਜਾਰੀ ਰੱਖੇਗਾ ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ। 

ਭਾਰਤ ਸਰਕਾਰ ਨੇ ਹੁਣ ਤੱਕ ਰਾਜ ਦੀ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 20.78 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ (20,78,04,890), ਮੁਫਤ ਦੀ ਸ਼੍ਰੇਣੀ ਅਤੇ ਸਿੱਧੇ ਰਾਜ ਦੀ ਖਰੀਦ ਸ਼੍ਰੇਣੀ ਦੇ ਜ਼ਰੀਏ ਉਪਲਬਧ ਕਰਵਾਈਆਂ ਹਨ। ਇਸ ਵਿਚੋਂ ਬਰਬਾਦ ਹੋਈਆਂ ਟੀਕੇ ਦੀਆਂ ਖੁਰਾਕਾਂ ਸਮੇਤ ਕੁੱਲ ਖਪਤ  18,83,47,432 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਹੈ।  

1.94 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾ ਖੁਰਾਕਾਂ (1,94,57,458) ਅਜੇ ਵੀ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਕੋਲ ਉਪਲਬਧ ਹਨ। 

ਇਸ ਤੋਂ ਇਲਾਵਾ, 1 ਲੱਖ (1,00,000) ਟੀਕੇ ਦੀਆਂ ਖੁਰਾਕਾਂ ਪਾਈਪ ਲਾਈਨ ਵਿਚ ਹਨ ਅਤੇ ਅਗਲੇ 3 ਦਿਨਾਂ ਦੇ ਅੰਦਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵੱਲੋਂ ਪ੍ਰਾਪਤ ਕੀਤੀਆਂ ਜਾਣਗੀਆਂ I

ਮਈ 2021 (18 ਮਈ ਤੋਂ 31 ਮਈ 2021) ਦੀ ਦੂਜੀ ਤਿਮਾਹੀ ਵਿਚ, ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 1 ਕਰੋੜ 95 ਲੱਖ ਖੁਰਾਕਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਅਗਾਉਂ ਜਾਣਕਾਰੀ ਪਹਿਲਾਂ ਹੀ ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਸਿੱਧੀ ਖਰੀਦ ਲਈ 72.40 ਲੱਖ ਖੁਰਾਕਾਂ ਉਪਲਬਧ ਹੋਣਗੀਆਂ। 

 

-------------------------- 

ਐਮ ਵੀ /ਐਮ  


(रिलीज़ आईडी: 1719799) आगंतुक पटल : 236
इस विज्ञप्ति को इन भाषाओं में पढ़ें: English , Urdu , हिन्दी , Manipuri