ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ 2021 ਦੇ ਮੌਕੇ ਇੱਕ ਪੈਨਲ ਵਿਚਾਰ ਵਟਾਂਦਰਾ ਅਯੋਜਿਤ ਕੀਤਾ
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਾਡੀ ਸੱਭਿਆਚਾਰਕ ਦੌਲਤ ਲੋਕਾਂ ਤੱਕ ਪਹੁੰਚਾਉਣ ਲਈ ਸੱਭਿਆਚਾਰ ਥਾਵਾਂ ਅਤੇ ਅਜਾਇਬਘਰਾਂ ਦੇ ਮਹੱਤਵ ਨੂੰ ਉਜਾਗਰ ਕੀਤਾ
Posted On:
18 MAY 2021 6:48PM by PIB Chandigarh
ਅੰਤਰਰਾਸ਼ਟਰੀ ਅਜਾਇਬਘਰ ਦਿਵਸ ਹਰ ਸਾਲ 18 ਮਈ ਨੂੰ ਹੁੰਦਾ ਹੈ । ਅਜਾਇਬਘਰਾਂ ਦੀ ਅੰਤਰਰਾਸ਼ਟਰੀ ਕੌਂਸਿਲ ਵੱਲੋਂ ਐਲਾਨੇ ਅੰਤਰਰਾਸ਼ਟਰੀ ਅਜਾਇਬਘਰ ਦਿਵਸ ਦਾ ਮੰਤਵ ਇਸ ਸੱਚਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਕਿ , “ਅਜਾਇਬਘਰ ਸੱਭਿਆਚਾਰਕ ਅਦਾਨ ਪ੍ਰਦਾਨ , ਸੱਭਿਆਚਾਰਾਂ ਦਾ ਅਮੀਰੀਪਨ ਅਤੇ ਲੋਕਾਂ ਵਿੱਚ ਅਮਨ ਤੇ ਸਹਿਯੋਗ ਤੇ ਆਪਸੀ ਸੂਝਬੂਝ ਵਿਕਸਿਤ ਕਰਨ ਦੇ ਮਹੱਤਵਪੂਰਨ ਸਾਧਨ ਹਨ” । ਅੰਤਰਰਾਸ਼ਟਰੀ ਅਜਾਇਬਘਰ ਦਿਵਸ 2021 ਦਾ ਮੁੱਖ ਵਿਸ਼ਾ ਹੈ , “ਅਜਾਇਬਘਰਾਂ ਦਾ ਭਵਿਖ : ਮੁੜ ਸੁਰਜੀਤੀ ਅਤੇ ਮੁੜ ਕਲਪਨਾ”
ਇਸ ਮੌਕੇ ਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਸੱਭਿਆਚਾਰ ਖੇਤਰ ਵਿਸ਼ੇਸ਼ ਕਰਕੇ ਵਿਸ਼ਵ ਵਿਆਪੀ ਕੋਵਿਡ ਮਹਾਮਾਰੀ ਦੇ ਸੰਦਰਭ ਵਿੱਚ ਅਤੇ ਇਸ ਵਿੱਚ ਅਜਾਇਬਘਰਾਂ ਦੀ ਭੂਮਿਕਾ ਦੀਆਂ ਤਰਜੀਹਾਂ ਨੂੰ ਮੁੜ ਕਲਪਨਾ ਕਰਨ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪੈਨਲ ਵਿਚਾਰ ਵਟਾਂਦਰੇ ਦੀ ਇੱਕ ਲੜੀ ਅਯੋਜਿਤ ਕੀਤੀ ਹੈ ।
ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੰਤਰਰਾਸ਼ਟਰੀ ਅਜਾਇਬਘਰ ਦਿਵਸ 2021 ਮੌਕੇ ਅੱਜ ਸੱਭਿਆਚਾਰ ਮੰਤਰਾਲੇ ਵੱਲੋਂ ਇੱਕ ਅਜਿਹੇ ਵਰਚੁਅਲ ਪ੍ਰੋਗਰਾਮ ਵਿੱਚ ਕੁੰਜੀਵਤ ਭਾਸ਼ਣ ਦਿੱਤਾ ।
ਸੱਭਿਆਚਾਰ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸ਼੍ਰੀ ਪਟੇਲ ਨੇ ਕਿਹਾ ਕਿ ਸੱਭਿਆਚਾਰ ਕਿਸੇ ਵੀ ਦੇਸ਼ ਦੀ ਸੱਭਿਅਤਾ ਦੇ ਪੱਧਰ ਅਤੇ ਵਿਕਾਸ ਦੀ ਸਹੀ ਤਸਵੀਰ ਪੇਸ਼ ਕਰਦਾ ਹੈ । ਭਾਰਤ ਪੁਰਾਤੱਤਵ ਖ਼ਜ਼ਾਨਿਆਂ ਦਾ ਇੱਕ ਵੱਡਾ ਸਟੋਰ ਹਾਊਸ ਹੈ ਅਤੇ ਇਸ ਦੀ ਸੱਭਿਆਚਾਰਕ ਅਮੀਰੀ ਵਿਸ਼ਵ ਵਿੱਚ ਪ੍ਰਸਿੱਧ ਹੈ , ਪਰ ਅਸੀਂ ਕੁਝ ਜਗ੍ਹਾ ਵਿੱਚ ਪਿੱਛੇ ਰਹਿ ਗਏ ਹਾਂ ਤੇ ਉਹ ਹੈ ਕਿ ਅਸੀਂ ਆਪਣੇ ਗ਼ੈਰ ਸਰਹੱਦੀ ਸੱਭਿਆਚਾਰ ਨੂੰ ਉਸ ਤਰ੍ਹਾਂ ਪੇਸ਼ ਨਹੀਂ ਕਰ ਸਕੇ , ਜਿਵੇਂ ਵਿਦੇਸ਼ਾਂ ਵਿੱਚ ਕੀਤਾ ਜਾਂਦਾ ਹੈ । ਅਜਾਇਬਘਰ ਸਾਡੇ ਸੱਭਿਆਚਾਰ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਦਰਸਾਉਂਦੇ ਹਨ , ਜਿਨ੍ਹਾਂ ਵਿੱਚ ਲੋਕਾਂ ਦੀ ਰੁਚੀ ਹੁੰਦੀ ਹੈ । ਮੰਤਰੀ ਨੇ ਅਪੀਲ ਕੀਤੀ ਸਾਨੂੰ ਲੋਕਾਂ ਕੋਲ ਲਿਜਾਣ ਲਈ ਆਪਣੀ ਸੱਭਿਆਚਾਰਕ ਅਮੀਰੀ ਨੂੰ ਪ੍ਰਦਰਸਿ਼ਤ ਕਰਨ ਲਈ ਹੋਰ ਸੱਭਿਆਚਾਰਕ ਥਾਵਾਂ ਕਾਇਮ ਕਰਨੀਆਂ ਪੈਣਗੀਆਂ , ਜੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਸੁਪਨਾ ਹੈ ।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਸਾਡੀਆਂ ਕਈ ਰਵਾਇਤਾਂ ਅਤੇ ਗਿਆਨ ਦੇ ਵਿਗਿਆਨਿਕ ਦਸਤਾਵੇਜ਼ ਉਪਲਬਧ ਨਹੀਂ ਹੋ ਸਕਦੇ , ਜਿਨ੍ਹਾਂ ਨੂੰ “ਸ਼ਰੁਤੀ” ਅਤੇ “ਸਮ੍ਰਿਤੀ” ਰਾਹੀਂ ਅੱਗੇ ਤੋਰਿਆ ਗਿਆ ਹੈ । ਸਾਡੇ ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਇਸ ਇੱਕ ਹੋਰ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ । ਮੰਤਰੀ ਨੇ ਕਿਹਾ , “ਸਾਨੂੰ ਇਤਿਹਾਸ ਅਤੇ ਤੱਥਾਂ ਨੂੰ ਸਹੀ ਪੇਸ਼ ਕਰਨਾ ਹੋਵੇਗਾ ਅਤੇ ਅਜਾਇਬਘਰ ਇਸ ਲਈ ਵੱਡਾ ਯੋਗਦਾਨ ਪਾ ਸਕਦੇ ਹਨ” । ਮੰਤਰੀ ਨੇ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ , ਜਿਨ੍ਹਾਂ ਨੇ ਮਿਊਜ਼ੀਅਮ ਵਿਕਾਸ ਮੁਹਿੰਮ ਲਈ ਯੋਗਦਾਨ ਪਾਇਆ ਹੈ ਤੇ ਲਗਾਤਾਰ ਪਾ ਰਹੇ ਹਨ । ਇਸ ਤਰ੍ਹਾਂ ਉਹ ਸਾਡੇ ਸੱਭਿਆਚਾਰ ਦੀ ਅਮੀਰੀ ਲੋਕਾਂ ਤੱਕ ਪਹੁੰਚਾ ਰਹੇ ਹਨ ।
ਅੱਜ ਦੇ ਪ੍ਰੋਗਰਾਮ ਵਿੱਚ ਦੋ ਪੈਨਲ ਵਿਚਾਰ ਚਰਚਾ ਅਯੋਜਿਤ ਕੀਤੀਆਂ ਗਈਆਂ , ਜਿਨ੍ਹਾਂ ਦਾ ਮੁੱਖ ਵਿਸ਼ਾ ਸੀ : 1. ਅਜਾਇਬਘਰ ਦੀ ਮੁੜ ਕਲਪਨਾ ਅਤੇ ਸੱਭਿਆਾਚਾਰ ਅਧਿਐਨ ਪ੍ਰੋਗਰਾਮਾਂ ਨਾਲ ਭਵਿੱਖ ਲਈ ਨਵੇਂ ਰਸਤੇ ਕਾਇਮ ਕਰਨਾ ਅਤੇ 2. ਆਨਲਾਈਨ ਗੱਲਬਾਤ ਦੀਆਂ ਕਈ ਕਿਸਮਾਂ ਤੇ ਰੁਝਾਨ ਅਤੇ ਇਸ ਦਾ ਅਜਾਇਬਘਰਾਂ ਲਈ ਕੀ ਮਤਲਬ ਹੈ । ਵੱਖ ਵੱਖ ਖੇਤਰਾਂ ਜਿਵੇਂ ਸੱਭਿਆਚਾਰ ਮਿਊਜ਼ੀਆਲੋਜੀ , ਸੱਭਿਆਚਾਰ ਕਾਰੋਬਾਰੀ ਪ੍ਰੋਗਰਾਮ ਐਂਥਰੋਪਾਲੋਜੀ , ਵਿਰਾਸਤ ਦੇ ਖੇਤਰ ਵਿੱਚ ਸਿੱਖਿਆ ਸ਼ਾਸਤਰੀਆਂ , ਤੇ ਹੋਰਨਾਂ ਨੇ ਪੈਨਲ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ ।
**********************
ਐੱਨ ਬੀ / ਯੂ ਡੀ
(Release ID: 1719742)
Visitor Counter : 228